LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
sports news
23o crik

ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਵਿੱਚ ਆਸਟਰੇਲੀਆ ਨੇ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਨੂੰ 5 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਧਮਾਕੇਦਾਰ ਸ਼ੁਰੂਆਤ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਨੇ ਨਿਰਧਾਰਤ 20 ਓਵਰਾਂ ਵਿੱਚ 118 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਆਸਟਰੇਲੀਆ ਦੀ ਟੀਮ ਨੇ ਇਹ ਟੀਚਾ 19.4 ਓਵਰਾਂ ਵਿੱਚ ਹਾਸਲ ਕਰ ਲਿਆ। ਆਸਟ੍ਰੇਲੀਆ ਲਈ ਸਟੀਵ ਸਮਿਥ ਨੇ 35 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਮਾਰਕਸ ਸਟੋਇਨਿਸ ਨੇ ਨਾਬਾਦ 24 ਦੌੜਾਂ ਦੀ ਮੈਚ ਵਿਨਿੰਗ ਪਾਰੀ ਖੇਡੀ। Also Read: BSF ਦਾ ਅਧਿਕਾਰ ਖੇਤਰ ਵਧਾਏ ਜਾਣ ਉੱਤੇ ਮੁੱਖ ਮੰਤਰੀ ਚੰਨੀ ਨੇ ਸੱਦੀ ਸਰਬ ਪਾਰਟੀ ਮੀਟਿੰਗ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਦਾ ਇਹ ਫੈਸਲਾ ਸਹੀ ਸਾਬਤ ਹੋਇਆ ਅਤੇ ਟੀਮ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਅਫਰੀਕਾ ਨੂੰ ਸ਼ੁਰੂਆਤ ਵਿੱਚ ਦੋ ਝਟਕੇ ਦਿੱਤੇ। ਅਫਰੀਕਾ ਨੇ 23 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਏਡਨ ਮਾਰਕਰਮ ਨੇ ਪਾਰੀ ਨੂੰ ਸੰਭਾਲਿਆ ਅਤੇ 40 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਤੋਂ ਇਲਾਵਾ ਟੀਮ ਦਾ ਕੋਈ ਵੀ ਬੱਲੇਬਾਜ਼ ਵੱਡਾ ਸਕੋਰ ਨਹੀਂ ਬਣਾ ਸਕਿਆ। ਦੱਖਣੀ ਅਫਰੀਕਾ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ ਸਿਰਫ 118 ਦੌੜਾਂ ਹੀ ਬਣਾ ਸਕੀ। Also Read: ਸਰਹੱਦ ਪਾਰ ਜਾਸੂਸੀ ਦਾ ਪਰਦਾਫਾਸ਼, ਪਾਕਿ ISI ਲਈ ਖੁਫੀਆ ਜਾਣਕਾਰੀ ਦੇਣ ਦੇ ਦੋਸ਼ 'ਚ ਇੱਕ ਸਿਪਾਹੀ ਗ੍ਰਿਫਤਾਰ

18o2

ਨਵੀਂ ਦਿੱਲੀ: ਇੰਸਟਾਗ੍ਰਾਮ ਲਾਈਵ ’ਤੇ ਸਾਥੀ ਖਿਡਾਰੀਆਂ ਨਾਲ ਗੱਲਬਾਤ ਦੌਰਾਨ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ’ਤੇ ਕੋਰਟ ਨੇ ਸਖਤੀ ਦਿਖਾਈ ਹੈ। ਹਾਂਸੀ ’ਚ ਦਰਜ ਹੋਏ ਕੇਸ ਤੋਂ ਬਾਅਦ ਯੁਵਰਾਜ ਸਿੰਘ ਜਾਂਚ ’ਚ ਸ਼ਾਮਲ ਹੋ ਗਏ। ਪੁਲਿਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਿਖਾ ਕੇ ਜਾਂਚ ਅੱਗੇ ਵਧਾ ਦਿੱਤੀ ਹੈ। ਯੁਵਰਾਜ ਸਿੰਘ ਇਸ ਮਾਮਲੇ ’ਚ ਪਹਿਲਾਂ ਹੀ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਲੈ ਚੁੱਕੇ ਹਨ। Also Read: ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ, SKM ਨੇ 6 ਘੰਟੇ ਟ੍ਰੇਨਾਂ ਰੋਕਣ ਦਾ ਕੀਤਾ ਐਲਾਨ ਅਦਾਲਤ ਨੇ ਯੁਵਰਾਜ ਸਿੰਘ ਨੂੰ ਹਾਂਸੀ ’ਚ ਦਰਜ ਮਾਮਲੇ ਦੀ ਜਾਂਚ ਲਈ ਪੁਲਿਸ ਨੂੰ ਸਹਿਯੋਗ ਦੇਣ ਦੇ ਆਦੇਸ਼ ਦਿੱਤੇ ਸਨ। ਯੁਵਰਾਜ ਇਸ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ’ਤੇ ਹਿਸਾਰ ਦੇ ਜੀਓ ਮੈਸ ਪਹੁੰਚੇ ਸਨ। ਉਨ੍ਹਾਂ ਦੇ ਨਾਲ ਸੁਰੱਖਿਆ ਕਰਮਚਾਰੀਆਂ ਸਮੇਤ ਚਾਰ-ਪੰਜ ਲੋਕਾਂ ਦਾ ਸਟਾਫ ਚੰਡੀਗੜ੍ਹ ਤੋਂ ਹਿਸਾਰ ਪਹੁੰਚਿਆ। ਯੁਵਰਾਜ ਸਿੰਘ ਨੇ ਖੁਦ ਹਾਈਕੋਰਟ ’ਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਟਿੱਪਣੀਆਂ ਨੂੰ ਸਵੀਕਾਰ ਕੀਤਾ ਸੀ ਪਰ ਕਿਹਾ ਸੀ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਸ਼ਬਦ ਕਹਿਣਾ ਗਲਤ ਹੈ। ਇਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਕਿਹਾ। ਪੁੱਛਗਿੱਛ ਤੋਂ ਬਾਅਦ ਯੁਵਰਾਜ ਸਿੰਘ ਨੂੰ ਹਾਈਕੋਰਟ ਦੇ ਆਦੇਸ਼ਾਂ ’ਤੇ ਰਸਮੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਹੁਣ ਇਹ ਮਾਮਲਾ ਅਦਾਲਤ ’ਚ ਵਿਚਾਰ-ਅਧੀਨ ਹੈ। ਇਹ ਹੈ ਮਾਮਲਾਹਾਂਸੀ ਦੇ ਵਕੀਲ ਰਜਤ ਕਲਸਨ ਨੇ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਸੀ ਕਿ ਯੁਵਰਾਜ ਸਿੰਘ ਨੇ ਆਪਣੇ ਸਾਥੀਆਂ ਨਾਲ ਇੰਸਟਾਗ੍ਰਾਮ ਲਾਈਵ 'ਤੇ ਐੱਸ.ਸੀ. ਭਾਈਚਾਰੇ ’ਤੇ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਯੁਵਰਾਜ ਸਿੰਘ ’ਤੇ ਧਾਰਾ 153 ਏ ਤਹਿਤ ਮਾਮਲਾ ਦਰਜ ਕੀਤਾ ਗਿਆ। ਯੁਵਰਾਜ ਸਿੰਘ ਨੇ ਇਸ ਮਾਮਲੇ ਨੂੰ ਖਾਰਿਜ ਕਰਵਾਉਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਹਾਈਕੋਰਟ ਨੇ ਯੁਵਰਾਜ ਨੂੰ ਅਗਾਊਂ ਜ਼ਮਾਨਤ ਦੇ ਹੁਕਮ ਦਿੱਤੇ ਸਨ।...

17o sports

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਕਾਇਰਤਾਪੂਰਨ ਕਾਰਵਾਈ ਕਾਰਨ ਪਿਛਲੇ ਇੱਕ ਹਫ਼ਤੇ ਵਿੱਚ ਭਾਰਤ ਦੇ ਨੌਂ ਜਵਾਨ ਸ਼ਹੀਦ ਹੋਏ ਹਨ। ਪਾਕਿਸਤਾਨ ਤੋਂ ਅੱਤਵਾਦੀ ਲਗਾਤਾਰ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਅਜਿਹੀ ਸਥਿਤੀ ਵਿੱਚ ਸਰਹੱਦ 'ਤੇ ਲਗਾਤਾਰ ਮੁੱਠਭੇੜ ਹੋ ਰਹੀ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। Also Read: ਇਸ ਬਲੱਡ ਗਰੁੱਪ ਦੇ ਲੋਕਾਂ ਨੂੰ ਜਲਦੀ ਘੇਰਦੀਆਂ ਹਨ ਦਿਲ ਦੀਆਂ ਬੀਮਾਰੀਆਂ, ਇਹ ਹੈ ਕਾਰਨ ਹਾਲ ਹੀ ਵਿੱਚ ਜੰਮੂ-ਕਸ਼ਮੀਰ ਵਿੱਚ ਇੱਕ ਗੋਲਗੱਪੇ ਵੇਚਣ ਵਾਲੇ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ, ਉਹ ਵਿਅਕਤੀ ਮਾਰਿਆ ਗਿਆ ਸੀ। ਇਸ ਵਿਅਕਤੀ ਦੇ ਪਿਤਾ, ਜੋ ਬਾਂਕਾ ਦੇ ਰਹਿਣ ਵਾਲੇ ਹਨ, ਨੇ ਹੁਣ ਮੰਗ ਕੀਤੀ ਹੈ ਕਿ ਟੀ-20 ਵਿਸ਼ਵ ਕੱਪ ਵਿੱਚ ਭਾਰਤ-ਪਾਕਿਸਤਾਨ ਮੈਚ ਰੱਦ ਕੀਤਾ ਜਾਵੇ। ਆਪਣੀ ਜਾਨ ਗੁਆਉਣ ਵਾਲੇ ਵਿਅਕਤੀ ਦੇ ਪਿਤਾ ਦਾ ਕਹਿਣਾ ਹੈ ਕਿ ਮੈਚ ਰੱਦ ਹੋਣਾ ਚਾਹੀਦਾ ਹੈ, ਸਰਕਾਰ ਨੂੰ ਇਸ ਸਬੰਧ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਸ ਨੇ ਭਾਰਤ ਸਰਕਾਰ ਤੋਂ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕੀ ਕਿਹਾ?ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਵੀ ਵੱਡਾ ਬਿਆਨ ਦਿੱਤਾ ਹੈ। ਗਿਰੀਰਾਜ ਸਿੰਘ ਨੇ ਕਿਹਾ ਕਿ ਜੇਕਰ ਰਿਸ਼ਤਾ ਸਹੀ ਨਹੀਂ ਹੈ ਤਾਂ ਇਸ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਰਾਜਸਥਾਨ ਦੇ ਜੋਧਪੁਰ ਵਿੱਚ ਗਿਰੀਰਾਜ ਸਿੰਘ ਨੇ ਕਿਹਾ ਕਿ ਪਾਕਿਸਤਾਨ ਦਾ ਅੱਤਵਾਦੀ ਚਿਹਰਾ ਦੁਨੀਆ ਦੇ ਸਾਹਮਣੇ ਆ ਗਿਆ ਹੈ। ਪਾਕਿਸਤਾਨ ਨੂੰ ਵੀ ਇਸ ਦੇ ਨਤੀਜੇ ਭੁਗਤਣੇ ਪੈਣਗੇ। Also Read: ਤਿਓਹਾਰੀ ਸੀਜ਼ਨ 'ਚ ਹੁਣ ਇਸ ਬੈਂਕ ਦਾ ਗਾਹਕਾਂ ਨੂੰ ਤੋਹਫ਼ਾ, ਹੋਮ ਤੇ ਕਾਰ ਲੋਨ ਲਈ ਘਟਾਈਆਂ ਦਰਾਂ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਆਉਣ ਵਾਲੇ ਦਿਨਾਂ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕ੍ਰਿਕਟ ਮੈਚ ਚੱਲ ਰਿਹਾ ਹੈ, ਜਦੋਂ ਕਿ ਪਾਕਿਸਤਾਨ ਸਮਰਥਿਤ ਅੱਤਵਾਦੀ ਕਸ਼ਮੀਰ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉਨ੍ਹਾਂ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਜਦੋਂ ਰਿਸ਼ਤੇ ਚੰਗੇ ਨਹੀਂ ਹੁੰਦੇ ਤਾਂ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ।" ਪਰਗਟ ਸਿੰਘ ਨੇ ਵੀ ਚੁੱਕੀ ਮੰਗਇਹੀ ਮੰਗ ਨਾ ਸਿਰਫ ਪਰਿਵਾਰਕ ਮੈਂਬਰਾਂ ਨੇ ਕੀਤੀ ਬਲਕਿ ਪੰਜਾਬ ਸਰਕਾਰ ਦੇ ਮੰਤਰੀ ਪਰਗਟ ਸਿੰਘ ਨੇ ਵੀ ਕੀਤੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਇਹ ਮੈਚ ਨਹੀਂ ਹੋਣਾ ਚਾਹੀਦਾ ਕਿਉਂਕਿ ਸਰਹੱਦ 'ਤੇ ਤਣਾਅ ਹੈ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਤਣਾਅ ਦੇ ਦੌਰ ਵਿੱਚੋਂ ਲੰਘ ਰਹੇ ਹਨ। ਸਾਨੂੰ ਮਨੁੱਖਤਾ ਦੀ ਰਾਖੀ ਕਰਨੀ ਹੋਵੇਗੀ ਕਿ ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ ਜਿਸ ਨਾਲ ਦੋਵਾਂ ਦੇਸ਼ਾਂ ਵਿੱਚ ਤਣਾਅ ਦੀ ਸਥਿਤੀ ਪੈਦਾ ਨਾ ਹੋਵੇ। Also Read: ਇਸ ਸੂਬੇ 'ਚ ਨਿਕਲੀਆਂ ਬੰਪਰ ਪੁਲਿਸ ਭਰਤੀਆਂ, 12ਵੀਂ ਪਾਸ ਨੌਜਵਾਨ ਕਰੋ ਅਪਲਾਈ ਟੀ-20 ਵਿਸ਼ਵ ਕੱਪ ਵਿੱਚ ਹੋਣ ਵਾਲੇ ਮੈਚ ਦੇ ਬਾਰੇ ਪ੍ਰਗਟ ਸਿੰਘ ਨੇ ਕਿਹਾ ਕਿ ਮੈਂ ਕਹਿੰਦਾ ਹਾਂ ਕਿ ਸ਼ਹਾਦਤ ਵੱਡੀ ਹੈ ਤੇ ਸਾਨੂੰ ਦੋਵਾਂ ਦੇਸ਼ਾਂ ਨੂੰ ਅੱਗੇ ਵਧਾਉਣ ਬਾਰੇ ਸੋਚਣਾ ਚਾਹੀਦਾ ਹੈ। ਮੈਂ ਮੈਚ ਦੀ ਗੱਲ ਨਹੀਂ ਕਰ ਰਿਹਾ, ਮੈਂ ਇਸਨੂੰ ਆਮ ਤੌਰ 'ਤੇ ਕਹਿ ਰਿਹਾ ਹਾਂ। ਜਦੋਂ ਅਜਿਹੀ ਸਥਿਤੀ ਹੋਵੇਗੀ ਕਿ ਇੱਕ ਪਾਸੇ ਸਾਡੇ 9 ਸੈਨਿਕ ਸ਼ਹੀਦ ਹੋ ਗਏ ਹਨ ਅਤੇ ਦੂਜੇ ਪਾਸੇ ਅਸੀਂ ਖੇਡਣ ਜਾਂਦੇ ਹਾਂ, ਇਸ ਨੂੰ ਜੋੜਿਆ ਨਹੀਂ ਜਾ ਸਕਦਾ।...

