LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਟੀ-20 ਸੀਰੀਜ਼ ਵਿਚ ਕੀਤਾ ਕਲੀਨ ਸਵੀਪ

india 1

ਜੈਪੁਰ: ਭਾਰਤੀ ਟੀਮ ਨੇ ਨਿਊਜ਼ੀਲੈਂਡ (Newzealand) ਦੀ ਟੀਮ ਟੀ-20 ਸੀਰੀਜ਼ (T-20 Series) ਵਿਚ ਹਰਾ ਕੇ ਪੂਰੀ ਸੀਰੀਜ਼ ਆਪਣੇ ਨਾਂ ਕਰ ਲਈ। ਭਾਰਤੀ  (India) ਟੀਮ ਨੇ ਸੀਰੀਜ਼ ਦੇ ਤਿੰਨਾਂ ਮੈਚਾਂ (Three match) ਵਿਚ ਨਿਊਜ਼ੀਲੈਂਡ ਦੀ ਟੀਮ ਨੂੰ ਹਰਾ ਦਿੱਤਾ। ਕਪਤਾਨ ਰੋਹਿਤ ਸ਼ਰਮਾ (Rohit sharma) ਦੇ ਧਮਾਕੇਦਾਰ ਅਰਧ ਸੈਂਕੜੇ ਤੇ ਅਕਸ਼ਰ ਪਟੇਲ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਤੇ ਆਖਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਐਤਵਾਰ ਨੂੰ ਇੱਥੇ 73 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ ਕਲੀਨ ਸਵੀਪ ਕੀਤਾ।

ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਕੀਤਾ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

ਰੋਹਿਤ ਸ਼ਰਮਾ ਨੇ ਲਗਾਤਾਰ ਤੀਜੇ ਮੈਚ ਵਿਚ ਟਾਸ ਜਿੱਤੀ ਪਰ ਇਸ ਵਾਰ ਉਨ੍ਹਾਂ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 7 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਬਣਾਈਆਂ ਤੇ ਫਿਰ ਨਿਊਜ਼ੀਲੈਂਡ ਨੂੰ 17.2 ਓਵਰਾਂ 'ਚ 111 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਨੇ ਜੈਪੁਰ ਵਿਚ ਪਹਿਲਾ ਮੈਚ ਪੰਜ ਵਿਕਟਾਂ ਨਾਲ ਜਿੱਤਿਆ ਤੇ ਰਾਂਚੀ ਵਿਚ ਦੂਜਾ ਮੈਚ ਸੱਤ ਵਿਕਟਾਂ ਨਾਲ ਜਿੱਤਿਆ ਸੀ।

