LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਨਕਮ ਟੈਕਸ ਵਿਭਾਗ ਦੇ 'ਸਰਚ ਆਪ੍ਰੇਸ਼ਨ' 'ਤੇ ਅਭਨੇਤਾ ਸੋਨੂ ਸੂਦ ਨੇ ਤੋੜੀ ਚੁੱਪੀ, ਕਿਹਾ...

20s5

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਤੇ ਸਮਾਜਸੇਵੀ ਸੋਨੂ ਸੂਦ ਪਿਛਲੇ ਕੁਝ ਦਿਨਾਂ ਤੋਂ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਨੂੰ ਲੈ ਕੇ ਸੁਰਖੀਆਂ ਵਿਚ ਹਨ। ਵਿਭਾਗ ਨੇ ਸੋਨੂ ਸੂਦ ਉੱਤੇ ਕਈ ਕਰੋੜ ਦੀ ਟੈਕਸ ਚੋਰੀ ਦੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨਾਲ ਜੁੜੇ ਟਿਕਾਣਿਆਂ ਉੱਤੇ ਸਰਚ ਆਪ੍ਰੇਸ਼ਨ ਚਲਾਇਆ ਤੇ ਕਈ ਦਸਤਾਵੇਜ਼ ਵੀ ਜ਼ਬਤ ਕੀਤੇ। ਇਨਕਮ ਟੈਕਸ ਵਿਭਾਗ ਨੇ ਇਸ ਨੂੰ ਲੈ ਕੇ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ, ਜਿਸ ਤੋਂ ਬਾਅਦ ਹੁਣ ਸੋਨੂ ਸੂਦ ਨੇ ਪਹਿਲੀ ਵਾਰ ਆਪਣੇ ਸਟੇਟਮੈਂਟ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ।

 

ਪੜੋ ਹੋਰ ਖਬਰਾਂ: ਦੇਸ਼ 'ਚ ਬੀਤੇ 24 ਘੰਟਿਆਂ 'ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ 30 ਹਜ਼ਾਰ ਤੋਂ ਵਧੇਰੇ ਮਾਮਲੇ 

 
 
 
 
 
View this post on Instagram
 
 
 
 
 
 
 
 
 
 
 

A post shared by Sonu Sood (@sonu_sood)

ਸੋਨੂ ਨੇ ਇਸ ਸਟੇਟਮੈਂਟ ਵਿਚ ਕਿਹਾ ਕਿ ਤੁਹਾਨੂੰ ਹਮੇਸ਼ਾ ਕਹਾਣੀ ਵਿਚ ਆਪਣਾ ਪੱਖ ਸੁਣਾਉਣ ਦੀ ਲੋੜ ਨਹੀਂ ਹੁੰਦੀ। ਸਮਾਂ ਦੱਸੇਗਾ। ਮੈਂ ਪੂਰੇ ਦਿਲ ਤੇ ਤਾਕਤ ਨਾਲ ਖੁਦ ਨੂੰ ਭਾਰਤ ਦੇ ਲੋਕਾਂ ਦੀ ਸੇਵਾ ਵਿਚ ਸਮਰਪਿਤ ਕਰ ਦਿੱਤਾ ਹੈ। ਮੇਰੇ ਫਾਊਂਡੇਸ਼ਨ ਦਾ ਹਰ ਇਕ ਰੁਪਇਆ ਇਕ ਜ਼ਿੰਦਗੀ ਬਚਾਉਣ ਤੇ ਲੋੜਵੰਦਾਂ ਤੱਕ ਪਹੁੰਚਣ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਕਈ ਮੌਕਿਆਂ ਉੱਤੇ ਮੈਂ ਬ੍ਰਾਂਡਸ ਨੂੰ ਮੇਰੀ ਫੀਸ ਕਿਸੇ ਸਮਾਜਿਕ ਕੰਮ ਦੇ ਲਈ ਦਾਨ ਕਰਨ ਲਈ ਵੀ ਕਿਹਾ ਹੈ, ਜਿਸ ਨਾਲ ਅਸੀਂ ਅੱਗੇ ਵੱਧਦੇ ਰਹਿੰਦੇ ਹਾਂ। ਇਸ ਤੋਂ ਬਾਅਦ ਸੋਨੂ ਸੂਦ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਮੈਂ ਕੁਝ ਮਹਿਮਾਨਾਂ ਦੀ ਖਾਤਿਰ ਵਿਚ ਲੱਗਿਆ ਹੋਇਆ ਸੀ, ਇਸ ਲਈ ਤੁਹਾਡੀ ਸੇਵਾਂ ਵਿਚ ਹਾਜ਼ਿਰ ਨਹੀਂ ਹੋ ਸਕਿਆ। ਮੈਂ ਪੂਰੀ ਹਲੀਮੀ ਨਾਲ ਫਿਰ ਪਰਤਿਆ ਹਾਂ। ਜ਼ਿੰਦਗੀ ਭਰ ਤੁਹਾਡੀ ਸੇਵਾ ਵਿਚ। ਸੋਨੂ ਨੇ ਦੇਵਨਾਗਰੀ ਵਿਚ ਲਿਖਿਆ, 'ਕਰ' ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਖਾਸ ਗੱਲ ਇਹ ਹੈ ਕਿ ਸੋਨੂ ਨੇ ਟੈਕਸ ਨੂੰ ਖਾਸ ਦਿਖਾਇਆ। ਇਸ ਸਟੇਟਮੈਂਟ ਵਿਚ ਲਿਖਿਆ ਕਿ ਸਖਤ ਰਾਹਾਂ ਵਿਚ ਵੀ ਆਸਾਨ ਸਫਰ ਲੱਗਦਾ ਹੈ, ਹਰ ਹਿੰਦੁਸਤਾਨੀ ਦੀਆਂ ਦੁਆਵਾਂ ਦਾ ਅਸਰ ਲੱਗਦਾ ਹੈ।

