ਨਵੀਂ ਦਿੱਲੀ (ਇੰਟ.)- 1 ਸਤੰਬਰ ਆਉਣ ਵਾਲੀ ਹੈ। ਇਸ ਦੇ ਨਾਲ ਹੀ ਐੱਫ.ਵਾਈ 22 ਦੀ ਦੂਜੀ ਤਿਮਾਹੀ ਵੀ ਸ਼ੁਰੂ ਹੋ ਜਾਵੇਗੀ। ਇਸ ਤਰੀਕ ਨੂੰ ਬੈਂਕ ਗਾਹਕਾਂ ਨੂੰ ਸੇਵਿੰਗ ਖਆਤਿਆਂ ਵਿਚ ਐੱਫ.ਵਾਈ.22 ਦੀ ਦੂਜੀ ਤਿਮਾਹੀ ਦਾ ਵਿਆਜ ਵੀ ਮਿਲੇਗੀ। ਇਸ ਤੋਂ ਇਲਾਵਾ ਜੀ.ਐੱਸ.ਟੀ.ਐੱਨ. ਨੇ ਕੁਝ ਨਿਯਮ ਸਖ਼ਤ ਕਰ ਦਿੱਤੇ ਹਨ। ਉਥੇ ਹੀ ਐੱਲ.ਪੀ.ਜੀ. ਸਿਲੰਡਰ ਦੇ ਰੇਟ ਦੀ ਸਮੀਖਿਆ ਵੀ ਹੋਵੇਗੀ। ਤਿਓਹਾਰੀ ਸੀਜ਼ਨ ਨੂੰ ਦੇਖਦੇ ਹੋਏ ਇੰਡੀਅਨ ਰੇਲਵੇ ਕੁਝ ਨਵੀਆਂ ਸਪੈਸ਼ਲ ਟ੍ਰੇਨਾਂ ਜਾਂ ਪੂਜਾ ਸਪੈਸ਼ਲ ਦੀ ਸ਼ੁਰੂਆਤ ਕਰ ਸਕਦਾ ਹੈ ਤਾਂ ਜੋ ਯਾਤਰੀਆਂ ਨੂੰ ਘਰ ਆਉਣ ਵਿਚ ਦਿੱਕਤ ਨਾ ਝੱਲਣੀ ਪਵੇ। ਈ.ਪੀ.ਐੱਫ.ਓ. ਨੇ ਵੀ ਪੀ.ਐੱਫ. ਖਾਤੇ ਨੂੰ ਲੈ ਕੇ ਨਿਯਮ ਬਦਲੇ ਹਨ। 1 ਸਤੰਬਰ ਤੋਂ ਇਨ੍ਹਾਂ ਨਿਯਮਾਂ ਵਿਚ ਹੋਵੇਗਾ ਬਦਲਾਅ।
Read more- ਮਨ ਕੀ ਬਾਤ ਵਿਚ ਮੋਦੀ ਨੇ ਭਾਰਤੀ ਹਾਕੀ ਟੀਮ ਦੀ ਕੀਤੀ ਸ਼ਲਾਘਾ, ਕਿਹਾ-ਧਿਆਨਚੰਦ ਵੀ ਹੋਣਗੇ ਖੁਸ਼
ਜੀਐਸਟੀਐਨ (GSTN) ਨੇ ਕਿਹਾ ਹੈ ਕਿ ਜਿਨ੍ਹਾਂ ਕਾਰੋਬਾਰੀਆਂ ਨੇ ਪਿਛਲੇ ਦੋ ਮਹੀਨਿਆਂ ਵਿੱਚ ਜੀਐਸਟੀਆਰ-3ਬੀ (GSTR-3B) ਰਿਟਰਨ ਦਾਖਲ ਨਹੀਂ ਕੀਤੀ ਹੈ, ਉਹ 1 ਸਤੰਬਰ ਤੋਂ ਜੀਐਸਟੀਆਰ-1 ਵਿੱਚ ਬਾਹਰ ਜਾਣ ਵਾਲੀ ਸਪਲਾਈ ਦੇ ਵੇਰਵੇ ਨਹੀਂ ਭਰ ਸਕਣਗੇ। ਜਿੱਥੇ ਕੰਪਨੀਆਂ ਅਗਲੇ ਮਹੀਨੇ ਦੇ 11 ਵੇਂ ਦਿਨ ਇੱਕ ਮਹੀਨੇ ਲਈ ਜੀਐਸਟੀਆਰ-1 