LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਰਾਟ ਕੋਹਲੀ ਨੇ 1 ਦੌੜ ਬਣਾਉਂਦਿਆਂ ਹੀ ਹਾਸਲ ਕੀਤਾ ਖਾਸ ਮੁਕਾਮ, ਸਚਿਨ ਨੂੰ ਛੱਡਿਆ ਪਿੱਛੇ

2s kohli

ਨਵੀਂ ਦਿੱਲੀ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਵਿਸ਼ੇਸ਼ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ 23000 ਦੌੜਾਂ ਪੂਰੀਆਂ ਕੀਤੀਆਂ ਹਨ। ਕੋਹਲੀ ਨੇ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਦੇ ਚੌਥੇ ਮੈਚ ਦੀ ਪਹਿਲੀ ਪਾਰੀ ਵਿਚ ਇਹ ਕਾਰਨਾਮਾ ਕੀਤਾ। ਉਨ੍ਹਾਂ ਨੇ ਇਕ ਦੌੜ ਬਣਾਉਣ ਦੇ ਨਾਲ ਹੀ ਅੰਤਰਰਾਸ਼ਟਰੀ ਕ੍ਰਿਕਟ ਵਿਚ 23000 ਦੌੜਾਂ ਪੂਰੀਆਂ ਕੀਤੀਆਂ।

ਪੜੋ ਹੋਰ ਖਬਰਾਂ: ਪਿਤਾ ਆਪਣੀਆਂ ਹੀ ਬੇਟੀਆਂ ਦਾ ਕਰਦਾ ਸੀ ਸ਼ੋਸ਼ਣ, ਪਤਨੀ ਨੇ ਦਰਜ ਕਰਵਾਇਆ ਮਾਮਲਾ

ਕੋਹਲੀ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਤੇਜ਼ 23000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਕੋਹਲੀ ਨੇ 440 ਮੈਚਾਂ ਦੀਆਂ 490 ਪਾਰੀਆਂ ਵਿਚ 23000 ਦੌੜਾਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਨੇ 70 ਸੈਂਕੜੇ ਅਤੇ 116 ਅਰਧ ਸੈਂਕੜੇ ਲਗਾਏ ਹਨ। ਕੋਹਲੀ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਤੇਜ਼ 23,000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ 522 ਪਾਰੀਆਂ ਵਿਚ ਇਹ ਮੁਕਾਮ ਹਾਸਲ ਕੀਤਾ ਸੀ।

ਪੜੋ ਹੋਰ ਖਬਰਾਂ: ਰਣਜੀਤ ਕਤਲ ਮਾਮਲੇ 'ਚ ਵੱਡੀ ਖਬਰ, ਜਸਟਿਸ ਸਾਂਗਵਾਨ ਮਾਮਲੇ ਦੀ ਸੁਣਵਾਈ ਤੋਂ ਹਟੇ

ਇੰਗਲੈਂਡ ਸੀਰੀਜ਼ ਤੋਂ ਪਹਿਲਾਂ ਕੋਹਲੀ ਨੂੰ 23000 ਦੌੜਾਂ ਪੂਰੀਆਂ ਕਰਨ ਲਈ 125 ਦੌੜਾਂ ਦੀ ਲੋੜ ਸੀ। ਉਨ੍ਹਾਂ ਨੇ ਚੌਥੇ ਟੈਸਟ ਦੀ ਸ਼ੁਰੂਆਤ ਤੋਂ ਪਹਿਲਾਂ 124 ਦੌੜਾਂ ਬਣਾਈਆਂ ਸਨ। ਵਿਰਾਟ ਕੋਹਲੀ 23000 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਤੀਜੇ ਭਾਰਤੀ ਬੱਲੇਬਾਜ਼ ਹਨ। ਸਚਿਨ ਤੇਂਦੁਲਕਰ 34357 ਦੌੜਾਂ ਬਣਾ ਕੇ ਸਭ ਤੋਂ ਅੱਗੇ ਹਨ। ਜਦਕਿ ਰਾਹੁਲ ਦ੍ਰਾਵਿੜ 24208 ਦੌੜਾਂ ਨਾਲ ਦੂਜੇ ਸਥਾਨ 'ਤੇ ਹਨ। ਕੋਹਲੀ 23000 ਦੌੜਾਂ ਪੂਰੀਆਂ ਕਰਨ ਵਾਲਾ ਸੱਤਵਾਂ ਬੱਲੇਬਾਜ਼ ਹੈ।

ਪੜੋ ਹੋਰ ਖਬਰਾਂ: ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਨੇ ਕੀਤੀ ਸਖਤੀ, ਪੜੋ ਖਬਰ

ਸਭ ਤੋਂ ਤੇਜ਼ 23 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਵਿਰਾਟ ਕੋਹਲੀ-490 ਪਾਰੀਆਂ
ਸਚਿਨ ਤੇਂਦੁਲਕਰ-522 ਪਾਰੀਆਂ
ਰਿਕੀ ਪੋਂਟਿੰਗ-544 ਪਾਰੀਆਂ
ਜੈਕ ਕੈਲਿਸ-551 ਪਾਰੀਆਂ
ਰਾਹੁਲ ਦ੍ਰਾਵਿੜ-576 ਪਾਰੀਆਂ
ਮਹੇਲਾ ਜੈਵਰਧਨੇ-645 ਪਾਰੀਆਂ

ਕਪਤਾਨੀ 'ਚ ਧੋਨੀ ਤੋਂ ਨਿਕਲੇ ਅੱਗੇ
ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਟੌਸ ਦੇ ਸਮੇਂ ਮੈਦਾਨ 'ਤੇ ਉਤਰਦੇ ਹੀ ਆਪਣੇ ਨਾਂ ਵੱਡੀ ਪ੍ਰਾਪਤੀ ਹਾਸਲ ਕੀਤੀ। ਇੰਗਲੈਂਡ ਦੀ ਧਰਤੀ 'ਤੇ ਭਾਰਤੀ ਕਪਤਾਨ ਵਜੋਂ ਵਿਰਾਟ ਕੋਹਲੀ ਦਾ ਇਹ 10ਵਾਂ ਟੈਸਟ ਮੈਚ ਹੈ। ਇਸ ਨਾਲ ਉਹ ਕਿਸੇ ਵੀ ਵਿਦੇਸ਼ੀ ਧਰਤੀ 'ਤੇ ਜ਼ਿਆਦਾਤਰ ਟੈਸਟ ਮੈਚਾਂ 'ਚ ਭਾਰਤ ਦੀ ਕਪਤਾਨੀ ਕਰਨ ਵਾਲਾ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਮਹਿੰਦਰ ਸਿੰਘ ਧੋਨੀ ਦੇ ਨਾਂ ਸੀ। ਜਿਨ੍ਹਾਂ ਨੇ ਇੰਗਲੈਂਡ ਵਿਚ 9 ਟੈਸਟ ਮੈਚਾਂ 'ਚ ਕਪਤਾਨੀ ਕੀਤੀ।

In The Market