LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਵਿਚ ਲੰਘੇ 24 ਘੰਟਿਆਂ ਦੌਰਾਨ 45,000 ਤੋਂ ਵਧੇਰੇ ਆਏ ਕੋਰੋਨਾ ਮਾਮਲੇ, 460 ਹੋਈਆਂ ਮੌਤਾਂ

new corona

ਨਵੀਂ ਦਿੱਲੀ (ਇੰਟ.)- ਭਾਰਤ ਵਿਚ ਕੋਰੋਨਾ ਦਾ ਖ਼ਤਰਾ ਇਕ ਵਾਰ ਫਿਰ ਵਧਦਾ ਹੋਇਆ ਵਿਖਾਈ ਦੇ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਪ੍ਰਾਪਤ ਹੋਈਆਂ ਕੋਰੋਨਾ ਰਿਪੋਰਟਾਂ ਮੁਤਾਬਿਕ ਭਾਰਤ ਵਿਚ 45 ਹਜ਼ਾਰ 83 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਮਿਆਦ ਦੌਰਾਨ 460 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 45,083 ਨਵੇਂ ਕੋਰੋਨਾ ਕੇਸ ਆਏ ਤੇ 460 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਉੱਥੇ ਹੀ 24 ਘੰਟਿਆਂ 'ਚ 35,840 ਲੋਕ ਕੋਰੋਨਾ ਤੋਂ ਠੀਕ ਹੋਏ ਯਾਨੀ ਕਿ ਕੱਲ੍ਹ 8783 ਐਕਟਿਵ ਕੇਸ ਵਧ ਗਏ। ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਦੇਸ਼' ਚ 40 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਾਮਲੇ ਆਏ ਹਨ। ਇਸ ਤੋਂ ਪਹਿਲਾਂ ਵੀਰਵਾਰ 46,164, ਸ਼ੁੱਕਰਵਾਰ 44,658, ਸ਼ਨੀਵਾਰ 46,759 ਕੋਰੋਨਾ ਮਾਮਲੇ ਸਾਹਮਣੇ ਆਏ ਸਨ।

LIVE Ludhiana Coronavirus News Update Flue corner shifted form isolation  center in Civil Hospital Ludhiana

Read more- 1 ਸਤੰਬਰ ਤੋਂ ਹੋ ਰਹੇ ਵੱਡੇ ਬਦਲਾਅ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ

ਦੇਸ਼ਭਰ 'ਚ ਕੋਰੋਨਾ ਮਾਮਲੇ ਵਧਣ ਦਾ ਮੁੱਖ ਕਾਰਨ ਕੇਰਲ ਹੈ। ਕੇਰਲ 'ਚ ਲਗਾਤਾਰ ਚੌਥੇ ਦਿਨ ਸ਼ਨੀਵਾਰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 30 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਕੁੱਲ ਮਾਮਲੇ ਵਧ ਕੇ 39 ਲੱਖ, 77 ਹਜ਼ਾਰ, 572 ਹੋ ਗਏ। ਹਾਲਾਂਕਿ ਇਨਫੈਕਸ਼ਨ ਦੀ ਦਰ ਘਟ ਕੇ 18.67 ਫੀਸਦ ਰਹਿ ਗਈ, ਜੋ 27 ਅਗਸਤ ਨੂੰ 19.22 ਫੀਸਦ ਸੀ। ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈਕੇ ਹੁਣ ਤਕ ਕੁੱਲ ਤਿੰਨ ਕਰੋੜ 26 ਲੱਖ, 95 ਹਜ਼ਾਰ ਲੋਕ ਇਨਫੈਕਟਡ ਹੋ ਚੁੱਕੇ ਹਨ। ਇਨ੍ਹਾਂ 'ਚੋਂ 4 ਲੱਖ, 37 ਹਜ਼ਾਰ, 830 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤਕ ਤਿੰਨ ਕਰੋੜ, 18 ਲੱਖ, 88 ਹਜ਼ਾਰ ਲੋਕ ਠੀਕ ਵੀ ਹੋਏ ਹਨ। ਦੇਸ਼ 'ਚ ਕੋਰੋਨਾ ਐਕਟਿਵ ਕੇਸਾਂ ਦੀ ਸੰਖਿਆਂ ਤਿੰਨ ਲੱਖ ਤੋਂ ਜ਼ਿਆਦਾ ਹੈ। ਕੁੱਲ ਤਿੰਨ ਲੱਖ 68 ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਇਨਫੈਕਟਡ ਹਨ। ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

In The Market