LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਖਬੀਰ ਬਾਦਲ ਨੇ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ 

9sulhbir badal

ਲੰਬੀ (ਇੰਟ.)- ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਸੋਮਵਾਰ ਨੂੰ ਪਿੰਡ ਮਿੱਡੂਖੇੜਾ (Village Midukhera) ਵਿਚ ਵਿਕਰਮ ਸਿੰਘ ਵਿੱਕੀ ਮਿੱਡੂਖੇੜਾ (Vikram Singh Vicky Midukhera) ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਕਤਲ 'ਤੇ ਪਿਤਾ ਗੁਰਦਿਆਲ ਸਿੰਘ (Gurdial Singh), ਮਾਂ ਸੁਰਿੰਦਰ ਕੌਰ (Surinder Kaur) ਅਤੇ ਪਤਨੀ ਹਰਕੀਰਤ ਕੌਰ (Harkirat kaur) ਸਣੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਤਲ ਦੀ ਸਖ਼ਤ ਨਿਖੇਧੀ ਕਰਦੇ ਹੋਏ ਪਰਿਵਾਰ ਦੇ ਨਾਲ ਡੂੰਘਾ ਦੁੱਖ ਪ੍ਰਗਟਾਇਆ। ਇਸ ਦੇ ਉਪਰੰਤ ਮੀਡੀਆ ਨਾਲ ਗੱਲ ਕਰਦੇ ਹੋਏ ਸ਼੍ਰੋਅਦ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਘੜੀ ਹੈ। ਵਿੱਕੀ ਮਿੱਡੂਖੇੜਾ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।

jagran

Read more- ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਸੰਸਦ ਦੀ ਹੋਈ ਸਮਾਪਤੀ, ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਵਧਾਉਣ ਦੀ ਨਹੀਂ ਕੀਤੀ ਮੰਗ

ਵਿੱਕੀ ਮਿੱਡੂ ਖੇੜਾ ਬਹੁਤ ਹਿੰਮਤੀ ਅਤੇ ਪਿਆਰਾ ਨੌਜਵਾਨ ਸੀ। ਸਾਡਾ ਵਿੱਕੀ ਦੇ ਪਰਿਵਾਰ ਨਾਲ ਪਰਿਵਾਰਕ ਰਿਸ਼ਤਾ ਹੈ। ਉਸ ਦੇ ਕਤਲ ਨਾਲ ਉਨ੍ਹਾਂ ਦੇ ਪਰਿਵਾਰ ਦਾ ਇਕ ਹਿੱਸਾ ਚਲਾ ਗਿਆ ਹੈ। ਵਿੱਕੀ ਮਿੱਡੂ ਖੇੜਾ ਦੇ ਪਿਤਾ ਗੁਰਦਿਆਲ ਸਿੰਘ ਨੇ ਆਪਣਾ ਪੂਰਾ ਜੀਵਨ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਲਗਾਇਆ ਹੈ। ਗੁਰਦਿਆਲ ਸਿੰਘ 20 ਸਾਲ ਤੱਕ ਲਗਾਤਾਰ ਆਪਣੇ ਇਸ ਪਿੰਡ ਦੇ ਸਰਪੰਚ ਰਹੇ ਹਨ। ਉਨ੍ਹਾਂ ਨੇ ਉਨ੍ਹਾਂ ਦੇ ਪਿਤਾ ਨਾਲ ਜੇਲਾਂ ਕੱਟੀਆਂ ਹਨ। ਸੁਖਬੀਰ ਨੇ ਕਿਹਾ ਕਿ ਪੰਜਾਬ ਵਿਚ ਗੈਂਗਸਟਰਾਂ ਨੂੰ ਇੰਨੀ ਤਾਕਤ ਮਿਲ ਗਈ ਹੈ ਕਿ ਜਿਸ ਨੂੰ ਜੀ ਕਰਦਾ ਹੈ ਮਾਰ ਦਿੰਦੇ ਹਨ। ਜੇਲਾਂ ਵਿਚ ਬੰਦ ਗੈਂਗਸਟਰਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

Read more- ਲੰਡਨ ਹਾਈਕੋਰਟ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਨੂੰ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਕੀਤੀ ਅਪੀਲ

ਜਿਸ ਗੈਂਗਸਟਰ ਜੱਗੂ ਭਗਵਾਨਪੂਰੀਆ ਦਾ ਇਸ ਕਤਲ ਵਿਚ ਹੱਥ ਲੱਗਦਾ ਹੈ, ਉਹ ਪੰਜਾਬ ਸਰਕਾਰ ਦਾ ਵੀ.ਆਈ.ਪੀ. ਗੈਸਟ ਹੈ। ਉਨ੍ਹਾਂ ਨੇ ਦੇਸ਼ ਲਗਾਇਆ ਕਿ ਭਗਵਾਨਪੁਰੀਆ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦਾ ਚਹੇਤਾ ਹੈ। ਉਸ ਨੂੰ ਜੇਲ ਵਿਚ ਸਾਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਹਨ। ਜੇਕਰ ਗੈਂਗਸਟਰਾਂ ਨੂੰ ਇੰਨੀਆਂ ਸਹੂਲਤਾਂ ਅਤੇ ਤਾਕਤ ਮਿਲੇਗੀ ਤਾਂ ਮਾਸੂਮ ਜਾਨਾਂ ਹੀ ਜਾਣਗੀਆਂ। ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਵਿਅਕਤੀ ਨੇ ਵਿੱਕੀ ਦਾ ਕਤਲ ਕੀਤਾ ਹੈ, ਉਸ ਨੂੰ ਸੱਤਾ ਵਿਚ ਆਉਣ 'ਤੇ ਬਖਸ਼ਿਆ ਨਹੀਂ ਜਾਵੇਗਾ। ਮੁਲਜ਼ਮਾਂ ਨੂੰ ਫੜਣ ਲਈ ਉਹ ਹਰ ਰੋਜ਼ ਐੱਸ.ਐੱਸ.ਪੀ., ਡੀ.ਆਈ.ਜੀ. ਅਤੇ ਡੀ.ਜੀ.ਪੀ. ਨਾਲ ਗੱਲ ਕਰਦੇ ਹਨ। 

In The Market