ਚੰਡੀਗੜ੍ਹ (ਇੰਟ.)- ਆਜ਼ਾਦੀ ਤੋਂ ਪਹਿਲਾਂ ਸਾਲ 1928, 1932 ਅਤੇ 1936 ਵਿਚ ਟੀਮ ਨੇ ਬ੍ਰਿਟਿਸ਼ ਝੰਡੇ ਹੇਠ ਬ੍ਰਿਟਿਸ਼ ਕਾਲੋਨੀ ਦੇ ਤੌਰ 'ਤੇ ਖੇਡਦੇ ਹੋਏ ਇਹ ਜਿੱਤ ਹਾਸਲ ਕੀਤੀ। ਇਹ ਜਿੱਤ ਇਤਿਹਾਸ ਦੇ ਪੰਨਿਆਂ 'ਤੇ ਦਰਜ ਹੈ ਅਤੇ ਇਸ ਜਿੱਤ ਦਾ ਚੰਡੀਗੜ੍ਹ ਨਾਲ ਵੀ ਖਾਸ ਸਬੰਧ ਹੈ। ਆਜ਼ਾਦੀ ਦੇ ਠੀਕ ਇਕ ਸਾਲ ਬਾਅਦ ਲੰਡਨ ਓਲੰਪਿਕ (London Olympics) 1948 ਵਿਚ ਭਾਰਤੀ ਟੀਮ ਖੇਡਣ ਪਹੁੰਚੀ, ਤਾਂ ਕਿਸੇ ਨੂੰ ਵੀ ਅਜਿਹੇ ਪ੍ਰਦਰਸ਼ਨ ਦੀ ਉਮੀਦ ਨਹੀਂ ਸੀ। ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਫਾਈਨਲ (Final) ਵਿਚ ਇੰਗਲੈਂਡ (England) ਨੂੰ ਉਨ੍ਹਾਂ ਦੀ ਮਹਾਰਾਨੀ ਦੇ ਸਾਹਮਣੇ 4-0 ਨਾਲ ਹਰਾ ਕੇ ਇਤਿਹਾਸ ਰਚਿਆ ਸੀ। ਆਜ਼ਾਦੀ ਤੋਂ ਬਾਅਦ ਪਹਿਲਾ ਮੌਕਾ ਸੀ, ਜਦੋਂ ਭਾਰਤੀ ਤਿਰੰਗਾ ਕਿਸੇ ਦੇਸ਼ ਵਿਚ ਲਹਿਰਾਇਆ ਹੋਵੇ। ਇੰਗਲੈੰਡ (England) ਦੀ ਮਹਾਰਾਨੀ ਨੇ ਖੜ੍ਹੇ ਹੋ ਕੇ ਇਸ ਜਿੱਤ ਦਾ ਸਨਮਾਨ ਕੀਤਾ। ਇਸ ਜਿੱਤ ਦੇ ਜਸ਼ਨ ਵਿਚ ਉਹ ਸਾਰੇ ਦੇਸ਼ ਸ਼ਾਮਲ ਹੋਏ ਜੋ ਕਦੇ ਅੰਗਰੇਜ਼ਾਂ (British) ਦੇ ਗੁਲਾਮ ਸਨ।
Read more- ਪੰਜਾਬ ਦੇ ਇਕ ਹੋਰ ਸਰਕਾਰੀ ਸਕੂਲ 'ਚ ਕੋਰੋਨਾ ਵਾਇਰਸ ਦੀ ਦਸਤਕ
ਚੰਡੀਗੜ ਦੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਦੋਸਤ ਅਤੇ ਖੇਡ ਇਤਿਹਾਸਕਾਰ ਐਸ.ਕੇ. ਗੁਪਤਾ ਦੱਸਦੇ ਹਨ ਕਿ 12 ਅਗਸਤ 1948 ਨੂੰ ਭਾਰਤੀ ਟੀਮ ਨੇ ਸਿਰਫ ਓਲੰਪਿਕ ਵਿਚ ਗੋਲਡ ਮੈਡਲ ਹੀ ਨਹੀਂ ਜਿੱਤਿਆ ਸੀ, ਸਗੋਂ ਦੁਨੀਆ ਨੂੰ ਆਪਣੇ ਹੋਣ ਦਾ ਅਹਿਸਾਸ ਵੀ ਕਰਵਾਇਆ ਸੀ। ਇਸ ਜਿੱਤ ਵਿਚ ਸੀਨੀਅਰ ਦਾ ਅਹਿਮ ਰੋਲ ਸੀ। ਸੀਨੀਅਰ ਨੇ ਆਪਣੇ ਪਹਿਲੇ ਓਲੰਪਿਕ ਡੈਬਿਊ ਮੈਚ ਵਿਚ ਅਰਜਨਟੀਨਾ ਦੇ ਖਿਲਾਫ 6 ਗੋਲ ਕੀਤੇ ਸਨ, ਜੋ ਕਿ ਅਜੇ ਤੱਕ ਕੋਈ ਵੀ ਖਿਡਾਰੀ ਨਹੀਂ ਬਣਾ ਸਕਿਆ ਹੈ। ਇਸ ਮੈਚ ਵਿਚ ਭਾਰਤੀ ਟੀਮ 9-1 ਨਾਲ ਮੈਚ ਜਿੱਤਿਆ ਸੀ। ਇਸ ਵਿਚ ਇਕੱਲੇ ਬਲਬੀਰ ਸਿੰਘ ਸੀਨੀਅਰ ਨੇ 6 ਗੋਲ ਕਰ ਕੇ ਵਿਰੋਧੀਆਂ ਨੂੰ ਹੱਕਾ-ਬੱਕਾ ਕੀਤਾ ਸੀ। ਇਸ ਓਲੰਪਿਕ ਵਿਚ ਬਲਬੀਰ ਸਿੰਘ ਸੀਨੀਅਰ ਨੇ ਸਿਰਫ ਦੋ ਮੈਚ ਖੇਡੇ ਸਨ। ਜਿਸ ਵਿਚ ਉਨ੍ਹਾਂ ਨੇ 8 ਗੋਲ ਕੀਤੇ ਸਨ। ਭਾਰਤੀ ਟੀਮ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਨਹੀਂ ਸਨ।
