LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tokyo Olympics: ਨੀਰਜ ਨੇ ਰਚਿਆ ਇਤਿਹਾਸ, ਜੈਵਲਿਨ ਥ੍ਰੋਅ 'ਚ ਭਾਰਤ ਖਾਤੇ ਆਇਆ 'ਗੋਲਡ'

neeraj poster

ਟੋਕੀਓ: ਟੋਕੀਓ ਓਲੰਪਿਕ ਵਿਚ ਨੀਰਜ ਚੋਪੜਾ ਨੇ ਅਖੀਰ ਇਤਿਹਾਸ ਰਚ ਦਿੱਤਾ ਹੈ। ਜੈਵਲਿਨ ਥ੍ਰੋਅ ਵਿਚ ਭਾਰਤ ਹਿੱਸੇ ਪਹਿਲਾ ਗੋਲਡ ਮੈਡਲ ਆ ਗਿਆ ਹੈ। ਇਸ ਦੌਰਾਨ ਨੀਰਜ ਨੇ 87.58 ਮੀਟਰ ਲੰਬੀ ਥ੍ਰੋਅ ਸੁੱਟ ਕੇ ਭਾਰਤ ਦੀ ਝੋਲੀ ਗੋਲਡ ਪਾ ਦਿੱਤਾ।

ਪੜੋ ਹੋਰ ਖਬਰਾਂ: ਭਾਰਤ 'ਚ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਵੈਕਸੀਨ ਨੂੰ ਮਿਲੀ ਮਨਜ਼ੂਰੀ

ਨੀਰਜ ਨੇ ਕੁਆਲੀਫਾਈਡ ਰਾਊਂਡ ਵਿਚ ਪਹਿਲੀ ਹੀ ਕੋਸ਼ਿਸ਼ ਵਿਚ 86.65 ਮੀਟਰ ਦੇ ਥ੍ਰੋਅ ਦੇ ਨਾਲ ਭਾਰਤ ਲਈ ਤਮਗੇ ਦੀ ਆਸ ਜਗਾ ਦਿੱਤੀ ਸੀ।

ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਦੇ ਫਾਈਨਲ ਵਿਚ ਨੀਰਜ ਨੇ ਲੜੀਵਾਰ ਪਹਿਲੇ ਥ੍ਰੋਅ ਵਿਚ 87.03 ਮੀਟਰ, ਦੂਜੇ ਥ੍ਰੋਅ ਵਿਚ 87.58 ਮੀਟਰ ਤੇ ਤੀਜੇ ਥ੍ਰੋਅ ਵਿਚ 76.79 ਮੀਟਰ ਥ੍ਰੋਅ ਸੁੱਟਿਆ। ਇਸ ਦੌਰਾਨ ਨੀਰਜ ਦਾ ਪਹਿਲਾ ਥ੍ਰੋਅ ਹੀ ਫੈਸਲਾਕੁੰਨ ਰਿਹਾ।

ਪੜੋ ਹੋਰ ਖਬਰਾਂ: ਪਤਨੀ ਦੇ ਸਰੀਰ ਨੂੰ ਜਾਇਦਾਦ ਮੰਨ ਮਰਜ਼ੀ ਕਰਨਾ ਵਿਆਹੁਤਾ ਜ਼ਬਰ ਜਨਾਹ: ਹਾਈ ਕੋਰਟ

ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

 


ਨੀਰਜ ਚੋਪੜਾ ਦੀ ਸ਼ਾਨਦਾਰ ਜਿੱਤ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਵਿਚ ਕਿਹਾ ਕਿ ਇਤਿਹਾਸ ਲਿਖਿਆ ਗਿਆ ਹੈ। ਜੋ ਨੀਰਜ ਚੋਪੜਾ ਨੇ ਅੱਜ ਕੀਤਾ ਹੈ ਉਸ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

ਪੜੋ ਹੋਰ ਖਬਰਾਂ: Tokyo Olympics: ਬਜਰੰਗ ਪੁਨੀਆ ਨੇ 65 ਕਿੱਲੋਗ੍ਰਾਮ ਵਰਗ ਕੁਸ਼ਤੀ 'ਚ ਜਿੱਤਿਆ ਕਾਂਸੀ ਤਮਗਾ

ਨੀਰਜ ਨੇ ਰਚਿਆ ਇਤਿਹਾਸ: ਰਾਸ਼ਟਰਪਤੀ ਰਾਮਨਾਥ ਕੋਵਿੰਦ

In The Market