ਟੋਕੀਓ- ਭਾਰਤੀ ਬੈਡਮਿੰਟਨ ਖਿਡਾਰੀ ਅਤੇ ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੁਹਾਸ ਐੱਲ ਯਥੀਰਾਜ ਨੂੰ ਟੋਕੀਓ ਪੈਰਾਲਿੰਪਿਕਸ ਵਿਚ ਚਾਂਦੀ ਦੇ ਤਮਗੇ ਨਾਲ ਸੰਤੁਸ਼ਟ ਰਹਿਣਾ ਪਿਆ। ਉਨ੍ਹਾਂ ਨੂੰ ਐਤਵਾਰ ਨੂੰ 62 ਮਿੰਟ ਵਿਚ ਬੈਡਮਿੰਟਨ ਦੇ ਪੁਰਸ਼ ਸਿੰਗਲਜ਼ ਐੱਸਐੱਲ 4 ਫਾਈਨਲ ਵਿਚ ਵਿਸ਼ਵ ਦੇ ਨੰਬਰ 1 ਫਰਾਂਸ ਦੇ ਲੁਕਾਸ ਮਜ਼ੂਰ ਨੇ 15-21, 21-17, 21-15 ਨਾਲ ਹਰਾਇਆ। 38 ਸਾਲਾ ਸੁਹਾਸ ਨੇ ਪੈਰਾ ਉਲੰਪਿਕਸ ਦੇ ਬੈਡਮਿੰਟਨ ਮੁਕਾਬਲੇ ਵਿਚ ਪ੍ਰਮੋਦ ਭਗਤ ਦੇ ਸੋਨੇ ਦੇ ਬਾਅਦ ਚਾਂਦੀ ਦਾ ਤਗਮਾ ਜਿੱਤਿਆ। ਟੋਕੀਓ ਖੇਡਾਂ ਵਿਚ ਭਾਰਤ ਦੇ ਮੈਡਲਾਂ ਦੀ ਗਿਣਤੀ 18 ਹੋ ਗਈ ਹੈ।
ਪੜੋ ਹੋਰ ਖਬਰਾਂ: ਮੁਜ਼ੱਫਰਨਗਰ ‘ਚ ਕਿਸਾਨਾਂ ਦੀ ਮਹਾਪੰਚਾਇਤ ਅੱਜ, ਭਾਰੀ ਗਿਣਤੀ ‘ਚ ਪਹੁੰਚ ਰਹੇ ਕਿਸਾਨ
ਐੱਸਐੱਲ 4 ਸ਼੍ਰੇਣੀ ਵਿਚ ਹੀ ਤਰੁਣ ਢਿੱਲੋਂ ਨੂੰ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਇੰਡੋਨੇਸ਼ੀਆ ਦੇ ਫਰੈਡੀ ਸੇਤੀਆਵਾਨ ਨੇ 32 ਮਿੰਟਾਂ ਵਿਚ 21-17, 21-11 ਨਾਲ ਹਰਾਇਆ। ਮੌਜੂਦਾ ਪੈਰਾਲੰਪਿਕ ਵਿਚ ਭਾਰਤ ਨੇ ਹੁਣ ਤੱਕ 18 ਮੈਡਲ ਜਿੱਤੇ ਹਨ। ਭਾਰਤ ਦੇ ਕੋਲ ਹੁਣ 4 ਸੋਨ, 8 ਚਾਂਦੀ ਅਤੇ 6 ਕਾਂਸੀ ਤਮਗੇ ਹਨ। ਪੈਰਾਲਿੰਪਿਕਸ ਦੇ ਇਤਿਹਾਸ ਵਿਚ ਇਹ ਭਾਰਤ ਦਾ ਬਿਹਤਰੀਨ ਪ੍ਰਦਰਸ਼ਨ ਹੈ। ਰੀਓ ਪੈਰਾਲੰਪਿਕਸ (2016) ਵਿਚ ਭਾਰਤ ਨੇ 2 ਸੋਨੇ ਸਮੇਤ 4 ਤਗਮੇ ਜਿੱਤੇ ਸਨ।
ਪੜੋ ਹੋਰ ਖਬਰਾਂ: ਚੋਰਾਂ ਦਾ ਕਾਰਨਾਮਾ! ਬੱਸ ਅੱਡੇ ਤੋਂ ਚੋਰੀ ਕਰ ਲੈ ਗਏ ਹਰਿਆਣਾ ਰੋਡਵੇਜ਼ ਦੀ ਬੱਸ
ਐੱਸਐੱਲ ਸ਼੍ਰੇਣੀ ਵਿਚ ਉਹ ਖਿਡਾਰੀ ਹਿੱਸਾ ਲੈਂਦੇ ਹਨ, ਜਿਨ੍ਹਾਂ ਨੂੰ ਖੜੇ ਹੋਣ ਵਿਚ ਦਿੱਕਤ ਹੋਵੇ ਜਾਂ ਪੈਰ ਵਿਚ ਕੋਈ ਦਿੱਕਤ ਹੋਵੇ, ਜਦਕਿ ਐੱਸਯੂ ਵਿਚ ਉੱਪਰ ਦੇ ਹਿੱਸੇ ਦੇ ਵਿਕਾਰ ਵਾਲੇ ਐਥਲੀਟ ਖੇਡਦੇ ਹਨ। ਸੁਹਾਸ ਦੇ ਇਕ ਗਿੱਟੇ ਵਿਚ ਸਮੱਸਿਆ ਹੈ।



