ਨਵੀਂ ਦਿੱਲੀ (ਇੰਟ.)- 7 ਅਗਸਤ ਦਾ ਦਿਨ ਭਾਰਤੀ ਐਥਲੈਟਿਕਸ ਲਈ ਇਕ ਇਤਿਹਾਸਕ ਦਿਨ ਬਣ ਗਿਆ ਹੈ। ਇਸ ਦਿਨ ਨੀਰਜ ਚੋਪੜਾ ਨੇ ਨੇਜਾ ਸੁੱਟ ਕੇ ਓਲਿਪੰਕ ਵਿਚ ਭਾਰਤ ਲਈ ਸੋਨ ਤਮਗਾ ਜਿੱਤਿਆ। ਇਸ ਇਤਿਹਾਸਕ ਦਿਨ ਨੂੰ ਯਾਦਗਾਰ ਬਣਾਉਣ ਲਈ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.ਐੱਫ.ਆਈ.) ਨੇ ਭਾਰਤ ਵਿਚ 7 ਅਗਸਤ ਨੂੰ ਜੈਵਲਿਨ ਥ੍ਰੋ ਡੇਅ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਪੜੋ ਹੋਰ ਖਬਰਾਂ: ਕੋਰੋਨਾ ਦੇ ਚੱਲਦੇ ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈਨੀਰਜ ਚੋਪੜਾ ਸਮੇਤ ਹੋਰ ਐਥਲੀਟਾਂ ਦੇ ਸਨਮਾਨ ਵਿਚ ਰੱਖੇ ਗਏ ਇਕ ਪ੍ਰੋਗਰਾਮ ਦੌਰਾਨ ਏ.ਐੈੱਫ.ਆਈ. ਦੇ ਯੋਜਨਾ ਕਮਿਸ਼ਨ ਦੇ ਚੇਅਰਮੈਨ ਲਲਿਤ ਭਨੋਟ ਨੇ ਕਿਹਾ, ‘ਪੂਰੇ ਭਾਰਤ ਵਿਚ ਜੈਵਲਿਨ ਥ੍ਰੋਅ ਨੂੰ ਉਤਸ਼ਾਹਤ ਕਰਨ ਲਈ ਅਸੀਂ ਹਰ ਸਾਲ 7 ਅਗਸਤ ਨੂੰ (ਉਹ ਤਾਰੀਖ਼ ਜਦੋਂ ਨੀਰਜ ਨੇ ਸੋਨ ਤਮਗਾ ਜਿੱਤਿਆ) ਰਾਸ਼ਟਰੀ ਜੈਵਲਿਨ ਥ੍ਰੋਅ ਦਿਵਸ ਦੇ ਰੂਪ ਵਿਚ ਮਨਾਵਾਂਗੇ ਅਤੇ ਅਗਲੇ ਸਾਲ ਤੋਂ ਸਾਡੀਆਂ ਮਾਨਤਾ ਪ੍ਰਾਪਤ ਇਕਾਈਆਂ ਇਸ ਦਿਨ ਆਪੋ-ਆਪਣੇ ਸੂਬਿਆਂ ਵਿਚ ਜੈਵਲਿਨ ਥ੍ਰੋਅ ਦੇ ਟੂਰਨਾਮੈਂਟ ਆਯੋਜਿਤ ਕਰਨਗੀਆਂ।’ ਉਨ੍ਹਾਂ ਕਿਹਾ, ‘ਇਸ ਤੋਂ ਬਾਅਦ ਅੰਤਰ ਜ਼ਿਲ੍ਹਾ ਮੁਕਾਬਲੇ ਹੋਣਗੇ ਅਤੇ ਅਸੀਂ ਜੈਵਲਿਨ ਮੁਹੱਈਆ ਕਰਾਵਾਂਗੇ। ਆਗਾਮੀ ਸਾਲਾਂ ਵਿਚ ਅਸੀਂ ਇਸ ਮੁਕਾਬਲੇ ਵਿਚ ਵਿਸਥਾਰ ਕਰਕੇ ਇਸ ਨੂੰ ਰਾਸ਼ਟਰੀ ਮੁਕਾਬਲਾ ਬਣਾਵਾਂਗੇ।’ Read more- ਹਾਈ ਅਲਰਟ ਦੇ ਚਲਦੇ ਪੁਲਿਸ ਵਲੋਂ ਬਟਾਲਾ ਦੇ ਹੋਟਲ, ਰੈਸਟੋਰੈਂਟ ਵਿੱਚ ਕੀਤੀ ਗਈ ਚੈਕਿੰਗਨੀਰਜ ਨੇ ਇਸ ਐਲਾਨ ’ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਫੈੱਡਰੇਸ਼ਨ ਦਾ ਧੰਨਵਾਦ ਕੀਤਾ। ਨੀਰਜ ਨੇ ਕਿਹਾ, ‘ਮੈਨੂੰ ਸੁਣ ਕੇ ਬਹੁਤ ਖ਼ੁਸ਼ੀ ਹੈ। ਮੈਂ ਫੈੱਡਰੇਸ਼ਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਮੇਰੇ ਦਿਨ ਨੂੰ ਇੰਨਾ ਖ਼ਾਸ ਬਣਾਇਆ ਹੈ। ਮੈਨੂੰ ਖ਼ੁਸ਼ੀ ਹੈ ਕਿ ਮੈਂ ਆਪਣੇ ਦੇਸ਼ ਲਈ ਪ੍ਰੇਰਣਾ ਬਣ ਸਕਿਆ ਹਾਂ। ਮੈਨੂੰ ਦੇਖ ਕੇ ਬੱਚੇ ਪ੍ਰੇਰਿਤ ਹੋਣਗੇ। ਜੂਨੀਅਰ ਐਥਲੀਟ ਵੀ ਜੈਵਲਿਨ ਥ੍ਰੋਅ ਵਿਚ ਅੱਗੇ ਆਉਣਗੇ ਅਤੇ ਦੇਸ਼ ਲਈ ਹੋਰ ਮੈਡਲ ਜਿੱਤਣਗੇ।’ਦੱਸ ਦੇਈਏ ਕਿ ਜੈਵਲਿਨ ਥ੍ਰੋਅ ਦੇ ਇਸ ਖਿਡਾਰੀ ਨੇ ਦੇਸ਼ ਨੂੰ ਐਥਲੈਟਿਕਸ ਵਿਚ ਪਹਿਲਾ ਤਮਗਾ ਦਿਵਾਇਆ ਹੈ। ਉਥੇ ਹੀ ਉਹ ਵਿਅਕਤੀਗਤ ਇਵੈਂਟ ਵਿਚ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਖਿਡਾਰੀ ਬਣੇ ਹਨ। ਉਨ੍ਹਾਂ ਤੋਂ ਪਹਿਲਾਂ ਅਭਿਨਵ ਬਿੰਦਰਾ ਨੇ 2008 ਵਿਚ ਨਿਸ਼ਾਨੇਬਾਜ਼ੀ ਵਿਚ ਭਾਰਤ ਨੂੰ ਸੋਨ ਤਮਗਾ ਦਿਵਾਇਆ ਸੀ। ...
ਨਵੀਂ ਦਿੱਲੀ (ਇੰਟ.)- ਟੋਕੀਓ ਓਲੰਪਿਕ (Tokyo Olympics) ਦੀ ਸਮਾਪਤੀ ਤੋਂ ਬਾਅਦ ਦਿੱਲੀ ਹਵਾਈ ਅੱਡੇ (Delhi Airport) 'ਤੇ ਪਹੁੰਚੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਹੋ ਰਿਹਾ ਹੈ। ਟੋਕੀਓ ਉਲੰਪਿਕ ਵਿਚ ਸੋਨ ਤਮਗਾ ਜੇਤੂ (Gold medal winner) ਜੈਵਲਿਨ ਥ੍ਰੋਅਰ (Javelin thrower) (ਨੇਜਾ ਸੁੱਟਣ) ਨੀਰਜ ਚੋਪੜਾ (Neeraj Chopra) ਜਾਪਾਨ ਤੋਂ ਦਿੱਲੀ ਹਵਾਈ ਅੱਡੇ (Delhi Airport) 'ਤੇ ਪਹੁੰਚੇ। ਜਿੱਥੇ ਭਾਜਪਾ ਸੰਸਦ ਮੈਂਬਰ ਤੇਜਸਵੀ ਸੂਰਿਆ (BJP MP Tejaswi Surya) ਅਤੇ ਹੋਰਾਂ ਨੇ ਸਵਾਗਤ ਉਨ੍ਹਾਂ ਦਾ ਸਵਾਗਤ ਕੀਤਾ। ਸਾਰੇ ਖਿਡਾਰੀ ਮੇਜਰ ਧਿਆਨ ਚੰਦ ਸਟੇਡੀਅਮ (Major Dhyan C...
