LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੋਕੀਓ ਪੈਰਾਲੰਪਿਕਸ: ਪ੍ਰਵੀਨ ਕੁਮਾਰ ਨੇ ਹਾਈ ਜੰਪ 'ਚ ਜਿੱਤਿਆ ਚਾਂਦੀ ਦਾ ਤਗਮਾ

parveen kumar

ਟੋਕੀਓ (ਇੰਟ.)- ਪੁਰਸ਼ਾਂ ਦਾ ਹਾਈ ਜੰਪ (ਟੀ 64) 'ਚ ਪ੍ਰਵੀਨ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਮੁਕਾਬਲੇ ਵਿਚ ਨੋਇਡਾ ਦੇ ਰਹਿਣ ਵਾਲੇ ਪ੍ਰਵੀਨ ਨੇ 2.07 ਮੀਟਰ ਦੀ ਛਲਾਂਗ ਲਗਾਈ ਅਤੇ ਦੂਜੇ ਸਥਾਨ 'ਤੇ ਰਹੇ। ਬ੍ਰਿਟੇਨ ਦੇ ਬਰੂਮ ਐਡਵਰਡਸ ਜੋਨਾਥਨ ਨੇ 2.10 ਮੀਟਰ ਦੀ ਛਲਾਂਗ ਲਗਾ ਕੇ ਗੋਲਡ ਮੈਡਲ 'ਤੇ ਕਬਜ਼ਾ ਕੀਤਾ। ਜਦੋਂ ਕਿ ਪੋਲੈਂਡ ਦੇ ਲੇਪਿਆਟੋ ਮਾਸਿਏਜੋ ਨੇ 2.04 ਮੀਟਰ ਦੀ ਜੰਪ ਦੇ ਨਾਲ ਕਾਂਸੀ ਤਮਗਾ ਜਿੱਤਿਆ। ਹਾਲਾਂਕਿ ਪ੍ਰਵੀਨ ਇਸ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਣ ਤੋਂ ਖੁੰਝ ਗਏ।

टोक्यो पैरालंपिक 2021 एथलीट प्रवीण कुमार

Read more- ਅਮਰੀਕਾ ਵਿਚ ਈਡਾ ਤੂਫਾਨ ਨੇ ਮਚਾਇਆ ਕਹਿਰ, ਤਕਰੀਬਨ 41 ਲੋਕਾਂ ਦੀ ਹੋਈ ਮੌਤ

ਇਕ ਸਮਾਂ ਪ੍ਰਵੀਨ ਗੋਲਡ ਮੈਡਲ ਜਿੱਤਣ ਦੀ ਰੇਸ ਵਿਚ ਬਣੇ ਹੋਏ ਸਨ। ਪਰ ਬ੍ਰਿਟੇਨ ਦੇ ਬਰੂਮ ਐਡਵਰਡਸ ਨੇ ਉਨ੍ਹਾਂ ਨੂੰ ਪਛਾੜ ਦਿੱਤਾ। ਜਿਸ ਪਿੱਛੋਂ ਭਾਰਤੀ ਐਥਲੀਟ ਨੂੰ ਸਿਲਵਰ ਮੈਡਲ ਨਾਲ ਹੀ ਸੰਤੋਸ਼ ਕਰਨਾ ਪਿਆ।

ਪ੍ਰਵੀਨ ਕੁਮਾਰ ਦੀ ਇਸ ਇਤਿਹਾਸਕ ਉਪਲਬਧੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਆਪਣੇ ਵਧਾਈ ਸੰਦੇਸ਼ ਵਿਚ ਪੀ.ਐੱਮ. ਮੋਦੀ ਨੇ ਟਵੀਟ ਕੀਤਾ, ਪ੍ਰਵੀਨ ਦੇ ਪੈਰਾਲੰਪਿਕ ਵਿਚ ਸਿਲਵਰ ਤਮਗਾ ਜਿੱਤਣ 'ਤੇ ਮਾਣ ਹੈ। ਇਹ ਮੈਡਲ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੂੰ ਵਧਾਈਆਂ। ਪ੍ਰਵੀਣ ਨੂੰ ਭਵਿੱਖ ਲਈ ਮੁਬਾਰਕਾਂ।

In The Market