LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਬਾਅ ਅੱਗੇ ਝੁਕਿਆ ਤਾਲਿਬਾਨ, ਗੁਰਦੁਆਰੇ 'ਚ ਵਾਪਸ ਲਾਇਆ ਨਿਸ਼ਾਨ ਸਾਹਿਬ

7taliban

ਕਾਬੁਲ: ਤਾਲਿਬਾਨ (Taliban) ਨੇ ਅਫਗਾਨਿਸਤਾਨ (Afghanistan) ਦੇ ਥਾਲਾ ਸਾਹਿਬ ਗੁਰਦੁਆਰੇ ਤੋਂ ਚੁੱਕੇ ਨਿਸ਼ਾਨ ਸਾਹਿਬ (Nishan sahib) ਨੂੰ ਵਾਪਸ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਨੇ ਅੰਤਰਰਾਸ਼ਟਰੀ ਦਬਾਅ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਦਰਅਸਲ, ਅਫਗਾਨਿਸਤਾਨ ਵਿਚ ਤਾਲਿਬਾਨ ਦੀ ਦਹਿਸ਼ਤ ਜਾਰੀ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਤਾਲਿਬਾਨ ਵੱਲੋਂ ਪਖਤਿਆ ਸੂਬੇ ਦੇ ਗੁਰਦੁਆਰਾ ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਏ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਭਾਰਤ ਸਰਕਾਰ (Indian Govt.) ਨੇ ਇਸ ਮੁੱਦੇ 'ਤੇ ਸਖਤ ਇਤਰਾਜ਼ ਕੀਤਾ ਸੀ।

ਪੜੋ ਹੋਰ ਖਬਰਾਂ: ਸਾਧੂ ਸਿੰਘ ਧਰਮਸੋਤ ਦਾ ਜੰਗਲਾਤ ਵਿਭਾਗ ਨੂੰ ਹੁਕਮ, ਪੰਜਾਬ 'ਚ ਵਧਾਓ ਹਰਿਆਲੀ

ਦੱਸਿਆ ਜਾ ਰਿਹਾ ਹੈ ਕਿ ਭਾਰਤੀ ਅਤੇ ਅੰਤਰਰਾਸ਼ਟਰੀ ਦਬਾਅ ਤੋਂ ਬਾਅਦ ਤਾਲਿਬਾਨੀ ਅਧਿਕਾਰੀ ਅਤੇ ਲੜਾਕੂ ਉਥੇ ਗਏ ਅਤੇ ਉਨ੍ਹਾਂ ਨੇ ਨਿਸ਼ਾਨ ਸਾਹਿਬ ਨੂੰ ਉੱਥੇ ਹੀ ਰੱਖ ਦਿੱਤਾ। ਵਰਲਡ ਫੋਰਮ ਆਫ਼ ਇੰਡੀਆ ਦੇ ਚੇਅਰਮੈਨ ਪੁਨੀਤ ਸਿੰਘ ਚੰਡੋਕ ਨੇ ਇਹ ਜਾਣਕਾਰੀ ਦਿੱਤੀ।

ਕੇਅਰ ਟੇਕਰ ਤੋਂ ਮਿਲੀ ਜਾਣਕਾਰੀ
ਪੁਨੀਤ ਸਿੰਘ ਚੰਢੋਕ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲ ਹੀ ਵਿਚ ਗੁਰਦੁਆਰੇ ਦੇ ਸਥਾਨਕ ਕੇਅਰ ਟੇਕਰ (Care Taker) ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਦੀ ਛੱਤ ਉੱਤੇ ਨਿਸ਼ਾਨ ਸਾਹਿਬ ਨੂੰ ਪੂਰੇ ਸਤਿਕਾਰ ਨਾਲ ਵਾਪਸ ਰੱਖਿਆ ਗਿਆ ਹੈ। ਉਸ ਨੇ ਦੱਸਿਆ ਕਿ ਕੁਝ ਤਾਲਿਬਾਨੀ ਅਧਿਕਾਰੀ ਅਤੇ ਲੜਾਕੂ ਸ਼ੁੱਕਰਵਾਰ ਸ਼ਾਮ ਨੂੰ ਗੁਰਦੁਆਰੇ ਪਹੁੰਚੇ ਸਨ। ਉਨ੍ਹਾਂ ਨੇ ਤੁਰੰਤ ਨਿਸ਼ਾਨ ਸਾਹਿਬ ਵਾਪਸ ਰੱਖਣ ਦਾ ਹੁਕਮ ਦਿੱਤਾ।

 ਪੜੋ ਹੋਰ ਖਬਰਾਂ: ਤਮਗਾ ਜੇਤੂਆਂ ਦੇ ਨਾਂ 'ਤੇ ਰੱਖੇ ਜਾਣਗੇ ਸਕੂਲਾਂ, ਸੜਕਾਂ ਦੇ ਨਾਂ, ਸਿੱਖਿਆ ਮੰਤਰੀ ਦਾ ਐਲਾਨ

ਚੰਢੋਕ ਨੇ ਕਿਹਾ ਕਿ ਮੈਂ ਅਤੇ ਵਿਦੇਸ਼ੀ ਭਾਰਤੀ ਭਾਰਤ ਸਰਕਾਰ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਯਤਨਾਂ ਦੀ ਸ਼ਲਾਘਾ ਕਰਦੇ ਹਾਂ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕਿਆ ਕਿ ਅਫਗਾਨਿਸਤਾਨ ਵਿਚ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਚੰਗੀ ਤਰ੍ਹਾਂ ਸੁਰੱਖਿਆ ਕੀਤੀ ਗਈ ਹੈ। 

In The Market