ਟੋਕੀਓ: ਟੋਕੀਓ ਓਲੰਪਿਕ ਵਿਚ ਨੀਰਜ ਚੋਪੜਾ ਨੇ ਅਖੀਰ ਇਤਿਹਾਸ ਰਚ ਦਿੱਤਾ ਹੈ। ਜੈਵਲਿਨ ਥ੍ਰੋਅ ਵਿਚ ਭਾਰਤ ਹਿੱਸੇ ਪਹਿਲਾ ਗੋਲਡ ਮੈਡਲ ਆ ਗਿਆ ਹੈ। ਇਸ ਦੌਰਾਨ ਨੀਰਜ ਨੇ 87.58 ਮੀਟਰ ਲੰਬੀ ਥ੍ਰੋਅ ਸੁੱਟ ਕੇ ਭਾਰਤ ਦੀ ਝੋਲੀ ਗੋਲਡ ਪਾ ਦਿੱਤਾ। ਪੜੋ ਹੋਰ ਖਬਰਾਂ: ਭਾਰਤ 'ਚ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਵੈਕਸੀਨ ਨੂੰ ਮਿਲੀ ਮਨਜ਼ੂਰੀ ਨੀਰਜ ਨੇ ਕੁਆਲੀਫਾਈਡ ਰਾਊਂਡ ਵਿਚ ਪਹਿਲੀ ਹੀ ਕੋਸ਼ਿਸ਼ ਵਿਚ 86.65 ਮੀਟਰ ਦੇ ਥ੍ਰੋਅ ਦੇ ਨਾਲ ਭਾਰਤ ਲਈ ਤਮਗੇ ਦੀ ਆਸ ਜਗਾ ਦਿੱਤੀ ਸੀ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਦੇ ਫਾਈਨਲ ਵਿਚ ਨੀਰਜ ਨੇ ਲੜੀਵਾਰ ਪਹਿਲੇ ਥ੍ਰੋਅ ਵਿਚ 87.03 ਮੀਟਰ, ਦੂਜੇ ਥ੍ਰੋਅ ਵਿਚ 87.58 ਮੀਟਰ ਤੇ ਤੀਜੇ ਥ੍ਰੋਅ ਵਿਚ 76.79 ਮੀਟਰ ਥ੍ਰੋਅ ਸੁੱਟਿਆ। ਇਸ ਦੌਰਾਨ ਨੀਰਜ ਦਾ ਪਹਿਲਾ ਥ੍ਰੋਅ ਹੀ ਫੈਸਲਾਕੁੰਨ ਰਿਹਾ। ਪੜੋ ਹੋਰ ਖਬਰਾਂ: ਪਤਨੀ ਦੇ ਸਰੀਰ ਨੂੰ ਜਾਇਦਾਦ ਮੰਨ ਮਰਜ਼ੀ ਕਰਨਾ ਵਿਆਹੁਤਾ ਜ਼ਬਰ ਜਨਾਹ: ਹਾਈ ਕੋਰਟ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ History has been scripted at Tokyo! What @Neeraj_chopra1 has achieved today will be remembered forever. The young Neeraj has done exceptionally well. He played with remarkable passion and showed unparalleled grit. Congratulations to him for winning the Gold. #Tokyo2020 https://t.co/2NcGgJvfMS — Narendra Modi (@narendramodi) August 7, 2021 ਨੀਰਜ ਚੋਪੜਾ ਦੀ ਸ਼ਾਨਦਾਰ ਜਿੱਤ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਵਿਚ ਕਿਹਾ ਕਿ ਇਤਿਹਾਸ ਲਿਖਿਆ ਗਿਆ ਹੈ। ਜੋ ਨੀਰਜ ਚੋਪੜਾ ਨੇ ਅੱਜ ਕੀਤਾ ਹੈ ਉਸ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਪੜੋ ਹੋਰ ਖਬਰਾਂ: Tokyo Olympics: ਬਜਰੰਗ ਪੁਨੀਆ ਨੇ 65 ਕਿੱਲੋਗ੍ਰਾਮ ਵਰਗ ਕੁਸ਼ਤੀ 'ਚ ਜਿੱਤਿਆ ਕਾਂਸੀ ਤਮਗਾ ਨੀਰਜ ਨੇ ਰਚਿਆ ਇਤਿਹਾਸ: ਰਾਸ਼ਟਰਪਤੀ ਰਾਮਨਾਥ ਕੋਵਿੰਦ Unprecedented win by Neeraj Chopra!Your javelin gold breaks barriers and creates history. You bring home first ever track and field medal to India in your first Olympics. Your feat will inspire our youth. India is elated! Heartiest congratulations! — President of India (@rashtrapatibhvn) August 7, 2021 ਨੀਰਜ ਚੋਪੜਾ ਦੀ ਬੇਮਿਸਾਲ ਜਿੱਤ! ਤੁਹਾਡੇ ਜੈਵਲਿਨ ਨੇ ਸਾਰੀਆਂ ਰੁਕਾਵਟਾਂ ਪਾਰ ਕੀਤੀ...
ਟੋਕੀਓ: ਭਾਰਤੀ ਰੈਸਲਰ ਬਜਰੰਗ ਪੁਨੀਆ ਨੇ 65 ਕਿੱਲੋਗ੍ਰਾਮ ਫ੍ਰੀਸਟਾਈਲ ਵਿਚ ਕਜ਼ਾਕਿਸਤਾਨ ਦੇ ਦੌਲਤ ਨਿਆਜ਼ਬੇਕੋਵ ਨੂੰ 8-0 ਨਾਲ ਹਰਾ ਕੇ ਕਾਂਸੀ ਤਮਗੇ ਉੱਤੇ ਕਬਜ਼ਾ ਕਰ ਲਿਆ ਹੈ। ਸੈਮੀਫਾਈਨਲ ਵਿਚ ਹਾਰ ਤੋਂ ਬਾਅਦ ਬਜਰੰਗ ਦਾ ਸੋਨ ਤਮਗੇ ਦਾ ਸੁਪਨਾ ਟੁੱਟ ਗਿਆ ਸੀ, ਜਿਸ ਤੋਂ ਬਾਅਦ 7 ਅਗਸਤ ਨੂੰ ਉਹ ਕਾਂਸੀ ਤਮਗੇ ਲਈ ਭਿੜੇ। ਪੜੋ ਹੋਰ ਖਬਰਾਂ: Tokyo Olympics: ਤਮਗੇ ਤੋਂ ਖੁੰਝੀ ਭਾਰਤੀ ਗੋਲਫਰ ਅਦਿਤੀ ਅਸ਼ੋਕ, ਹਾਸਲ ਕੀਤਾ ਚੌਥਾ ਸਥਾਨ ਇਹ ਬਜਰੰਗ ਪੁਨੀਆ ਦੇ ਕਰੀਅਰ ਦਾ ਪਹਿਲਾ ਓਲੰਪਿਕ ਤਮਗਾ ਹੈ। ਇਸੇ ਦੇ ਨਾਲ ਭਾਰਤ ਨੇ ਲੰਡਨ ਓਲੰਪਿਕ ਦੀ ਬਰਾਬਰੀ ਕਰ ਲਈ ਹੈ। ਟੋਕੀਓ ਵਿਚ ਹੁਣ ਤੱਕ ਮੀਰਾਬਾਈ ਚਾਨੂ (ਵੇਟਲਿਫਟਿੰਗ), ਪੀਵੀ ਸਿੰਧੂ (ਬੈਡਮਿੰਟਨ), ਲਵਲੀਨਾ ਬੋਰਗੋਹੇਨ (ਬਾਕਸਿੰਗ), ਭਾਰਤ ਪੁਰਸ਼ ਹਾਕੀ ਟੀਮ, ਰਵੀ ਦਹੀਆ (ਰੈਸਲਿੰਗ) ਤੇ ਬਜਰੰਗ ਪੁਨੀਆ (ਰੈਸਲਿੰਗ) ਮੈਡਲ ਜਿੱਤ ਚੁੱਕੇ ਹਨ। ਪੜੋ ਹੋਰ ਖਬਰਾਂ: ਭਾਰਤ 'ਚ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਵੈਕਸੀਨ ਨੂੰ ਮਿਲੀ ਮਨਜ਼ੂਰੀ ਦੱਸ ਦਈਏ ਕਿ ਬਜਰੰਗ ਇਕ ਮੁਸ਼ਕਿਲ ਜਿੱਤ ਦੇ ਨਾਲ ਕੁਆਰਟਰਫਾਈਨਲ ਵਿਚ ਪਹੁੰਚੇ ਸਨ, ਜਿਸ ਵਿਚ ਬਜਰੰਗ ਦਾ ਸਾਹਮਣਾ ਕਿਰਗਿਸਤਾਨ ਦੇ ਇਰਨਾਜਾਰ ਅਕਮਾਤਾਲੇਵ ਨਾਲ ਸੀ। ਆਖਰੀ ਸਕੋਰ 3-3 ਰਿਹਾ ਪਰ ਕਿਉਂਕਿ ਪਹਿਲੇ ਪੀਰੀਅਡ ਵਿਚ ਅੰਕ ਹਾਸਲ ਕਰਨ ਵਿਚ ਸਫਲ ਰਹੇ ਸਨ ਇਸ ਲਈ ਉਹ ਜੇਤੂ ਕਰਾਰ ਦਿੱਤੇ ਗਏ ਸਨ। ਪੜੋ ਹੋਰ ਖਬਰਾਂ: ਪਤਨੀ ਦੇ ਸਰੀਰ ਨੂੰ ਜਾਇਦਾਦ ਮੰਨ ਮਰਜ਼ੀ ਕਰਨਾ ਵਿਆਹੁਤਾ ਜ਼ਬਰ ਜਨਾਹ: ਹਾਈ ਕੋਰਟ
