ਛੇਹਰਟਾ ‘ਚ 22 ਸਾਲਾ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

ਛੇਹਰਟਾ- ਛੇਹਰਟਾ ਵਿਚ ਇਕ 22 ਸਾਲਾ ਨੌਜਵਾਨ ਵਲੋਂ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਘਟਨਾ ਦੇ ਸਬੰਧ ਵਿਚ…

ਛੇਹਰਟਾ- ਛੇਹਰਟਾ ਵਿਚ ਇਕ 22 ਸਾਲਾ ਨੌਜਵਾਨ ਵਲੋਂ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਘਟਨਾ ਦੇ ਸਬੰਧ ਵਿਚ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।

ਪੜੋ ਹੋਰ ਖਬਰਾਂ: ਮੁਜ਼ੱਫਰਨਗਰ ‘ਚ ਕਿਸਾਨਾਂ ਦੀ ਮਹਾਪੰਚਾਇਤ ਅੱਜ, ਭਾਰੀ ਗਿਣਤੀ ‘ਚ ਪਹੁੰਚ ਰਹੇ ਕਿਸਾਨ

 

ਮਿਲੀ ਜਾਣਕਾਰੀ ਮੁਤਾਬਕ ਸੰਦੀਪ ਸਿੰਘ ਪੁੱਤਰ ਹਰਪਾਲ ਸਿੰਘ ਨਿਵਾਸੀ ਗੁਰੂ ਕੀ ਵਡਾਲੀ, ਜੋ ਕਿ ਦਰਜੀ ਦਾ ਕੰਮ ਕਰਦਾ ਸੀ ਤੇ ਪਿਛਲੇ ਕਾਫੀ ਦਿਨਾਂ ਤੋਂ ਪਰੇਸ਼ਾਨ ਚੱਲ ਰਿਹਾ ਸੀ। ਇਸੇ ਪਰੇਸ਼ਾਨੀ ਦੇ ਚੱਲਦੇ ਉਸ ਨੇ ਬੀਤੀ ਦੇਰ ਰਾਤ ਖੁਦ ਨੂੰ ਗੋਲੀ ਮਾਰ ਲਈ। ਉਸ ਨੂੰ ਜ਼ਖਮੀ ਹਾਲਤ ਵਿਚ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ। ਹਸਪਤਾਲ ਦੇ ਡਾਰਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਪੁਲਿਸ ਘਟਨਾ ਦੇ ਸਬੰਧ ਵਿਚ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ ਕਿ ਮ੍ਰਿਤਕ ਕੋਲ ਪਿਸਤੌਲ ਕਿਥੋਂ ਆਈ ਤੇ ਉਸ ਨੇ ਕਿਹੜੇ ਕਾਰਨਾਂ ਕਰਕੇ ਆਤਮਹੱਤਿਆ ਕੀਤੀ। 

ਪੜੋ ਹੋਰ ਖਬਰਾਂ: Tokyo Paralympics: ਨੋਇਡਾ ਦੇ DM ਸੋਨ ਤਮਗੇ ਤੋਂ ਖੁੰਝੇ, ਭਾਰਤ ਹਿੱਸੇ ਆਇਆ ਸਿਲਵਰ ਮੈਡਲ

Leave a Reply

Your email address will not be published. Required fields are marked *