csk vs rcb 24 sep

ਨਵੀਂ ਦਿੱਲੀ : ਆਈਪੀਐਲ 2021 ਦੇ 35 ਵੇਂ ਮੈਚ ਵਿੱਚ, ਅੱਜ ਯਾਨੀ ਸ਼ੁੱਕਰਵਾਰ ਨੂੰ ਸ਼ਾਰਜਾਹ 'ਚ ਚੇਨੱਈ ਸੁਪਰ ਕਿੰਗਜ਼ ਦਾ ਮੁਕਾਬਲਾ ਰਾਇਲ ਚੈਲੰਜਰਜ਼ ਬੰਗਲੌਰ (RCB vs CSK) ਨਾਲ ਹੋਵੇਗਾ। ਇਹ ਸਿਰਫ ਦੋ ਟੀਮਾਂ ਦਾ ਨਹੀਂ, ਬਲਕਿ ਭਾਰਤੀ ਕ੍ਰਿਕਟ ਦੇ ਦੋ ਸਭ ਤੋਂ ਵੱਡੇ ਨਾਵਾਂ ਦਾ ਮੁਕਾਬਲਾ ਹੋਵੇਗਾ। ਇੱਕ ਪਾਸੇ ਮੇਂਟਰ ਮਹਿੰਦਰ ਸਿੰਘ ਧੋਨੀ ਹੋਣਗੇ, ਅਤੇ ਦੂਜੇ ਪਾਸੇ ਕਪਤਾਨ ਵਿਰਾਟ ਕੋਹਲੀ। ਧੋਨੀ ਨੂੰ ਟੀ -20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਮੈਂਟਰ ਚੁਣਿਆ ਗਿਆ ਹੈ ਅਤੇ ਕੋਹਲੀ ਇਸ ਟੂਰਨਾਮੈਂਟ ਵਿੱਚ ਆਖਰੀ ਵਾਰ ਭਾਰਤੀ ਟੀ 20 ਟੀਮ ਦੀ ਕਪਤਾਨੀ ਕਰਨਗੇ। Also Read : ਮਨਪ੍ਰੀਤ ਬਾਦਲ ਦੇ ਦਫਤਰ ਦੀ ਉੱਪਰੀ ਮੰਜ਼ਿਲ 'ਤੇ ਬੈਂਕ 'ਚ ਲੱਗੀ ਅੱਗ, ਕੰਪਿਊਟਰ ਤੇ ਫਰਨੀਚਰ ਸੜ ਕੇ ਸੁਆਹ ਜੇਕਰ ਅਸੀਂ ਦੋਵਾਂ ਟੀਮਾਂ ਦੇ ਹਾਲ ਹੀ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਧੋਨੀ ਦਾ ਪਲੜਾ ਭਾਰੀ ਜਾਪਦਾ ਹੈ। ਕਿਉਂਕਿ IPL 2021 ਦੇ ਦੂਜੇ ਭਾਗ  ਦੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਮੁਕਾਬਲੇ ਘੱਟ ਸਕੋਰ ਬਣਾਉਣ ਦੇ ਬਾਅਦ ਵੀ, ਧੋਨੀ ਦੀ ਟੀਮ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ। ਦੂਜੇ ਪਾਸੇ, ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਪਹਿਲੇ ਮੈਚ ਵਿੱਚ ਵਿਰਾਟ ਦੀ ਫੌਜ ਬੇਰੰਗ ਨਜ਼ਰ ਆਈ।ਟੀਮ ਸਿਰਫ 92 ਦੌੜਾਂ ਵਿੱਚ ਹੀ ਆਲ ਆਊਟ ਹੋ ਗਈ। ਕਪਤਾਨ ਕੋਹਲੀ ਨੇ ਖੁਦ 5 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਕੇਕੇਆਰ (KKR) ਨੇ ਬੰਗਲੌਰ ਦੇ ਖਿਲਾਫ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਕੋਲਕਾਤਾ ਨੇ 93 ਦੌੜਾਂ ਦਾ ਟੀਚਾ ਖੇਡ ਦੇ ਪਹਿਲੇ 10 ਓਵਰਾਂ ਵਿੱਚ ਸਿਰਫ ਇੱਕ ਵਿਕਟ ਦੇ ਨੁਕਸਾਨ ਉੱਤੇ ਹਾਸਲ ਕਰ ਲਿਆ। Also Read : ਸਿਹਤ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਸੀਐਸਕੇ ਨੇ ਆਰਸੀਬੀ ਦੇ ਖਿਲਾਫ 27 ਵਿ...

22s7

ਦੁਬਈ- ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ 'ਤੇ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਦੇ ਦੌਰਾਨ ਹੌਲੀ ਓਵਰ ਰਫ਼ਤਾਰ ਦੇ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।  ਪੜੋ ਹੋਰ ਖਬਰਾਂ: 27 ਸਤੰਬਰ ਦੇ ਬੰਦ ਲਈ ਗੁਰਨਾਮ ਸਿੰਘ ਚੜੂਨੀ ਨੇ ਦੇਸ਼ ਵਾਸੀਆਂ ਨੂੰ ਕੀਤੀ ਅਪੀਲ ਰਾਇਲਜ਼ ਨੇ ਮੰਗਲਵਾਰ ਨੂੰ ਇਸ ਮੈਚ 'ਚ ਦੋ ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਨੇ ਆਖ਼ਰੀ ਓਵਰ 'ਚ ਨਿਕੋਲਸ ਪੂਰਨ ਤੇ ਦੀਪਕ ਹੁੱਡਾ ਦੀਆਂ ਵਿਕਟਾਂ ਲਈਆਂ ਤੇ ਸਿਰਫ਼ ਇਕ ਦੌੜ ਦਿੱਤੀ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੇ ਬਿਆਨ 'ਚ ਕਿਹਾ, ‘‘ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ 'ਤੇ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਖੇਡੇ ਗਏ ਆਈ. ਪੀ. ਐਂਲ. ਮੈਚ ਦੇ ਦੌਰਾਨ ਹੌਲੀ ਓਵਰ ਰਫ਼ਤਾਰ ਲਈ ਜੁਰਮਾਨਾ ਲਾਇਆ ਗਿਆ ਹੈ।''  ਪੜੋ ਹੋਰ ਖਬਰਾਂ: 'ਡੇਰਾ ਸੱਚਖੰਡ ਬੱਲਾਂ' ਵਿਖੇ ਅੱਜ ਨਤਮਸਤਕ ਹੋਣਗੇ ਚਰਨਜੀਤ ਸਿੰਘ ਚੰਨੀ ਬਿਆਨ ਦੇ ਮੁਤਾਬਕ ਆਈ. ਪੀ. ਐੱਲ. ਆਚਾਰ ਸੰਹਿਤਾ ਲਈ ਹੌਲੀ ਓਵਰ ਗਤੀ ਨਾਲ ਸਬੰਧਤ ਨਿਯਮਾਂ ਦੇ ਤਹਿਤ ਟੀਮ ਪਹਿਲੀ ਵਾਰ ਤੈਅ ਸਮੇਂ 'ਚ ਓਵਰ ਪੂਰੇ ਨਹੀਂ ਕਰ ਸਕੀ ਤੇ ਇਸ ਲਈ ਸੈਮਸਨ 'ਤੇ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।'' ਆਈ. ਪੀ. ਐੱਲ. ਬਹਾਲ ਹੋਣ ਦੇ ਬਾਅਦ ਟੀਮ ਦਾ ਇਹ ਪਹਿਲਾ ਮੈਚ ਸੀ। ਪੜੋ ਹੋਰ ਖਬਰਾਂ: ਕੋਰੋਨਾ ਮਾਮਲਿਆਂ 'ਚ ਉਤਾਰ-ਚੜਾਅ ਜਾਰੀ, 24 ਘੰਟਿਆਂ 'ਚ ਸਾਹਮਣੇ ਆਏ 27 ਹਜ਼ਾਰ ਨਵੇਂ ਮਾਮਲੇ...

