LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੰਬੇ ਹਾਈ ਕੋਰਟ 'ਚ ਰਾਜ ਕੁੰਦਰਾ ਦੀ ਪਟੀਸ਼ਨ ਖਾਰਿਜ, ਗ੍ਰਿਫਤਾਰੀ ਨੂੰ ਲੈ ਕੇ ਕੀਤਾ ਸੀ ਚੈਲੇਂਜ

7raj

ਨਵੀਂ ਦਿੱਲੀ: ਸ਼ਿਲਪਾ ਸ਼ੈੱਟੀ (Shilpa Shetty) ਦੇ ਪਤੀ ਰਾਜ ਕੁੰਦਰਾ (Raj Kundra) ਨੂੰ ਇਕ ਵਾਰ ਫਿਰ ਅਦਾਲਤ (court) ਤੋਂ ਰਾਹਤ ਨਹੀਂ ਮਿਲੀ ਅਤੇ ਬੰਬੇ ਹਾਈ ਕੋਰਟ (Bombay High Court) ਨੇ ਰਾਜ ਕੁੰਦਰਾ ਦੀ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ, ਜਿਸ ਨੂੰ ਮੁੰਬਈ ਪੁਲਿਸ (Mumbai Police) ਵਲੋਂ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਗੈਰਕਨੂੰਨੀ ਕਰਾਰ ਦੇ ਕੇ ਚੈਲੇਂਜ ਸੀ। ਰਾਜ ਨੂੰ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ 19 ਜੁਲਾਈ ਨੂੰ ਅਸ਼ਲੀਲ ਫਿਲਮਾਂ (Aduld Films) ਬਣਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ।

ਪੜੋ ਹੋਰ ਖਬਰਾਂ: ਤਮਗਾ ਜੇਤੂਆਂ ਦੇ ਨਾਂ 'ਤੇ ਰੱਖੇ ਜਾਣਗੇ ਸਕੂਲਾਂ, ਸੜਕਾਂ ਦੇ ਨਾਂ, ਸਿੱਖਿਆ ਮੰਤਰੀ ਦਾ ਐਲਾਨ

ਰਾਜ ਕੁੰਦਰਾ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਸਟਿਸ ਏਐੱਸ ਗਡਕਰੀ ਨੇ ਅੱਜ ਫੈਸਲਾ ਦਿੱਤਾ। ਜਸਟਿਸ ਏਐੱਸ ਗਡਕਰੀ ਨੇ ਕਿਹਾ ਹੈ ਕਿ ਮੈਟਰੋਪੋਲੀਟਨ ਮੈਜਿਸਟਰੇਟ ਦੁਆਰਾ ਹਿਰਾਸਤ ਰਿਮਾਂਡ ਕਾਨੂੰਨ ਦੇ ਅਨੁਸਾਰ ਹੈ ਅਤੇ ਕਿਸੇ ਦਖਲ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਰਾਜ ਕੁੰਦਰਾ ਦੀ ਜ਼ਮਾਨਤ ਦੀ ਉਮੀਦ ਇਕ ਵਾਰ ਫਿਰ ਟੁੱਟ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਅਦਾਲਤ ਨੇ ਵੀਰਵਾਰ ਨੂੰ ਰਾਜ ਕੁੰਦਰਾ ਅਤੇ ਰਿਆਨ ਥੋਰਪੇ ਦੀ ਜ਼ਮਾਨਤ ਉੱਤੇ ਵਕੀਲਾਂ ਦੀਆਂ ਦਲੀਲਾਂ ਸੁਣੀਆਂ। ਰਾਜ ਕੁੰਦਰਾ ਵੱਲੋਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਉਸਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਉਥੇ ਹੀ ਪੁਲਿਸ ਦਾ ਦਾਅਵਾ ਹੈ ਕਿ ਰਾਜ ਨੇ ਸੀਆਰਪੀਸੀ ਦੀ ਧਾਰਾ 41 (ਏ) 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਉਸਨੂੰ ਗ੍ਰਿਫਤਾਰ ਕਰਨਾ ਪਿਆ।

ਪੜੋ ਹੋਰ ਖਬਰਾਂ: ਦਬਾਅ ਅੱਗੇ ਝੁਕਿਆ ਤਾਲਿਬਾਨ, ਗੁਰਦੁਆਰੇ 'ਚ ਵਾਪਸ ਲਾਇਆ ਨਿਸ਼ਾਨ ਸਾਹਿਬ

ਇਸ ਦੇ ਨਾਲ ਹੀ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਰਾਜ ਕੁੰਦਰਾ ਦੇ ਲੈਪਟਾਪ ਤੋਂ ਯੂਜ਼ਰ ਫਾਈਲਾਂ, ਈਮੇਲਾਂ, ਸੰਦੇਸ਼ਾਂ, ਫੇਸਟਾਈਮ, ਇੰਟਰਨੈੱਟ ਬ੍ਰਾਊਜ਼ਿੰਗ ਹਿਸਟਰੀ ਮਿਲੀ ਹੈ, ਜਿਸ ਵਿਚ ਗਾਹਕਾਂ ਦੇ ਵੇਰਵੇ, ਵੱਖ-ਵੱਖ ਤਰ੍ਹਾਂ ਦੇ ਟੈਕਸ ਇਨਵੌਇਸ ਵੀ ਪ੍ਰਾਪਤ ਹੋਏ ਹਨ। ਅਪਰਾਧ ਸ਼ਾਖਾ ਨੂੰ ਸਟੋਰੇਜ ਨੈੱਟਵਰਕ ਨੈੱਟਵਰਕ ਤੋਂ 51 ਅਡਲਟ ਫਿਲਮਾਂ (Adult Films) ਪ੍ਰਾਪਤ ਹੋਈਆਂ ਹਨ, ਜਦੋਂ ਕਿ ਰਾਜ ਕੁੰਦਰਾ ਦੇ ਲੈਪਟਾਪ ਤੋਂ 68 ਬਾਲਗ ਫਿਲਮਾਂ ਮਿਲੀਆਂ ਹਨ।

In The Market