ਡਿਪਟੀ CM ਓ.ਪੀ. ਸੋਨੀ ਦਾ ਵੱਡਾ ਬਿਆਨ, ਕਿਹਾ-‘ਮੁੜ ਬਣੇਗੀ ਕਾਂਗਰਸ ਸਰਕਾਰ’

ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਅਹੁਦੇ ਦੀ ਅੱਜ ਸਹੁੰ ਚੱਕ ਲਈ ਹੈ। ਇਸ ਦੌਰਾਨ ਦੌਰਾਨ ਦੋ ਡਿਪਟੀ ਸੀਐੱਮ ਨੇ…

ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਅਹੁਦੇ ਦੀ ਅੱਜ ਸਹੁੰ ਚੱਕ ਲਈ ਹੈ। ਇਸ ਦੌਰਾਨ ਦੌਰਾਨ ਦੋ ਡਿਪਟੀ ਸੀਐੱਮ ਨੇ ਵੀ ਸਹੁੰਚ ਚੁੱਕੀ ਹੈ, ਜਿਨ੍ਹਾਂ ਨੇ ਅੱਜ ਲਿਵਿੰਗ ਇੰਡਿਆ ਨਿਊਜ਼ ਦੇ ਪੱਤਰਕਾਰ ਨਵਨੀਤ ਸਿੰਘ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਗੇ ਜੋ ਵੀ ਫੈਸਲਾ ਕਾਂਗਰਸ ਹਾਈਕਮਾਨ ਲਵੇਗੀ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।

ਪੜੋ ਹੋਰ ਖਬਰਾਂ: ਪ੍ਰੈੱਸ ਕਾਨਫਰੰਸ ਦੌਰਾਨ ਨਵੇਂ CM ਦੇ ਵੱਡੇ ਐਲਾਨ, ਕਿਸਾਨ ਅੰਦੋਲਨ, ਬਿਜਲੀ ਸਪਲਾਈ ‘ਤੇ ਵੀ ਕੀਤੀ ਗੱਲ

ਇਸ ਦੌਰਾਨ ਲਿਵਿੰਗ ਇੰਡੀਆ ਨਾਲ ਗੱਲ ਕਰਦਿਆਂ ਡਿਪਟੀ CM ਓ.ਪੀ. ਸੋਨੀ ਨੇ ਕਿਹਾ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੈਬਨਿਟ ਮੀਟਿੰਗ ਤੋਂ ਪਹਿਲਾਂ ਹੋਈ ਬੈਠਕ ਵਿਚ ਕਈ ਮੁੱਦਿਆਂ ਉੱਤੇ ਚਰਚਾ ਕੀਤੀ ਗਈ। ਪੰਜਾਬ ਕਾਂਗਰਸ ਪਾਰਟੀ 2022 ਲਈ ਜੋ ਵੀ ਫੈਸਲਾ ਲਵੇਗੀ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਇਸ ਦੌਰਾਨ ਉਨ੍ਹਾਂ ਵੱਡਾ ਦਾਅਵਾ ਕੀਤਾ ਕਿ 2022 ਵਿਚ ਮੁੜ ਕਾਂਗਰਸ ਸਰਕਾਰ ਹੀ ਬਣੇਗੀ।

ਪੜੋ ਹੋਰ ਖਬਰਾਂ:  ਇਨਕਮ ਟੈਕਸ ਵਿਭਾਗ ਦੇ ‘ਸਰਚ ਆਪ੍ਰੇਸ਼ਨ’ ‘ਤੇ ਅਭਨੇਤਾ ਸੋਨੂ ਸੂਦ ਨੇ ਤੋੜੀ ਚੁੱਪੀ, ਕਿਹਾ…

ਦੇਖੋ ਓਪੀ ਸੋਨੀ ਦਾ ਪੂਰਾ ਇੰਟਰਵਿਊ…

 

Leave a Reply

Your email address will not be published. Required fields are marked *