21s 14

ਨਵੀਂ ਦਿੱਲੀ: IPL ਦੇ 32ਵੇਂ ਮੈਚ ਵਿਚ ਮੰਗਲਵਾਰ ਨੂੰ ਰਾਜਸਥਾਨ ਰਾਇਲਸ ਤੇ ਪੰਜਾਬ ਕਿੰਗਸ ਦੀਆਂ ਟੀਮਾਂ ਆਹਮਣੇ ਸਾਹਮਣੇ ਹੋਣਗੀਆਂ। ਇਸ ਦੌਰਾਨ ਲਿਆਮ ਲਿਵਿੰਗਸਟੋਨ-ਏਵਿਨ ਲੂਇਸ ਦੀ ਹਮਲਾਵਰ ਬੱਲੇਬਾਜ਼ੀ ਤੇ ਕ੍ਰਿਸ ਗੇਲ ਦੀ ਤਾਕਤ ਤੇ ਕੇ.ਐੱਲ. ਰਾਹੁਲ ਦੇ ਹੁਨਰ ਦੇ ਵਿਚਾਲੇ ਮੁਕਾਬਲਾ ਹੋਵੇਗਾ। ਦੁਬਈ ਵਿਚ ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮੀਂ 7:30 ਵਜੇ ਖੇਡਿਆ ਜਾਵੇਗਾ। ਪੜੋ ਹੋਰ ਖਬਰਾਂ: ਹਾਈਕੋਰਟ ਨੇ ਲਾਈ ਹੁਸ਼ਿਆਰਪੁਰ ਦੇ ਇਨ੍ਹਾਂ ਇਲਾਕਿਆਂ 'ਚ ਦਰੱਖਤ ਕੱਟਣ 'ਤੇ ਰੋਕ ਮੌਜੂਦਾ ਆਈਪੀਐੱਲ ਵਿਚ ਰਾਜਸਥਾਨ ਰਾਇਲ ਫਿਲਹਾਲ 7 ਵਿਚੋਂ 3 ਮੁਕਾਬਲੇ ਜਿੱਤ ਕੇ ਇਨਡੈਕਸ ਵਿਚ 6ਵੇਂ ਨੰਬਰ ਉੱਤੇ ਹੈ, ਜਦਕਿ ਪੰਜਾਬ ਦੀ ਟੀਮ 8 ਮੈਚਾਂ ਵਿਚੋਂ 3 ਮੈਚ ਜਿੱਤ ਕੇ ਸੱਤਵੇਂ ਸਥਾਨ ਉੱਤੇ ਹੈ। ਇਸ ਆਈਪੀਐੱਲ ਦੇ ਪਹਿਲੇ ਪੜਾਅ ਵਿਚ ਪੰਜਾਬ ਨੇ ਰਾਜਸਥਾਨ ਨੂੰ 4 ਦੌੜਾਂ ਨਾਲ ਹਰਾਇਆ ਸੀ। ਆਈਪੀਐੱਲ ਦੇ ਬਿਹਤਰੀਨ ਬੱਲੇਬਾਜ਼ਾਂ ਵਿਚੋਂ ਇਕ ਕਪਤਾਨ ਕੇ.ਐੱਲ. ਰਾਹੁਲ ਨੂੰ ਇਥੇ ਬੱਲੇਬਾਜ਼ੀ ਦੇ ਹੀ ਨਹੀਂ, ਬਲਕਿ ਕੋਚ ਅਨਿਲ ਕੁੰਬਲੇ ਦੇ ਮਾਰਗਦਰਸ਼ਨ ਵਿਚ ਕਪਤਾਨੀ ਦੇ ਵੀ ਜੌਹਰ ਦਿਖਾਉਣੇ ਹੋਣਗੇ। ਕੁੰਬਲੇ ਵੀ ਬਤੌਰ ਕੋਚ ਆਪਣੇ ਆਪ ਨੂੰ ਸਾਬਿਤ ਕਰਨਾ ਚਾਹੁਣਗੇ। ਪੜੋ ਹੋਰ ਖਬਰਾਂ: ਟ੍ਰੈਫਿਕ ਦੇ ਹਿਸਾਬ ਨਾਲ 4 ਹਿੱਸਿਆਂ 'ਚ ਵੰਡਿਆ ਜਾਵੇਗਾ ਜਲੰਧਰ, ਇਸ ਤਰ੍ਹਾਂ ਹੋਵੇਗੀ ਨਾਕਾਬੰਦੀ ਇਸ ਤਰ੍ਹਾਂ ਹਨ ਟੀਮਾਂ-ਰਾਜਸਥਾਨ ਰਾਇਲਸ: ਸੰਜੂ ਸੈਮਸਨ (ਕਪਤਾਨ), ਲਿਆਮ ਲਿਵਿੰਗਸਟੋਨ, ਏਵਿਨ ਲੂਇਸ, ਡੇਵਿਡ ਮਿਲਰ, ਕ੍ਰਿਸ ਮਾਰਿਸ, ਓਸ਼ੇਨ ਥਾਮਸ, ਮੁਸਤਾਫਿਜੁਰ ਰਹਿਮਾਨ, ਤਬਰੇਜ਼ ਸ਼ਮਸੀ, ਗਲੇਨ ਫਿਲਿਪਸ, ਚੇਤਨ ਸਕਾਰੀਆ, ਰਿਆਨ ਪਰਾਗ, ਰਾਹੁਲ ਤੇਵਤਿਆ, ਆਕਾਸ਼ ਸਿੰਘ, ਅਨੁਜ ਰਾਵਤ, ਕੇਸੀ ਕਰਿਅੱਪਾ, ਯਸ਼ਸਵੀ ਜਾਯਸਵਾਲ, ਸ਼ਿਵਮ ਦੁਬੇ, ਸ਼੍ਰੇਅਸ ਗੋਪਾਲ, ਕਾਰਤਿਕ, ਤਿਆਗੀ, ਮਯੰਕ ਮਾਰਕੰਡੇ, ਜਯਦੇਵ ਉਨਾਦਕਟ, ਕੁਲਦੀਪ ਯਾਦਵ, ਮਹਿਪਾਲ ਲੋਮਰੋਰ। ਪੜੋ ਹੋਰ ਖਬਰਾਂ: ਬਟਾਲਾ ਦੇ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ 8 ਜੋੜੇ ਗ੍ਰਿਫ਼ਤਾਰ ਪੰਜਾਬ ਕਿੰਗਸ: ਕੇ.ਐੱਲ. ਰਾਹੁਲ (ਕਪਤਾਨ), ਮਯੰਕ, ਅਰਸ਼ਦੀਦ ਸਿੰਘ, ਇਸ਼ਾਨ ਪੋਰੇਲ, ਸ਼ਾਹਰੁਖ ਖਾਨ, ਮੁਹੰਮਦ ਸ਼ਮੀ, ਨਾਥਨਸ ਏਲਿਸ, ਆਦਿਲ ਰਾਸ਼ਿਦ, ਮੁਰੂਗਨ ਅਸ਼ਵਿਨ, ਹਰਪ੍ਰੀਤ ਬਰਾੜ, ਮੋਈਜੇਸ ਹੇਨਰਿਕਸ, ਕ੍ਰਿਸ ਜਾਰਡਨ, ਏਡੇਨ ਮਾਰਕਰਮ, ਮੰਦੀਪ ਸਿੰਘ, ਦਰਸ਼ਨ, ਨਾਲਕਾਂਡੇ, ਪ੍ਰਭਸਿਮਰਨ ਸਿੰਘ, ਰਵੀ ਬਿਸ਼ਨੋਈ, ਉਤਕਰਸ਼ ਸਿੰਘ, ਫੇਬਿਅਨ ਏਲੇਨ, ਸੋਰਭ ਕੁਮਾਰ, ਜਲਜ ਸਕਸੈਨਾ।

20s8

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦਾ 31ਵਾਂ ਮੁਕਾਬਲਾ ਅੱਜ ਸੋਮਵਾਰ ਨੂੰ ਰਾਇਲ ਚੈਲੰਜਰ ਬੈਂਗਲੁਰੂ ਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਦੇ ਵਿਚਾਲੇ ਇਹ ਮੈਚ ਆਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿਚ ਹੋਵੇਗਾ। ਇਸ ਸੀਜ਼ਨ ਵਿਚ ਦੂਜੀ ਵਾਰ ਇਹ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਪੜੋ ਹੋਰ ਖਬਰਾਂ: ਅੰਮ੍ਰਿਤਸਰ: ਜੌੜਾ ਫਾਟਕ 'ਤੇ ਨਵ ਵਿਆਹੇ ਜੋੜੇ ਨੇ ਟ੍ਰੇਨ ਮੂਹਰੇ ਛਾਲ ਮਾਰ ਕੀਤੀ ਖੁਦਕੁਸ਼ੀ ਇਸ ਤੋਂ ਪਹਿਲਾਂ ਜਦੋਂ ਇਨ੍ਹਾਂ ਦੀ ਭਿੜੰਤ ਹੋਈ ਸੀ ਤਾਂ ਆਰਸੀਬੀ ਨੇ ਕੇਕੇਆਰ ਨੂੰ ਮਾਤ ਦਿੱਤੀ ਸੀ। ਅੱਜ ਹੋਣ ਵਾਲਾ ਮੁਕਾਬਲਾ ਆਰਸੀਬੀ ਦੇ ਕਪਤਾਨ ਕੋਹਲੀ ਦੇ ਲਈ ਖਾਹ ਹੋਵੇਗਾ। ਉਹ ਮੈਦਾਨ ਉੱਤੇ ਉਤਰਦੇ ਹੀ ਇਤਿਹਾਸ ਰਚ ਦੇਣਗੇ। ਕੋਹਲੀ ਆਈਪੀਐੱਲ ਵਿਚ ਇਕ ਫ੍ਰੈਂਚਾਇਜ਼ੀ ਦੇ ਲਈ 200 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਜਾਣਗੇ। ਪੜੋ ਹੋਰ ਖਬਰਾਂ: ਡਿਪਟੀ CM ਓ.ਪੀ. ਸੋਨੀ ਦਾ ਵੱਡਾ ਬਿਆਨ, ਕਿਹਾ-'ਪੰਜਾਬ 'ਚ ਮੁੜ ਬਣੇਗੀ ਕਾਂਗਰਸ ਸਰਕਾਰ' ਹਾਲਾਂਕਿ ਵਿਰਾਟ ਕੋਹਲੀ ਤੋਂ ਪਹਿਲਾਂ ਕਈ ਖਿਡਾਰੀ ਆਈਪੀਐੱਲ ਵਿਚ 200 ਮੈਚ ਖੇਡ ਚੁੱਕੇ ਹਨ। ਕੋਹਲੀ ਤੋ ਪਹਿਲਾਂ ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ, ਦਿਨੇਸ਼ ਕਾਰਤਿਕ ਤੇ ਸੁਰੇਸ਼ ਰੈਨਾ ਇਸ ਲੀਗ ਵਿਚ 200 ਮੈਚ ਖੇਡਣ ਦਾ ਕਾਰਨਾਮਾ ਕਰ ਚੁੱਕੇ ਹਨ। ਪੜੋ ਹੋਰ ਖਬਰਾਂ:  ਇਨਕਮ ਟੈਕਸ ਵਿਭਾਗ ਦੇ 'ਸਰਚ ਆਪ੍ਰੇਸ਼ਨ' 'ਤੇ ਅਭਨੇਤਾ ਸੋਨੂ ਸੂਦ ਨੇ ਤੋੜੀ ਚੁੱਪੀ, ਕਿਹਾ... IPL ਵਿਚ ਸਭ ਤੋਂ ਵਧੇਰੇ ਮੈਚ ਖੇਡਣ ਵਾਲੇ ਖਿਡਾਰੀਐੱਮ.ਐੱਸ.ਧੋਨੀ- 212 ਮੈਚਰੋਹਿਤ ਸ਼ਰਮਾ- 207 ਮੈਚਦਿਨੇਸ਼ ਕਾਰਤਿਕ- 203 ਮੈਚਸੁਰੇਸ਼ ਰੈਨਾ- 201 ਮੈਚਵਿਰਾਟ ਕੋਹਲੀ- 199 ਮੈਚ...