ਓਲੰਪਿਕ ਗੇਮਸ 1948 'ਤੇ ਬਾਲੀਵੁੱਡ ਫਿਲਮ ਵੀ ਬਣ ਚੁੱਕੀ ਹੈ। ਗੋਲਡ ਨਾਮ ਨਾਲ ਬਣੀ ਇਹ ਫਿਲਮ ਟੀਮ ਦੇ ਮੈਨੇਜਰ ਤਪਨ ਦਾਸ 'ਤੇ ਅਧਾਰਿਤ ਸੀ। ਤਪਨ ਦਾਸ ਦਾ ਰੋਲ ਅਕਸ਼ੈ ਕੁਮਾਰ ਨੇ ਅਦਾ ਕੀਤਾ ਸੀ। ਫਿਲਮ ਵਿਚ ਦਿਖਾਇਆ ਗਿਆ ਸੀ ਕਿ ਕਿਵੇਂ ਕਈ ਮੁਸ਼ਕਲਾਂ ਤੋਂ ਬਾਅਦ ਭਾਰਤੀ ਟੀਮ ਓਲੰਪਿਕ ਵਿਚ ਗੋਲਡ ਮੈਡਲ ਜਿੱਤਦੀ ਹੈ। ਸਵਰਗੀ ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਦੀ ਧੀ ਸੁਸ਼ਬੀਰ ਭੌਮਿਆ ਦੱਸਦੀ ਹੈ ਕਿ ਉਨ੍ਹਾਂ ਦੇ ਪਿਤਾ ਦੀ ਇਹੀ ਇੱਛਾ ਸੀ ਕਿ ਇਸ ਦਿਨ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਵੇ। ਆਪਣੀ ਇਹ ਇੱਛਾ ਉਨ੍ਹਾਂ ਨੇ ਕਈ ਮੰਚਾਂ 'ਤੇ ਰੱਖੀ। ਤਿੰਨ ਸਾਲ ਪਹਿਲਾਂ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਤੇ ਉਸ ਸਮੇਂ ਦੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਜਦੋਂ ਪਿਤਾ ਜੀ ਨਾਲ ਮਿਲਣ ਆੇ ਸਨ ਤਾਂ ਵੀ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਅੱਜ ਹਰ ਛੋਟੀ ਵੱਡੀ ਉਪਲਬਧੀ ਨੂੰ ਜ਼ੋਰ-ਸ਼ੋਰ ਨਾਲ ਮਨਾਇਆ ਜਾਂਦਾ ਹੈ ਅਜਿਹੇ ਵਿਚ ਦੇਸ਼ ਨੂੰ ਉਸ ਪਲ ਅਤੇ ਉਸ ਜਿੱਤ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jio के करोड़ों यूजर्स को बड़ा झटका! 100 रुपये महंगा हुआ यह प्लान
Amul milk News: बड़ी राहत! सस्ता हुआ अमूल दूध, जानें नई कीमतें
Flaxseed laddus benefits: अलसी के लड्डू खाने से होगे गजब के फायदे; डायबिटीज़ में भी हैं असरदार, जाने बनाने की आसान रेसिपी