ਨਵੀਂ ਦਿੱਲੀ- ਟੋਕੀਓ ਪੈਰਾਲੰਪਿਕ ਵਿਚ ਭਾਰਤੀ ਪੈਰਾ ਐਥਲੀਟਾਂ ਦਾ ਦਮਦਾਰ ਪ੍ਰਦਰਸ਼ਨ ਜਾਰੀ ਹੈ। ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਕੋਰੀਆ ਦੇ ਸੂ ਮਿਨ ਕਿਮ ਨੂੰ ਹਰਾ ਕੇ ਕਾਂਸੀ ਤਮਗਾ ਜਿੱਤ ਲਿਆ ਹੈ। ਉਨ੍ਹਾਂ ਨੇ 6-5 ਨਾਲ ਇਹ ਮੁਕਾਬਲਾ ਜਿੱਤਿਆ। ਪੈਰਾਲੰਪਿਕ ਦੇ ਇਤਿਹਾਸ ਵਿਚ ਭਾਰਤ ਨੇ ਪਹਿਲੀ ਵਾਰ ਤੀਰਅੰਦਾਜ਼ੀ ਵਿਚ ਤਮਗਾ ਜਿੱਤਿਆ ਹੈ।
ਪੜੋ ਹੋਰ ਖਬਰਾਂ: ਸੁਖਬੀਰ ਸਿੰਘ ਬਾਦਲ ਵਲੋਂ ਪ੍ਰੋਗਰਾਮ ‘ਗੱਲ ਪੰਜਾਬ ਦੀ’ 6 ਦਿਨਾਂ ਲਈ ਮੁਲਤਵੀ
ਮੌਜੂਦਾ ਪੈਰਾਲੰਪਿਕ ਵਿਚ ਬਾਰਤ ਨੇ ਹੁਣ ਤੱਕ 13 ਤਮਗੇ ਜਿੱਤੇ ਹਨ। ਭਾਰਤ ਦੇ ਖਾਤੇ ਵਿਚ ਹੁਣ 2 ਸੋਨ, 6 ਚਾਂਦੀ ਤੇ 5 ਕਾਂਸੀ ਤਮਗੇ ਆ ਚੁੱਕੇ ਹਨ। ਇਹ ਪੈਰਾਲੰਪਿਕ ਦੇ ਇਤਿਹਾਸ ਵਿਚ ਭਾਰਤ ਦਾ ਬਿਹਤਰੀਨ ਪ੍ਰਦਰਸ਼ਨ ਰਿਹਾ ਹੈ। ਰਿਓ ਪੈਰਾਲੰਪਿਕ (2016) ਵਿਚ ਭਾਰਤ ਨੇ 2 ਸੋਨ ਤੇ 4 ਚਾਂਦੀ ਤਮਗੇ ਜਿੱਤੇ ਸਨ।
ਪੜੋ ਹੋਰ ਖਬਰਾਂ: ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ, ‘ਪੰਜਾਬ ‘ਚ ਚੋਣ ਪ੍ਰਚਾਰ ਨਾ ਕਰਨ ਸਿਆਸੀ ਪਾਰਟੀਆਂ’
ਹਰਵਿੰਦਰ ਸਿੰਘ ਤੇ ਸੂ ਮਿਨ ਕਿਮ ਦੇ ਵਿਚਾਲੇ ਰੋਮਾਂਚਕ ਮੁਕਾਬਲਾ
ਹਰਵਿੰਦਰ ਸਿੰਘ ਤੇ ਸੂ ਮਿਨ ਕਿਮ ਦੇ ਵਿਚਾਲੇ ਮੁਕਾਬਲਾ ਰੋਮਾਂਚਕ ਰਿਹਾ। ਮੈਚ ਦਾ ਨਤੀਜਾ ਸ਼ੂਫ ਆਫ ਨਾਲ ਕੱਢਿਆ ਗਿਆ, ਜਿਸ ਵਿਚ ਹਰਵਿੰਦਰ ਸਿੰਘ ਨੇ 10 ਤੇ ਸੂ ਮਿਨ ਨੇ 8 ਦਾ ਸਕੋਰ ਕੀਤਾ। ਇਸ ਤੋਂ ਪਹਿਲਾ ਸੈੱਟ ਹਰਵਿੰਦਰ ਨੇ ਜਿੱਤਿਆ ਸੀ। ਇਸ ਤੋਂ ਬਾਅਦ ਸੂ ਮਿਨ ਨੇ ਵਾਪਸੀ ਕੀਤੀ ਤੇ ਦੂਜਾ ਸੈੱਟ ਆਪਣੇ ਨਾਂ ਕੀਤਾ।
ਪੜੋ ਹੋਰ ਖਬਰਾਂ: ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ, ‘ਪੰਜਾਬ ‘ਚ ਚੋਣ ਪ੍ਰਚਾਰ ਨਾ ਕਰਨ ਸਿਆਸੀ ਪਾਰਟੀਆਂ’



