LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਵਿਨਾ ਪਟੇਲ ਨੇ ਜਿੱਤਿਆ ਪੈਰਾਲੰਪਿਕ ਵਿਚ ਸਿਲਵਰ ਤਮਗਾ, ਕੀਤਾ ਦੇਸ਼ਵਾਸੀਆਂ ਨੂੰ ਸਮਰਪਿਤ

bhavina patel

ਟੋਕੀਓ (ਇੰਟ.)- ਟੋਕੀਓ ਓਲੰਪਿਕ ਖੇਡਾਂ ਵਿਚ ਭਾਰਤ ਨੂੰ ਪਹਿਲਾ ਤਮਗਾ ਮਿਲ ਗਿਆ ਹੈ। ਪਹਿਲੀ ਵਾਰ ਪੈਰਾਲੰਪਿਕ ਵਿਚ ਸ਼ਾਮਲ ਹੋਈ ਟੇਬਲ ਟੈਨਿਸ ਖਿਡਾਰੀ ਭਾਵਿਨਾਬੇਨ ਪਟੇਲ ਨੇ ਇਤਿਹਾਸ ਰੱਚਦੇ ਹੋਏ ਭਾਰਤ ਲਈ ਸਿਲਵਰ ਮੈਡਲ ਜਿੱਤਿਆ ਹੈ। ਪੈਰਾਲੰਪਿਕ ਖੇਡਾਂ ਵਿਚ ਭਾਵਿਨਾ ਪਟੇਲ ਨੂੰ ਮਹਿਲਾ ਸਿੰਗਲ ਵਰਗ ਦੇ ਕਲਾਸ 4 ਇਵੈਂਟ ਦੇ ਫਾਈਨਲ ਵਿਚ ਚੀਨ ਦੀ ਯਿੰਗ ਝੋਊ ਦੇ ਹੱਥਾਂ 0-3 ਨਾਲ ਹਾਰ ਦਾ ਸਾਹਮਣਾ ਕਰ ਸਿਲਵਰ ਮੈਡਲ ਨਾਲ ਸੰਤੋਸ਼ ਕਰਨਾ ਪਿਆ। ਹਾਲਾਂਕਿ ਉਹ ਇਸ ਜਿੱਤ ਦੇ ਨਾਲ ਹੀ ਪਹਿਲੀ ਭਾਰਤੀ ਮਹਿਲਾ ਪੈਰਾ ਟੇਬਲ ਟੈਨਿਸ ਖਿਡਾਰੀ ਬਣ ਗਈ ਹੈ, ਜਿਨ੍ਹਾਂ ਨੇ ਪੈਰਾਲੰਪਿਕ ਦੇ ਇਸ ਇਵੈਂਟ ਵਿਚ ਕੋਈ ਤਮਗਾ ਜਿੱਤਿਆ ਹੈ।
ਪੈਰਾਲੰਪਿਕ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਪੈਰਾ ਟੇਬਲ ਟੈਨਿਸ ਖਿਡਾਰੀ ਭਾਵਿਨਾ ਪਟੇਲ ਬੇਹੱਦ ਖੁਸ਼ ਹੈ। ਜਿੱਤ ਤੋਂ ਬਾਅਦ ਭਾਵਿਨਾ ਪਟੇਲ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਪੈਰਾਲੰਪਿਕ ਵਿਚ ਪਹਿਲੀ ਵਾਰ ਟੇਬਲ ਟੈਨਿਸ ਵਿਚ ਭਾਰਤੀ ਮਹਿਲਾ ਨੇ ਤਮਗਾ ਜਿੱਤ ਕੇ ਇਤਿਹਾਸ ਰੱਚਿਆ ਹੈ। ਮੈਂ ਕੋਚ ਨੂੰ ਧੰਨਵਾਦ ਦਿੰਦੀ ਹਾਂ। ਮੇਰੇ ਰਿਸ਼ਤੇਦਾਰਾਂ ਨੇ ਬਹੁਤ ਪ੍ਰੇਰਿਤ ਕੀਤਾ।

Meet India's Bhavina Patel, Who Scripted History At Tokyo Paralympics Table  Tennis Event

Read more-ਭਾਰਤ ਵਿਚ ਲੰਘੇ 24 ਘੰਟਿਆਂ ਦੌਰਾਨ 45,000 ਤੋਂ ਵਧੇਰੇ ਆਏ ਕੋਰੋਨਾ ਮਾਮਲੇ, 460 ਹੋਈਆਂ ਮੌਤਾਂ

ਭਾਵਿਨਾ ਪਟੇਲ ਨੇ ਇਸ ਜਿੱਤ ਦਾ ਸਿਹਰਾ ਆਪਣੇ ਹਮਾਇਤੀਆਂ ਅਤੇ ਦੇਸ਼ਵਾਸੀਆਂ ਨੂੰ ਵੀ ਦਿੱਤਾ ਹੈ। ਇਸ ਦੇ ਨਾਲ ਹੀ ਭਾਵਿਨਾ ਪਟੇਲ ਨੇ ਆਪਣਾ ਮੈਡਲ ਵੀ ਦੇਸ਼ਵਾਸੀਆਂ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਜਿੰਨੇ ਵੀ ਚਾਹੁਣ ਵਾਲੇ ਹਨ ਉਨ੍ਹਾਂ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਇਹ ਮੈਡਲ ਸਮਰਪਿਤ ਕਰਨਾ ਚਾਹੁੰਦੀ ਹਾਂ। ਉਨ੍ਹਾਂ ਦੇ ਸਹਿਯੋਗ ਦੇ ਬਿਨਾਂ ਮੈਂ ਇਥੇ ਨਹੀਂ ਪਹੁੰਚ ਸਕਦੀ ਸੀ।
ਓਧਰ ਟੋਕੀਓ ਪੈਰਾਲੰਪਿਕ ਵਿਚ ਭਾਰਤ ਨੂੰ ਪਹਿਲਾ ਤਮਗਾ ਦਿਵਾਉਣ ਵਾਲੀ ਭਾਵਨਾ ਪਟੇਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ 'ਤੇ ਗੱਲ ਕੀਤੀ ਹੈ। ਪੀ.ਐੱਮ. ਮੋਦੀ ਨੇ ਭਾਵਿਨਾ ਪਟੇਲ ਨੂੰ ਪੈਰਾਲੰਪਿਕ ਦਾ ਸਿਲਵਰ ਤਮਗਾ ਜਿੱਤਣ 'ਤੇ ਵਧਾਈ ਦਿੱਤੀ। ਨਰਿੰਦਰ ਮੋਦੀ ਨੇ ਇਸ ਟੇਬਲ ਟੈਨਿਸ ਖਿਡਾਰੀ ਦੀਆਂ ਕੋਸ਼ਿਸ਼ਾੰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਇਤਿਹਾਸ ਲਿਖਿਆ ਹੈ। ਪੀ.ਐੱਮ. ਮੋਦੀ ਨੇ ਭਾਵਿਨਾ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

In The Market