IPL: ਪੰਜਾਬ ਕਿੰਗਸ ਨੂੰ ਹਰਾਉਣ ਤੋਂ ਬਾਅਦ ਕਪਤਾਨ ਸੰਜੂ ਸੈਮਸਨ ਨੂੰ ਝਟਕਾ, ਲੱਗਾ 12 ਲੱਖ ਦਾ ਜੁਰਮਾਨਾ

ਦੁਬਈ- ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ‘ਤੇ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਦੇ ਦੌਰਾਨ ਹੌਲੀ ਓਵਰ ਰਫ਼ਤਾਰ ਦੇ…

ਦੁਬਈ- ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ‘ਤੇ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਦੇ ਦੌਰਾਨ ਹੌਲੀ ਓਵਰ ਰਫ਼ਤਾਰ ਦੇ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। 

ਪੜੋ ਹੋਰ ਖਬਰਾਂ: 27 ਸਤੰਬਰ ਦੇ ਬੰਦ ਲਈ ਗੁਰਨਾਮ ਸਿੰਘ ਚੜੂਨੀ ਨੇ ਦੇਸ਼ ਵਾਸੀਆਂ ਨੂੰ ਕੀਤੀ ਅਪੀਲ

ਰਾਇਲਜ਼ ਨੇ ਮੰਗਲਵਾਰ ਨੂੰ ਇਸ ਮੈਚ ‘ਚ ਦੋ ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਨੇ ਆਖ਼ਰੀ ਓਵਰ ‘ਚ ਨਿਕੋਲਸ ਪੂਰਨ ਤੇ ਦੀਪਕ ਹੁੱਡਾ ਦੀਆਂ ਵਿਕਟਾਂ ਲਈਆਂ ਤੇ ਸਿਰਫ਼ ਇਕ ਦੌੜ ਦਿੱਤੀ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੇ ਬਿਆਨ ‘ਚ ਕਿਹਾ, ‘‘ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ‘ਤੇ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਖੇਡੇ ਗਏ ਆਈ. ਪੀ. ਐਂਲ. ਮੈਚ ਦੇ ਦੌਰਾਨ ਹੌਲੀ ਓਵਰ ਰਫ਼ਤਾਰ ਲਈ ਜੁਰਮਾਨਾ ਲਾਇਆ ਗਿਆ ਹੈ।” 

ਪੜੋ ਹੋਰ ਖਬਰਾਂ: ‘ਡੇਰਾ ਸੱਚਖੰਡ ਬੱਲਾਂ’ ਵਿਖੇ ਅੱਜ ਨਤਮਸਤਕ ਹੋਣਗੇ ਚਰਨਜੀਤ ਸਿੰਘ ਚੰਨੀ

ਬਿਆਨ ਦੇ ਮੁਤਾਬਕ ਆਈ. ਪੀ. ਐੱਲ. ਆਚਾਰ ਸੰਹਿਤਾ ਲਈ ਹੌਲੀ ਓਵਰ ਗਤੀ ਨਾਲ ਸਬੰਧਤ ਨਿਯਮਾਂ ਦੇ ਤਹਿਤ ਟੀਮ ਪਹਿਲੀ ਵਾਰ ਤੈਅ ਸਮੇਂ ‘ਚ ਓਵਰ ਪੂਰੇ ਨਹੀਂ ਕਰ ਸਕੀ ਤੇ ਇਸ ਲਈ ਸੈਮਸਨ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।” ਆਈ. ਪੀ. ਐੱਲ. ਬਹਾਲ ਹੋਣ ਦੇ ਬਾਅਦ ਟੀਮ ਦਾ ਇਹ ਪਹਿਲਾ ਮੈਚ ਸੀ।

ਪੜੋ ਹੋਰ ਖਬਰਾਂ: ਕੋਰੋਨਾ ਮਾਮਲਿਆਂ ‘ਚ ਉਤਾਰ-ਚੜਾਅ ਜਾਰੀ, 24 ਘੰਟਿਆਂ ‘ਚ ਸਾਹਮਣੇ ਆਏ 27 ਹਜ਼ਾਰ ਨਵੇਂ ਮਾਮਲੇ

Leave a Reply

Your email address will not be published. Required fields are marked *