ਨਵੀਂ ਦਿੱਲੀ: ਭਾਰਤੀ ਮਹਿਲਾ ਗੋਲਫਰ (Golfer) ਅਦਿਤੀ ਅਸ਼ੋਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੋਕੀਓ ਓਲੰਪਿਕ (Tokyo Olympics) ਵਿਚ ਮਹਿਲਾਵਾਂ ਦੇ ਵਿਅਕਤੀਗਤ ਸਟ੍ਰੋਕ ਪਲੇ ਈਵੈਂਟ ਵਿਚ ਚੌਥਾ ਸਥਾਨ ਹਾਸਲ ਕੀਤਾ। ਚੌਥੇ ਅਤੇ ਆਖ਼ਰੀ ਗੇੜ ਵਿਚ ਕੀਤੀਆਂ ਕੁਝ ਗਲਤੀਆਂ ਨੇ ਅਦਿਤੀ ਨੂੰ ਮੈਡਲ (medal) ਤੋਂ ਦੂਰ ਕਰ ਦਿੱਤਾ। ਪੜੋ ਹੋਰ ਖਬਰਾਂ: ਦਬਾਅ ਅੱਗੇ ਝੁਕਿਆ ਤਾਲਿਬਾਨ, ਗੁਰਦੁਆਰੇ 'ਚ ਵਾਪਸ ਲਾਇਆ ਨਿਸ਼ਾਨ ਸਾਹਿਬ ਉਹ ਤਿੰਨ ਰਾਊਂਡਾਂ ਲਈ ਮੈਡਲ ਦੀ ਦੌੜ ਵਿਚ ਰਹੀ। ਚੌਥਾ ਸਥਾਨ ਅਦਿਤੀ ਲਈ ਹਰ ਪੱਖੋਂ ਸ਼ਲਾਘਾਯੋਗ ਵੀ ਕਿਹਾ ਜਾਵੇਗਾ। ਆਪਣਾ ਦੂਜਾ ਓਲੰਪਿਕ ਖੇਡ ਰਹੀ ਅਦਿਤੀ ਰੀਓ ਓਲੰਪਿਕਸ ਵਿਚ 41ਵੇਂ ਸਥਾਨ 'ਤੇ ਰਹੀ। ਪਰ ਟੋਕੀਓ ਵਿਚ ਅਦਿਤੀ ਨੇ ਸ਼ੁਰੂ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਤੀਜੇ ਦੌਰ ਦੇ ਅੰਤ ਤੱਕ ਸਿਖਰ-3 ਵਿਚ ਰਹੀ। ਅਦਿਤੀ ਤੋਂ ਪਹਿਲਾਂ ਕਿਸੇ ਵੀ ਭਾਰਤੀ ਨੇ ਇਹ ਮੀਲ ਪੱਥਰ ਹਾਸਲ ਨਹੀਂ ਕੀਤਾ, ਜਿਸ ਨੇ ਚਾਰ ਗੇੜਾਂ ਵਿਚ 15 ਅੰਡਰ ਦਾ ਸਕੋਰ 269 ਕੀਤਾ। ਹਰ ਪੱਖ ਤੋਂ ਅਦਿਤੀ ਦਾ ਪ੍ਰਦਰਸ਼ਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਜਿਮਨਾਸਟ ਦੀਪਾ ਕਰਮਾਕਰ ਅਤੇ ਨਿਸ਼ਾਨੇਬਾਜ਼ ਜੋਯਦੀਪ ਕਰਮਾਕਰ ਦੁਆਰਾ ਖੇਡਾਂ ਵਿਚ ਭਾਰਤ ਲਈ ਪ੍ਰਾਪਤ ਕੀਤੀ ਸਥਿਤੀ ਨਾਲ ਮੇਲ ਖਾਂਦਾ ਹੈ। ਪੜੋ ਹੋਰ ਖਬਰਾਂ: ਬੰਬੇ ਹਾਈ ਕੋਰਟ 'ਚ ਰਾਜ ਕੁੰਦਰਾ ਦੀ ਪਟੀਸ਼ਨ ਖਾਰਿਜ, ਗ੍ਰਿਫਤਾਰੀ ਨੂੰ ਲੈ ਕੇ ਕੀਤਾ ਸੀ ਚੈਲੇਂਜ ਵਿਸ਼ਵ ਦੀ ਨੰਬਰ 1 ਐੱਲਪੀਜੀਏ ਚੈਂਪੀਅਨ ਅਮਰੀਕਾ ਦੀ ਨੇਲੀ ਕੋਰਡਾ ਨੇ ਅੰਡਰ 17 ਸਕੋਰ ਦੇ 267 ਅੰਕਾਂ ਨਾਲ ਸੋਨ ਤਮਗਾ ਜਿੱਤਿਆ ਜਦੋਂ ਕਿ ਚਾਂਦੀ ਤਮਗਾ ਜਾਪਾਨ ਦੀ ਮੋਨੇ ਇਨਾਮੀ ਦੇ ਖਾਤੇ ਗਿਆ। ਮੋਨੇ ਨੇ ਤੀਜੇ ਸਥਾਨ ਲਈ ਪਲੇਆਫ ਮੈਚ ਵਿਚ ਨਿਊਜ਼ੀਲੈਂਡ ਦੀ ਲੀਡੀਆ ਨੂੰ ਹਰਾਇਆ। ਇਕ ਹੋਰ ਭਾਰਤੀ ਗੋਲਫਰ ਦੀਕਸ਼ਾ ਡਾਗਰ ਹਾਲਾਂਕਿ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ। ਦੀਕਸ਼ਾ 60 ਗੋਲਫਰਾਂ ਵਿਚ ਸੰਯੁਕਤ 50ਵੇਂ ਸਥਾਨ 'ਤੇ ਸੀ।
ਨਵੀਂ ਦਿੱਲੀ: ਭਾਰਤ ਦੇ ਰੈਸਲਰ ਦੀਪਕ ਪੁਨੀਆ ਦੇ ਵਿਦੇਸ਼ੀ ਕੋਚ ਮੋਰਾਡ ਗੇਡ੍ਰੋਵ (Morad Gaidrov) ਨੂੰ ਟੋਕੀਓ ਓਲੰਪਿਕ ਤੋਂ ਬਾਹਰ ਕਰ ਦਿੱਤਾ ਗਿਆ ਹੈ। ਮੋਰਾਡ ਪਰ ਵੀਰਵਾਰ ਨੂੰ ਦੀਪਕ ਪੁਨੀਆ ਦੇ ਮੈਚ ਦੇ ਬਾਅਦ ਰੈਫਰੀ ਉੱਤੇ ਹਮਲਾ ਕਰਨ ਦਾ ਦੋਸ਼ ਹੈ। ਦੱਸ ਦਈਏ ਕਿ ਦੀਪਕ ਪੁਨੀਆ ਮੈਚ ਵਿਚ ਸਾਨ ਮਾਰਿਨੋ ਦੇ ਮਾਈਲੇਸ ਨਜ਼ਮ ਅਮੀਨ ਦੇ ਹੱਥੋਂ 2-4 ਨਾਲ ਹਾਰ ਗਏ ਸਨ। ਇਸ ਸਮੇਂ ਦੀਪਕ 2-1 ਨਾਲ ਅੱਗੇ ਚੱਲ ਰਹੇ ਸਨ ਪਰ ਆਖਰੀ 10 ਸਕਿੰਟ ਵਿਚ ਮਾਈਲੇਸ ਨਜ਼ਮ ਅਮੀਨ ਭਾਰਤੀ ਪਹਿਲਵਾਨ ਉੱਤੇ ਭਾਰੀ ਪੈ ਗਏ। ਪੜੋ ਹੋਰ ਖਬਰਾਂ: ਮੁਫਤ ਨਹੀਂ 2 ਰੁਪਏ ਖਰੀਦ ਕੇ ਪੰਜਾਬ ਵਾਸੀਆਂ ਨੂੰ 3 ਰੁਪਏ ਯੁਨਿਟ ਦਿਆਂਗੇ ਬਿਜਲੀ: ਸਿੱਧੂ ਦੀਪਕ ਨੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਸਾਨ ਮਾਰਿਨੋ ਦੇ ਪਹਿਲਵਾਨ ਨੇ ਮੁਕਾਬਲੇ ਦੇ ਆਖਰੀ ਪਲਾਂ ਵਿਚ ਭਾਰਤੀ ਪਹਿਲਵਾਨ ਖਿਲਾਫ 2 ਅੰਕ ਹਾਸਲ ਕਰ ਲਏ। ਇਸ ਮੈਚ ਦੇ ਬਾਅਦ ਮੋਰਾਡ ਗੇਡ੍ਰੋਵ ਰੈਫਰੀ ਦੇ ਰੂਮ ਵਿਚ ਗਏ ਤੇ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਰੈਫਰੀ ਉੱਤੇ ਹਮਲਾ ਕੀਤਾ। ਵਿਸ਼ਵ ਕੁਸ਼ਤੀ ਨਿਗਮ (FILA) ਨੇ ਤੁਰੰਤ (IOC) ਨੂੰ ਮਾਮਲੇ ਦੀ ਸੂਚਨਾ ਦਿੱਤੀ ਤੇ ਸ਼ੁੱਕਰਵਾਰ ਨੂੰ ਤੁਰੰਤ ਅਨੁਸ਼ਾਸਨਿਕ ਸੁਣਵਾਈ ਦੇ ਲਈ ਭਾਰਤ ਕੁਸ਼ਤੀ ਮਹਾਸੰਘ (WFI) ਨੂੰ ਵੀ ਬੁਲਾਇਆ। ਪੜੋ ਹੋਰ ਖਬਰਾਂ: ਰਾਜੌਰੀ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 2 ਅੱਤਵਾਦੀ ਢੇਰ ਮੋਰਾਡ ਗੇਡ੍ਰੋਵ ਨੂੰ ਕੀਤਾ ਗਿਆ ਟਰਮਿਨੇਟWFI ਦੇ ਮੁਆਫੀ ਮੰਗਣ ਦੇ ਬਾਅਦ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਫਿਲਾ ਨੇ ਪੁੱਛਿਆ ਕਿ WFI ਨੇ ਰੂਸ ਦੇ ਮੋਰਾਡ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਤਾਂ ਇਸ ਉੱਤੇ ਭਾਰਤੀ ਕੁਸ਼ਤੀ ਮਹਾਸੰਘ ਨੇ ਕਿਹਾ ਕਿ ਉਨ੍ਹਾਂ ਨੂੰ ਟਰਮਿਨੇਟ ਕਰ ਦਿੱਤਾ ਗਿਆ ਹੈ। ਫਿਲਾ ਨੇ ਆਈਓਸੀ ਨੂੰ ਸਿਫਾਰਿਸ਼ ਕੀਤੀ ਕਿ ਮੋਰਾਡ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਮੋਰਾਡ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਵਿਚ ਸ਼ਾਮਲ ਸਨ ਤੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ।...
ਨਵੀਂ ਦਿੱਲੀ: ਭਾਰਤੀ ਮਹਿਲਾ ਹਾਕੀ ਟੀਮ ਦੀ ਹਾਰ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਟੀਮ ਨਾਲ ਫੋਨ 'ਤੇ ਗੱਲ (Video Call) ਕੀਤੀ। ਇਸ ਗੱਲਬਾਤ ਦੌਰਾਨ ਟੀਮ ਬਹੁਤ ਭਾਵੁਕ ਹੋ ਗਈ ਸੀ। ਇਸ ਵੇਲੇ ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਧੀਆਂ ਦਾ ਹੌਸਲਾ ਵਧਾਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਰੋਵੋ ਨਾ, ਤੁਸੀਂ ਦੇਸ਼ ਦੀਆਂ ਕਰੋੜਾਂ ਧੀਆਂ ਲਈ ਪ੍ਰੇਰਣਾ ਬਣ ਗਏ ਹੋ। ਤੁਸੀਂ ਬਹੁਤ ਵਧੀਆ ਖੇਡਿਆ...ਮੈਂ ਟੀਮ ਦੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ।" read more- ਜੰਤਰ-ਮੰਤਰ ਪੁੱਜੇ ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਧਿਰ ਦੇ ਨੇਤਾ, ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹੋਏ ਸ਼ਾਮਲ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਜ਼ਖਮੀ ਹੋਈ ਖਿਡਾਰਨ ਦੀ ਹਾਲਤ ਬਾਰੇ ਵੀ ਪੁੱਛਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਖਿਡਾਰੀ ਵਧੀਆ ਖੇਡੇ। ਮੈਨੂੰ ਤੁਹਾਡੀ ...
ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਦੀ ਟਵਿੱਟਰ ਤੋਂ ਬਲੂ ਟਿੱਕ ਹਟਾ ਦੇਣ ਦੀ ਖਬਰ ਵਾਇਰਲ ਹੋ ਰਹੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਧੋਨੀ ਦਾ ਟਵਿੱਟਰ (Twitter) 'ਤੇ ਘੱਟ ਸਰਗਰਮ ਹਨ, ਇਸ ਲਈ ਟਵਿੱਟਰ ਨੇ ਉਨ੍ਹਾਂ ਦੇ ਅਕਾਊਂਟ ਤੋਂ ਬਲੂ ਟਿੱਕ ਹਟਾ ਦਿੱਤੀ ਹੈ। ਦੂਜੇ ਪਾਸੇ ਦੱਸ ਦੇਈਏ ਕਿ (MS Dhoni)ਧੋਨੀ ਦੇ ਟਵਿੱਟਰ 'ਤੇ ਕਰੀਬ 8.2 ਮਿਲੀਅਨ ਫੌਲੋਅਰਸ ਹਨ। Read This: ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਸਿੱਧੂ, ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਮਿਲੀ ਜਾਣਕਾਰੀ ਦੇ ਮੁਤਾਬਿਕ 8 ਜਨਵਰੀ ਨੂੰ ਉਸਨੇ ਆਖਰੀ ਟਵੀਟ ਕੀਤਾ ਸੀ ਪਰ ਜੇਕਰ ਧੋਨੀ ਦਾ ਟਵਿੱਟਰ ਵੇਖਿਆ ਜਾਵੇ ਤਾਂ ਉਸ ਵਿਚ ਬਲੂ ਟਿੱਕ ਹਟਾ ਅਜੇ ਵੀ ਵਿਖਾਈ ਦੇ ਰਿਹਾ ਹੈ। ਹਾਲਾਂਕਿ, ਉਹ ਇੰਸਟਾਗ੍ਰਾਮ 'ਤੇ ਐਕਟਿਵ ਰਹਿੰਦਾ ਹੈ। ਇਸ ਦੇ ਨਾਲ ਹੀ 8 ਜਨਵਰੀ ਤੋਂ ਪਹਿਲਾਂ ਉਨ੍ਹਾਂ ਨੇ ਸਤੰਬਰ 2020 ਵਿੱਚ ਟਵੀਟ ਕੀਤਾ ਸੀ। ਅਜਿਹੀ ਸਥਿਤੀ ਵਿੱਚ ਮੰਨਿਆ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਐਕਟਿਵ ਨਾ ਹੋਣ ਦੇ ਕਾਰਨ ਟਵਿੱਟਰ ਨੇ ਐਮਐਸ ਧੋਨੀ ਦੀ ਬਲੂ ਟਿੱਕ ਨੂੰ ...
ਟੋਕੀਓ- ਪਹਿਲਵਾਨ ਬਜਰੰਗ ਪੁਨੀਆ (Bajrang Punia) ਸੈਮੀਫਾਈਨਲ ਵਿਚ ਹਾਲ ਗਏ ਹਨ। ਇਸ ਦੇ ਬਾਅਦ ਵੀ ਮੈਡਲ ਦੀ ਆਸ ਕਾਇਮ ਹੈ। ਉਹ ਹੁਣ ਰੇਪਚੇਜ਼ ਵਿਚ ਉਤਰਣਗੇ। ਬਜਰੰਗ ਨੂੰ 65 ਕਿਗ੍ਰਾ ਵਰਗ ਦੇ ਸੈਮਫਾਈਨਲ ਵਿਚ ਮੌਜੂਦਾ ਓਲੰਪਿਕ ਮੈਡਲਿਸਟ ਤੇ ਤਿੰਨ ਵਾਰ ਦੇ ਵਰਲਡ ਚੈਂਪੀਅਨ ਅਜ਼ਰਬੇਜਾਨ ਦੇ ਹਾਜੀ ਅਲੀਯੇਵ (Haji Aliyev) ਨੇ 5-2 ਨਾਲ ਹਰਾਇਆ। ਇਸ ਤੋਂ ਪਹਿਲਾਂ ਬਜਰੰਗ ਨੇ 2 ਸਾਲ ਪਹਿਲਾਂ ਪ੍ਰੋ ਰੈਸਲਿੰਗ ਲੀਗ ਵਿਚ ਅਲੀਯੇਵ ਨੂੰ ਹਰਾਇਆ ਸੀ। ਭਾਰਤ ਨੂੰ ਹੁਣ ਤੱਕ ਟੋਕੀਓ ਵਿਚ ਦੋ ਸਿਲਵਰ ਤੇ ਤਿੰਨ ਬ੍ਰਾਂਸ ਮੈਡਲ ਮਿਲੇ ਹਨ। ਪੜੋ ਹੋਰ ਖਬਰਾਂ: ਸ਼ਰਮਸਾਰ! ਮਤਰੇਏ ਪਿਓ ਵਲੋਂ 3 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਮੁਕਾਬਲੇ ਵਿਚ ਬਜਰੰਗ ਪੁਨੀਆ ਨੇ ਚੰਗੀ ਸ਼ੁਰੂਆਤ ਕੀਤੀ ਤੇ ਅਤੇ 1-0 ਦੀ ਬੜਤ ਬਣਾਈ। ਪਰ ਹਾਜੀ ਅਲੀਯੇਵ ਨੇ ਵਾਪਸੀ ਕਰਦੇ ਹੋਏ 2-1 ਦੀ ਬੜਤ ਬਣਾ ਲਈ। ਇਸ ਤੋਂ ਬਾਅਜ ਅਲੀਯੇਵ 4-1 ਨਾਲ ਅੱਗੇ ਹੋ ਗਏ। ਪਹਿਲੇ ਤਿੰਨ ਮਿੰਟ ਦਾ ਸਕੋਰ ਇਹੀ ਰਿਹਾ। ਆਖਰੀ ਤਿੰਨ ਮਿੰਟਾਂ ਵਿਚ ਦੋਵਾਂ ਦੇ ਵਿਚਾਲੇ ਚੰਗੀ ਟੱਕਰ ਦੇਖਣ ਨੂੰ ਮਿਲੀ। ਪਰ ਹਾਜੀ ਅਲੀਯੇਵ ਅਖੀਰ ਵਿਚ 12-5 ਨਾਲ ਜਿੱਤਣ ਵਿਚ ਸਫਲ ਰਹੇ। ਪੜੋ ਹੋਰ ਖਬਰਾਂ: ਰਾਜ ਕੁੰਦਰਾ ਮਾਮਲਾ: ਨਿਊਡ ਵੀਡੀਓ ਨੂੰ ਲੈ ਕੇ ਲੜਕੀ ਦਾ ਖੁਲਾਸਾ, ਕਿਹਾ-ਧੋਖੇ ਨਾਲ ਕੀਤਾ ਗਿਆ ਵੀਡੀਓ ਪੋਸਟ 2016 ਵਿਚ ਜਿੱਤਿਆ ਸੀ ਬ੍ਰਾਂਸਹਾਜੀ ਅਲੀਯੇਵ ਨੇ 2016 ਰਿਓ ਓਲੰਪਿਕ ਵਿਚ ਬ੍ਰਾਂਸ ਮੈਡਲ ਜਿੱਤਿਆ ਸੀ। ਇਸ ਤੋਂ ਇਲਾਵਾ ਉਹ 2014, 2015 ਤੇ 2017 ਵਿਚ ਵਰਲਡ ਚੈਂਪੀਅਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਵਰਲਡ ਕੱਪ ਵਿਚ ਵੀ ਦੋ ਸਿਲਵਰ ਤੇ ਦੋ ਬ੍ਰਾਂਸ ਮੈਡਲ ਜਿੱਤੇ। ਦੂਜੇ ਪਾਸੇ ਬਜਰੰਗ ਪੁਨੀਆ ਦੀ ਗੱਲ ਕਰੀਏ ਤਾਂ ਉਹ ਵਰਲਡ ਚੈਂਪੀਅਨਸ਼ਿੱਪ ਵਿਚ ਇਕ ਸਿਲਵਰ ਤੇ ਦੋ ਬ੍ਰਾਂਸ ਜਿੱਤ ਚੁੱਕੇ ਹਨ। ਉਹ ਏਸ਼ੀਅਨ ਗੇਮਸ, ਕਾਮਨਵੈਲਥ ਗੇਮਸ ਤੇ ਏਸ਼ੀਅਨ ਚੈਂਪੀਅਨਸ਼ਿੱਪ ਵਿਚ ਗੋਲਡ ਮੈਡਲ ਉੱਤੇ ਕਬਜ਼ਾ ਕਰ ਚੁੱਕੇ ਹਨ।...
ਟੋਕੀਓ - ਪਹਿਲਵਾਨ ਬਜਰੰਗ ਪੁਨੀਆ (Bajrang Punia) ਨੇ ਪੁਰਸ਼ਾਂ ਦੇ 65 ਕਿੱਲੋਗਰਾਮ ਫ੍ਰੀਸਟਾਈਲ 1/8 ਫਾਈਨਲ ਮੈਚ 'ਚ ਕਿਰਗਿਜ਼ਸਤਾਨ ਦੇ ਈ. ਅਕਮਤਾਲੀਏਵ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਹੁਣ ਕਿਹਾ ਜਾ ਰਿਹਾ ਹੈ ਕਿ ਮੈਡਲ ਦੀ ਉਮੀਦ ਹੁਣ ਹੋਰ ਵੀ ਵੱਧ ਗਈ ਹੈ। ਇਸ ਮੈਚ ਵਿਚ ਬਜਰੰਗ ਪੁਨੀਆ ਨੇ ਦਿਖਾ ਦਿੱਤਾ ਹੈ ਕਿ ਉਹ ਮੈਡਲ ਦਾ ਦਾਅਵੇਦਾਰ ਕਿਉਂ ਹੈ। ਪੜੋ ਹੋਰ ਖਬਰਾਂ: ਹਨੀ ਸਿੰਘ ਦੀ ਪਤਨੀ ਸ਼ਾਲਿਨੀ ਨੇ ਮੰਗਿਆ 10 ਕਰੋੜ ਦਾ ਮੁਆਵਜ਼ਾ, ਗਾਇਕ 'ਤੇ ਲਾਏ ਗੰਭੀਰ ਦੋਸ਼ ਬਜਰੰਗ ਪੁਨੀਆ ਨੇ ਇੱਕ ਹੀ ਚਾਲ ਵਿੱਚ ਵਿਰੋਧੀ ਪਹਿਲਵਾਨ ਨੂੰ ਹਰਾ ਦਿੱਤਾ ਹੈ। ਬਜਰੰਗ ਪੁਨੀਆ (Bajrang Punia) ਹੁਣ ਈਰਾਨ ਦੇ ਮੁਰਤਜ਼ਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਬਜਰੰਗ ਪੁਨੀਆ (Bajrang Punia) ਦਾ ਸੈਮੀਫਾਈਨਲ ਮੈਚ ਅੱਜ ਖੇਡਿਆ ਜਾਵੇਗਾ। ਦੱਸਣਯੋਗ ਹੈ ਕਿ ਸੈਮੀਫਾਈਨਲ ਵਿੱਚ ਉਸਦਾ ਸਾਹਮਣਾ ਅਜ਼ਰਬਾਈਜਾਨ ਦੇ ਹਾਜੀ ਅਲੀਏਵ ਨਾਲ ਹੋਵੇਗਾ। ਇਹ ਮੈਚ ਅੱਜ ਖੇਡਿਆ ਜਾਣਾ ਹੈ। ਅਲੀਯੇਵ 57 ਕਿਲੋਗ੍ਰਾਮ ਵਿੱਚ ਰੀਓ 2016 ਦੀ ਕਾਂਸੀ ਤਮਗਾ ਜੇਤੂ ਅਤੇ 61 ਕਿਲੋਗ੍ਰਾਮ ਵਿੱਚ 3 ਵਾਰ ਦੀ ਵਿਸ਼ਵ ਚੈਂਪੀਅਨ ਹੈ। ਪੜੋ ਹੋਰ ਖਬਰਾਂ: ਪਾਕਿਸਤਾਨ 'ਚ ਹਿੰਦੂ ਮੰਦਰ 'ਚ ਭੰਨ-ਤੋੜ, ਭਾਰਤ ਨੇ ਪਾਕਿ ਹਾਈ ਕਮਿਸ਼ਨ ਦੇ ਡਿਪਟੀ ਨੂੰ ਭੇਜਿਆ ਸੰਮਨ...
