LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL:  ਅੱਜ ਮੈਦਾਨ 'ਚ ਉਤਰਦੇ ਹੀ ਇਤਿਹਾਸ ਰਚ ਦੇਣਗੇ ਕੋਹਲੀ, ਅਜਿਹਾ ਕਰਨ ਵਾਲੇ ਹੋਣਗੇ ਪਹਿਲੇ ਖਿਡਾਰੀ

20s8

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦਾ 31ਵਾਂ ਮੁਕਾਬਲਾ ਅੱਜ ਸੋਮਵਾਰ ਨੂੰ ਰਾਇਲ ਚੈਲੰਜਰ ਬੈਂਗਲੁਰੂ ਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਦੇ ਵਿਚਾਲੇ ਇਹ ਮੈਚ ਆਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿਚ ਹੋਵੇਗਾ। ਇਸ ਸੀਜ਼ਨ ਵਿਚ ਦੂਜੀ ਵਾਰ ਇਹ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

ਪੜੋ ਹੋਰ ਖਬਰਾਂ: ਅੰਮ੍ਰਿਤਸਰ: ਜੌੜਾ ਫਾਟਕ 'ਤੇ ਨਵ ਵਿਆਹੇ ਜੋੜੇ ਨੇ ਟ੍ਰੇਨ ਮੂਹਰੇ ਛਾਲ ਮਾਰ ਕੀਤੀ ਖੁਦਕੁਸ਼ੀ

ਇਸ ਤੋਂ ਪਹਿਲਾਂ ਜਦੋਂ ਇਨ੍ਹਾਂ ਦੀ ਭਿੜੰਤ ਹੋਈ ਸੀ ਤਾਂ ਆਰਸੀਬੀ ਨੇ ਕੇਕੇਆਰ ਨੂੰ ਮਾਤ ਦਿੱਤੀ ਸੀ। ਅੱਜ ਹੋਣ ਵਾਲਾ ਮੁਕਾਬਲਾ ਆਰਸੀਬੀ ਦੇ ਕਪਤਾਨ ਕੋਹਲੀ ਦੇ ਲਈ ਖਾਹ ਹੋਵੇਗਾ। ਉਹ ਮੈਦਾਨ ਉੱਤੇ ਉਤਰਦੇ ਹੀ ਇਤਿਹਾਸ ਰਚ ਦੇਣਗੇ। ਕੋਹਲੀ ਆਈਪੀਐੱਲ ਵਿਚ ਇਕ ਫ੍ਰੈਂਚਾਇਜ਼ੀ ਦੇ ਲਈ 200 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਜਾਣਗੇ।

ਪੜੋ ਹੋਰ ਖਬਰਾਂ: ਡਿਪਟੀ CM ਓ.ਪੀ. ਸੋਨੀ ਦਾ ਵੱਡਾ ਬਿਆਨ, ਕਿਹਾ-'ਪੰਜਾਬ 'ਚ ਮੁੜ ਬਣੇਗੀ ਕਾਂਗਰਸ ਸਰਕਾਰ'

ਹਾਲਾਂਕਿ ਵਿਰਾਟ ਕੋਹਲੀ ਤੋਂ ਪਹਿਲਾਂ ਕਈ ਖਿਡਾਰੀ ਆਈਪੀਐੱਲ ਵਿਚ 200 ਮੈਚ ਖੇਡ ਚੁੱਕੇ ਹਨ। ਕੋਹਲੀ ਤੋ ਪਹਿਲਾਂ ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ, ਦਿਨੇਸ਼ ਕਾਰਤਿਕ ਤੇ ਸੁਰੇਸ਼ ਰੈਨਾ ਇਸ ਲੀਗ ਵਿਚ 200 ਮੈਚ ਖੇਡਣ ਦਾ ਕਾਰਨਾਮਾ ਕਰ ਚੁੱਕੇ ਹਨ।

ਪੜੋ ਹੋਰ ਖਬਰਾਂ:  ਇਨਕਮ ਟੈਕਸ ਵਿਭਾਗ ਦੇ 'ਸਰਚ ਆਪ੍ਰੇਸ਼ਨ' 'ਤੇ ਅਭਨੇਤਾ ਸੋਨੂ ਸੂਦ ਨੇ ਤੋੜੀ ਚੁੱਪੀ, ਕਿਹਾ...

IPL ਵਿਚ ਸਭ ਤੋਂ ਵਧੇਰੇ ਮੈਚ ਖੇਡਣ ਵਾਲੇ ਖਿਡਾਰੀ
ਐੱਮ.ਐੱਸ.ਧੋਨੀ- 212 ਮੈਚ
ਰੋਹਿਤ ਸ਼ਰਮਾ- 207 ਮੈਚ
ਦਿਨੇਸ਼ ਕਾਰਤਿਕ- 203 ਮੈਚ
ਸੁਰੇਸ਼ ਰੈਨਾ- 201 ਮੈਚ
ਵਿਰਾਟ ਕੋਹਲੀ- 199 ਮੈਚ

In The Market