LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਸੰਸਦ ਦੀ ਹੋਈ ਸਮਾਪਤੀ, ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਵਧਾਉਣ ਦੀ ਨਹੀਂ ਕੀਤੀ ਮੰਗ

farmers jantar

ਨਵੀਂ ਦਿੱਲੀ (ਇੰਟ.)- ਖੇਤੀਬਾੜੀ ਕਾਨੂੰਨਾਂ (Agricultural laws) ਦੇ ਵਿਰੋਧ ਵਿਚ ਕਿਸਾਨ ਪਿਛਲੇ 8 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ ਇਸ ਦੌਰਾਨ ਉਨ੍ਹਾਂ ਦੀ ਸਰਕਾਰ ਨਾਲ ਕਈ ਵਾਰ ਦੀ ਗੱਲਬਾਤ ਵੀ ਹੋਈ ਪਰ ਸਿੱਟਾ ਕੁਝ ਨਹੀਂ ਨਿਕਲਿਆ। ਸਰਕਾਰ ਆਪਣੀ ਅੜ੍ਹੀ 'ਤੇ ਹੈ ਕਿ ਖੇਤੀਬਾੜੀ ਕਾਨੂੰਨਾਂ (Agricultural laws) ਵਿਚ ਸੋਧ ਹੀ ਹੋਵੇਗੀ ਜਦੋਂ ਕਿ ਕਿਸਾਨ (Farmers) ਵੀ ਆਪਣੀ ਆਪਣੀ ਅੜ੍ਹੀ 'ਤੇ ਕਾਇਮ ਹਨ ਕਿ ਸੋਧ ਮਨਜ਼ੂਰ ਨਹੀਂ, ਕਾਨੂੰਨ ਰੱਦ ਕੀਤੇ ਜਾਣ। ਰਾਸ਼ਟਰੀ ਰਾਜਧਾਨੀ ਦਿੱਲੀ (National Capital Delhi) ਵਿਚ ਜੰਤਰ-ਮੰਤਰ (Jantar-mantar) 'ਤੇ ਕਿਸਾਨਾਂ (Farmers) ਦੀ 'ਕਿਸਾਨ ਸੰਸਦ' (Farmers Parliament) ਕੇਂਦਰ ਸਰਕਾਰ ਖ਼ਿਲਾਫ਼ ਇਕ 'ਬੇ-ਭਰੋਸਗੀ ਮਤਾ' ਪਾਸ ਕਰਨ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਖਤਮ ਹੋ ਜਾਵੇਗੀ।

Farmer Protest: First day's 'Kisan Parliament' ends; 200 farmers to come  tomorrow again - India Today

Read more- ਲੰਡਨ ਹਾਈਕੋਰਟ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਨੂੰ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਕੀਤੀ ਅਪੀਲ

ਕਿਸਾਨਾਂ ਵਲੋਂ ਆਪਣਾ ਵਿਰੋਧ ਪ੍ਰਦਰਸ਼ਨ ਵਧਾਉਣ ਲਈ ਪੁਲਸ ਤੋਂ ਕੋਈ ਆਗਿਆ ਨਹੀਂ ਮੰਗੀ ਗਈ। ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਦੇ ਇਕ ਆਗੂ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ 8 ਮਹੀਨੇ ਪਹਿਲਾਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਹਾਲਾਂਕਿ ਦਿੱਲੀ ਦੀਆਂ ਹੱਦਾਂ 'ਤੇ ਜਾਰੀ ਨਿਰਵਿਘਨ ਜਾਰੀ ਰਹੇਗਾ। ਕਿਸਾਨ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਵਲੋਂ ਜੰਤਰ-ਮੰਤਰ 'ਤੇ 'ਕਿਸਾਨ ਸੰਸਦ' 'ਚ ਤਿੰਨੋਂ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਕਿਸਾਨ ਜਥੇਬੰਦੀ ਭਾਜਪਾ ਅਗਵਾਈ ਵਾਲੀ ਸਰਕਾਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਆਪਣੀ 'ਕਿਸਾਨ ਸੰਸਦ' ਵਿਚ ਸਰਕਾਰ ਖ਼ਿਲਾਫ਼ ਇਕ 'ਬੇ-ਭਰੋਸਗੀ ਮਤਾ' ਪਾਸ ਕੀਤਾ। ਇਸ ਮਤੇ 'ਚ ਸਰਕਾਰ 'ਤੇ ਕਿਸਾਨਾਂ ਸਣੇ ਲੋਕਾਂ ਦਾ ਹੁਣ ਹੋਰ ਵਿਸ਼ਵਾਸ ਨਹੀਂ ਰਹਿ ਗਿਆ ਹੈ। ਇਸ ਨੂੰ ਸੱਤਾ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ।

Farmers Refute Govt's 'Hollow Claims' at Kisan Sansad at Jantar Mantar

Read more- ਚੰਡੀਗੜ੍ਹ ਦੀ ਸੁਖਨਾ ਲੇਕ ਦੇ ਪਾਣੀ ਦਾ ਪੱਧਰ ਵਧਣ 'ਤੇ ਖੋਲ੍ਹੇ ਗਏ ਫਲੱਡ ਗੇਟ
ਦੱਸਣਯੋਗ ਹੈ ਕਿ ਕਿ ਦਿੱਲੀ ਪੁਲਸ ਨੇ ਕਿਸਾਨਾਂ ਨੂੰ 22 ਜੁਲਾਈ ਤੋਂ 9 ਅਗਸਤ ਤੱਕ ਵੱਧ ਤੋਂ ਵੱਧ 200 ਲੋਕਾਂ ਨਾਲ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੰਤਰ-ਮੰਤਰ 'ਤੇ ਅੱਜ ਕਿਸਾਨਾਂ ਦਾ ਆਖ਼ਰੀ ਦਿਨ ਸੀ। ਉਨ੍ਹਾਂ ਨੇ ਕਿਸਾਨਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨ ਦਿੱਤਾ ਅਤੇ ਉਹ ਅੱਜ ਸ਼ਾਮ ਪ੍ਰਦਰਸ਼ਨ ਮਗਰੋਂ ਜੰਤਰ-ਮੰਤਰ ਤੋਂ ਚਲੇ ਜਾਣਗੇ।

In The Market