17s8

ਨਵੀਂ ਦਿੱਲੀ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਟੀ-20 ਵਰਲਡ ਕੱਪ ਦੇ ਬਾਅਦ ਟੀ-20 ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਵਰਕਲੋਡ ਘੱਟ ਕਰਨ ਲਈ ਅਜਿਹਾ ਕੀਤਾ ਹੈ। ਕੋਹਲੀ ਦੇ ਸੀਮਿਤ ਓਵਰ ਦੇ ਫ਼ਾਰਮੈਟ ਤੋਂ ਕਪਤਾਨੀ ਛੱਡਣ ਦੀਆਂ ਸੰਭਾਵਨਾਵਂ ਲੰਬੇ ਸਮੇਂ ਤੋਂ ਪ੍ਰਗਟਾਈਆਂ ਜਾ ਰਹੀਆਂ ਸਨ। ਵਿਰਾਟ ਨੇ ਕਪਤਾਨੀ ਛੱਡਣ ਦਾ ਐਲਾਨ ਟਵਿੱਟਰ 'ਤੇ ਇਕ ਲੈਟਰ ਸ਼ੇਅਰ ਕਰਕੇ ਕੀਤਾ।  ਪੜੋ ਹੋਰ ਖਬਰਾਂ: ਪਾਕਿ PM ਇਮਰਾਨ ਖਾਨ ਨਾਲ ਸ਼ਾਹਰੁਖ ਖਾਨ ਦੀ ਤਸਵੀਰ ਵਾਇਰਲ, ਬਾਈਕਾਟ ਦੀ ਉੱਠੀ ਮੰਗ ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਹੀ ਮੀਡੀਆ 'ਚ ਵਿਰਾਟ ਕੋਹਲੀ ਦੇ ਟੀ-20 ਟੀਮ ਦੀ ਕਪਤਨੀ ਛੱਡਣ ਦੀਆਂ ਖ਼ਬਰਾਂ ਆਈਆਂ ਸਨ। ਉਸ ਸਮੇਂ ਬੀ. ਸੀ. ਸੀ. ਆਈ. ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਨਕਾਰਿਆ ਸੀ, ਪਰ ਵੀਰਵਾਰ ਨੂੰ ਵਿਰਾਟ ਨੇ ਇਨ੍ਹਾਂ ਖ਼ਬਰਾਂ ਨੂੰ ਸਹੀ ਸਾਬਤ ਕਰ ਦਿੱਤਾ। ਕੋਹਲੀ ਨੇ ਵਰਕਲੋਡ ਨੂੰ ਆਪਣੇ ਫ਼ੈਸਲੇ ਦੀ ਵਜ੍ਹਾ ਦੱਸਿਆ ਸੀ। ਕੋਹਲੀ ਨੇ ਆਪਣੇ ਲੈਟਰ 'ਚ ਕਿਹਾ ਕਿ ਮੇਰੀ ਸਮਝ 'ਚ ਵਰਕਲੋਡ ਬਹੁਤ ਅਹਿਮ ਹੈ। ਮੈਂ ਪਿਛਲੇ 8-9 ਸਾਲਾਂ ਤੋਂ ਤਿੰਨੋ ਫਾਰਮੈਟ 'ਚ ਖੇਡ ਰਿਹਾ ਹਾ ਤੇ 5-6 ਸਾਲਾਂ ਤੋਂ ਕਪਤਾਨੀ ਕਰ ਰਿਹਾ ਹਾਂ। ਮੈਂ ਮਹਿਸੂਸ ਕਰ ਰਿਹਾ ਹਾਂ ਕਿ ਟੈਸਟ ਤੇ ਵਨ-ਡੇ 'ਚ ਟੀਮ ਇੰਡੀਆ ਦੀ ਕਪਾਤਨੀ ਲਈ ਖ਼ੁਦ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਲਈ ਮੈਨੂੰ ਥੋੜ੍ਹੀ ਸਪੇਸ ਚਾਹੀਦਾ ਹੈ। ਟੀ-20 ਕਪਤਾਨ ਦੇ ਤੌਰ 'ਤੇ ਮੈਂ ਟੀਮ ਨੂੰ ਆਪਣਾ ਸਭ ਕੁਝ ਦਿੱਤਾ ਹੈ। ਅੱਗੇ ਵੀ ਇਕ ਬੱਲੇਬਾਜ਼ ਦੇ ਤੌਰ 'ਤੇ ਮੈਂ ਟੀ-20 ਟੀਮ 'ਚ ਆਪਣਾ ਯੋਗਦਾਨ ਦੇਣਾ ਜਾਰੀ ਰੱਖਾਂਗਾ। ਪੜੋ ਹੋਰ ਖਬਰਾਂ: ਦਿੱਲੀ 'ਚ ਰੋਸ ਮਾਰਚ ਕੱਢ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਸਣੇ 14 ਆਗੂ ਗ੍ਰਿਫਤਾਰ ਕੋਹਲੀ ਸੀਮਿਤ ਓਵਰ 'ਚ ਟੀਮ ਨੂੰ ਕੋਈ ਵੱਡਾ ਖ਼ਿਤਾਬ ਨਹੀਂ ਜਿਤਾ ਸਕੇ ਹਨ। ਜਦਕਿ ਦੂਜੇ ਪਾਸੇ ਉਪ ਕਪਤਾਨ ਰੋਹਿਤ ਸ਼ਰਮਾ ਦਾ ਮੁੰਬਈ ਇੰਡੀਅਨਜ਼ ਤੇ ਟੀਮ ਇੰਡੀਆ ਦੇ ਕਾਰਜਵਾਹਕ ਕਪਤਾਨ ਦੇ ਤੌਰ 'ਤੇ ਰਿਕਾਰਡ ਸ਼ਾਨਦਾਰ ਰਿਹਾ ਹੈ। 2020 'ਚ ਜਦੋਂ ਰੋਹਿਤ ਨੇ ਮੁੰਬਈ ਇੰਡੀਅਨਜ਼ ਨੂੰ 5ਵੀਂ ਵਾਰ ਚੈਂਪੀਅਨ ਬਣਾਇਆ ਤਾਂ ਉਦੋਂ ਤੋਂ ਹੀ ਕ੍ਰਿਕਟ ਮਾਹਰ ਰੋਹਿਤ ਨੂੰ ਸੀਮਿਤ ਓਵਰ ਦੀ ਕਪਤਾਨੀ ਦੇਣ ਦੀ ਮੰਗ ਕਰਨ ਲੱਗੇ। ਆਈ. ਸੀ. ਸੀ. ਦੀ ਵਰਲਡ ਟੈਸਟ ਚੈਂਪੀਅਨਸ਼ਿਪ 'ਚ ਭਾਰਤ ਦੇ ਹਾਰਨ ਦੇ ਬਾਅਦ ਇਕ ਵਾਰ ਫਿਰ ਇਸ ਤਰ੍ਹਾਂ ਦੀ ਮੰਗ ਉਠਣ ਲੱਗੀ ਸੀ। ਪਿਛਲੇ ਦੋ ਸਾਲ ਤੋਂ ਕੋਹਲੀ ਦਾ ਬੱਲੇਬਾਜ਼ ਦੇ ਤੌਰ 'ਚ ਪ੍ਰਦਰਸ਼ਨ ਖ਼ਰਾਬ ਰਿਹਾ ਹੈ ਤੇ ਉਨ੍ਹਾਂ 'ਤੇ ਕਪਤਾਨੀ ਦਾ ਦਬਾਅ ਦਿਸ ਰਿਹਾ ਹੈ। 2016 ਤੋਂ 2018 ਵਿਚਾਲੇ ਕੋਹਲੀ ਕਰੀਅਰ ਦੀ ਸਭ ਤੋਂ ਸ਼ਾਨਦਾਰ ਫ਼ਾਰਮ 'ਚ ਸਨ। ਇਸ ਦੌਰਾਨ ਜ਼ਿਆਦਾਤਰ ਉਨ੍ਹਾਂ ਨੇ ਸਿਰਫ਼ ਟੈਸਟ ਮੈਚਾਂ ਦੀ ਕਪਤਾਨੀ ਕੀਤੀ ਸੀ। ਵਨ-ਡੇ ਤੇ ਟੀ-20 'ਚ ਉਹ ਧੋਨੀ ਦੀ ਕਪਤਾਨੀ 'ਚ ਖੇਡ ਰਹੇ ਸਨ। ਜ਼ਿਕਰਯੋਗ ਹੈ ਕਿ ਵਿ...

16s 4

ਨਵੀਂ ਦਿੱਲੀ- ਟੋਕੀਓ ਓਲੰਪਿਕ ਦੇ ਜੈਵਲਿਨ ਥ੍ਰੋਅ ਮੁਕਾਬਲੇ ’ਚ ਭਾਰਤ ਨੂੰ ਅਥਲੈਟਿਕਸ ਦਾ ਪਹਿਲਾ ਗੋਲਡ ਦੁਆਉਣ ਵਾਲਾ ਨੀਰਜ ਚੋਪੜਾ ਕੁਇੱਜ਼ ਰਿਆਲਿਟੀ ਸ਼ੌਅ ਕੌਣ ਬਣੇਗਾ ਕਰੋੜਪਤੀ (ਕੇ. ਬੀ. ਸੀ.) ਵਿਚ ਪਹੁੰਚਿਆ। ਨੀਰਜ ਦੇ ਨਾਲ ਹਾਕੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਵੀ ਸੀ। ਦੋਨਾਂ ਨੇ ਮਿਲ ਕੇ ਸ਼ੌਅ ਦੇ ਹੋਸਟ ਅਮਿਤਾਬ ਬੱਚਨ ਦੇ ਨਾਲ ਖੂਬ ਮਸਤੀ ਕੀਤੀ।  ਪੜੋ ਹੋਰ ਖਬਰਾ: ਚੰਡੀਗੜ੍ਹ 'ਚ ਡਰੋਨ ਉਡਾਉਣ 'ਤੇ ਲੱਗੀ ਪਾਬੰਦੀ, ਪੰਜਾਬ 'ਚ ਹਾਈ ਅਲਰਟ ਤੋਂ ਬਾਅਦ ਲਿਆ ਫੈਸਲਾ ਸ਼ੌਅ ਦੌਰਾਨ ਦੋਨੋਂ ਖਿਡਾਰੀ ਉਦੋਂ ਅਲੱਗ ਰੰਗ ਵਿਚ ਨਜ਼ਰ ਆਏ, ਜਦੋਂ ਹੋਸਟ ਨੇ ਉਨ੍ਹਾਂ ਨੂੰ ਪਾਪੂਲਰ ਫਿਲਮਾਂ ਦੇ ਡਾਇਲਾਗ ਹਰਿਆਣਵੀ ਭਾਸ਼ਾ ’ਚ ਬੋਲਣ ਲਈ ਕਿਹਾ। ਨੀਰਜ ਨੇ ਹਰਿਆਣਵੀ ਵਿਚ ‘ਮੈਂ ਔਰ ਮੇਰੀ ਤਨਹਾਈ ਅਕਸਰ ਯਹ ਬਾਤੇਂ ਕਰਦੇ ਹੈਂ’ ਅਤੇ ‘ਤੁਮ ਹੋਤੀ ਤੋ ਐਸਾ ਹੋਤਾ, ਤੁਮ ਹੋਤੀ ਤੋ ਵੈਸਾ ਹੋਤਾ’ ਡਾਇਲਾਗ ਬੋਲੇ। ਨੀਰਜ ਦੇ ਨਾਲ ਬੈਠੇ ਸ਼੍ਰੀਜੇਸ਼ ਨੇ ਵੀ ਹੋਸਟ ਬੱਚਨ ਕੋਲੋਂ ਪੁੱਛ ਲਿਆ ਕਿ ਕੀ ਉਨ੍ਹਾਂ ਨੇ ਕਦੇ ਕਿਸੇ ਫਿਲਮ ’ਚ ਹਰਿਆਣਵੀ ਬੋਲੀ ਹੈ।  ਬੱਚਨ ਬੋਲੇ- ਨਹੀਂ, ਮੈਨੂੰ ਕਦੇ ਹਰਿਆਣਵੀ ਫਿਲਮ ’ਚ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਹਾਂ, ਇਕ ਫਿਲਮ ’ਚ ਜ਼ਰੂਰ ਹਰਿਆਣਵੀ ਡਾਇਲਾਗ ਬੋਲੇ ਸਨ। ਬਹੁਤ ਦੁੱਖ ਹੋਇਆ ਸੀ ਮੈਨੂੰ।  ਪੜੋ ਹੋਰ ਖਬਰਾ: ਦੇਸ਼ 'ਚ 4 ਦਿਨਾਂ ਬਾਅਦ ਫਿਰ 30 ਹਜ਼ਾਰ ਤੋਂ ਵਧੇਰੇ ਮਾਮਲੇ, 431 ਲੋਕਾਂ ਦੀ ਮੌਤ ਇਸ ਤੋਂ ਬਾਅਦ ਸ਼੍ਰੀਜੇਸ਼ ਨੇ ਕਿਹਾ ਕਿ ਅੱਜ ਅਸੀਂ ਆਏ ਹਾਂ ਤਾਂ ਤੁਸੀਂ ਜ਼ਰੂਰ ਹਰਿਆਣਵੀ ਭਾਸ਼ਾ 'ਚ ਡਾਇਲਾਗ ਸੁਣਾਓ। ਅਸੀਂ ਤੁਹਾਨੂੰ ਹਰਿਆਣਵੀ ਸਿਖਾਉਣ ਆਏ ਹਾਂ। ਅਮਿਤਾਬ ਦੇ ਹੇ ਭਗਵਾਨ! ਬੋਲਦੇ ਹੀ ਨੀਰਜ ਨੇ ਕਿਹਾ- ਯਹ ਤੁਮਹਾਰੇ ਬਾਪ ਕਾ ਘਰ ਨਹੀਂ, ਪੁਲਸ ਸਟੇਸ਼ਨ ਹੈ। ਸੀਧੇ ਖੜੇ ਰਹੋ। ਅਮਿਤਾਬ ਬੋਲੇ- ਤੁਸੀਂ ਸਿਖਾਓ ਮੈਨੂੰ। ਉਦੋਂ ਨੀਰਜ ਨੇ ਹਰਿਆਣਵੀ ’ਚ, ‘‘ਯਹ ਤੇਰੇ ਬਾਪ ਦਾ ਘਰ ਕੋਨੀ। ਥਾਣਾ ਏ। ਚੁਪਚਾਪ ਖੜਾ ਰੇਹ’’ ਬੋਲਿਆ ਤਾਂ ਪੂਰਾ ਹਾਲ ਤਾਲੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਪੜੋ ਹੋਰ ਖਬਰਾ: ਰਾਜ ਕੁੰਦਰਾ ਕੇਸ...

