LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tokyo Olympics: ਤਮਗੇ ਤੋਂ ਖੁੰਝੀ ਭਾਰਤੀ ਗੋਲਫਰ ਅਦਿਤੀ ਅਸ਼ੋਕ, ਹਾਸਲ ਕੀਤਾ ਚੌਥਾ ਸਥਾਨ

7aditi

ਨਵੀਂ ਦਿੱਲੀ: ਭਾਰਤੀ ਮਹਿਲਾ ਗੋਲਫਰ (Golfer) ਅਦਿਤੀ ਅਸ਼ੋਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੋਕੀਓ ਓਲੰਪਿਕ (Tokyo Olympics) ਵਿਚ ਮਹਿਲਾਵਾਂ ਦੇ ਵਿਅਕਤੀਗਤ ਸਟ੍ਰੋਕ ਪਲੇ ਈਵੈਂਟ ਵਿਚ ਚੌਥਾ ਸਥਾਨ ਹਾਸਲ ਕੀਤਾ। ਚੌਥੇ ਅਤੇ ਆਖ਼ਰੀ ਗੇੜ ਵਿਚ ਕੀਤੀਆਂ ਕੁਝ ਗਲਤੀਆਂ ਨੇ ਅਦਿਤੀ ਨੂੰ ਮੈਡਲ (medal) ਤੋਂ ਦੂਰ ਕਰ ਦਿੱਤਾ।

ਪੜੋ ਹੋਰ ਖਬਰਾਂ: ਦਬਾਅ ਅੱਗੇ ਝੁਕਿਆ ਤਾਲਿਬਾਨ, ਗੁਰਦੁਆਰੇ 'ਚ ਵਾਪਸ ਲਾਇਆ ਨਿਸ਼ਾਨ ਸਾਹਿਬ

ਉਹ ਤਿੰਨ ਰਾਊਂਡਾਂ ਲਈ ਮੈਡਲ ਦੀ ਦੌੜ ਵਿਚ ਰਹੀ। ਚੌਥਾ ਸਥਾਨ ਅਦਿਤੀ ਲਈ ਹਰ ਪੱਖੋਂ ਸ਼ਲਾਘਾਯੋਗ ਵੀ ਕਿਹਾ ਜਾਵੇਗਾ। ਆਪਣਾ ਦੂਜਾ ਓਲੰਪਿਕ ਖੇਡ ਰਹੀ ਅਦਿਤੀ ਰੀਓ ਓਲੰਪਿਕਸ ਵਿਚ 41ਵੇਂ ਸਥਾਨ 'ਤੇ ਰਹੀ। ਪਰ ਟੋਕੀਓ ਵਿਚ ਅਦਿਤੀ ਨੇ ਸ਼ੁਰੂ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਤੀਜੇ ਦੌਰ ਦੇ ਅੰਤ ਤੱਕ ਸਿਖਰ-3 ਵਿਚ ਰਹੀ। ਅਦਿਤੀ ਤੋਂ ਪਹਿਲਾਂ ਕਿਸੇ ਵੀ ਭਾਰਤੀ ਨੇ ਇਹ ਮੀਲ ਪੱਥਰ ਹਾਸਲ ਨਹੀਂ ਕੀਤਾ, ਜਿਸ ਨੇ ਚਾਰ ਗੇੜਾਂ ਵਿਚ 15 ਅੰਡਰ ਦਾ ਸਕੋਰ 269 ਕੀਤਾ। ਹਰ ਪੱਖ ਤੋਂ ਅਦਿਤੀ ਦਾ ਪ੍ਰਦਰਸ਼ਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਜਿਮਨਾਸਟ ਦੀਪਾ ਕਰਮਾਕਰ ਅਤੇ ਨਿਸ਼ਾਨੇਬਾਜ਼ ਜੋਯਦੀਪ ਕਰਮਾਕਰ ਦੁਆਰਾ ਖੇਡਾਂ ਵਿਚ ਭਾਰਤ ਲਈ ਪ੍ਰਾਪਤ ਕੀਤੀ ਸਥਿਤੀ ਨਾਲ ਮੇਲ ਖਾਂਦਾ ਹੈ।

ਪੜੋ ਹੋਰ ਖਬਰਾਂ: ਬੰਬੇ ਹਾਈ ਕੋਰਟ 'ਚ ਰਾਜ ਕੁੰਦਰਾ ਦੀ ਪਟੀਸ਼ਨ ਖਾਰਿਜ, ਗ੍ਰਿਫਤਾਰੀ ਨੂੰ ਲੈ ਕੇ ਕੀਤਾ ਸੀ ਚੈਲੇਂਜ

ਵਿਸ਼ਵ ਦੀ ਨੰਬਰ 1 ਐੱਲਪੀਜੀਏ ਚੈਂਪੀਅਨ ਅਮਰੀਕਾ ਦੀ ਨੇਲੀ ਕੋਰਡਾ ਨੇ ਅੰਡਰ 17 ਸਕੋਰ ਦੇ 267 ਅੰਕਾਂ ਨਾਲ ਸੋਨ ਤਮਗਾ ਜਿੱਤਿਆ ਜਦੋਂ ਕਿ ਚਾਂਦੀ ਤਮਗਾ ਜਾਪਾਨ ਦੀ ਮੋਨੇ ਇਨਾਮੀ ਦੇ ਖਾਤੇ ਗਿਆ। ਮੋਨੇ ਨੇ ਤੀਜੇ ਸਥਾਨ ਲਈ ਪਲੇਆਫ ਮੈਚ ਵਿਚ ਨਿਊਜ਼ੀਲੈਂਡ ਦੀ ਲੀਡੀਆ ਨੂੰ ਹਰਾਇਆ। ਇਕ ਹੋਰ ਭਾਰਤੀ ਗੋਲਫਰ ਦੀਕਸ਼ਾ ਡਾਗਰ ਹਾਲਾਂਕਿ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ। ਦੀਕਸ਼ਾ 60 ਗੋਲਫਰਾਂ ਵਿਚ ਸੰਯੁਕਤ 50ਵੇਂ ਸਥਾਨ 'ਤੇ ਸੀ।

In The Market