ਰੋਹਿਤ ਤੇ ਕਿਸ਼ਨ ਨੇ ਖੇਡੀ ਤੂਫਾਨੀ ਪਾਰੀ 
ਭਾਰਤ ਨੂੰ ਰੋਹਿਤ ਤੇ ਕਿਸ਼ਨ ਨੇ ਤੂਫਾਨੀ ਸ਼ੁਰੂਆਤ ਦਿੱਤੀ ਤੇ ਪਹਿਲੇ 6 ਓਵਰਾਂ ਵਿਚ 69 ਦੌੜਾਂ ਬਣਾਈਆਂ। ਰੋਹਿਤ ਤੇ ਕਿਸ਼ਨ ਦੋਵਾਂ ਨੇ ਹੀ ਇਸ ਦੌਰਾਨ ਸ਼ਾਨਦਾਰ ਪਾਰੀ ਖੇਡੀ। ਰੋਹਿਤ ਨੇ 56 ਦੌੜਾਂ ਦੀ ਪਾਰੀ ਦਾ ਤੀਜਾ ਛੱਕਾ ਲਗਾਉਂਦੇ ਹੋਏ ਟੀ-20 ਵਿਚ ਆਪਣੇ 150 ਛੱਕੇ ਪੂਰੇ ਕੀਤੇ। ਭਾਰਤ ਨੂੰ ਪਹਿਲਾ ਝਟਕਾ ਕਿਸ਼ਨ ਨੂੰ ਆਊਟ ਹੋਣ 'ਤੇ ਲੱਗਾ, ਕਿਸ਼ਨ ਨੂੰ ਸਪਿਨਰ ਮਿਸ਼ੇਲ ਸੇਂਟਨਰ ਨੇ 7ਵੇਂ ਓਵਰ ਵਿਚ ਆਊਟ ਕਰ ਦਿੱਤਾ। ਕਿਸ਼ਨ ਨੇ 21 ਗੇਂਦਾਂ 'ਤੇ 29 ਦੌੜਾਂ ਵਿਚ 7 ਚੌਕੇ ਲਗਾਏ। ਅਜਿਹੇ 'ਚ ਸ਼੍ਰੇਅਸ ਅਈਅਰ (20 ਗੇਂਦਾਂ 'ਤੇ 25 ਦੌੜਾਂ) ਤੇ ਵੈਂਕਟੇਸ਼ ਅਯੱਈਰ (15 ਗੇਂਦਾਂ 'ਤੇ 20 ਦੌੜਾਂ), ਦੀ 36 ਦੌੜਾਂ ਦੀ ਸਾਂਝੇਦਾਰੀ, ਹਰਸ਼ਲ ਪਟੇਲ (11 ਗੇਂਦਾਂ 'ਤੇ 18 ਦੌੜਾਂ) ਤੇ ਦੀਪਕ ਚਾਹਰ (8 ਗੇਂਦਾਂ ਵਿਚ ਅਜੇਤੂ 21 ਦੌੜਾਂ) ਦੇ ਯੋਗਦਾਨ ਨਾਲ ਟੀਮ ਮਜ਼ਬੂਤ ਸਕੋਰ ਤੱਕ ਪਹੁੰਚੀ।

ਅਕਸ਼ਰ ਦੀ ਗੇਂਦਬਾਜ਼ੀ ਅੱਗੇ ਕੀਵੀ ਖਿਡਾਰੀ ਕਮਜ਼ੋਰ ਦਿਖੇ
ਭਾਰਤੀ ਖਿਡਾਰੀਆਂ ਨੇ ਆਖਰੀ ਪੰਜ ਓਵਰਾਂ ਵਿਚ 50 ਦੌੜਾਂ ਬਣਾਈਆਂ। ਅਕਸ਼ਰ (ਤਿੰਨ ਓਵਰਾਂ ਵਿਚ 9 ਦੌੜਾਂ 'ਤੇ ਤਿੰਨ ਵਿਕਟਾਂ) ਦੇ ਸਾਹਮਣੇ ਨਿਊਜ਼ੀਲੈਂਡ ਦੇ ਬੱਲੇਬਾਜ਼ ਕਮਜ਼ੋਰ ਨਜ਼ਰ ਆਏ। ਮਾਰਟਿਨ ਗੁਪਟਿਲ ਨੇ ਸ਼ੁਰੂ ਵਿਚ ਜੀਵਨਦਾਨ ਮਿਲਣ ਤੋਂ ਬਾਅਦ 36 ਗੇਂਦਾਂ 'ਤੇ ਚਾਰ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੇ ਸਿਰਫ ਤਿੰਨ ਬੱਲੇਬਾਜ਼ ਹੀ ਦੋਹਰੇ ਅੰਕੜੇ 'ਤੇ ਪੁੱਜ ਸਕੇ। ਹਰਸ਼ਲ ਪਟੇਲ (ਤਿੰਨ ਓਵਰਾਂ ਵਿਚ 26 ਦੌੜਾਂ 'ਤੇ 2 ਵਿਕਟਾਂ) ਨੇ ਫਿਰ ਤੋਂ ਵਿਕਟ ਹਾਸਲ ਕਰਨ ਦਾ ਹੁਨਰ ਦਿਖਾਇਆ। ਦੀਪਕ ਨੇ 26 ਦੌੜਾਂ 'ਤੇ 1 ਵਿਕਟ ਹਾਸਲ ਕੀਤੀ।

In The Market