ਨਵੀਂ ਦਿੱਲੀ : ਦੇਸ਼ 'ਚ ਵੱਧ ਰਹੇ ਕੋਰੋਨਾ ਦੇ ਕਹਿਰ ਵਿਚਾਲੇ ਅੱਜ ਦੇਸ਼ ਵਿਚ 30256 ਨਵੇਂ ਮਾਮਲੇ ਸਾਹਮਣੇ ਆਏ ਹਨ।ਇਸ ਦੌਰਾਨ 295 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।ਉਥੇ ਹੀ ਬੀਤੇ 24 ਘੰਟਿਆਂ 'ਚ 43,938 ਲੋਕ ਸਿਹਤਯਾਬ ਹੋ ਚੁੱਕੇ ਹਨ।ਸਿਹਤ ਮੰਤਰਾਲੇ ਮੁਤਾਬਿਕ ਦੇਸ਼ 'ਚ 3,18,181 ਮਰੀਜ਼ ਇਲਾਜ ਕਰਾ ਕਰੇ ਹਨ।ਉਥੇ ਹੀ ਠੀਕ ਹੋ ਚੁੱਕੇ ਮਰੀਜ਼ਾਂ ਦੀ ਸੰਖਿਆ 3,27,15,105 ਹੋ ਚੁੱਕੀ ਹੈ।ਜਦਕਿ 4,45,133 ਲੋਕਾਂ ਦੀ ਹੁਣ ਤਕ ਕੋਰੋਨਾ ਨਾਲ ਮੌਤ ਹੋ ਚੁਕੀ ਹੈ।
Read More : ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ, ਚੁੱਕੀ ਅਹੁਦੇ ਦੀ ਸਹੁੰ
ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੇਰਲ 'ਚ ਕੋਰੋਨਾ ਦੇ ਸੱਭ ਤੋਂ ਵਧ ਮਾਮਲੇ ਸਾਹਮਣੇ ਆਏ ਹਨ।ਬੀਤੇ ਇਕ ਦਿਨ 'ਚ ਆਏ ਕੋਰੋਨਾ ਦੇ 30256 ਮਾਮਲਿਆਂ ਵਿਚੋਂ 20 ਹਜ਼ਾਰ ਮਾਮਲੇ ਇੱਕਲੇ ਹੀ ਕੇਰਲ ਵਿਚੋਂ ਸਾਹਮਣੇ ਆਏ ਹਨ।ਕੇਰਲ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 19,653 ਮਾਮਲੇ ਸਾਹਮਣੇ ਆਏ ਹਨ।ਇਸ ਦੌਰਾਨ 152 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉਥੇ ਹੀ ਟੀਕਾਕਰਨ ਦੀ ਗੱਲ ਕਰੀਏ ਤਾਂ ਐਤਵਾਰ ਨੂੰ 37 ਲੱਖ ਤੋਂ ਵਧੇਰੇ ਲੋਕਾਂ ਨੂੰ ਖੁਰਾਕ ਦਿੱਤੀ ਗਈ। ਹੁਣ ਤੱਕ 80 ਕਰੋੜ 85 ਲੱਖ 68 ਹਜ਼ਾਰ 144 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਆਈਸੀਐਮਆਰ ਦੇ ਮੁਤਾਬਿਕ ਐਤਵਾਰ ਨੂੰ 11 ਲੱਖ 77 ਹਜ਼ਾਰ 607 ਨਮੂਨਿਆਂ ਦੀ ਜਾਂਚ ਹੋਈ ਹੈ।ਵਿਭਾਗ ਮੁਤਾਬਿਕ ਹੁਣ ਤੱਕ 55 ਕਰੋੜ 36 ਲੱਖ 21 ਹਜ਼ਾਰ 766 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jio के करोड़ों यूजर्स को बड़ा झटका! 100 रुपये महंगा हुआ यह प्लान
Amul milk News: बड़ी राहत! सस्ता हुआ अमूल दूध, जानें नई कीमतें
Flaxseed laddus benefits: अलसी के लड्डू खाने से होगे गजब के फायदे; डायबिटीज़ में भी हैं असरदार, जाने बनाने की आसान रेसिपी