15s ipl

ਨਵੀਂ ਦਿੱਲੀ- ਯੂਏਈ ਵਿਚ 19 ਸਤੰਬਰ ਤੋਂ ਫਿਰ ਸ਼ੁਰੂ ਹੋਣ ਜਾ ਰਹੇ ਆਈਪੀਐੱਲ ਵਿਚ ਦਰਸ਼ਕਾਂ ਦੀ ਵਾਪਸੀ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਹੁਣ ਸਟੇਡੀਅਮ ਵਿਚ ਜਾ ਕੇ ਦਰਸ਼ਕ ਮੈਚ ਦਾ ਮਜ਼ਾ ਲੈ ਸਕਣਗੇ। ਆਈਪੀਐੱਲ ਦੇ ਅਧਿਕਾਰਿਤ ਟਵਿੱਟਰ ਹੈਂਡਲ ਉੱਤੇ ਕਿਹਾ ਗਿਆ ਹੈ ਕਿ ਆਈਪੀਐੱਲ ਹੁਣ ਫਿਰ ਸਟੇਡੀਅਮ ਵਿਚ ਦਰਸ਼ਕਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਪੜੋ ਹੋਰ ਖਬਰਾਂ: ਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਚੁੱਕੇ ਵੱਡੇ ਸਵਾਲ, ਕੀਤੀ ਪ੍ਰੈੱਸ ਕਾਨਫਰੰਸ ਬਾਇਓ-ਬਬਲ ਵਿਚ ਕੋਰੋਨਾ ਦੇ ਮਾਮਲੇ ਆਉਣ ਤੋਂ ਬਾਅਦ ਆਈਪੀਐੱਲ-14 ਨੂੰ ਟਾਲ ਦਿੱਤਾ ਗਿਆ ਸੀ। 4 ਮਈ ਨੂੰ ਲੀਗ ਟਾਲਣ ਸਮੇਂ ਕੁੱਲ 29 ਮੈਚ ਹੋਏ ਹਨ। ਹੁਣ ਟੂਰਨਾਮੈਂਟ ਦੇ ਬਾਕੀ ਬਚੇ ਮੈਚ ਸੰਯੁਕਤ ਅਰਬ ਅਮੀਰਾਤ ਦੇ ਤਿੰਨ ਸਟੇਡੀਅਮਾਂ ਵਿਚ ਖੇਡੇ ਜਾਣੇ ਹਨ। ਇਹ ਮੁਕਾਬਲੇ ਦਰਸ਼ਕਾਂ ਦੀ ਮੌਜੂਦਗੀ ਵਿਚ ਖੇਡੇ ਜਾਣਗੇ। ਇਸ ਦੂਜੇ ਪੜਾਅ ਦੀ ਸ਼ੁਰੂਆਤ ਐਤਵਾਰ ਨੂੰ ਦੁਬਈ ਵਿਚ ਮੁੰਬਈ ਇੰਡੀਅਨਸ ਤੇ ਚੇੱਨਈ ਸੁਪਰ ਕਿੰਗਸ ਦੇ ਵਿਚਾਲੇ ਮੁਕਾਬਲੇ ਨਾਲ ਹੋਵੇਗੀ। 15 ਅਕਤੂਬਰ ਨੂੰ ਟੂਰਨਾਮੈਂਟ ਦਾ ਆਖਰੀ ਮੁਕਾਬਲਾ ਖੇਡਿਆ ਜਾਵੇਗਾ। ਪੜੋ ਹੋਰ ਖਬਰਾਂ: ਮਸ਼ਹੂਰ ਬਾਲੀਵੁੱਡ ਅਦਾਕਾਰ ਤੇ ਕਾਂਗਰਸੀ ਨੇਤਾ ਰਾਜ ਬੱਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਮੈਚ ਦੁਬਈ, ਸ਼ਾਰਜਾਹ ਤੇ ਆਬੂਧਾਬੀ ਵਿਚ ਖੇਡੇ ਜਾਣਗੇ। ਕੋਵਿਡ ਪ੍ਰੋਟੋਕਾਲ ਤੇ ਯੂਏਈ ਸਰਕਾਰ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਰਸ਼ਕਾਂ ਨੂੰ ਸੀਮਿਤ ਗਿਣਤੀ ਵਿਚ ਦਾਖਲਾ ਮਿਲੇਗਾ। ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਜਲਦ ਵਿੱਢੀ ਜਾਵੇਗੀ 'ਵਿਸ਼ਾਲ ਭਰਤੀ ਮੁਹਿੰਮ'

crickets india

ਨਵੀਂ ਦਿੱਲੀ (ਇੰਟ.)- ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਯਾਨੀ 10 ਸਤੰਬਰ ਤੋਂ ਮੈਨਚੈਸਟਰ ਦੇ ਓਲਟ ਟ੍ਰੈਫਰਡ ਵਿਚ ਖੇਡਿਆ ਜਾਣ ਵਾਲਾ ਟੈਸਟ ਮੈਚ ਰੱਦ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਦੇ ਬਾਇਓ-ਬਬਲ ਵਿਚ ਕੋਰੋਨਾ ਦੇ ਕੇਸਾਂ ਵਿਚ ਵਾਧਾ ਨਾ ਹੋਵੇ, ਇਸ ਕਾਰਣ ਇਹ ਮੁਕਾਬਲਾ ਕੈਂਸਲ ਕੀਤਾ ਗਿਆ ਹੈ। ਇਸ ਦੀ ਅਧਿਕਾਰਤ ਜਾਣਕਾਰੀ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਯਾਨੀ ਈ.ਸੀ.ਬੀ. ਨੇ ਦੇ ਦਿੱਤੀ ਹੈ। ਭਾਰਤੀ ਟੀਮ ਚਾਰ ਮੈਚਾਂ ਤੋਂ ਬਾਅਦ ਸੀਰੀਜ਼ ਵਿਚ 2-1 ਨਾਲ ਅੱਗੇ ਸੀ। Read more- ਸੁਮੇਧ ਸੈਣੀ ਦੀ ਗ੍ਰਿਫਤਾਰੀ 'ਤੇ ਹਾਈ ਕੋਰਟ ਨੇ ਲਗਾਈ 2022 ਤੱਕ ਰੋਕ ਈ.ਸੀ.ਬੀ. ਨੇ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀ.ਸੀ.ਸੀ.ਆਈ. ਦੇ ਨਾਲ ਚੱਲੀ ਗੱਲਬਾਤ ਤੋਂ ਬਾਅਦ ਈ.ਸੀ.ਬੀ. ਪੁਸ਼ਟੀ ਕਰ ਸਕਦਾ ਹੈ ਕਿ ਮੈਨਚੈਸਟਰ ਦੇ ਓਲਡ ਟ੍ਰੈਫਰਡ ਵਿਚ ਅੱਜ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਅਤੇ ਭਾਰਤ ਵਿਚਾਲੇ ਪੰਜਵੇਂ ਟੈਸਟ ਮੈਚ ਨੂੰ ਕੈਂਸਲ ਕਰ ਦਿੱਤਾ ਜਾਵੇਗਾ। ਕੈਂਪ ਦੇ ਅੰਦਰ ਕੋਵਿਡ ਮਾਮਲਿਆਂ ਦੀ ਗਿਣਤੀ ਵਿਚ ਅਤੇ ਵਾਧੇ ਦੇ ਖਦਸ਼ੇ ਕਾਰਣ ਭਾਰਤ ਖੇਦਜਨਕ ਤੌਰ ਨਾਲ ਇਕ ਟੀਮ ਨੂੰ ਮੈਦਾਨ ਵਿਚ ਉਤਾਰਣ ਵਿਚ ਅਸਮਰੱਥਾ ਜਤਾਈ ਹੈ। ਬੋਰਡ ਨੇ ਇਹ ਵੀ ਕਿਹਾ ਹੈ ਕਿ ਅੱਗੇ ਦੀ ਜਾਣਕਾਰੀ ਨਿਯਮਿਤ ਸਮੇਂ ਵਿਚ ਸਾਂਝੀ ਕੀਤੀ ਜਾਵੇਗੀ। ਬੀ.ਸੀ.ਸੀ.ਆਈ. ਨੇ ਅੱਗੇ ਕਿਹਾ ਕਿ ਭਾਰਤੀ ਬੋਰਡ ਨੇ ਹਮੇਸ਼ਾ ਤੋਂ ਖਿਡਾਰੀਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਪਹਿਲ ਦਿੱਤੀ ਹੈ ਅਤੇ ਅਸੀਂ ਉਸ ਨਾਲ ਸਮਝੌਤਾ ਨਹੀਂ ਕਰ ਸਕਦੇ। ਅਸੀਂ ਈ.ਸੀ.ਬੀ. ਨੂੰ ਉਨ੍ਹਾਂ ਦੇ ਸਪੋਰਟ ਅਤੇ ਸਹਿਯੋਗ ਲਈ ਧੰਨਵਾਦ ਦਿੰਦੇ ਹਾਂ। ਨਾਲ ਹੀ ਅਸੀਂ ਆਪਣੇ ਪ੍ਰਸ਼ੰਸਕਾਂ ਤੋਂ ਵੀ ਇਸ ਅਸੁਵਿਧਾ ਅਤੇ ਸੀਰੀਜ਼ ਦੇ ਪੂਰਾ ਨਾ ਹੋਣ ਲਈ ਮੁਆਫੀ ਮੰਗਣਾ ਚਾਹੁਣਗੇ। 

9s game

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਟੀਮ ਦੇ ਹੈੱਡ ਕੋਚ ਰਵੀ ਸ਼ਾਸਤਰੀ ਤੇ ਸਪੋਰਟ ਸਟਾਫ ਦੇ ਤਿੰਨ ਮੈਂਬਰ ਇੰਗਲੈਂਡ ਦੇ ਖਿਲਾਫ ਚੌਥੇ ਟੈਸਟ ਦੌਰਾਨ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਸਨ। ਇਸ ਵਿਚਾਲੇ ਟੀਮ ਵਿਚ ਕੋਰੋਨਾ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪੜੋ ਹੋਰ ਖਬਰਾਂ: ਪਾਕਿਸਤਾਨ ਨੇ ਅਧਿਆਪਕਾਂ ਦੇ ਜੀਂਸ ਅਤੇ ਟੀ-ਸ਼ਰਟ ਪਾਉਣ 'ਤੇ ਲਾਈ ਪਾਬੰਦੀ   ਕੋਰੋਨਾ ਪਾਜ਼ੇਟਿਵ ਪਾਇਆ ਗਿਆ ਵਿਅਕਤੀ ਟੀਮ ਦਾ ਫਿਜ਼ੀਓ ਯੋਗੇਸ਼ ਪਰਮਾਰ ਹੈ। ਕੋਰੋਨਾ ਦਾ ਇਹ ਮਾਮਲਾ ਸ਼ੁੱਕਰਵਾਰ ਤੋਂ ਓਲਡ ਟ੍ਰੈਫਰਡ ਵਿਚ ਹੋਣ ਵਾਲੇ ਪੰਜਵੇਂ ਟੈਸਟ ਤੋਂ ਪਹਿਲਾਂ ਸਾਹਮਣੇ ਆਇਆ ਹੈ। ਅੱਜ ਯਾਨੀ ਵੀਰਵਾਰ ਨੂੰ ਹੋਣ ਵਾਲਾ ਟੀਮ ਇੰਡੀਆ ਦਾ ਟ੍ਰੇਨਿੰਗ ਸੈਸ਼ਨ ਵੀ ਰੱਦ ਕਰ ਦਿੱਤਾ ਗਿਆ ਹੈ। ਯੋਗੇਸ਼ ਪਰਮਾਰ ਤੋਂ ਪਹਿਲਾਂ ਟੀਮ ਦੇ ਮੁੱਖ ਫਿਜ਼ੀਓ ਨਿਤਿਨ ਪਟੇਲ ਵੀ ਇਨਫੈਕਟਿਡ ਪਾਏ ਗਏ ਸਨ। ਦੋਵਾਂ ਫਿਜ਼ੀਓ ਦੇ ਪਾਜ਼ੇਟਿਵ ਪਾਏ ਜਾਣ ਦਾ ਮਤਲਬ ਹੈ ਕਿ ਟੀਮ ਨੂੰ ਇੰਗਲੈਂਡ ਦੇ ਫਿਜ਼ੀਓ ਦੀ ਮਦਦ ਲੈਣੀ ਪਵੇਗੀ। ਪੜੋ ਹੋਰ ਖਬਰਾਂ: ਤੇਜ਼ ਰਫ਼ਤਾਰ ਟਰੱਕ ਤੇ ਐਕਟਿਵਾ ਦੀ ਟੱਕਰ, ਲੜਕੀ ਨੇ ਮੌਕੇ ’ਤੇ ਤੋੜਿਆ ਦਮ   ਇਕ ਨਿਊਜ਼ ਏਜੰਸੀ ਦੇ ਮੁਤਾਬਕ ਭਾਰਤੀ ਟੀਮ ਦੇ ਮੈਂਬਰਾਂ ਨੂੰ ਅਗਲੀ ਸੂਚਨਾ ਤੱਕ ਆਪਣੇ ਹੋਟਲ ਦੇ ਕਮਰਿਆਂ ਵਿਚ ਰਹਿਣ ਦੇ ਲਈ ਕਿਹਾ ਗਿਆ ਹੈ। ਸਮਝਿਆ ਜਾਂਦਾ ਹੈ ਕਿ ਕੋਰੋਨਾ ਦਾ ਤਾਜ਼ਾ ਮਾਮਲਾ ਬੁੱਧਵਾਰ ਸ਼ਾਮ ਨੂੰ ਕੀਤੇ ਗਏ ਟੈਸਟ ਦੇ ਬਾਅਦ ਸਾਹਮਣੇ ਆਇਆ ਹੈ। ਪੜੋ ਹੋਰ ਖਬਰਾਂ: ਕਰਨਾਲ ਲਾਠੀਚਾਰਜ ਨੂੰ ਲੈ ਕੇ ਸੁਰਜੇਵਾਲ ਦਾ ਟਵੀਟ, ਕਿਹਾ-'ਸੱਚ ਸਾਹਮਣੇ ਆ ਹੀ ਗਿਆ'

