LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਦੀ ਸੁਖਨਾ ਲੇਕ ਦੇ ਪਾਣੀ ਦਾ ਪੱਧਰ ਵਧਣ 'ਤੇ ਖੋਲ੍ਹੇ ਗਏ ਫਲੱਡ ਗੇਟ

sukhna lake

ਚੰਡੀਗੜ੍ਹ (ਇੰਟ.)-ਚੰਡੀਗੜ੍ਹ (Chandigarh) ਅਤੇ ਨੇੜਲੇ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰ ਕੇ ਚੰਡੀਗੜ੍ਹ ਸਥਿਤ ਸੁਖਨਾ ਝੀਲ (Lake Sukhna) ਵਿੱਚ ਪਾਣੀ ਦਾ ਪੱਧਰ ਅੱਜ ਖ਼ਤਰੇ ਦੇ ਨਿਸ਼ਾਨ ਨੂੰ ਟੱਪ ਗਿਆ। ਲਿਹਾਜ਼ਾ ਯੂਟੀ ਪ੍ਰਸ਼ਾਸਨ (UT Administration) ਨੇ ਇਹਤਿਆਤ ਵਜੋਂ ਵਿਚਕਾਰਲਾ ਫਲੱਡ ਗੇਟ (Flood Gate) ਖੋਲ੍ਹ ਦਿੱਤਾ ਹੈ। ਸੁਖਨਾ ਵਿੱਚ ਖ਼ਤਰੇ ਦਾ ਨਿਸ਼ਾਨ 1163 ਫੁੱਟ 'ਤੇ ਹੈ। ਪਾਣੀ ਉਸ ਦੇ ਨਜ਼ਦੀਕ ਪਹੁੰਚਣ ਕਰਕੇ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਸਵੇਰੇ 11.20 ਵਜੇ ਫਲੱਡ ਗੇਟ ਖੋਲ੍ਹ ਦਿੱਤਾ ਹੈ। ਐਤਵਾਰ ਪਾਣੀ ਖਤਰੇ ਦੇ ਨਿਸ਼ਾਨ ਤੋਂ 9 ਇੰਚ ਹੇਠਾਂ ਸੀ, ਜੋ ਕਿ ਅੱਜ ਸਵੇਰੇ ਘੱਟ ਕੇ 6 ਇੰਚ ਰਹਿ ਗਿਆ। ਸੁਖਨਾ ਦਾ ਫਲੱਡ ਗੇਟ ਖੋਲ੍ਹੇ ਜਾਣ ਮਗਰੋਂ ਨੇੜਲੇ ਇਲਾਕਿਆਂ ਵਿੱਚ ਪਾਣੀ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਗੇਟ ਖੋਲ੍ਹਣ  ਮੌਕੇ ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਦੇ ਐਕਸੀਅਨ ਅਤੇ ਐੱਸਡੀਓ ਮੌਕੇ 'ਤੇ ਹਾਜ਼ਰ ਸਨ।

jagran


ਐਤਵਾਰ ਨੂੰ ਹੋਈ ਤੇਜ਼ ਬਰਸਾਤ ਨਾਲ ਲੇਕ ਦਾ ਪਾਣੀ ਤਕਰੀਬਨ ਇਕ ਫੁੱਟ ਵੱਧ ਗਿਆ। ਹੁਣ ਪ੍ਰਸ਼ਾਸਨ ਨੇ ਫਲੱਡ ਗੇਟ ਖੋਲਣ ਤੋਂ ਪਹਿਲਾਂ ਦੀਆਂ ਤਿਆਰੀਆਂ ਪੂਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਪਾਣੀ ਸੁਖਨਾ ਚੋ ਦੇ ਰਾਸਤੇ ਤੋਂ ਘੱਗਰ ਨਦੀ ਵਿਚ ਪਹੁੰਚਦਾ ਹੈ। ਇਸ ਲਈ ਚੌਕ ਦੇ ਨਾਲ ਲੱਗਦੇ ਸਾਰੇ ਏਰੀਆ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਯੂ.ਟੀ. ਪ੍ਰਸ਼ਾਸਨ ਨੇ ਲੇਕ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ ਪਹੁੰਚਦੇ ਹੀ ਹੁਣ ਫਲੱਡ ਗੇਟ ਖੋਲਣ ਦੀ ਪੂਰੀ ਤਿਆਰੀ ਕਰ ਲਈ ਹੈ। ਇੰਜੀਨੀਅਰਿੰਗ ਡਿਪਾਰਟਮੈਂਟ ਦੀ ਟੀਮ ਦਿਨ ਰਾਤ ਮਾਨੀਟਰਿੰਗ ਕਰ ਰਹੀ ਹੈ। ਪੰਚਕੂਲਾ ਅਤੇ ਮੋਹਾਲੀ ਪ੍ਰਸ਼ਾਸਨ ਨੂੰ ਵੀ ਅਲਰਟ ਭੇਜ ਦਿੱਤਾ ਗਿਆ ਹੈ।

jagran

ਇਹ ਇਸ ਲਈ ਤਾਂ ਜੋ ਉਹ ਸੁਖਨਾ ਚੋ ਦੇ ਨਾਲ ਲੱਗਦੇ ਏਰੀਆ ਵਿਚ ਅਲਰਟ ਕਰ ਸਕਣ। ਮੋਹਾਲੀ ਦੇ ਬਲਟਾਨਾ ਜ਼ੀਰਕਪੁਰ ਤੋਂ ਹੁੰਦੇ ਹੋਏ ਪਾਣੀ ਘੱਗਰ ਵਿਚ ਪਹੁੰਚਦਾ ਹੈ। ਪੰਚਕੂਲਾ ਦਾ ਏਰੀਆ ਵੀ ਇਸ ਦੇ ਨਾਲ ਲੱਗਦਾ ਹੈ ਇਸ ਲਈ ਦੋਹਾਂ ਜ਼ਿਲਿਆਂ ਨੂੰ ਸੂਚਨਾ ਭੇਜੀ ਗਈ ਹੈ। ਸੁਖਨਾ ਦੇ ਪਾਣੀ ਪੱਧਰ ਦੇ ਨਿਸ਼ਾਨ 'ਤੇ ਪਹੁੰਚਦੇ ਹੀ ਕਿਸ਼ਨਗੜ੍ਹ ਅਤੇ ਬਾਪੂਥਾਮ ਮਨੀਮਾਜਰਾ ਏਰੀਆ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਏਰੀਆ ਐੱਸ.ਡੀ.ਐੱਮ. ਅਤੇ ਪੁਲਿਸ ਅਧਿਕਾਰੀ 24 ਘੰਟੇ ਇਨ੍ਹਾਂ ਏਰੀਆ ਦੀ ਮਾਨੀਟਰਿੰਗ ਕਰ ਰਹੇ ਹਨ। ਪਾਣੀ ਛੱਡਣ ਤੋਂ ਪਹਿਲਾਂ ਕਿਸ਼ਨਗੜ੍ਹ ਨੂੰ ਗੋਲਫ ਰੇਂਜ ਨਾਲ ਜੋੜਣ ਵਾਲੇ ਪੁਲ ਨੂੰ ਬੰਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਾਪੂਧਾਮ ਟ੍ਰੈਫਿਕ ਸਿਗਨਲ ਦੇ ਕੋਲ ਚੌ ਦੇ ਪੁਲ ਨੂੰ ਵੀ ਬੰਦ ਕੀਤਾ ਜਾਵੇਗਾ।

In The Market