ਟੋਕੀਓ (ਇੰਟ.)- ਟੋਕੀਓ ਓਲੰਪਿਕਸ (Tokyo Olympics) ਵਿਚ ਭਾਰਤੀ ਮਹਿਲਾ ਹਾਕੀ ਟੀਮ (Indian women's hockey team) ਦਾ ਮੁਕਾਬਲਾ ਅੱਜ ਬ੍ਰਿਟੇਨ ਮਹਿਲਾ ਹਾਕੀ ਟੀਮ (UK women's hockey team) ਨਾਲ ਹੋਇਆ ਜਿਸ ਵਿਚ ਭਾਰਤ ਕਾਂਸੀ ਤਮਗੇ (India bronze medal) ਲਈ ਖੇਡ ਰਹੀ ਸੀ ਪਰ ਭਾਰਤੀ ਟੀਮ ਕਾਂਸੀ ਤਮਗਾ ਜਿੱਤਣ ਤੋਂ ਖੁੰਝ ਗਈ ਅਤੇ ਬ੍ਰਿਟੇਨ ਨੇ ਭਾਰਤ ਨੂੰ 4...
ਨਵੀਂ ਦਿੱਲੀ: ਟੋਕੀਓ ਓਲੰਪਿਕ 2020 ਵਿਚ ਗਏ ਭਾਰਤੀ ਖਿਡਾਰੀਆਂ ਨੂੰ ਇਨਾਮਾਂ ਨਾਲ ਨਿਵਾਜਿਆ ਗਿਆ ਹੈ। ਟੋਕੀਓ ਵਿਚ ਹੁਣ ਤੱਕ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ। ਹਾਕੀ ਵਿਚ 41 ਸਾਲਾਂ ਬਾਅਦ ਭਾਰਤੀ ਟੀਮ ਤਮਗਾ ਜਿੱਤ ਸਕੀ ਸੀ ਤੇ ਭਾਰਤੀ ਸ਼ਟਲਰ ਪੀਵੀ ਸਿੰਧੂ ਲਗਾਤਾਰ ਦੂਜੀ ਵੀਰ ਓਲੰਪਿਕ ਵਿਚ ਤਮਗਾ ਜਿੱਤਣ ਵਿਚ ਕਾਮਯਾਬ ਰਹੀ। ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿਚ ਭਾਰਤ ਨੂੰ ਚਾਂਦੀ ਦਾ ਤਮਗਾ ਦਿਵਾਇਆ ਦਿੱਤੀ, ਜੋ ਕਿ ਇਸ ਓਲੰਪਿਕ ਵਿਚ ਹੁਣ ਤਕ ਦਾ ਇਕਲੌਤਾ ਚਾਂਦੀ ਤਮਗਾ ਹੈ। ਖਿਡਾਰੀਆਂ ਨੂੰ ਉਨ੍ਹਾਂ ਦੇ ਚੰਗਾ ਪ੍ਰਦਰਸ਼ਨ ਕਾਰਨ ਉਨ੍ਹਾਂ ਦੀ ਪ੍ਰਤਿਭਾ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਪੜੋ ਹੋਰ ਖਬਰਾਂ: Tokyo Olympics: ਆਖਰੀ 10 ਸਕਿੰਟ 'ਚ ਬ੍ਰਾਂਸ ਤੋਂ ਖੁੰਝੇ ਦੀਪਕ ਪੁਨੀਆ 1. ਮੀਰਾਬਾਈ ਚਾਨੂ ਏਐੱਸਪੀ ਬਣੀ ਵੇਟਲਿਫਟਿੰਗ ਵਿਚ ਭਾਰਤ ਨੂੰ ਚਾਂਦੀ ਦਾ ਤਮਗਾ ਦਿਵਾਉਣ ਵਾਲੀ ਮਣੀਪੁਰ ਦੀ ਮੀਰਾਬਾਈ ਚਾਨੂ ਨੂੰ ਏਐੱਸਪੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਉਨ੍ਹਾਂ ਨੂੰ 1 ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ। ਇੰਨਾ ਹੀ ਨਹੀਂ, ਸੀਐੱਮ ਬੀਰੇਨ ਸਿੰਘ ਨੇ ਐਲਾਨ ਕੀਤਾ ਹੈ ਕਿ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਰਾਜ ਦੇ ਸਾਰੇ ਖਿਡਾਰੀਆਂ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। 2. ਪੀਵੀ ਸਿੰਧੂ 'ਤੇ ਵੀ ਇਨਾਮਾਂ ਦੀ ਵਰਖਾ ਬੈਡਮਿੰਟਨ ਵਿਚ ਭਾਰਤ ਨੂੰ ਕਾਂਸੀ ਤਮਗਾ ਦਿਵਾਉਣ ਵਾਲੀ ਪੀਵੀ ਸਿੰਧੂ ਉੱਤੇ ਵੀ ਇਨਾਮਾਂ ਦੀ ਵਰਖਾ ਹੋਈ ਹੈ। ਆਂਧਰਾ ਪ੍ਰਦੇਸ਼ ਸਰਕਾਰ ਨੇ ਉਸ ਨੂੰ 30 ਲੱਖ ਰੁਪਏ ਨਕਦ ਦੇਣ ਦਾ ਐਲਾਨ ਕੀਤਾ ਹੈ। ਰਾਜ ਸਰਕਾਰ ਤੋਂ ਇਲਾਵਾ ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਵੀ ਸਿੰਧੂ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸਿੰਧੂ ਲਗਾਤਾਰ ਦੂਜੀ ਓਲੰਪਿਕ ਵਿਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਸਿੰਧੂ ਨੇ 2016 ਰੀਓ ਓਲੰਪਿਕਸ ਵਿਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ। ਪੜੋ ਹੋਰ ਖਬਰਾਂ: ਕਪੂਰਥਲਾ ’ਚ ਦੇਹ ਵਪਾਰ ਦੇ ਨੈੱਟਵਰਕ ਦਾ ਪਰਦਾਫਾਸ਼ 3. ਮਣੀਪੁਰ ਅਤੇ ਐੱਮਪੀ ਸਰਕਾਰ ਨੀਲਕਾਂਤਾ ਸ਼ਰਮਾ ਨੂੰ ਦੇਵੇਗੀ ਇਨਾਮ ਮਣੀਪੁਰ ਅਤੇ ਮੱਧ ਪ੍ਰਦੇਸ਼ ਦੀ ਸਰਕਾਰ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਨੀਲਕਾਂਤਾ ਸ਼ਰਮਾ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਨੀਲਾਕਾਂਤਾ ਸ਼ਰਮਾ ਮਣੀਪੁਰ ਦੇ ਰਹਿਣ ਵਾਲੇ ਹਨ, ਪਰ ਉਸਨੇ ਐੱਮਪੀ ਦੀ ਹਾਕੀ ਅਕੈਡਮੀ ਤੋਂ ਸਿਖਲਾਈ ਲਈ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਨੇ ਨੀਲਕਾਂਤਾ ਨੂੰ 1 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਨੀਲਕਾਂਤਾ ਨੂੰ 75 ਲੱਖ ਰੁਪਏ ਦੀ ਨਕਦ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਹੈ। ਇਸਦੇ ਨਾਲ ਹੀ ਨੀਲਾਕਾਂਤਾ ਨੂੰ ਮਣੀਪੁਰ ਵਿਚ ਖੇਡਾਂ ਨਾਲ ਜੁੜੀ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਨੀਲਕਾਂਤਾ ਇਸ ਵੇਲੇ ਰੇਲਵੇ ਵਿਚ ਬਤੌਰ ਟੀਸੀ ਕੰਮ ਕਰ ਰਹੇ ਹਨ। 4. ਵਿਵੇਕ ਸਾਗਰ ਨੂੰ 1 ਕਰੋੜ ਦਾ ਇਨਾਮ ਮਿਲੇਗਾ ਮੱਧ ਪ੍ਰਦੇਸ਼ ਦੇ ਇਟਾਰਸੀ ਜ਼ਿਲ੍ਹੇ ਦੇ ਵਸਨੀਕ ਵਿਵੇਕ ਸਾਗਰ ਵੀ ਹਾਕੀ ਟੀਮ ਵਿਚ ਸ਼ਾਮਲ ਸਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਪੜੋ ਹੋਰ ਖਬਰਾਂ: ਅਸ਼ਵਨੀ ਸੇਖੜੀ ਨੇ ਸੰਭਾਲਿਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁਦਾ 5. ਪੰਜਾਬ-ਹਰਿਆਣਾ ਹਾਕੀ ਖਿਡਾਰੀਆਂ ਨੇ ਵੀ ਵਰਖਾ ਕੀਤੀ ਭਾਰਤੀ ਪੁਰਸ਼ ਹਾਕੀ ਟੀਮ ਦਾ ਹਿੱਸਾ ਰਹੇ ਪੰਜਾਬ ਅਤੇ ਹਰਿਆਣਾ ਦੇ ਖਿਡਾਰੀਆਂ ਨੂੰ ਵੀ ਇਨਾਮਾਂ ਨਾਲ ਨਿਵਾਜਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਕੀ ਟੀਮ ਦਾ ਹਿੱਸਾ ਬਣਨ ਵਾਲੇ ਪੰਜਾਬ ਦੇ ਹਰ ਖਿਡਾਰੀ ਨੂੰ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਰਾਜ ਦੇ ਦੋਵਾਂ ਖਿਡਾਰੀਆਂ ਨੂੰ 2.5-2.5 ਕਰੋੜ ਰੁਪਏ ਦਿੱਤੇ ਜਾਣਗੇ ਜੋ ਹਾਕੀ ਟੀਮ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਖੇਡ ਵਿਭਾਗ ਵਿਚ ਨੌਕਰੀਆਂ ਅਤੇ ਰਿਆਇਤੀ ਦਰਾਂ ਉੱਤੇ ਪਲਾਟ ਦਿੱਤੇ ਜਾਣਗੇ। 6. ਨਵੀਨ ਪਟਨਾਇਕ ਹਾਕੀ ਟੀਮ ਦਾ ਕਰਨਗੇ ਸਨਮਾਨ ਓਡੀਸ਼ਾ ਸਰਕਾਰ ਨੇ ਓਲੰਪਿਕਸ ਵਿਚ ਭਾਰਤੀ ਹਾਕੀ ਟੀਮ ਨੂੰ ਸਪਾਂਸਰ ਕੀਤਾ ਹੈ। ਵੀਰਵਾਰ ਨੂੰ ਜਦੋਂ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਤਾਂ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਵੀ ਪ੍ਰਸ਼ੰਸਾ ਕੀਤੀ ਗਈ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ 16 ਅਗਸਤ ਨੂੰ 41 ਸਾਲਾਂ ਬਾਅਦ ਓਲੰਪਿਕ ਤਗਮਾ ਜਿੱਤਣ ਵਾਲੀ ਹਾਕੀ ਟੀਮ ਨੂੰ ਸਨਮਾਨਿਤ ਕਰਨਗੇ। 