sports shastri

ਨਵੀਂ ਦਿੱਲੀ (ਇੰਟ.)- ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕਲ ਸ਼ਾਮ ਕੋਚ ਰਵੀ ਸ਼ਾਸਤਰੀ ਦਾ ਲੈਟਰਲ ਫਲੋ ਟੈਸਟ ਪਾਜ਼ੇਟਿਵ ਆਇਆ ਸੀ, ਜਿਸ ਤੋਂ ਬਾਅਦ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਨੇ ਅਹਿਤੀਆਤ ਵਜੋਂ ਕੋਚ ਰਵੀ ਸ਼ਾਸਤਰੀ ਸਮੇਤ 4 ਮੈਂਬਰਾਂ ਨੂੰ ਆਈਸੋਲੇਟ ਕਰ ਦਿੱਤਾ ਹੈ। ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਨੇ ਮੁੱਖ ਕੋਚ ਰਵੀ ਸ਼ਾਸਤਰੀ, ਗੇਂਦਬਾਜ਼ੀ ਕੋਚ ਬੀ ਅਰੁਣ, ਫੀਲਡਿੰਗ ਕੋਚ ਆਰ ਸ਼੍ਰੀਧਰ ਅਤੇ ਫਿਜ਼ੀਓਥੈਰੇਪਿਸਟ ਨਿਤਿਨ ਪਟੇਲ ਨੂੰ ਸਾਵਧਾਨੀ ਦੇ ਉਪਾਅ ਵਜੋਂ ਅਲੱਗ ਕਰ ਦਿੱਤਾ ਹੈ। Read more- ਸੰਗਰੂਰ ਵਿਚ ਪੁਲਸ ਅਤੇ ਅਧਿਆਪਕਾਂ ਵਿਚਾਲੇ ਹੋਈ ਝੜਪ, ਹਿਰਾਸਤ ਵਿਚ ਲਏ ਕਈ ਅਧਿਆਪਕ ਕਿਉਂਕਿ ਸ਼ਾਸਤਰੀ ਦਾ ਪਿਛਲਾ ਪ੍ਰਵਾਹ ਟੈੱਸਟ ਪਾਜ਼ੇਟਿਵ ਆਇਆ ਸੀ। ਬੀ.ਸੀ.ਸੀ.ਆਈ. ਨੇ ਰਵੀ ਸ਼ਾਸਤਰੀ ਬਾਲਿੰਗ ਕੋਚ ਬੀ ਅਰੁਣ, ਫੀਲਡਿੰਗ ਕੋਚ ਆਰ ਸ਼੍ਰੀਧਰ ਅਤੇ ਫਿਜ਼ੀਓਥੈਰੇਪਿਸਟ ਨਿਤਿਨ ਪਟੇਲ ਨੂੰ ਆਈਸੋਲੇਟ ਕਰ ਦਿੱਤਾ ਹੈ। ਬੀ.ਸੀ.ਸੀ.ਆਈ. ਨੇ ਦੱਸਿਆ ਕਿ ਉਨ੍ਹਾਂ ਦਾ ਆਰ.ਟੀ.-ਪੀ.ਸੀ.ਆਰ. ਟੈਸਟ ਹੋਇਆ ਹੈ ਅਤੇ ਉਹ ਟੀਮ ਹੋਟਲ ਵਿਚ ਰਹਿਣਗੇ। ਹਾਲਾਂਕਿ ਉਹ ਟੀਮ ਇੰਡੀਆ ਦੇ ਨਾਲ ਉਦੋਂ ਤੱਕ ਯਾਤਰਾ ਨਹੀਂ ਕਰਾਂਗੇ ਜਦੋਂ ਤੱਕ ਕਿ ਮੈਡੀਕਲ ਟੀਮ ਤੋਂ ਪੁਸ਼ਟੀ ਨਹੀਂ ਹੋ ਜਾਂਦੀ। ਬੀ.ਸੀ.ਸੀ.ਆਈ. ਮੁਤਾਬਕ ਟੀਮ ਇੰਡੀਆ ਦੇ ਬਾਕੀ ਮੈਂਬਰਾਂ ਦਾ ਇਕ ਕਲ ਰਾਤ ਅਤੇ ਦੂਜਾ ਅੱਜ ਸਵੇਰੇ ਟੈਸਟ ਕੀਤਾ ਗਿਆ ਸੀ। ਨੈਗੇਟਿਵ ਕੋਵਿਡ ਰਿਪੋਰਟ ਵਾਲੇ ਮੈਂਬਰਾਂ ਨੂੰ ਓਵਲ ਵਿਚ ਚੱਲ ਰਹੇ ਚੌਥੇ ਦਿਨ ਦੇ ਲਈ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਗਈ।

5s nagar

ਟੋਕੀਓ: ਭਾਰਤੀ ਬੈਡਮਿੰਟਨ ਖਿਡਾਰੀ ਕ੍ਰਿਸ਼ਣਾ ਨਾਗਰ ਨੇ ਟੋਕੀਓ ਪੈਰਾਲੰਪਿਕ ਵਿਚ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤ ਲਿਆ ਹੈ। ਐਤਵਾਰ ਨੂੰ ਉਨ੍ਹਾਂ ਨੇ ਬੈਡਮਿੰਟਨ ਦੇ ਪੁਰਸ਼ ਸਿੰਗਲਸ ਐੱਸਐੱਚ6 ਫਾਈਨਲਸ ਵਿਚ ਹਾਂਗਕਾਂਗ ਦੇ ਚੂ ਮਾਨ ਕਾਈ ਨੂੰ 21-7, 16-21, 21-17 ਨਾਲ ਮਾਤ ਦਿੱਤੀ। ਕ੍ਰਿਸ਼ਣਾ ਨਾਗਰ ਨੇ ਇਹ ਖਿਤਾਬੀ ਮੁਕਾਬਲਾ 43 ਮਿੰਟ ਵਿਚ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਕ੍ਰਿਸ਼ਣਾ ਨਾਗਰ ਪੈਰਾਲੰਪਿਕ ਵਿਚ ਬੈਡਮਿੰਟਨ ਇਵੈਂਟ ਵਿਚ ਪ੍ਰਮੋਦ ਭਗਤ ਦੇ ਬਾਅਦ ਗੋਲਤ ਜਿੱਤਣ ਵਾਲੇ ਦੂਜੇ ਭਾਰਤੀ ਸ਼ਟਲਰ ਬਣ ਗਏ ਹਨ। ਪੜੋ ਹੋਰ ਖਬਰਾਂ: Tokyo Paralympics: ਨੋਇਡਾ ਦੇ DM ਸੋਨ ਤਮਗੇ ਤੋਂ ਖੁੰਝੇ, ਭਾਰਤ ਹਿੱਸੇ ਆਇਆ ਸਿਲਵਰ ਮੈਡਲ ਇਸ ਜਿੱਤ ਦੇ ਨਾਲ ਹੀ ਨਾਗਰ ਨੇ ਚੂ ਮਾਨ ਕਾਈ ਦੇ ਖਿਲਾਫ ਆਪਣਾ ਰਿਕਾਰਡ 3-1 ਕਰ ਲਿਆ ਹੈ। ਇਸ ਤੋਂ ਪਹਿਲਾਂ ਦੋਵਾਂ ਖਿਡਾਰੀਆਂ ਦੇ ਵਿਚਾਲੇ ਤਿੰਨ ਮੈਚ ਖੇਡੇ ਗਏ ਸਨ, ਜਿਸ ਵਿਚੋਂ ਦੋ ਮੁਕਾਬਲਿਆਂ ਵਿਚ ਨਾਗਰ ਨੂੰ ਜਿੱਤ ਮਿਲੀ ਸੀ। ਉਥੇ ਹੀ ਇਕ ਮੁਤਾਬਕਾ ਚੂ ਮਾਨ ਕਾਈ ਨੇ ਜਿੱਤਿਆ ਸੀ। ਪੜੋ ਹੋਰ ਖਬਰਾਂ: ਛੇਹਰਟਾ 'ਚ 22 ਸਾਲਾ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ ਐੱਸਐੱਚ ਵਰਗ ਵਿਚ ਉਹ ਖਿਡਾਰੀ ਹਿੱਸਾ ਲੈਂਦੇ ਹਨ, ਜਿਨ੍ਹਾਂ ਨੂੰ ਖੜੇ ਹੋਣ ਵਿਚ ਦਿੱਕਤ ਹੋਵੇ ਜਾਂ ਸਰੀਰ ਦੇ ਹੇਠਲੇ ਹਿੱਸੇ ਪੈਰ ਦਾ ਵਿਕਾਰ ਹੋਵੇ ਜਦਕਿ ਐੱਸਯੂ ਵਿਚ ਸਰੀਰ ਦੇ ਉੱਪਰ ਵਾਲੇ ਹਿੱਸੇ ਦੇ ਵਿਕਾਰ ਵਾਲੇ ਐਥਲੀਟ ਖੇਡਦੇ ਹਨ। ਉਥੇ ਹੀ ਐੱਸਐੱਚ ਵਰਗ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਲੰਬਾਈ ਆਮ ਤੋਂ ਬਹੁਤ ਘੱਟ ਹੁੰਦੀ ਹੈ। ਪੜੋ ਹੋਰ ਖਬਰਾਂ: ਉੱਤਰ-ਪੱਛਮੀ ਵਾਸ਼ਿੰਗਟਨ 'ਚ ਗੋਲੀਬਾਰੀ, 3 ਲੋਕਾਂ ਦੀ ਮੌਤ

