ਨਵੀਂ ਦਿੱਲੀ (ਇੰਟ.)- ਟੋਕੀਓ ਪੈਰਾਉਲੰਪਿਕ (Tokyo Paralympics) ਵਿਚ ਭਾਰਤ ਦੀ ਅਵਨੀ ਲੇਖਰਾ ਨੇ ਸ਼ੂਟਿੰਗ ਵਿਚ ਸੋਨ ਤਗਮਾ ਜਿੱਤਿਆ ਹੈ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਵਲੋਂ ਅਵਨੀ ਲੇਖਰਾ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਨੂੰ ਟੋਕੀਓ ਪੈਰਾਉਲੰਪਿਕ ਵਿਚ ਸੋਨ ਤਮਗਾ (Gold medal) ਜਿੱਤਣ ਲਈ ਵਧਾਈ ਦਿੱਤੀ। ਇਸ ਨਾਲ ਪ੍ਰਧਾਨ ਮੰਤਰੀ ਵਲੋਂ ਯੋਗੇਸ਼ ਕਠੁਨੀਆ (Yogesh Kathunia) ਜਿਸ ਨੇ ਡਿਸਕਸ ਥ੍ਰੋ (Discus throw) ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ ਉਨ੍ਹਾਂ ਨੂੰ ਵੀ ਫ਼ੋਨ 'ਤੇ ਗੱਲ ਕਰਕੇ ਵਧਾਈ ਦਿੱਤੀ ਗਈ। ਇਸ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੈਰਾ-ਅਥਲੀਟ ਦੇਵੇਂਦਰ ਝਾਝਰੀਆ ਅਤੇ ਸੁੰਦਰ ਸਿੰਘ ਗੁਰਜਰ (Sundar Singh Gurjar) ਨੂੰ ਵੀ ਵਧਾਈ ਦਿੱਤੀ।
Read more- ਭਾਰਤ ਵਿਚ ਕੋਰੋਨਾ ਦੇ ਬੀਤੇ 24 ਘੰਟਿਆਂ ਵਿਚ ਆਏ 42 ਹਜ਼ਾਰ ਮਾਮਲੇ, 380 ਦੀ ਗਈ ਜਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਵਿਚ ਗੋਲਡ ਮੈਡਲ ਜਿੱਤਣ ਵਾਲੀ ਅਵਨੀ ਲੇਖਰਾ ਨੂੰ ਪੀ.ਐੱਮ. ਨੇ ਕਿਹਾ ਕਿ ਭਾਰਤੀ ਖੇਡਾਂ ਲਈ ਇਹ ਖਾਸ ਪਲ ਹੈ ਇਹ ਸਭ ਤੁਹਾਡੇ ਮਿਹਨਤੀ ਸੁਭਾਅ ਅਤੇ ਸ਼ੂਟਿੰਗ ਪ੍ਰਤੀ ਜਨੂਨ ਕਾਰਣ ਸੰਭਵ ਹੋਇਆ, ਸਖ਼ਤ ਮਿਹਨਤ ਕਰਨ ਅਤੇ ਗੋਲਡ ਜਿੱਤਣ ਲਈ ਵਧਾਈ। ਉਥੇ ਹੀ ਅਵਨੀ ਨੇ ਪੂਰੇ ਦੇਸ਼ ਨੂੰ ਮਿਲੇ ਸਮਰਥਨ 'ਤੇ ਖੁਸ਼ੀ ਜਤਾਈ।
Read more- ਨਸ਼ੇ 'ਚ ਟੱਲੀ ਕਾਰ ਸਵਾਰ ਨੇ ਮਾਸੂਮ ਬੱਚੀ ਦੀ ਲਈ ਜਾਨ, 3 ਨੂੰ ਕੀਤਾ ਜ਼ਖ਼ਮੀ
ਪ੍ਰਧਾਨ ਮੰਤਰੀ ਨੇ ਸਿਲਵਰ ਤਮਗਾ ਜਿੱਤਣ ਵਾਲੇ ਯੋਗੇਸ਼ ਕਥੂਨੀਆ ਨਾਲ ਵੀਗੱਲ ਕੀਤੀ ਅਤੇ ਉਨ੍ਹਾਂ ਨੂੰ ਤਮਗਾ ਜਿੱਤਣ ਲਈ ਵਧਾਈ ਦਿੱਤੀ। ਇਸ ਦੌਰਾਨ ਪੀ.ਐੱਮ. ਮੋਦੀ ਨੇ ਕਥੂਨੀਆ ਦੀ ਸਫਲਤਾ ਵਿਚ ਉਨ੍ਹਾਂ ਦੀ ਮਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਕਥੂਨੀਆ ਆਪਣੇ ਇੰਟਰਵਿਊ ਦੌਰਾਨ ਕਹਿ ਚੁੱਕੇ ਹਨ ਕਿ ਮਾਂ ਉਨ੍ਹਾਂ ਨੂੰ ਕਦੇ ਅਪਾਹਜ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jio के करोड़ों यूजर्स को बड़ा झटका! 100 रुपये महंगा हुआ यह प्लान
Amul milk News: बड़ी राहत! सस्ता हुआ अमूल दूध, जानें नई कीमतें
Flaxseed laddus benefits: अलसी के लड्डू खाने से होगे गजब के फायदे; डायबिटीज़ में भी हैं असरदार, जाने बनाने की आसान रेसिपी