7. ਰੇਲਵੇ ਨੇ ਵੀ ਕੀਤਾ ਵੱਡਾ ਐਲਾਨ ਰੇਲਵੇ ਨੇ ਟੋਕੀਓ ਓਲੰਪਿਕਸ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਨਕਦ ਪੁਰਸਕਾਰ ਦੇਣ ਦਾ ਵੀ ਐਲਾਨ ਕੀਤਾ ਹੈ। ਰੇਲਵੇ ਨੇ ਸੋਨ ਤਮਗਾ ਜਿੱਤਣ ਵਾਲੇ ਖਿਡਾਰੀ ਨੂੰ 3 ਕਰੋੜ ਅਤੇ ਉਸਦੇ ਕੋਚ ਨੂੰ 25 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਚਾਂਦੀ ਜਿੱਤਣ ਵਾਲੇ ਖਿਡਾਰੀ ਨੂੰ 2 ਕਰੋੜ ਅਤੇ ਉਸਦੇ ਕੋਚ ਨੂੰ 20 ਲੱਖ ਦਿੱਤੇ ਜਾਣਗੇ। ਇਸ ਦੇ ਨਾਲ ਹੀ ਕਾਂਸੀ ਜਿੱਤਣ ਵਾਲੇ ਖਿਡਾਰੀਆਂ ਨੂੰ 1 ਕਰੋੜ ਰੁਪਏ ਅਤੇ ਉਨ੍ਹਾਂ ਦੇ ਕੋਚ ਨੂੰ 15 ਲੱਖ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 7.5 ਲੱਖ ਰੁਪਏ ਦਿੱਤੇ ਜਾਣਗੇ।
ਟੋਕੀਓ: ਦੀਪਕ ਪੁਨੀਆ ਬ੍ਰਾਂਸ ਤਮਗੇ ਦਾ ਮੁਕਾਬਲਾ ਹਾਰ ਗਏ ਹਨ। ਦੀਪਕ ਨੂੰ ਨਜ਼ੀਮ ਮਾਈਲਸ ਤੋਂ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੜੋ ਹੋਰ ਖਬਰਾਂ: ਬਠਿੰਡਾ 'ਚ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ, ਪਰਿਵਾਰ ਵਾਲਿਆਂ ਦਾ ਰੋ-ਰੋ ਹੋਇਆ ਬੁਰਾ ਹਾਲ ਦੀਪਕ ਪੁਨੀਆ ਨੇ ਮੁਕਾਬਲੇ ਵਿਚ ਚੰਗੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 2-0 ਦੀ ਬੜਤ ਬਣਾ ਲਈ ਸੀ ਸਪਰਸ ਉਹ ਇਸ ਨੂੰ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰੱਖ ਸਕੇ। ਨਜ਼ੀਮ ਮਾਈਲਸ ਨੇ ਵੀ ਬਾਅਦ ਵਿਚ ਇਕ ਅੰਕ ਹਾਸਲ ਕਰ ਲਿਆ ਤੇ ਇਸ ਤੋਂ ਬਾਅਦ ਨਜ਼ੀਮ ਨੇ ਮੈਚ ਵਿਚ ਬੜਤ ਬਣਾ ਲਈ। ਪੜੋ ਹੋਰ ਖਬਰਾਂ: ਰਵੀ ਦਹੀਆ ਨੇ ਰਚਿਆ ਇਤਿਹਾਸ, ਓਲੰਪਿਕ ਵਿਚ ਜਿੱਤਿਆ ਸਿਲਵਰ ਮੈਡਲ ਭਾਰਤੀ ਪਹਿਲਵਾਨ ਦੀਪਕ ਪੁਨੀਆ ਨੇ ਟੋਕੀਓ ਓਲੰਪਿਕ ਦੇ ਪੁਰਸ਼ ਫ੍ਰੀਸਟਾਈਲ ਕੁਸ਼ਤੀ 86 ਕਿੱਲੋ ਵਰਗ ਦੇ ਪਹਿਲੇ ਦੌਰ ਵਿਚ ਨਾਈਜੀਰੀਆ ਦੇ ਰੈਸਲਰ ਏਕਰੇਕੇਮ ਏਗਿਯੋਮੋਰ ਨੂੰ 12-1 ਨਾਲ ਹਰਾ ਕੇ ਕੁਆਰਟਰ ਫਾਈਨਲ ਦੇ ਵਿਚ ਦਮਾਕੇਦਾਰ ਐਂਟਰੀ ਕੀਤੀ ਸੀ। ਮੋਦੀ ਵਲੋਂ ਟਵੀਟ ਕਰਕੇ ਵਧਾਇਆ ਗਿਆ ਹੌਸਲਾਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ ਕਾਂਸੇ ਦੇ ਤਗਮੇ ਨੂੰ ਲੈ ਕੇ ਹੋਏ ਮੁਕਾਬਲੇ ਵਿਚ ਭਾਰਤ ਦੇ ਦੀਪਕ ਪੁਨੀਆ ਵਲੋਂ ਦਿੱਤੀ ਗਈ ਸਖ਼ਤ ਟੱਕਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਾਰੀਫ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੀਪਕ ਪੁਨੀਆ ਬੇਸ਼ੱਕ ਤਗਮਾ ਹਾਸਲ ਨਾ ਕਰ ਸਕੇ ਹੋਣ ਪਰ ਉਨ੍ਹਾਂ ਨੇ ਦਿਲ ਜ਼ਰੂਰ ਜਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਵਲੋਂ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।
ਟੋਕੀਓ- ਭਾਰਤ ਦੇ ਪਹਿਲਵਾਨ ਰਵਿ ਕੁਮਾਰ ਦਹੀਆ ਨੇ ਟੋਕੀਓ ਓਲੰਪਿਕ ਵਿਚ ਇਤਿਹਾਸ ਰਚ ਦਿੱਤਾ ਹੈ। ਦਹੀਆ ਨੇ ਓਲੰਪਿਕ ਵਿਚ ਕੁਸ਼ਤੀ ਦੇ 57 ਕਿੱਲੋ ਵਰਗ ਵਿਚ ਸਿਲਵਰ ਮੈਡਲ ਭਾਰਤ ਦੀ ਝੋਲੀ ਪਾਇਆ ਹੈ। ਇਸ ਮੁਕਾਬਲੇ ਵਿਚ ਰੂਸ ਦੇ ਪਹਿਲਵਾਨ ਜਵੁਰਯੁਗੇਵ ਨੇ ਗੋਲਡ ਮੈਡਲ ਜਿੱਤਿਆ ਹੈ। ਪੜੋ ਹੋਰ ਖਬਰਾਂ: ਬਠਿੰਡਾ 'ਚ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ, ਪਰਿਵਾਰ ਵਾਲਿਆਂ ਦਾ ਰੋ-ਰੋ ਹੋਇਆ ਬੁਰਾ ਹਾਲ ਮੁਕਾਬਲੇ ਵਿਚ ਦੋਵੇਂ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਸ਼ੁਰੂਆਤ ਦੇ ਮਿੰਟਾਂ ਵਿਚ ਜਵੁਰ ਯੁਗੇਵ ਨੇ ਅਟੈਕ ਕੀਤਾ ਤੇ 4 ਅੰਕ ਲਏ, ਦਹੀਆ ਨੇ ਚੰਗੀ ਵਾਪਸੀ ਕੀਤੀ ਪਰ ਜਵੁਰ ਤੋਂ ਅੱਗੇ ਨਹੀਂ ਨਿਕਲ ਸਕੇ ਤੇ ਅਖੀਰ ਵਿਚ ਰਵੀ ਇਹ ਮੈਚ 4-7 ਨਾਲ ਹਾਰ ਗਏ। ਪੜੋ ਹੋਰ ਖਬਰਾਂ: ਕੇਂਦਰ ਦੀ ਤਰਜ਼ 'ਤੇ ਇਨ੍ਹਾਂ ਸੂਬਿਆਂ ਨੇ ਵੀ ਦਿੱਤਾ ਤੋਹਫ਼ਾ, ਵਧਾਈ ਕਰਮਚਾਰੀਆਂ ਦੀ ਤਨਖਾਹ ਸੈਮੀਫਾਇਨਲ ਵਿਚ ਕਜ਼ਾਕਿਸਤਾਨ ਦੇ ਪਹਿਲਵਾਨ ਨੂੰ ਦਿੱਤੀ ਮਾਤ57 ਕਿਲੋ ਦੇ ਸੈਮੀਫਾਈਨਲ ਮੈਚ ਵਿਚ ਦਹੀਆ ਨੇ ਕਜ਼ਾਕਿਸਤਾਨ ਦੇ ਨੁਰਇਸਲਾਮ ਸਨਾਯੇਵ ਨੂੰ ਮਾਤ ਦਿੱਤੀ। ਰਵੀ ਨੇ ਸੈਮੀਫਾਈਨਲ ਵਿਚ ਨੁਰਇਸਲਾਮ ਸਨਾਯੇਵ ਨੂੰ 7-9 ਦੇ ਸਕੋਰ ਨਾਲ ਚਿੱਤ ਕਰ ਜਿੱਤ ਹਾਸਲ ਕੀਤੀ। ਉਹ ਇਸ ਰਾਊਂਡ ਵਿਚ 7 ਅੰਕਾਂ ਤੋਂ ਪਿੱਛੇ ਸਨ, ਪਰ ਉਨ੍ਹਾਂ ਨੇ ਅਖੀਰ ਤੱਕ ਆਪਣੇ ਵਿਰੋਧੀ ਨੂੰ ਮਾਤ ਦਿੰਦੇ ਹੋਏ ਸ਼ਾਨਦਾਰ ਵਾਪਸੀ ਕੀਤੀ।
ਜਲੰਧਰ (ਬਿਊਰੋ)- ਭਾਰਤੀ ਹਾਕੀ ਟੀਮ (Indian hockey team) ਦੀ ਜਿੱਤ ਤੋਂ ਬਾਅਦ ਖਿਡਾਰੀ ਸ਼ਮਸ਼ੇਰ ਸਿੰਘ (Shamsher Singh) ਦੇ ਪਿੰਡ ਅਟਾਰੀ ਨੇੜੇ ਵਾਹਗਾ ਬਾਰਡਰ (Wagah Border) 'ਚ ਖ਼ੁਸ਼ੀਆਂ ਦਾ ਮਾਹੌਲ ਅਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਲੋਕਾਂ ਵਲੋਂ ਲੱਡੂ ਵੰਡੇ ਜਾ ਰਹੇ ਹਨ। ਭੰਗੜੇ ਪਾਏ ਜਾ ਰਹੇ ਹਨ। ਢੋਲ ਦੀ ਥਾਪ 'ਤੇ ਭਾਰਤੀ ਹਾਕੀ ਟੀਮ ਦੀ ਇਸ ਜਿੱਤ 'ਤੇ ਨੱਚ ਕੇ ਖੁਸ਼ੀ ਮਨਾਈ ਜਾ ਰਹੀ ਹੈ। ਜਲੰਧਰ ਵਿਚ ਵੀ ਇਸੇ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। read more- ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਇਆ, 41 ਸਾਲ ਬਾਅਦ ਓਲੰਪਿਕ ਵਿਚ ਜਿੱਤਿਆ ਤਮਗਾ ਇਸ ਦੇ ਨਾਲ-ਨਾਲ ਗੁਰਦਾਸਪੁਰ ਵਿਚ ਅਤੇ ਅੰਮ੍ਰਿਤਸਰ ਵਿਖੇ ਵੀ ਭਾਰਤੀ ਹਾਕੀ ਟੀਮ ਵਿਚ ਖੇਡ ਰਹੇ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਦੇ ਘਰਾਂ ਵਿਚ...