5s tokyo

ਟੋਕੀਓ- ਭਾਰਤੀ ਬੈਡਮਿੰਟਨ ਖਿਡਾਰੀ ਅਤੇ ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੁਹਾਸ ਐੱਲ ਯਥੀਰਾਜ ਨੂੰ ਟੋਕੀਓ ਪੈਰਾਲਿੰਪਿਕਸ ਵਿਚ ਚਾਂਦੀ ਦੇ ਤਮਗੇ ਨਾਲ ਸੰਤੁਸ਼ਟ ਰਹਿਣਾ ਪਿਆ। ਉਨ੍ਹਾਂ ਨੂੰ ਐਤਵਾਰ ਨੂੰ 62 ਮਿੰਟ ਵਿਚ ਬੈਡਮਿੰਟਨ ਦੇ ਪੁਰਸ਼ ਸਿੰਗਲਜ਼ ਐੱਸਐੱਲ 4 ਫਾਈਨਲ ਵਿਚ ਵਿਸ਼ਵ ਦੇ ਨੰਬਰ 1 ਫਰਾਂਸ ਦੇ ਲੁਕਾਸ ਮਜ਼ੂਰ ਨੇ 15-21, 21-17, 21-15 ਨਾਲ ਹਰਾਇਆ। 38 ਸਾਲਾ ਸੁਹਾਸ ਨੇ ਪੈਰਾ ਉਲੰਪਿਕਸ ਦੇ ਬੈਡਮਿੰਟਨ ਮੁਕਾਬਲੇ ਵਿਚ ਪ੍ਰਮੋਦ ਭਗਤ ਦੇ ਸੋਨੇ ਦੇ ਬਾਅਦ ਚਾਂਦੀ ਦਾ ਤਗਮਾ ਜਿੱਤਿਆ। ਟੋਕੀਓ ਖੇਡਾਂ ਵਿਚ ਭਾਰਤ ਦੇ ਮੈਡਲਾਂ ਦੀ ਗਿਣਤੀ 18 ਹੋ ਗਈ ਹੈ। ਪੜੋ ਹੋਰ ਖਬਰਾਂ: ਮੁਜ਼ੱਫਰਨਗਰ 'ਚ ਕਿਸਾਨਾਂ ਦੀ ਮਹਾਪੰਚਾਇਤ ਅੱਜ, ਭਾਰੀ ਗਿਣਤੀ 'ਚ ਪਹੁੰਚ ਰਹੇ ਕਿਸਾਨ   ਐੱਸਐੱਲ 4 ਸ਼੍ਰੇਣੀ ਵਿਚ ਹੀ ਤਰੁਣ ਢਿੱਲੋਂ ਨੂੰ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਇੰਡੋਨੇਸ਼ੀਆ ਦੇ ਫਰੈਡੀ ਸੇਤੀਆਵਾਨ ਨੇ 32 ਮਿੰਟਾਂ ਵਿਚ 21-17, 21-11 ਨਾਲ ਹਰਾਇਆ। ਮੌਜੂਦਾ ਪੈਰਾਲੰਪਿਕ ਵਿਚ ਭਾਰਤ ਨੇ ਹੁਣ ਤੱਕ 18 ਮੈਡਲ ਜਿੱਤੇ ਹਨ। ਭਾਰਤ ਦੇ ਕੋਲ ਹੁਣ 4 ਸੋਨ, 8 ਚਾਂਦੀ ਅਤੇ 6 ਕਾਂਸੀ ਤਮਗੇ ਹਨ। ਪੈਰਾਲਿੰਪਿਕਸ ਦੇ ਇਤਿਹਾਸ ਵਿਚ ਇਹ ਭਾਰਤ ਦਾ ਬਿਹਤਰੀਨ ਪ੍ਰਦਰਸ਼ਨ ਹੈ। ਰੀਓ ਪੈਰਾਲੰਪਿਕਸ (2016) ਵਿਚ ਭਾਰਤ ਨੇ 2 ਸੋਨੇ ਸਮੇਤ 4 ਤਗਮੇ ਜਿੱਤੇ ਸਨ। ਪੜੋ ਹੋਰ ਖਬਰਾਂ: ਚੋਰਾਂ ਦਾ ਕਾਰਨਾਮਾ! ਬੱਸ ਅੱਡੇ ਤੋਂ ਚੋਰੀ ਕਰ ਲੈ ਗਏ ਹਰਿਆਣਾ ਰੋਡਵੇਜ਼ ਦੀ ਬੱਸ   ਐੱਸਐੱਲ ਸ਼੍ਰੇਣੀ ਵਿਚ ਉਹ ਖਿਡਾਰੀ ਹਿੱਸਾ ਲੈਂਦੇ ਹਨ, ਜਿਨ੍ਹਾਂ ਨੂੰ ਖੜੇ ਹੋਣ ਵਿਚ ਦਿੱਕਤ ਹੋਵੇ ਜਾਂ ਪੈਰ ਵਿਚ ਕੋਈ ਦਿੱਕਤ ਹੋਵੇ, ਜਦਕਿ ਐੱਸਯੂ ਵਿਚ ਉੱਪਰ ਦੇ ਹਿੱਸੇ ਦੇ ਵਿਕਾਰ ਵਾਲੇ ਐਥਲੀਟ ਖੇਡਦੇ ਹਨ। ਸੁਹਾਸ ਦੇ ਇਕ ਗਿੱਟੇ ਵਿਚ ਸਮੱਸਿਆ ਹੈ।

4s gold

ਟੋਕੀਓ: ਟੋਕੀਓ ਵਿਚ ਖੇਡੀਆਂ ਜਾ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਅੱਜ ਭਾਰਤ ਲਈ ਬਹੁਤ ਹੀ ਖਾਸ ਦਿਨ ਸੀ। ਭਾਰਤੀ ਖਿਡਾਰੀਆਂ ਨੇ ਅੱਜ ਬੈਡਮਿੰਟਨ ਮੁਕਾਬਲੇ ਵਿਚ ਇਤਿਹਾਸ ਰਚਿਆ। ਭਾਰਤ ਦੇ ਪ੍ਰਮੋਦ ਭਗਤ ਨੇ ਟੋਕੀਓ ਪੈਰਾਲਿੰਪਿਕਸ ਦੇ ਪੁਰਸ਼ ਸਿੰਗਲਜ਼ ਕਲਾਸ SL3 ਬੈਡਮਿੰਟਨ ਮੁਕਾਬਲੇ ਵਿਚ ਸੋਨ ਤਗਮਾ (ਸੋਨ ਤਗਮਾ) ਜਿੱਤਿਆ। ਇਸ ਤੋਂ ਬਾਅਦ, ਭਾਰਤ ਦੇ ਮਨੋਜ ਸਰਕਾਰ ਨੇ ਟੋਕੀਓ ਪੈਰਾਲੰਪਿਕਸ ਦੇ ਪੁਰਸ਼ ਸਿੰਗਲਜ਼ ਕਲਾਸ SL3 ਬੈਡਮਿੰਟਨ ਮੁਕਾਬਲੇ ਵਿਚ ਕਾਂਸੀ ਦਾ ਤਗਮਾ (ਕਾਂਸੀ ਦਾ ਤਗਮਾ) ਜਿੱਤਿਆ। Tokyo Paralympics: India's Pramod Bhagat wins gold medal in badminton men's singles SL3 pic.twitter.com/K0A4VEfqD6 — ANI (@ANI) September 4, 2021 ਪੜੋ ਹੋਰ ਖਬਰਾਂ: ਚੋਰਾਂ ਦਾ ਕਾਰਨਾਮਾ! ਬੱਸ ਅੱਡੇ ਤੋਂ ਚੋਰੀ ਕਰ ਲੈ ਗਏ ਹਰਿਆਣਾ ਰੋਡਵੇਜ਼ ਦੀ ਬੱਸ ਵਿਸ਼ਵ ਦੇ ਨੰਬਰ 1 ਪੈਰਾ-ਸ਼ਟਲਰ ਪ੍ਰਮੋਦ ਭਗਤ ਨੇ ਫਾਈਨਲ ਵਿਚ ਡੈਨਿਅਨ ਬੈਥਲ ਨੂੰ 21-14 ਅਤੇ 21-17 ਨਾਲ ਹਰਾਇਆ। ਉਸ ਨੇ ਇਸ ਤੋਂ ਪਹਿਲਾਂ ਸੈਮੀ ਫਾਈਨਲ ਵਿਚ ਜਾਪਾਨ ਦੇ ਦਾਇਸੁਕੇ ਫੁਜੀਹਾਰਾ ਵਿਰੁੱਧ 21-11 ਅਤੇ 21-16 ਨਾਲ ਜਿੱਤ ਦਰਜ ਕੀਤੀ ਸੀ ਜੋ ਸਿਰਫ 36 ਮਿੰਟ ਚੱਲੀ ਸੀ। ਪੜੋ ਹੋਰ ਖਬਰਾਂ: ਸੁਮੇਧ ਸੈਣੀ ਖਿਲਾਫ ਜਾਂਚ ਵਿਚ ਸ਼ਾਮਲ ਅਧਿਕਾਰੀ 'ਤੇ ਅਣਪਛਾਤਿਆਂ ਵਲੋਂ ਹਮਲਾ, ਹਸਪਤਾਲ ਦਾਖਲ ਬੈਡਮਿੰਟਨ ਇਸ ਸਾਲ ਪੈਰਾਲੰਪਿਕ ਖੇਡਾਂ ਵਿਚ ਆਪਣੀ ਸ਼ੁਰੂਆਤ ਕਰ ਰਹੀ ਹੈ। ਵਿਸ਼ਵ ਦੇ ਨੰਬਰ ਇਕ ਖਿਡਾਰੀ ਭਗਤ ਇਸ ਤਰ੍ਹਾਂ ਖੇਡਾਂ ਵਿਚ ਸੋਨ ਤਗਮਾ ਜਿੱਤਣ...

4s tokyo

ਟੋਕੀਓ: ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਚੱਲ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਸ਼ਨੀਵਾਰ ਭਾਰਤ ਲਈ ਇੱਕ ਬਹੁਤ ਹੀ ਖਾਸ ਦਿਨ ਰਿਹਾ। ਇੱਥੇ ਭਾਰਤ ਦੇ ਮਨੀਸ਼ ਨਰਵਾਲ ਅਤੇ ਸਿੰਘਰਾਜ ਨੇ ਪੀ 4 ਮਿਕਸਡ 50 ਮੀਟਰ ਪਿਸਟਲ ਐਸਐਚ 1 ਸ਼ੂਟਿੰਗ ਵਿਚ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਮਗਿਆਂ 'ਤੇ ਕਬਜ਼ਾਕੀਤਾ ਹੈ। ਪੜੋ ਹੋਰ ਖਬਰਾਂ: Paralympics: ਤੀਰਅੰਦਾਜ਼ੀ 'ਚ ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ, ਜਿੱਤਿਆ ਕਾਂਸੀ ਤਮਗਾ ਇਨ੍ਹਾਂ ਦੋ ਖਿਡਾਰੀਆਂ ਤੋਂ ਇਲਾਵਾ ਪ੍ਰਮੋਦ ਭਗਤ ਅਤੇ ਸੁਹਾਸ ਯਥੀਰਾਜ ਨੇ ਫਾਈਨਲ ਵਿਚ ਥਾਂ ਬਣਾ ਕੇ ਬੈਡਮਿੰਟਨ ਵਿਚ ਇਤਿਹਾਸ ਰਚਿਆ ਹੈ। ਜਿੱਥੇ ਪ੍ਰਮੋਦ ਨੇ ਬੈਡਮਿੰਟਨ ਪੁਰਸ਼ ਸਿੰਗਲਜ਼ ਐਸਐਲ 3 ਕਲਾਸ ਦੇ ਸੈਮੀਫਾਈਨਲ ਵਿਚ ਜਾਪਾਨ ਦੇ ਦਾਇਸੁਕੇ ਫੁਜੀਹਾਰਾ ਨੂੰ 2-0 ਨਾਲ ਹਰਾਇਆ, ਉੱਥੇ ਸੁਹਾਸ ਨੇ ਐਸਐਲ 4 ਕਲਾਸ ਦੇ ਸੈਮੀਫਾਈਨਲ ਵਿਚ ਇੰਡੋਨੇਸ਼ੀਆ ਦੇ ਸੇਤੀਆਵਾਨ ਫਰੈਡੀ ਨੂੰ ਸਿੱਧੇ ਗੇਮਾਂ ਵਿਚ ਹਰਾਇਆ। ਪੜੋ ਹੋਰ ਖਬਰਾਂ: ਕੋਰੋਨਾ ਕਾਰਨ ਪੀੜਤਾਂ 'ਚ ਵਧ ਰਿਹੈ ਇਹ ਰੋਗ, ਅਧਿਐਨ 'ਚ ਖੁਲਾਸਾ

3s tokyo

ਨਵੀਂ ਦਿੱਲੀ- ਟੋਕੀਓ ਪੈਰਾਲੰਪਿਕ ਵਿਚ ਭਾਰਤੀ ਪੈਰਾ ਐਥਲੀਟਾਂ ਦਾ ਦਮਦਾਰ ਪ੍ਰਦਰਸ਼ਨ ਜਾਰੀ ਹੈ। ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਕੋਰੀਆ ਦੇ ਸੂ ਮਿਨ ਕਿਮ ਨੂੰ ਹਰਾ ਕੇ ਕਾਂਸੀ ਤਮਗਾ ਜਿੱਤ ਲਿਆ ਹੈ। ਉਨ੍ਹਾਂ ਨੇ 6-5 ਨਾਲ ਇਹ ਮੁਕਾਬਲਾ ਜਿੱਤਿਆ। ਪੈਰਾਲੰਪਿਕ ਦੇ ਇਤਿਹਾਸ ਵਿਚ ਭਾਰਤ ਨੇ ਪਹਿਲੀ ਵਾਰ ਤੀਰਅੰਦਾਜ਼ੀ ਵਿਚ ਤਮਗਾ ਜਿੱਤਿਆ ਹੈ। ਪੜੋ ਹੋਰ ਖਬਰਾਂ: ਸੁਖਬੀਰ ਸਿੰਘ ਬਾਦਲ ਵਲੋਂ ਪ੍ਰੋਗਰਾਮ 'ਗੱਲ ਪੰਜਾਬ ਦੀ' 6 ਦਿਨਾਂ ਲਈ ਮੁਲਤਵੀ ਮੌਜੂਦਾ ਪੈਰਾਲੰਪਿਕ ਵਿਚ ਬਾਰਤ ਨੇ ਹੁਣ ਤੱਕ 13 ਤਮਗੇ ਜਿੱਤੇ ਹਨ। ਭਾਰਤ ਦੇ ਖਾਤੇ ਵਿਚ ਹੁਣ 2 ਸੋਨ, 6 ਚਾਂਦੀ ਤੇ 5 ਕਾਂਸੀ ਤਮਗੇ ਆ ਚੁੱਕੇ ਹਨ। ਇਹ ਪੈਰਾਲੰਪਿਕ ਦੇ ਇਤਿਹਾਸ ਵਿਚ ਭਾਰਤ ਦਾ ਬਿਹਤਰੀਨ ਪ੍ਰਦਰਸ਼ਨ ਰਿਹਾ ਹੈ। ਰਿਓ ਪੈਰਾਲੰਪਿਕ (2016) ਵਿਚ ਭਾਰਤ ਨੇ 2 ਸੋਨ ਤੇ 4 ਚਾਂਦੀ ਤਮਗੇ ਜਿੱਤੇ ਸਨ। ਪੜੋ ਹੋਰ ਖਬਰਾਂ: ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ, 'ਪੰਜਾਬ 'ਚ ਚੋਣ ਪ੍ਰਚਾਰ ਨਾ ਕਰਨ ਸਿਆਸੀ ਪਾਰਟੀਆਂ' ਹਰਵਿੰਦਰ ਸਿੰਘ ਤੇ ਸੂ ਮਿਨ ਕਿਮ ਦੇ ਵਿਚਾਲੇ ਰੋਮਾਂਚਕ ਮੁਕਾਬਲਾਹਰਵਿੰਦਰ ਸਿੰਘ ਤੇ ਸੂ ਮਿਨ ਕਿਮ ਦੇ ਵਿਚਾਲੇ ਮੁਕਾਬਲਾ ਰੋਮਾਂਚਕ ਰਿਹਾ। ਮੈਚ ਦਾ ਨਤੀਜਾ ਸ਼ੂਫ ਆਫ ਨਾਲ ਕੱਢਿਆ ਗਿਆ, ਜਿਸ ਵਿਚ ਹਰਵਿੰਦਰ ਸਿੰਘ ਨੇ 10 ਤੇ ਸੂ ਮਿਨ ਨੇ 8 ਦਾ ਸਕੋਰ ਕੀਤਾ। ਇਸ ਤੋਂ ਪਹਿਲਾ ਸੈੱਟ ਹਰਵਿੰਦਰ ਨੇ ਜਿੱਤਿਆ ਸੀ। ਇਸ ਤੋਂ ਬਾਅਦ ਸੂ ਮਿਨ ਨੇ ਵਾਪਸੀ ਕੀਤੀ ਤੇ ਦੂਜਾ ਸੈੱਟ ਆਪਣੇ ਨਾਂ ਕੀਤਾ। ਪੜੋ ਹੋਰ ਖਬਰਾਂ: ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ, 'ਪੰਜਾਬ 'ਚ ਚੋਣ ਪ੍ਰਚਾਰ ਨਾ ਕਰਨ ਸਿਆਸੀ ਪਾਰਟੀਆਂ'