ਪੜੋ ਹੋਰ ਖਬਰਾਂ: ਪ੍ਰੈੱਸ ਕਾਨਫਰੰਸ ਦੌਰਾਨ ਨਵੇਂ CM ਦੇ ਵੱਡੇ ਐਲਾਨ, ਕਿਸਾਨ ਅੰਦੋਲਨ, ਬਿਜਲੀ ਸਪਲਾਈ 'ਤੇ ਵੀ ਕੀਤੀ ਗੱਲ

ਦੱਸ ਦਈਏ ਕਿ ਇਨਕਮ ਟੈਕਸ ਵਿਭਾਗ ਨੇ ਸੋਨੂ ਸੂਦ ਦੇ ਖਿਲਾਫ ਟੈਕਸ ਚੋਰੀ ਦੇ ਦੋਸ਼ ਵਿਚ ਸਰਵੇ ਦੀ ਕਾਰਵਾਹੀ 15 ਸਤੰਬਰ ਨੂੰ ਸ਼ੁਰੂ ਕੀਤੀ ਸੀ, ਜੋ ਚਾਰ ਦਿਨਾਂ ਤੱਕ ਜਾਰੀ ਰਹੀ। ਇਨਕਮ ਟੈਕਸ ਵਿਭਾਗ ਦੀ ਪ੍ਰੈੱਸ ਰਿਲੀਜ਼ ਦੇ ਮੁਤਾਬਕ ਵਿਭਾਗ ਮੁੰਬਈ, ਲਖਨਊ, ਕਾਨਪੁਰ, ਦਿੱਲੀ, ਜੈਪੁਰ ਤੇ ਗੁਰੂਗ੍ਰਾਮ ਵਿਚ ਸੋਨੂ ਸੂਦ ਨਾਲ ਜੁੜੇ 28 ਟਿਕਾਣਿਆਂ ਉੱਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਸੋਨੂ ਸੂਦ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਘਰ ਤੇ ਦਫਤਰਾਂ ਦੀ ਤਲਾਸ਼ੀ ਲਈ ਗਈ ਤੇ ਟੈਕਸ ਚੋਰੀ ਦੇ ਕੁਝ ਸਬੂਤ ਵੀ ਮਿਲੇ ਹਨ।

In The Market