ਟੋਕੀਓ (ਇੰਟ.)- ਜਪਾਨ ਦੇ ਟੋਕੀਓ ਸ਼ਹਿਰ ਵਿਚ ਲੱਗਾ ਓਲੰਪਿਕ ਮੇਲਾ ਹੁਣ ਆਪਣੇ 14ਵੇਂ ਦਿਨ ਦੇ ਸਫਰ 'ਤੇ ਪਹੁੰਚ ਗਿਆ ਹੈ, ਜਿਸ ਵਿਚ ਅੱਜ ਭਾਰਤ ਅਤੇ ਜਰਮਨੀ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਭਾਰਤ ਨੇ ਜਰਮਨੀ ਨੂੰ 4-5 ਨਾਲ ਹਰਾ ਦਿੱਤਾ ਅਤੇ ਕਾਂਸੀ ਤਮਗਾ ਆਪਣੇ ਨਾਂ ਕਰ ਲਿਆ। read more- ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਇਆ, 41 ਸਾਲ ਬਾਅਦ ਓਲੰਪਿਕ ਵਿਚ ਜਿੱਤਿਆ ਤਮਗਾ ਭਾਰਤ ਦੀ ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਨੂੰ ਵਧਾਈ ਦੇਣ ਲਈ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਟਵੀਟ ਕਰ ਕੇ ਵਧਾਈ ਦਿੱਤੀ ਗਈ। ਇਸ ਦੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਟਵੀਟ ਕਰ ਕੇ ਵਧਾਈ ਦਿੱਤੀ ਗਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਰਤੀ ਹਾਕੀ ਟੀਮ ਦੀ ਇਸ ਉਪਲਬਧੀ 'ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਟਵੀਟ ਕਰ ਕੇ ਟੀਮ ਨੂੰ ਮੁਬਾਰਕਬਾਦ ਦਿੱਤੀ। ਤੁਹਾਨੂੰ ਦੱਸ ਦਈਏ ਕਿ ਓਲੰਪਿਕ ਇਤਿਹਾਸ ਵਿਚ ਭਾਰਤੀ ਪੁਰਸ਼ ਹਾਕੀ ਟੀਮ ਦਾ ਇਹ ਤੀਜਾ ਕਾਂਸੀ ਤਮਗਾ ਹੈ। ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ 1968 ਅਤੇ 1972 ਵਿਚ ਕਾਂਸੀ ਤਮਗਾ ਜਿੱਤਿਆ ਸੀ। ਭਾਰਤ ਇਸ ਤੋਂ ਪਹਿਲਾਂ 8 ਸੋਨ ਅਤੇ ਇਕ ਚਾਂਦੀ ਤਮਗਾ ਵੀ ਜਿੱਤ ਚੁੱਕਾ ਹੈ।ਕਦੋਂ-ਕਦੋਂ ਜਿੱਤਿਆ ਭਾਰਤੀ ਟੀਮ ਨੇ ਸੋਨ, ਚਾਂਦੀ ਤੇ ਕਾਂਸੀ ਤਮਗਾ ਗੋਲਡ- (8) 1928, 1932, 1936, 1948, 1952, 1956, 1964, 1980 ਚਾਂਦੀ- (1) 1960ਕਾਂਸੀ ਤਮਗਾ (3)1968, 1972, ਟੋਕੀਓ 2020...
ਟੋਕੀਓ (ਇੰਟ.)- ਜਪਾਨ ਦੇ ਟੋਕੀਓ ਸ਼ਹਿਰ ਵਿਚ ਲੱਗਾ ਓਲੰਪਿਕ ਮੇਲਾ ਹੁਣ ਆਪਣੇ 14ਵੇਂ ਦਿਨ ਦੇ ਸਫਰ 'ਤੇ ਪਹੁੰਚ ਗਿਆ ਹੈ। ਜਿਸ ਵਿਚ ਅੱਜ ਭਾਰਤ ਅਤੇ ਜਰਮਨੀ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਭਾਰਤ ਨੇ ਜਰਮਨੀ ਨੂੰ 4-5 ਨਾਲ ਹਰਾ ਦਿੱਤਾ ਅਤੇ ਕਾਂਸੀ ਤਮਗਾ ਆਪਣੇ ਨਾਂ ਕਰ ਲਿਆ। ਭਾਰਤ ਦੀ ਇਸ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਟਵੀਟ ਕਰ ਕੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਗਈ ਹੈ। ਪੰਜਾਬ ਦੇ ਮਉ4ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਭਾਰਤੀ ਹਾਕੀ ਟੀਮ ਨੂੰ ਉਨ੍ਹਾਂ ਦੀ ਇਸ ਜਿੱਤ 'ਤੇ ਵਧਾਈ ਦਿੱਤੀ ਹੈ। ਭਾਰਤ ਵਲੋਂ ਸਿਰਮਨਜੀਤ ਸਿੰਘ ਨੇ ਦੋ ਗੋਲ ਕੀਤੇ ਜਦੋਂ ਕਿ ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ ਅਤੇ ਹਾਰਦਿਕਸਿੰਘ ਨੇ ਇਕ-ਇਕ ਗੋਲ ਕੀਤਾ। ਉਥੇ ਹੀ ਗੋਲਕੀਪਰ ਸ਼੍ਰੀਜੇਸ਼ ਨੇ ਕਈ ਮੌਕਿਆਂ 'ਤੇ ਗੋਲ ਬਚਾਇਆ। ਦੱਸਣਯੋਗ ਹੈ ਕਿ ਭਾਰਤ ਵਲੋਂ ਇਥੇ ਜਰਮਨੀ ਨੂੰ ਹਰਾ ਕੇ ਓਲੰਪਿਕ ਖੇਡਾਂ ਵਿਚ 41 ਸਾਲ ਬਾਅਦ ਇਹ ਮੈਡਲ ਆਪਣੇ ਨਾਂ ਕੀਤਾ ਹੈ। ਭਾਰਤੀ ਟੀਮ 1980 ਵਿਚ ਮਾਸਕੋ ਓਲੰਪਿਕ ਵਿਚ ਗੋਲਡ ਜਿੱਤਣ ਤੋਂ ਬਾਅਦ ਭਾਰਤ ਨੂੰ ਇਸ ਖੇਡ ਤੋਂ ਕੋਈ ਓਲੰਪਿਕ ਤਮਗਾ ਨਹੀਂ ਮਿਲ ਸਕਿਆ। ਹਾਕੀ ਵਿਚ ਓਲੰਪਿਕ ਕਾਂਸੀ ਤਮਗੇ ਦੀ ਗੱਲ ਕਰੀਏ ਾਤਂ ਭਾਰਤ ਨੇ ਹੁਣ ਤੱਕ ਸਿਰਫ ਦੋ ਵਾਰ ਹੀ ਕਾਂਸੀ ਤਮਗਾ ਆਪਣੇ ਨਾਂ ਕੀਤਾ ਹੈ।
ਟੋਕੀਓ- ਟੋਕੀਓ ਓਲੰਪਿਕ ਵਿਚ ਇਤਿਹਾਸ ਰਚਣ ਉਤਰੀ ਮਹਿਲਾ ਹਾਕੀ ਟੀਮ ਸੋਨ ਤਮਗੇ ਤੋਂ ਖੁੰਝ ਗਈ ਹੈ। ਮਹਿਲਾ ਹਾਕੀ ਟੀਮ ਦਾ ਮੁਕਾਬਲਾ ਅੱਜ ਅਰਜਨਟੀਨਾ ਨਾਲ ਹੋਇਆ ਹੈ। ਇਸ ਮੁਕਾਬਲੇ ਵਿਚ ਅਰਜਨਟੀਨਾ ਨੇ ਭਾਰਤੀ ਮਹਿਲਾ ਹਾਕੀ ਟੀਮ ਖਿਲਾਫ 2 ਗੋਲ ਦਾਗੇ। ਪੜੋ ਹੋਰ ਖਬਰਾਂ: ਟੋਕੀਓ ਓਲੰਪਿਕ :ਗੁਰਜੀਤ ਨੂੰ ਹਾਕੀ ਕਿੱਟ ਦਿਵਾਉਣ ਲਈ ਪਿਤਾ ਨੇ ਵੇਚ ਦਿੱਤਾ ਸੀ ਆਪਣਾ ਮੋਟਰਸਾਈਕਲ ਭਾਰਤੀ ਮਹਿਲਾ ਹਾਕੀ ਟੀਮ ਹੁਣ ਕਾਂਸੇ ਦੇ ਤਮਗੇ ਲਈ ਅਗਲਾ ਮੈਚ ਗ੍ਰੇਟ ਬ੍ਰਿਟੇਨ ਨਾਲ ਖੇਡੇਗੀ। ਅਰਜਨਟੀਨਾ ਦੇ ਖਿਲਾਫ ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਪਹਿਲੇ ਕੁਆਰਟਰ ਦੀ ਸ਼ੁਰੂਆਤ ਵਿਚ ਹੀ ਭਾਰਤੀ ਮਹਿਲਾ ਟੀਮ ਨੇ ਗੋਲ ਦਾਗ ਦਿੱਤਾ। ਗੁਰਜੀਤ ਕੌਰ ਨੇ ਪੈਨਲਟੀ ਦੇ ਰਾਹੀਂ ਇਹ ਗੋਲ ਕੀਤਾ। ਭਾਰਤ ਅਰਜਨਟੀਨਾ ਤੋਂ 1-0 ਨਾਲ ਅੱਗੇ ਹੋ ਗਿਆ। ਪਹਿਲਾ ਕੁਆਰਟਰ ਭਾਰਤ ਦੇ ਨਾਂ ਰਿਹਾ। ਪੜੋ ਹੋਰ ਖਬਰਾਂ: UAE 'ਚ ਇਕ ਹੋਰ ਭਾਰਤੀ ਦੀ ਚਮਕੀ ਕਿਸਮਤ, ਲੱਗਾ 30 ਕਰੋੜ ਦਾ Jackpot ਦੂਜੇ ਕੁਆਰਟਰ ਵਿਚ ਅਰਜਨਟੀਨਾ ਨੇ ਵਾਪਸੀ ਕਰਦੇ ਹੋਏ ਪਹਿਲਾ ਗੋਲ ਕੀਤਾ। ਅਰਜਨਟੀਨਾ ਵਲੋਂ 18ਵੇਂ ਮਿੰਟ ਵਿਚ ਪੈਨਲਟੀ ਦਾ ਫਾਇਦਾ ਚੁੱਕਦੇ ਹੋਏ ਮਾਰਿਆ ਬਾਰਿਵੇਓਵੋ ਨੇ ਗੋਲ ਕੀਤਾ। ਫਸਟ ਹਾਫ ਤੱਕ ਦੋਵੇਂ ਟੀਮਾਂ ਦਾ ਸਕੋਰ 1-1 ਨਾਲ ਬਰਾਬਰ ਰਿਹਾ। ਤੀਜੇ ਕੁਆਰਟਰ ਵਿਚ ਅਰਜਨਟੀਨਾ ਦੀ ਟੀਮ 2-1 ਨਾਲ ਅੱਗੇ ਹੋ ਗਈ। ਟੀਮ ਨੂੰ ਇਸ ਕੁਆਰਟਰ ਦੀ ਸ਼ੁਰੂਆਤ ਵਿਚ ਪੈਨਲਟੀ ਕਾਰਨਰ ਮਿਲਿਆ। ਕਪਤਾਨ ਮਾਰਿਆ ਨੋਈ ਨੇ 36ਵੇਂ ਮਿੰਟ ਵਿਚ ਗੋਲ ਕੀਤਾ।
ਟੋਕੀਓ (ਇੰਟ.)- ਰਵੀ ਦਹੀਆ (Ravi Dahiya) ਨੇ ਜੋ ਕਰਿਸ਼ਮਾ ਸੈਮੀਫਾਈਨਲ (semifinals) ਵਿਚ ਦੋਹਰਾਇਆ ਉਹ ਦੀਪਕ ਪੁਨੀਆ (Deepak Punia) ਦੋਹਰਾਉਣ ਵਿਚ ਕਾਮਯਾਬ ਨਹੀਂ ਹੋ ਸਕੇ। ਫਿਰ ਵੀ ਕਾਂਸੀ ਤਮਗੇ (Bronze medal) ਦੀ ਆਸ ਅਜੇ ਬਾਕੀ ਹੈ। 86 ਕਿਲੋਗ੍ਰਾਮ ਵਰਗ ਵਿਚ ਉਨ੍ਹਾਂ ਨੂੰ ਅਮਰੀਕਾ ਦੇ ਡੇਵਿਡ ਟੇਲਰ (David Taylor) ਨੇ ਹਰਾਇਆ। ਦੀਪਕ ਪੂਨੀਆ ਨੇ ਆਪਣੇ ਓਲੰਪਿਕ ਮੁਹਿੰਮ (Olympic campaign) ਦੀ ਮਜ਼ਬੂਤ ਸ਼ੁਰੂਆਤ ਕਰਦੇ ਹੋਏ ਬੁੱਧਵਾਰ ਨੂੰ ਇਥੇ ਓਲੰਪਿਕ ਦੀ ਕੁਸ਼ਤੀ ਮੁਕਾਬਲੇ ਦੇ ਸੈਮੀਫਾਈਨਲ ਵਿਚ ਐਂਟਰੀ ਕਰ ਲਈ ਸੀ। read more- Tokyo Olympics: ਰਵੀ ਕੁਮਾਰ ਦਹੀਆ ਦੀ ਚੜ੍ਹਤ, ਫਾਈਨਲ 'ਚ ਗੋਲਡ ਲਈ ਭਿੜੇਗਾ ਭਾਰਤੀ ਸ਼ੇਰ ਦੀਪਕ ਪੂਨੀਆ ਨੇ ਆਪਣੀ ਓਲੰਪਿਕ ਮੁਹਿੰਮ ਦੀ ਸ਼ੁਰੂਆਤ ਕਰਦੇ...
ਨਵੀਂ ਦਿੱਲੀ- 25 ਸਾਲਾ ਗੁਰਜੀਤ ਦੇ ਪਿਤਾ ਸਤਨਾਮ ਸਿੰਘ ਇੱਕ ਕਿਸਾਨ ਹਨ। ਉਹ ਅੰਮ੍ਰਿਤਸਰ ਦੇ ਪਿੰਡ ਮਿਆਦੀ ਕਲਾ ਦੀ ਰਹਿਣ ਵਾਲੀ ਹੈ। ਪਰਿਵਾਰ ਦਾ ਹਾਕੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਪਰਿਵਾਰ ਦੀ ਆਰਥਿਕ ਸਥਿਤੀ ਵੀ ਆਮ ਸੀ। ਪਰ ਗੁਰਜੀਤ ਦੀ ਹਾਕੀ ਪ੍ਰਤੀ ਲਗਨ ਦੇਖ ਕੇ ਉਸ ਦੇ ਪਿਤਾ ਨੇ ਹਾਕੀ ਕਿੱਟ ਖਰੀਦਣ ਲਈ ਆਪਣਾ ਮੋਟਰਸਾਈਕਲ ਵੀ ਵੇਚ ਦਿੱਤਾ ਸੀ। ਪੜੋ ਹੋਰ ਖਬਰਾਂ: ਪੀੜਤ ਪਰਿਵਾਰ ਨੂੰ ਮਿਲਣ ਪੁੱਜੇ ਕੇਜਰੀਵਾਲ ਦਾ ਹੋਇਆ ਵਿਰੋਧ, ਮੰਚ ਤੋਂ ਡਿੱਗੇ ਓਲੰਪਿਕ ਵਿਚ ਭਾਰਤੀ ਮਹਿਲਾ ਹਾਕੀ ਟੀਮ ਲਈ ਅੱਜ ਦਾ ਦਿਨ ਬਹੁਤ ਵੱਡਾ ਹੈ। ਇਸ ਵਿਚ ਉਸ ਦਾ ਸੈਮੀਫਾਈਨਲ ਵਿਚ ਅਰਜਨਟੀਨਾ ਨਾਲ ਮੁਕਾਬਲਾ ਕਰ ਰਹੀ ਹੈ। ਪੂਰੇ ਦੇਸ਼ ਦੀਆਂ ਨਜ਼ਰਾਂ ਉਨ੍ਹਾਂ 16 ਧੀਆਂ 'ਤੇ ਹਨ, ਜਿਨ੍ਹਾਂ ਨੇ ਇਤਿਹਾਸ 'ਚ ਪਹਿਲੀ ਵਾਰ ਮਹਿਲਾ ਹਾਕੀ ਟੀਮ ਨੂੰ ਆਖਰੀ-4 'ਚ ਪਹੁੰਚਾਇਆ ਹੈ। ਗੁਰਜੀਤ ਕੌਰ ਦੇ ਪਰਿਵਾਰ ਨੇ ਜਿੱਤ ਲਈ ਕੀਤੀ ਅਰਦਾਸਭਾਰਤ ਅਤੇ ਅਰਜਨਟੀਨਾ ਵਿਚਾਲੇ ਮੈਚ ਸ਼ੁਰੂ ਹੋ ਚੁੱਕਿਆ ਹੈ। ਇਸ ਤੋਂ ਪਹਿਲਾਂ ਗੁਰਜੀਤ ਕੌਰ ਦੇ ਪਰਿਵਾਰਕ ਮੈਂਬਰ ਭਾਰਤੀ ਟੀਮ ਦੀ ਜਿੱਤ ਲਈ ਅਰਦਾਸ ਕਰਨ ਆਏ ਸਨ। ਪਰਿਵਾਰ ਨੇ ਕਿਹਾ ਕਿ ਟੀਮ ਸੈਮੀਫਾਈਨਲ ਜਿੱਤ ਕੇ ਮਹਿਲਾ ਹਾਕੀ 'ਚ ਸੋਨੇ 'ਤੇ ਆਪਣਾ ਦਾਅਵਾ ਮਜ਼ਬੂਤ ਕਰੇਗੀ। ਪੜੋ ਹੋਰ ਖਬਰਾਂ: ਨਿਊਯਾਰਕ ਦੇ ਗਵਰਨਰ 'ਤੇ ਲੱਗੇ 11 ਔਰਤਾਂ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ 'ਗੁਰੀ' ਹੈ ਉਪਨਾਮਗੁਰਜੀਤ ਕੌਰ ਦਾ ਉਪਨਾਮ ਗੁਰੀ ਹੈ। ਉਸ ਨੂੰ ਹਾਕੀ ਦੇ ਨਾਲ-ਨਾਲ ਕਬੱਡੀ ਵੀ ਪਸੰਦ ਹੈ। ਸਕੂਲ ਉਸਦੇ ਘਰ ਤੋਂ ਬਹੁਤ ਦੂਰ ਸੀ। ਜਿਸ ਕਾਰਨ ਪਰਿਵਾਰ ਵੱਲੋਂ ਗੁਰਜੀਤ ਨੂੰ ਹੋਸਟਲ ਵਿਚ ਰੱਖਿਆ ਗਿਆ ਸੀ। ਉਥੋਂ ਹਾਕੀ ਦਾ ਮੈਦਾਨ ਨੇੜੇ ਹੀ ਸੀ। ਉੱਥੇ ਉਹ ਲੋਕਾਂ ਨੂੰ ਹਾਕੀ ਖੇਡਦੇ ਵੇਖਦੀ ਸੀ। ਫਿਰ ਇੱਕ ਵਾਰ ਕਿਸੇ ਨੇ ਉਸਨੂੰ ਉੱਥੇ ਹਾਕੀ ਖੇਡਣ ਲਈ ਕਿਹਾ, ਜਿਸ ਤੋਂ ਬਾਅਦ ਗੁਰਜੀਤ ਨੇ ਕਦੇ ਹਾਕੀ ਨਹੀਂ ਛੱਡੀ।...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर