LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਕਾਰਨ ਵਧੀ ਟੀਮ ਇੰਡੀਆ ਦੀ ਟੈਨਸ਼ਨ, 5ਵੇਂ ਟੈਸਟ ਤੋਂ ਪਹਿਲਾਂ ਇਕ ਹੋਰ ਮੈਂਬਰ ਪਾਜ਼ੇਟਿਵ

9s game

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਟੀਮ ਦੇ ਹੈੱਡ ਕੋਚ ਰਵੀ ਸ਼ਾਸਤਰੀ ਤੇ ਸਪੋਰਟ ਸਟਾਫ ਦੇ ਤਿੰਨ ਮੈਂਬਰ ਇੰਗਲੈਂਡ ਦੇ ਖਿਲਾਫ ਚੌਥੇ ਟੈਸਟ ਦੌਰਾਨ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਸਨ। ਇਸ ਵਿਚਾਲੇ ਟੀਮ ਵਿਚ ਕੋਰੋਨਾ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।

ਪੜੋ ਹੋਰ ਖਬਰਾਂ: ਪਾਕਿਸਤਾਨ ਨੇ ਅਧਿਆਪਕਾਂ ਦੇ ਜੀਂਸ ਅਤੇ ਟੀ-ਸ਼ਰਟ ਪਾਉਣ 'ਤੇ ਲਾਈ ਪਾਬੰਦੀ

 

ਕੋਰੋਨਾ ਪਾਜ਼ੇਟਿਵ ਪਾਇਆ ਗਿਆ ਵਿਅਕਤੀ ਟੀਮ ਦਾ ਫਿਜ਼ੀਓ ਯੋਗੇਸ਼ ਪਰਮਾਰ ਹੈ। ਕੋਰੋਨਾ ਦਾ ਇਹ ਮਾਮਲਾ ਸ਼ੁੱਕਰਵਾਰ ਤੋਂ ਓਲਡ ਟ੍ਰੈਫਰਡ ਵਿਚ ਹੋਣ ਵਾਲੇ ਪੰਜਵੇਂ ਟੈਸਟ ਤੋਂ ਪਹਿਲਾਂ ਸਾਹਮਣੇ ਆਇਆ ਹੈ। ਅੱਜ ਯਾਨੀ ਵੀਰਵਾਰ ਨੂੰ ਹੋਣ ਵਾਲਾ ਟੀਮ ਇੰਡੀਆ ਦਾ ਟ੍ਰੇਨਿੰਗ ਸੈਸ਼ਨ ਵੀ ਰੱਦ ਕਰ ਦਿੱਤਾ ਗਿਆ ਹੈ। ਯੋਗੇਸ਼ ਪਰਮਾਰ ਤੋਂ ਪਹਿਲਾਂ ਟੀਮ ਦੇ ਮੁੱਖ ਫਿਜ਼ੀਓ ਨਿਤਿਨ ਪਟੇਲ ਵੀ ਇਨਫੈਕਟਿਡ ਪਾਏ ਗਏ ਸਨ। ਦੋਵਾਂ ਫਿਜ਼ੀਓ ਦੇ ਪਾਜ਼ੇਟਿਵ ਪਾਏ ਜਾਣ ਦਾ ਮਤਲਬ ਹੈ ਕਿ ਟੀਮ ਨੂੰ ਇੰਗਲੈਂਡ ਦੇ ਫਿਜ਼ੀਓ ਦੀ ਮਦਦ ਲੈਣੀ ਪਵੇਗੀ।

ਪੜੋ ਹੋਰ ਖਬਰਾਂ: ਤੇਜ਼ ਰਫ਼ਤਾਰ ਟਰੱਕ ਤੇ ਐਕਟਿਵਾ ਦੀ ਟੱਕਰ, ਲੜਕੀ ਨੇ ਮੌਕੇ ’ਤੇ ਤੋੜਿਆ ਦਮ

 

ਇਕ ਨਿਊਜ਼ ਏਜੰਸੀ ਦੇ ਮੁਤਾਬਕ ਭਾਰਤੀ ਟੀਮ ਦੇ ਮੈਂਬਰਾਂ ਨੂੰ ਅਗਲੀ ਸੂਚਨਾ ਤੱਕ ਆਪਣੇ ਹੋਟਲ ਦੇ ਕਮਰਿਆਂ ਵਿਚ ਰਹਿਣ ਦੇ ਲਈ ਕਿਹਾ ਗਿਆ ਹੈ। ਸਮਝਿਆ ਜਾਂਦਾ ਹੈ ਕਿ ਕੋਰੋਨਾ ਦਾ ਤਾਜ਼ਾ ਮਾਮਲਾ ਬੁੱਧਵਾਰ ਸ਼ਾਮ ਨੂੰ ਕੀਤੇ ਗਏ ਟੈਸਟ ਦੇ ਬਾਅਦ ਸਾਹਮਣੇ ਆਇਆ ਹੈ।

ਪੜੋ ਹੋਰ ਖਬਰਾਂ: ਕਰਨਾਲ ਲਾਠੀਚਾਰਜ ਨੂੰ ਲੈ ਕੇ ਸੁਰਜੇਵਾਲ ਦਾ ਟਵੀਟ, ਕਿਹਾ-'ਸੱਚ ਸਾਹਮਣੇ ਆ ਹੀ ਗਿਆ'

In The Market