LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL 'ਚ ਹੋ ਗਈ ਫੈਨਸ ਦੀ ਵਾਪਸੀ, ਸਟੇਡੀਅਮ 'ਚ ਮੈਚ ਦਾ ਲੈ ਸਕਣਗੇ ਮਜ਼ਾ

15s ipl

ਨਵੀਂ ਦਿੱਲੀ- ਯੂਏਈ ਵਿਚ 19 ਸਤੰਬਰ ਤੋਂ ਫਿਰ ਸ਼ੁਰੂ ਹੋਣ ਜਾ ਰਹੇ ਆਈਪੀਐੱਲ ਵਿਚ ਦਰਸ਼ਕਾਂ ਦੀ ਵਾਪਸੀ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਹੁਣ ਸਟੇਡੀਅਮ ਵਿਚ ਜਾ ਕੇ ਦਰਸ਼ਕ ਮੈਚ ਦਾ ਮਜ਼ਾ ਲੈ ਸਕਣਗੇ। ਆਈਪੀਐੱਲ ਦੇ ਅਧਿਕਾਰਿਤ ਟਵਿੱਟਰ ਹੈਂਡਲ ਉੱਤੇ ਕਿਹਾ ਗਿਆ ਹੈ ਕਿ ਆਈਪੀਐੱਲ ਹੁਣ ਫਿਰ ਸਟੇਡੀਅਮ ਵਿਚ ਦਰਸ਼ਕਾਂ ਦਾ ਸਵਾਗਤ ਕਰਨ ਲਈ ਤਿਆਰ ਹੈ।

ਪੜੋ ਹੋਰ ਖਬਰਾਂ: ਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਚੁੱਕੇ ਵੱਡੇ ਸਵਾਲ, ਕੀਤੀ ਪ੍ਰੈੱਸ ਕਾਨਫਰੰਸ

ਬਾਇਓ-ਬਬਲ ਵਿਚ ਕੋਰੋਨਾ ਦੇ ਮਾਮਲੇ ਆਉਣ ਤੋਂ ਬਾਅਦ ਆਈਪੀਐੱਲ-14 ਨੂੰ ਟਾਲ ਦਿੱਤਾ ਗਿਆ ਸੀ। 4 ਮਈ ਨੂੰ ਲੀਗ ਟਾਲਣ ਸਮੇਂ ਕੁੱਲ 29 ਮੈਚ ਹੋਏ ਹਨ। ਹੁਣ ਟੂਰਨਾਮੈਂਟ ਦੇ ਬਾਕੀ ਬਚੇ ਮੈਚ ਸੰਯੁਕਤ ਅਰਬ ਅਮੀਰਾਤ ਦੇ ਤਿੰਨ ਸਟੇਡੀਅਮਾਂ ਵਿਚ ਖੇਡੇ ਜਾਣੇ ਹਨ। ਇਹ ਮੁਕਾਬਲੇ ਦਰਸ਼ਕਾਂ ਦੀ ਮੌਜੂਦਗੀ ਵਿਚ ਖੇਡੇ ਜਾਣਗੇ। ਇਸ ਦੂਜੇ ਪੜਾਅ ਦੀ ਸ਼ੁਰੂਆਤ ਐਤਵਾਰ ਨੂੰ ਦੁਬਈ ਵਿਚ ਮੁੰਬਈ ਇੰਡੀਅਨਸ ਤੇ ਚੇੱਨਈ ਸੁਪਰ ਕਿੰਗਸ ਦੇ ਵਿਚਾਲੇ ਮੁਕਾਬਲੇ ਨਾਲ ਹੋਵੇਗੀ। 15 ਅਕਤੂਬਰ ਨੂੰ ਟੂਰਨਾਮੈਂਟ ਦਾ ਆਖਰੀ ਮੁਕਾਬਲਾ ਖੇਡਿਆ ਜਾਵੇਗਾ।

ਪੜੋ ਹੋਰ ਖਬਰਾਂ: ਮਸ਼ਹੂਰ ਬਾਲੀਵੁੱਡ ਅਦਾਕਾਰ ਤੇ ਕਾਂਗਰਸੀ ਨੇਤਾ ਰਾਜ ਬੱਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਮੈਚ ਦੁਬਈ, ਸ਼ਾਰਜਾਹ ਤੇ ਆਬੂਧਾਬੀ ਵਿਚ ਖੇਡੇ ਜਾਣਗੇ। ਕੋਵਿਡ ਪ੍ਰੋਟੋਕਾਲ ਤੇ ਯੂਏਈ ਸਰਕਾਰ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਰਸ਼ਕਾਂ ਨੂੰ ਸੀਮਿਤ ਗਿਣਤੀ ਵਿਚ ਦਾਖਲਾ ਮਿਲੇਗਾ।

ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਜਲਦ ਵਿੱਢੀ ਜਾਵੇਗੀ 'ਵਿਸ਼ਾਲ ਭਰਤੀ ਮੁਹਿੰਮ'

In The Market