LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੋਕੀਓ ਓਲੰਪਿਕ ਦੀ ਸਮਾਪਤੀ ਤੋਂ ਬਾਅਦ ਭਾਰਤ ਪੁੱਜੇ ਖਿਡਾਰੀਆਂ ਦਾ ਹੋਇਆ ਨਿੱਘਾ ਸਵਾਗਤ

sports olympics

ਨਵੀਂ ਦਿੱਲੀ (ਇੰਟ.)- ਟੋਕੀਓ ਓਲੰਪਿਕ (Tokyo Olympics) ਦੀ ਸਮਾਪਤੀ ਤੋਂ ਬਾਅਦ ਦਿੱਲੀ ਹਵਾਈ ਅੱਡੇ (Delhi Airport) 'ਤੇ ਪਹੁੰਚੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਹੋ ਰਿਹਾ ਹੈ। ਟੋਕੀਓ ਉਲੰਪਿਕ ਵਿਚ ਸੋਨ ਤਮਗਾ ਜੇਤੂ (Gold medal winner) ਜੈਵਲਿਨ ਥ੍ਰੋਅਰ (Javelin thrower) (ਨੇਜਾ ਸੁੱਟਣ) ਨੀਰਜ ਚੋਪੜਾ (Neeraj Chopra) ਜਾਪਾਨ ਤੋਂ ਦਿੱਲੀ ਹਵਾਈ ਅੱਡੇ (Delhi Airport) 'ਤੇ ਪਹੁੰਚੇ। ਜਿੱਥੇ ਭਾਜਪਾ ਸੰਸਦ ਮੈਂਬਰ ਤੇਜਸਵੀ ਸੂਰਿਆ (BJP MP Tejaswi Surya) ਅਤੇ ਹੋਰਾਂ ਨੇ ਸਵਾਗਤ ਉਨ੍ਹਾਂ ਦਾ ਸਵਾਗਤ ਕੀਤਾ। ਸਾਰੇ ਖਿਡਾਰੀ ਮੇਜਰ ਧਿਆਨ ਚੰਦ ਸਟੇਡੀਅਮ (Major Dhyan Chand Stadium) ਜਾਣਗੇ, ਜਿਥੇ ਇਨ੍ਹਾਂ ਨੂੰ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ (Union Sports Minister Anurag Thakur) ਸਨਮਾਨਿਤ ਕਰਨਗੇ।

PunjabKesari

Read more- ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਸੰਸਦ ਦੀ ਹੋਈ ਸਮਾਪਤੀ, ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਵਧਾਉਣ ਦੀ ਨਹੀਂ ਕੀਤੀ ਮੰਗ
ਇਸ ਦੌਰਾਨ ਨੀਰਜ ਚੋਪੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਾਰਤ ਲਈ ਸੋਨ ਤਗਮਾ ਜਿੱਤਣ ਤੋਂ ਬਾਅਦ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ।  ਟੋਕੀਓ ਤੋਂ ਵਤਨ ਪਰਤਣ ਵਾਲੇ ਗੋਲਡਨ ਬੁਆਏ ਨੀਰਜ ਚੋਪੜਾ, ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਤੇ ਪੁਰਸ਼ ਹਾਕੀ ਟੀਮ ਤੋਂ ਇਲਾਵਾ ਕਈ ਹੋਰ ਖਿਡਾਰੀ ਵੀ ਹੋਣਗੇ। ਉਥੇ ਹੀ ਨੀਰਜ ਚੋਪੜਾ ਦਾ ਪਰਿਵਾਰ ਉਨ੍ਹਾਂ ਨੂੰ ਲੈਣ ਲਈ ਦਿੱਲੀ ਰਵਾਨਾ ਹੋ ਗਿਆ ਹੈ। ਪੁੱਤ ਨੂੰ ਰਿਸੀਵ ਕਰਨ ਲਈ ਰਵਾਨਾ ਹੋਏ ਮਾਤਾ-ਪਿਤਾ ਕਾਫ਼ੀ ਖੁਸ਼ ਹਨ।

PunjabKesari

Read more- ਸੁਖਬੀਰ ਬਾਦਲ ਨੇ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ 

ਦੱਸ ਦੇਈਏ ਕਿ ਕੋਰੋਨਾ ਸੰਕਟ ਕਾਲ ’ਚ ਹੋਈਆਂ ਓਲੰਪਿਕ ਖੇਡਾਂ ’ਚ ਭਾਰਤ ਨੇ ਹੁਣ ਤਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਤੇ ਕੁਲ 7 ਤਮਗੇ ਜਿੱਤੇ। ਇਸ ਦੇ ਨਾਲ ਹੀ ਐਥਲੈਟਿਕਸ ’ਚ ਭਾਰਤ ਨੂੰ ਪਹਿਲੀ ਵਾਰ ਸੋਨ ਤਮਗਾ ਮਿਲਿਆ। ਉਥੇ ਹੀ ਪੁਰਸ਼ ਹਾਕੀ ਟੀਮ ਨੇ 41 ਸਾਲ ਬਾਅਦ ਓਲੰਪਿਕ ’ਚ ਤਮਗਾ ਆਪਣੇ ਨਾਂ ਕੀਤਾ। ਭਾਰਤ ਨੇ ਟੋਕੀਓ ਓਲੰਪਿਕ ’ਚ ਇਕ ਸੋਨ ਤਮਗਾ, ਦੋ ਚਾਂਦੀ ਤੇ ਚਾਰ ਕਾਂਸੀ ਤਮਗੇ ਜਿੱਤੇ।

In The Market