ਟੋਕੀਓ: ਭਾਰਤੀ ਬੈਡਮਿੰਟਨ ਖਿਡਾਰੀ ਕ੍ਰਿਸ਼ਣਾ ਨਾਗਰ ਨੇ ਟੋਕੀਓ ਪੈਰਾਲੰਪਿਕ ਵਿਚ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤ ਲਿਆ ਹੈ। ਐਤਵਾਰ ਨੂੰ ਉਨ੍ਹਾਂ ਨੇ ਬੈਡਮਿੰਟਨ ਦੇ ਪੁਰਸ਼ ਸਿੰਗਲਸ ਐੱਸਐੱਚ6 ਫਾਈਨਲਸ ਵਿਚ ਹਾਂਗਕਾਂਗ ਦੇ ਚੂ ਮਾਨ ਕਾਈ ਨੂੰ 21-7, 16-21, 21-17 ਨਾਲ ਮਾਤ ਦਿੱਤੀ। ਕ੍ਰਿਸ਼ਣਾ ਨਾਗਰ ਨੇ ਇਹ ਖਿਤਾਬੀ ਮੁਕਾਬਲਾ 43 ਮਿੰਟ ਵਿਚ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਕ੍ਰਿਸ਼ਣਾ ਨਾਗਰ ਪੈਰਾਲੰਪਿਕ ਵਿਚ ਬੈਡਮਿੰਟਨ ਇਵੈਂਟ ਵਿਚ ਪ੍ਰਮੋਦ ਭਗਤ ਦੇ ਬਾਅਦ ਗੋਲਤ ਜਿੱਤਣ ਵਾਲੇ ਦੂਜੇ ਭਾਰਤੀ ਸ਼ਟਲਰ ਬਣ ਗਏ ਹਨ।
ਪੜੋ ਹੋਰ ਖਬਰਾਂ: Tokyo Paralympics: ਨੋਇਡਾ ਦੇ DM ਸੋਨ ਤਮਗੇ ਤੋਂ ਖੁੰਝੇ, ਭਾਰਤ ਹਿੱਸੇ ਆਇਆ ਸਿਲਵਰ ਮੈਡਲ
ਇਸ ਜਿੱਤ ਦੇ ਨਾਲ ਹੀ ਨਾਗਰ ਨੇ ਚੂ ਮਾਨ ਕਾਈ ਦੇ ਖਿਲਾਫ ਆਪਣਾ ਰਿਕਾਰਡ 3-1 ਕਰ ਲਿਆ ਹੈ। ਇਸ ਤੋਂ ਪਹਿਲਾਂ ਦੋਵਾਂ ਖਿਡਾਰੀਆਂ ਦੇ ਵਿਚਾਲੇ ਤਿੰਨ ਮੈਚ ਖੇਡੇ ਗਏ ਸਨ, ਜਿਸ ਵਿਚੋਂ ਦੋ ਮੁਕਾਬਲਿਆਂ ਵਿਚ ਨਾਗਰ ਨੂੰ ਜਿੱਤ ਮਿਲੀ ਸੀ। ਉਥੇ ਹੀ ਇਕ ਮੁਤਾਬਕਾ ਚੂ ਮਾਨ ਕਾਈ ਨੇ ਜਿੱਤਿਆ ਸੀ।
ਪੜੋ ਹੋਰ ਖਬਰਾਂ: ਛੇਹਰਟਾ 'ਚ 22 ਸਾਲਾ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ
ਐੱਸਐੱਚ ਵਰਗ ਵਿਚ ਉਹ ਖਿਡਾਰੀ ਹਿੱਸਾ ਲੈਂਦੇ ਹਨ, ਜਿਨ੍ਹਾਂ ਨੂੰ ਖੜੇ ਹੋਣ ਵਿਚ ਦਿੱਕਤ ਹੋਵੇ ਜਾਂ ਸਰੀਰ ਦੇ ਹੇਠਲੇ ਹਿੱਸੇ ਪੈਰ ਦਾ ਵਿਕਾਰ ਹੋਵੇ ਜਦਕਿ ਐੱਸਯੂ ਵਿਚ ਸਰੀਰ ਦੇ ਉੱਪਰ ਵਾਲੇ ਹਿੱਸੇ ਦੇ ਵਿਕਾਰ ਵਾਲੇ ਐਥਲੀਟ ਖੇਡਦੇ ਹਨ। ਉਥੇ ਹੀ ਐੱਸਐੱਚ ਵਰਗ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਲੰਬਾਈ ਆਮ ਤੋਂ ਬਹੁਤ ਘੱਟ ਹੁੰਦੀ ਹੈ।
ਪੜੋ ਹੋਰ ਖਬਰਾਂ: ਉੱਤਰ-ਪੱਛਮੀ ਵਾਸ਼ਿੰਗਟਨ 'ਚ ਗੋਲੀਬਾਰੀ, 3 ਲੋਕਾਂ ਦੀ ਮੌਤ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Film Emergency: ब्रिटिश संसद में बवाल! उठा कंगना की फिल्म 'Emergency' का मुद्दा; Kangana Ranaut ने की बड़ी टिप्पणी
Lucknow road accident : लखनऊ में दो ट्रकों के बीच कुचली वैन, मां-बेटे समेत 4 लोगों की मौत
Punjab-Haryana Weather Update: पंजाब-हरियाणा में पड़ रही गर्मी, ठंड हुई कम, जानें अपने शहर का हाल