LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੇ ਇਕ ਹੋਰ ਸਰਕਾਰੀ ਸਕੂਲ 'ਚ ਕੋਰੋਨਾ ਵਾਇਰਸ ਦੀ ਦਸਤਕ

11 dj

ਮੋਗਾ- ਸੂਬਾ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਨੂੰ ਦੇਖਦਿਆਂ ਤਕਰੀਬਨ 2 ਹਫ਼ਤੇ ਪਹਿਲਾਂ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ (Govt. and Private Schools) ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਉਪਰੰਤ ਮੰਗਲਵਾਰ ਨੂੰ ਲੁਧਿਆਣਾ (Ludhiana) ਦੇ ਦੋ ਸਕੂਲਾਂ ਤੇ ਬੁੱਧਵਾਰ ਨੂੰ ਹੁਸ਼ਿਆਰਪੁਰ (Hushiarpur) ਨਾਲ ਸਬੰਧਿਤ ਇਕ ਪਿੰਡ ਦੇ ਸਕੂਲ ’ਚ ਪਾਜ਼ੇਟਿਵ ਆਏ ਵਿਦਿਆਰਥੀਆਂ ਤੋਂ ਬਾਅਦ ਹੁਣ ਜ਼ਿਲ੍ਹਾ ਮੋਗਾ ਦੇ ਪਿੰਡ ਕੋਕਰੀ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ’ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। 

ਪੜੋ ਹੋਰ ਖਬਰਾਂ: ਫਾਈਜ਼ਰ ਵੈਕਸੀਨ ਦੀਆਂ 5 ਕਰੋੜ ਖੁਰਾਕਾਂ ਖਰੀਦਣ ਦੀ ਤਿਆਰੀ 'ਚ ਭਾਰਤ

ਮਿਲੀ ਜਾਣਕਾਰੀ ਮੁਤਾਬਕ ਸਕੂਲ ਦੇ ਇਕ 17 ਸਾਲਾ ਵਿਦਿਆਰਥੀ ਦੇ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕੀਤੀ। ਉਥੇ ਹੀ ਇਸ ਵਿਦਿਆਰਥੀ ਦੇ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। 

ਪੜੋ ਹੋਰ ਖਬਰਾਂ: ਅਮਰੀਕਾ ਦੇ ਟਾਈਮਜ਼ ਸਕੁਆਇਰ 'ਤੇ 15 ਅਗਸਤ ਨੂੰ ਦਿਖੇਗੀ ਸਭ ਤੋਂ ਵੱਡੇ ਭਾਰਤੀ ਝੰਡੇ ਦੀ 'ਸ਼ਾਨ'

ਜੇ ਜ਼ਿਲ੍ਹੇ ’ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗੱਲ ਕਰੀਏ ਤਾਂ ਇਸ ਵਿਦਿਆਰਥੀ ਸਮੇਤ ਦੋ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਸ ਨਾਲ ਉਪਰੰਤ ਜ਼ਿਲ੍ਹੇ ’ਚ ਹੁਣ 16 ਐਕਟਿਵ ਮਰੀਜ਼ ਹੋ ਗਏ ਹਨ। ਉਥੇ ਹੀ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਵਿਰੋਧੀ ਵੈਕਸੀਨੇਸ਼ਨ ਲਈ ਟੀਕਿਆਂ ਦੀ ਸਪਲਾਈ ਅਨੁਸਾਰ ਕੈਂਪ ਲਾ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ।

ਪੜੋ ਹੋਰ ਖਬਰਾਂ: ਪੰਜਾਬ ਮੁੱਖ ਮੰਤਰੀ ਦੀ PM ਮੋਦੀ ਨਾਲ ਮੁਲਾਕਾਤ, ਖੇਤੀਬਾੜੀ ਬਿੱਲਾਂ ਨੂੰ ਰੱਦ ਕਰਨ ਦੀ ਕੀਤੀ ਮੰਗ

In The Market