ਦਾਖਲ ਕਰਦੀਆਂ ਹਨ, ਜੀਐਸਟੀਆਰ-3 ਬੀ ਅਗਲੇ ਮਹੀਨੇ ਦੇ 20-24ਵੇਂ ਦਿਨ ਕ੍ਰਮਵਾਰ ਤਰੀਕੇ ਨਾਲ ਦਾਇਰ ਕੀਤਾ ਜਾਂਦਾ ਹੈ। ਕਾਰੋਬਾਰੀ ਇਕਾਈਆਂ ਜੀਐਸਟੀਆਰ-3 ਬੀ ਰਾਹੀਂ ਟੈਕਸ ਅਦਾ ਕਰਦੀਆਂ ਹਨ।
ਚੈਕ ਕੱਟਣ ਤੋਂ ਪਹਿਲਾਂ ਚੇਤੇ ਰੱਖੋ ਇਹ ਗੱਲ
ਆਰਬੀਆਈ (RBI) ਨੇ 1 ਜਨਵਰੀ, 2020 ਤੋਂ ਚੈਕ ਜਾਰੀ ਕਰਨ 'ਤੇ ਨਵਾਂ ਨਿਯਮ ਲਾਗੂ ਕੀਤਾ ਹੈ। ਜ਼ਿਆਦਾਤਰ ਬੈਂਕਾਂ ਨੇ ਆਰਬੀਆਈ ਦੇ Positive Pay System ਨੂੰ ਅਪਣਾ ਲਿਆ ਹੈ। ਹੁਣ 1 ਸਤੰਬਰ ਤੋਂ, ਐਕਸਿਸ ਬੈਂਕ ਇੱਥੇ ਇਸ ਨਿਯਮ ਨੂੰ ਲਾਗੂ ਕਰ ਰਿਹਾ ਹੈ। ਇਸ ਤਹਿਤ ਗਾਹਕ ਨੂੰ ਵੱਡੀ ਰਕਮ ਦਾ ਚੈੱਕ ਜਾਰੀ ਕਰਨ ਤੋਂ ਪਹਿਲਾਂ ਬੈਂਕ ਨੂੰ ਸੂਚਿਤ ਕਰਨਾ ਹੋਵੇਗਾ। ਇਹ ਚੈਕ-ਧੋਖਾਧੜੀਆਂ ਰੋਕਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ।
ਪੀਐਨਬੀ ਕਰੇਗਾ ਵਿਆਜ ਵਿੱਚ ਕਟੌਤੀ
ਪੰਜਾਬ ਨੈਸ਼ਨਲ ਬੈਂਕ (Punjab National Bank), ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਇੱਕ ਹੈ, ਬਚਤ ਖਾਤਿਆਂ ਵਿੱਚ ਜਮ੍ਹਾਂ ਰਕਮਾਂ 'ਤੇ ਵਿਆਜ ਦਰਾਂ ਵਿੱਚ ਕਟੌਤੀ ਕਰ ਰਿਹਾ ਹੈ। ਇਹ ਕਟੌਤੀ 1 ਸਤੰਬਰ 2021 ਤੋਂ ਲਾਗੂ ਹੋਵੇਗੀ। ਬੈਂਕ ਦੀ ਅਧਿਕਾਰਤ ਵੈਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਬੈਂਕ ਦੀ ਨਵੀਂ ਵਿਆਜ ਦਰ 2.90 ਪ੍ਰਤੀਸ਼ਤ ਸਾਲਾਨਾ ਹੋਵੇਗੀ। ਨਵੀਂ ਵਿਆਜ ਦਰ ਪੀਐਨਬੀ ਦੇ ਮੌਜੂਦਾ ਅਤੇ ਨਵੇਂ ਬੱਚਤ ਖਾਤਿਆਂ ਉੱਤੇ ਲਾਗੂ ਹੋਵੇਗੀ। ਮੌਜੂਦਾ ਗਾਹਕਾਂ ਨੂੰ ਪੀਐਨਬੀ ਬਚਤ ਖਾਤੇ ਤੇ 3% ਸਲਾਨਾ ਵਿਆਜ ਮਿਲਦਾ ਹੈ।