parveen kumar

ਟੋਕੀਓ (ਇੰਟ.)- ਪੁਰਸ਼ਾਂ ਦਾ ਹਾਈ ਜੰਪ (ਟੀ 64) 'ਚ ਪ੍ਰਵੀਨ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਮੁਕਾਬਲੇ ਵਿਚ ਨੋਇਡਾ ਦੇ ਰਹਿਣ ਵਾਲੇ ਪ੍ਰਵੀਨ ਨੇ 2.07 ਮੀਟਰ ਦੀ ਛਲਾਂਗ ਲਗਾਈ ਅਤੇ ਦੂਜੇ ਸਥਾਨ 'ਤੇ ਰਹੇ। ਬ੍ਰਿਟੇਨ ਦੇ ਬਰੂਮ ਐਡਵਰਡਸ ਜੋਨਾਥਨ ਨੇ 2.10 ਮੀਟਰ ਦੀ ਛਲਾਂਗ ਲਗਾ ਕੇ ਗੋਲਡ ਮੈਡਲ 'ਤੇ ਕਬਜ਼ਾ ਕੀਤਾ। ਜਦੋਂ ਕਿ ਪੋਲੈਂਡ ਦੇ ਲੇਪਿਆਟੋ ਮਾਸਿਏਜੋ ਨੇ 2.04 ਮੀਟਰ ਦੀ ਜੰਪ ਦੇ ਨਾਲ ਕਾਂਸੀ ਤਮਗਾ ਜਿੱਤਿਆ। ਹਾਲਾਂਕਿ ਪ੍ਰਵੀਨ ਇਸ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਣ ਤੋਂ ਖੁੰਝ ਗਏ। Read more- ਅਮਰੀਕਾ ਵਿਚ ਈਡਾ ਤੂਫਾਨ ਨੇ ਮਚਾਇਆ ਕਹਿਰ, ਤਕਰੀਬਨ 41 ਲੋਕਾਂ ਦੀ ਹੋਈ ਮੌਤ ਇਕ ਸਮਾਂ ਪ੍ਰਵੀਨ ਗੋਲਡ ਮੈਡਲ ਜਿੱਤਣ ਦੀ ਰੇਸ ਵਿਚ ਬਣੇ ਹੋਏ ਸਨ। ਪਰ ਬ੍ਰਿਟੇਨ ਦੇ ਬਰੂਮ ਐਡਵਰਡਸ ਨੇ ਉਨ੍ਹਾਂ ਨੂੰ ਪਛਾੜ ਦਿੱਤਾ। ਜਿਸ ਪਿੱਛੋਂ ਭਾਰਤੀ ਐਥਲੀਟ ਨੂੰ ਸਿਲਵਰ ਮੈਡਲ ਨਾਲ ਹੀ ਸੰਤੋਸ਼ ਕਰਨਾ ਪਿਆ। Proud of Praveen Kumar for winning the Silver medal at the #Paralympics. This medal is the result of his hard work and unparalleled dedication. Congratulations to him. Best wishes for his future endeavours. #Praise4Para — Narendra Modi (@narendramodi) September 3, 2021 ਪ੍ਰਵੀਨ ਕੁਮਾਰ ਦੀ ਇਸ ਇਤਿਹਾਸਕ ਉਪਲਬਧੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਆਪਣੇ ਵਧਾਈ ਸੰਦੇਸ਼ ਵਿਚ ਪੀ.ਐੱਮ. ਮੋਦੀ ਨੇ ਟਵੀਟ ਕੀਤਾ, ਪ੍ਰਵੀਨ ਦੇ ਪੈਰਾਲੰਪਿਕ ਵਿਚ ਸਿਲਵਰ ਤਮਗਾ ਜਿੱਤਣ 'ਤੇ ਮਾਣ ਹੈ। ਇਹ ਮੈਡਲ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੂੰ ਵਧਾਈਆਂ। ਪ੍ਰਵੀਣ ਨੂੰ ਭਵਿੱਖ ਲਈ ਮੁਬਾਰਕਾਂ।...

2s kohli

ਨਵੀਂ ਦਿੱਲੀ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਵਿਸ਼ੇਸ਼ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ 23000 ਦੌੜਾਂ ਪੂਰੀਆਂ ਕੀਤੀਆਂ ਹਨ। ਕੋਹਲੀ ਨੇ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਦੇ ਚੌਥੇ ਮੈਚ ਦੀ ਪਹਿਲੀ ਪਾਰੀ ਵਿਚ ਇਹ ਕਾਰਨਾਮਾ ਕੀਤਾ। ਉਨ੍ਹਾਂ ਨੇ ਇਕ ਦੌੜ ਬਣਾਉਣ ਦੇ ਨਾਲ ਹੀ ਅੰਤਰਰਾਸ਼ਟਰੀ ਕ੍ਰਿਕਟ ਵਿਚ 23000 ਦੌੜਾਂ ਪੂਰੀਆਂ ਕੀਤੀਆਂ। ਪੜੋ ਹੋਰ ਖਬਰਾਂ: ਪਿਤਾ ਆਪਣੀਆਂ ਹੀ ਬੇਟੀਆਂ ਦਾ ਕਰਦਾ ਸੀ ਸ਼ੋਸ਼ਣ, ਪਤਨੀ ਨੇ ਦਰਜ ਕਰਵਾਇਆ ਮਾਮਲਾ ਕੋਹਲੀ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਤੇਜ਼ 23000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਕੋਹਲੀ ਨੇ 440 ਮੈਚਾਂ ਦੀਆਂ 490 ਪਾਰੀਆਂ ਵਿਚ 23000 ਦੌੜਾਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਨੇ 70 ਸੈਂਕੜੇ ਅਤੇ 116 ਅਰਧ ਸੈਂਕੜੇ ਲਗਾਏ ਹਨ। ਕੋਹਲੀ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਤੇਜ਼ 23,000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ 522 ਪਾਰੀਆਂ ਵਿਚ ਇਹ ਮੁਕਾਮ ਹਾਸਲ ਕੀਤਾ ਸੀ। ਪੜੋ ਹੋਰ ਖਬਰਾਂ: ਰਣਜੀਤ ਕਤਲ ਮਾਮਲੇ 'ਚ ਵੱਡੀ ਖਬਰ, ਜਸਟਿਸ ਸਾਂਗਵਾਨ ਮਾਮਲੇ ਦੀ ਸੁਣਵਾਈ ਤੋਂ ਹਟੇ ਇੰਗਲੈਂਡ ਸੀਰੀਜ਼ ਤੋਂ ਪਹਿਲਾਂ ਕੋਹਲੀ ਨੂੰ 23000 ਦੌੜਾਂ ਪੂਰੀਆਂ ਕਰਨ ਲਈ 125 ਦੌੜਾਂ ਦੀ ਲੋੜ ਸੀ। ਉਨ੍ਹਾਂ ਨੇ ਚੌਥੇ ਟੈਸਟ ਦੀ ਸ਼ੁਰੂਆਤ ਤੋਂ ਪਹਿਲਾਂ 124 ਦੌੜਾਂ ਬਣਾਈਆਂ ਸਨ। ਵਿਰਾਟ ਕੋਹਲੀ 23000 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਤੀਜੇ ਭਾਰਤੀ ਬੱਲੇਬਾਜ਼ ਹਨ। ਸਚਿਨ ਤੇਂਦੁਲਕਰ 34357 ਦੌੜਾਂ ਬਣਾ ਕੇ ਸਭ ਤੋਂ ਅੱਗੇ ਹਨ। ਜਦਕਿ ਰਾਹੁਲ ਦ੍ਰਾਵਿੜ 24208 ਦੌੜਾਂ ਨਾਲ ਦੂਜੇ ਸਥਾਨ 'ਤੇ ਹਨ। ਕੋਹਲੀ 23000 ਦੌੜਾਂ ਪੂਰੀਆਂ ਕਰਨ ਵਾਲਾ ਸੱਤਵਾਂ ਬੱਲੇਬਾਜ਼ ਹੈ। ਪੜੋ ਹੋਰ ਖਬਰਾਂ: ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਨੇ ਕੀਤੀ ਸਖਤੀ, ਪੜੋ ਖਬਰ ਸਭ ਤੋਂ ਤੇਜ਼ 23 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਵਿਰਾਟ ਕੋਹਲੀ-490 ਪਾਰੀਆਂਸਚਿਨ ਤੇਂਦੁਲਕਰ-522 ਪਾਰੀਆਂਰਿਕੀ ਪੋਂਟਿੰਗ-544 ਪਾਰੀਆਂਜੈਕ ਕੈਲਿਸ-551 ਪਾਰੀਆਂਰਾਹੁਲ ਦ੍ਰਾਵਿੜ-576 ਪਾਰੀਆਂਮਹੇਲਾ ਜੈਵਰਧਨੇ-645 ਪਾਰੀਆਂ ਕਪਤਾਨੀ 'ਚ ਧੋਨੀ ਤੋਂ ਨਿਕਲੇ ਅੱਗੇਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਟੌਸ ਦੇ ਸਮੇਂ ਮੈਦਾਨ 'ਤੇ ਉਤਰਦੇ ਹੀ ਆਪਣੇ ਨਾਂ ਵੱਡੀ ਪ੍ਰਾਪਤੀ ਹਾਸਲ ਕੀਤੀ। ਇੰਗਲੈਂਡ ਦੀ ਧਰਤੀ 'ਤੇ ਭਾਰਤੀ ਕਪਤਾਨ ਵਜੋਂ ਵਿਰਾਟ ਕੋਹਲੀ ਦਾ ਇਹ 10ਵਾਂ ਟੈਸਟ ਮੈਚ ਹੈ। ਇਸ ਨਾਲ ਉਹ ਕਿਸੇ ਵੀ ਵਿਦੇਸ਼ੀ ਧਰਤੀ 'ਤੇ ਜ਼ਿਆਦਾਤਰ ਟੈਸਟ ਮੈਚਾਂ 'ਚ ਭਾਰਤ ਦੀ ਕਪਤਾਨੀ ਕਰਨ ਵਾਲਾ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਮਹਿੰਦਰ ਸਿੰਘ ਧੋਨੀ ਦੇ ਨਾਂ ਸੀ। ਜਿਨ੍ਹਾਂ ਨੇ ਇੰਗਲੈਂਡ ਵਿਚ 9 ਟੈਸਟ ਮੈਚਾਂ 'ਚ ਕਪਤਾਨੀ ਕੀਤੀ।...