LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

5ਵਾਂ ਟੈਸਟ ਰੱਦ, ਬੀ.ਸੀ.ਸੀ.ਆਈ. ਨੇ ਅਧਿਕਾਰਤ ਬਿਆਨ ਵਿਚ ਕਿਹਾ-ਬਾਅਦ ਵਿਚ ਖੇਡਿਆ ਜਾਵੇਗਾ ਮੈਚ

crickets india

ਨਵੀਂ ਦਿੱਲੀ (ਇੰਟ.)- ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਯਾਨੀ 10 ਸਤੰਬਰ ਤੋਂ ਮੈਨਚੈਸਟਰ ਦੇ ਓਲਟ ਟ੍ਰੈਫਰਡ ਵਿਚ ਖੇਡਿਆ ਜਾਣ ਵਾਲਾ ਟੈਸਟ ਮੈਚ ਰੱਦ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਦੇ ਬਾਇਓ-ਬਬਲ ਵਿਚ ਕੋਰੋਨਾ ਦੇ ਕੇਸਾਂ ਵਿਚ ਵਾਧਾ ਨਾ ਹੋਵੇ, ਇਸ ਕਾਰਣ ਇਹ ਮੁਕਾਬਲਾ ਕੈਂਸਲ ਕੀਤਾ ਗਿਆ ਹੈ। ਇਸ ਦੀ ਅਧਿਕਾਰਤ ਜਾਣਕਾਰੀ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਯਾਨੀ ਈ.ਸੀ.ਬੀ. ਨੇ ਦੇ ਦਿੱਤੀ ਹੈ। ਭਾਰਤੀ ਟੀਮ ਚਾਰ ਮੈਚਾਂ ਤੋਂ ਬਾਅਦ ਸੀਰੀਜ਼ ਵਿਚ 2-1 ਨਾਲ ਅੱਗੇ ਸੀ।

Sourav Ganguly reckons Team India 'far ahead then the rest' after Oval Test  win; Michael Vaughan replies

Read more- ਸੁਮੇਧ ਸੈਣੀ ਦੀ ਗ੍ਰਿਫਤਾਰੀ 'ਤੇ ਹਾਈ ਕੋਰਟ ਨੇ ਲਗਾਈ 2022 ਤੱਕ ਰੋਕ

ਈ.ਸੀ.ਬੀ. ਨੇ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀ.ਸੀ.ਸੀ.ਆਈ. ਦੇ ਨਾਲ ਚੱਲੀ ਗੱਲਬਾਤ ਤੋਂ ਬਾਅਦ ਈ.ਸੀ.ਬੀ. ਪੁਸ਼ਟੀ ਕਰ ਸਕਦਾ ਹੈ ਕਿ ਮੈਨਚੈਸਟਰ ਦੇ ਓਲਡ ਟ੍ਰੈਫਰਡ ਵਿਚ ਅੱਜ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਅਤੇ ਭਾਰਤ ਵਿਚਾਲੇ ਪੰਜਵੇਂ ਟੈਸਟ ਮੈਚ ਨੂੰ ਕੈਂਸਲ ਕਰ ਦਿੱਤਾ ਜਾਵੇਗਾ। ਕੈਂਪ ਦੇ ਅੰਦਰ ਕੋਵਿਡ ਮਾਮਲਿਆਂ ਦੀ ਗਿਣਤੀ ਵਿਚ ਅਤੇ ਵਾਧੇ ਦੇ ਖਦਸ਼ੇ ਕਾਰਣ ਭਾਰਤ ਖੇਦਜਨਕ ਤੌਰ ਨਾਲ ਇਕ ਟੀਮ ਨੂੰ ਮੈਦਾਨ ਵਿਚ ਉਤਾਰਣ ਵਿਚ ਅਸਮਰੱਥਾ ਜਤਾਈ ਹੈ। ਬੋਰਡ ਨੇ ਇਹ ਵੀ ਕਿਹਾ ਹੈ ਕਿ ਅੱਗੇ ਦੀ ਜਾਣਕਾਰੀ ਨਿਯਮਿਤ ਸਮੇਂ ਵਿਚ ਸਾਂਝੀ ਕੀਤੀ ਜਾਵੇਗੀ। ਬੀ.ਸੀ.ਸੀ.ਆਈ. ਨੇ ਅੱਗੇ ਕਿਹਾ ਕਿ ਭਾਰਤੀ ਬੋਰਡ ਨੇ ਹਮੇਸ਼ਾ ਤੋਂ ਖਿਡਾਰੀਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਪਹਿਲ ਦਿੱਤੀ ਹੈ ਅਤੇ ਅਸੀਂ ਉਸ ਨਾਲ ਸਮਝੌਤਾ ਨਹੀਂ ਕਰ ਸਕਦੇ। ਅਸੀਂ ਈ.ਸੀ.ਬੀ. ਨੂੰ ਉਨ੍ਹਾਂ ਦੇ ਸਪੋਰਟ ਅਤੇ ਸਹਿਯੋਗ ਲਈ ਧੰਨਵਾਦ ਦਿੰਦੇ ਹਾਂ। ਨਾਲ ਹੀ ਅਸੀਂ ਆਪਣੇ ਪ੍ਰਸ਼ੰਸਕਾਂ ਤੋਂ ਵੀ ਇਸ ਅਸੁਵਿਧਾ ਅਤੇ ਸੀਰੀਜ਼ ਦੇ ਪੂਰਾ ਨਾ ਹੋਣ ਲਈ ਮੁਆਫੀ ਮੰਗਣਾ ਚਾਹੁਣਗੇ। 

In The Market