ਪੀਐਫ ਅਕਾਊਂਟ ’ਚ ਨਹੀਂ ਕੀਤਾ ਇਹ ਕੰਮ, ਤਾਂ ਹੋਵੇਗਾ ਵੱਡਾ ਨੁਕਸਾਨ
ਈਪੀਐਫਓ (EPFO) ਨੇ ਕਿਹਾ ਹੈ ਕਿ 31 ਅਗਸਤ ਤੱਕ, ਜੇ ਪੀਐਫ (PF) ਖਾਤਾ ਧਾਰਕ ਆਪਣੇ ਯੂਏਐਨ (UAN) ਨੂੰ ਆਧਾਰ ਨਾਲ ਨਹੀਂ ਜੋੜਦੇ, ਤੇ ਨਾ ਤਾਂ ਉਨ੍ਹਾਂ ਦਾ ਮਾਲਕ (Employer) ਪੀਐਫ ਖਾਤੇ ਵਿੱਚ ਮਾਸਿਕ ਯੋਗਦਾਨ ਪਾ ਸਕੇਗਾ ਅਤੇ ਨਾ ਹੀ ਕਰਮਚਾਰੀ ਆਪਣਾ ਪੀਐਫ ਖਾਤਾ ਚਲਾ ਸਕੇਗਾ। ਦੱਸ ਦੇਈਏ ਕਿ EPFO ਨੇ 1 ਜੂਨ 2021 ਨੂੰ ਇੱਕ ਨਵਾਂ ਨਿਯਮ ਬਣਾਇਆ ਸੀ। ਇਸ ਤਹਿਤ, ਹਰੇਕ ਕਰਮਚਾਰੀ ਲਈ ਯੂਨੀਵਰਸਲ ਅਕਾਊਂਟ ਨੰਬਰ (ਯੂਏਐਨ) ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਹੈ। ਬਾਅਦ ਵਿੱਚ ਇਸ ਦੀ ਤਾਰੀਖ ਬਦਲ ਕੇ 31 ਅਗਸਤ ਕਰ ਦਿੱਤੀ ਗਈ।
Read more- PM ਮੋਦੀ ਨੇ ਕੀਤਾ ਜੱਲਿਆਂਵਾਲਾ ਬਾਗ ਦਾ ਉਦਘਾਟਨ, 19 ਕਰੋੜ ਦੀ ਲਾਗਤ ਨਾਲ ਹੋਇਆ ਸੁੰਦਰੀਕਰਨ
ਨਿੱਜੀ ਵਿੱਤ (Personal Finance) ਮਾਹਿਰ ਅਤੇ ਸੀਏ ਮਨੀਸ਼ ਕੁਮਾਰ ਗੁਪਤਾ ਅਨੁਸਾਰ, 1 ਸਤੰਬਰ ਤੋਂ, ਕਰਮਚਾਰੀ ਦਾ ਪੀਐਫ ਕੱਟਿਆ ਜਾਵੇਗਾ, ਪਰ ਮਾਲਕ ਦਾ ਯੋਗਦਾਨ ਸਿਰਫ ਉਨ੍ਹਾਂ ਕਰਮਚਾਰੀਆਂ ਲਈ ਜਮ੍ਹਾਂ ਕੀਤਾ ਜਾਵੇਗਾ, ਜਿਨ੍ਹਾਂ ਦੇ ਪੀਐਫ ਖਾਤੇ ਨੂੰ ਆਧਾਰ ਨਾਲ ਜੋੜਿਆ ਗਿਆ ਹੈ। ਅਜਿਹੀ ਸਥਿਤੀ ਵਿੱਚ, ਕਰਮਚਾਰੀ ਦੀ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਭਾਵ ਕਰਮਚਾਰੀ ਦੀ EDLI ਦਾ ਪ੍ਰੀਮੀਅਮ ਵੀ ਜਮ੍ਹਾਂ ਨਹੀਂ ਹੋ ਸਕੇਗਾ। ਉਹ ਵਿਅਕਤੀ ਵੀ ਬੀਮਾ ਕਵਰ ਤੋਂ ਬਾਹਰ ਹੋ ਜਾਵੇਗਾ। ਦੱਸ ਦੇਈਏ ਕਿ EDLI ਅਧੀਨ, ਪੀਐਫ ਖਾਤਾ ਇੰਸ਼ਯੋਰਡ ਰਹਿੰਦਾ ਹੈ ਅਤੇ ਇਸ 'ਤੇ, ਕਰਮਚਾਰੀ ਨੂੰ ਦੁਰਘਟਨਾ ਦੀ ਸਥਿਤੀ ਵਿੱਚ ਵੱਧ ਤੋਂ ਵੱਧ 7 ਲੱਖ ਰੁਪਏ ਦਾ ਬੀਮਾ ਕਵਰ ਉਪਲਬਧ ਹੁੰਦਾ ਹੈ।
ਭਾਰਤੀ ਰੇਲਵੇ ਦੀ ਪੂਜਾ ਸਪੈਸ਼ਲ ਟ੍ਰੇਨ
ਭਾਰਤੀ ਰੇਲਵੇ ਕੁਝ ਨਵੀਆਂ ਰੇਲ ਗੱਡੀਆਂ ਦਾ ਐਲਾਨ ਕਰ ਸਕਦਾ ਹੈ, ਤਾਂ ਜੋ ਯਾਤਰੀਆਂ ਨੂੰ ਆਉਣ-ਜਾਣ ਵਿੱਚ ਸਹੂਲਤ ਮਿਲੇ। ਇਸ ਲਈ, ਉਹ ਕੁਝ ਵਿਸ਼ੇਸ਼ ਟ੍ਰੇਨਾਂ ਦੀ ਆਵਾਜਾਈ ਵਧਾ ਸਕਦਾ ਹੈ। ਕੁਝ ਪੂਜਾ ਸਪੈਸ਼ਲ ਟ੍ਰੇਨਾਂ ਵੀ ਮੰਗ ਅਨੁਸਾਰ ਚੱਲ ਸਕਦੀਆਂ ਹਨ।
ਐਲਪੀਜੀ ਸਿਲੰਡਰ ਦੀ ਦਰ ਸੋਧ
ਐਲਪੀਜੀ ਸਿਲੰਡਰ (LPG Cylinder) ਦੀ ਦਰ ਹਰ 15 ਦਿਨਾਂ ਵਿੱਚ ਸੋਧੀ ਜਾਂਦੀ ਹੈ। 1 ਸਤੰਬਰ ਨੂੰ ਤੇਲ ਕੰਪਨੀਆਂ ਇਸ ਦੇ ਰੇਟ ਦੀ ਸਮੀਖਿਆ ਵੀ ਕਰਨਗੀਆਂ। ਜੁਲਾਈ ਤੇ ਅਗਸਤ ਵਿੱਚ ਹੀ ਤੇਲ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ 25-25 ਰੁਪਏ ਦਾ ਵਾਧਾ ਕੀਤਾ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर