LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਛੇਤੀ ਛੱਡ ਸਕਦੇ ਨੇ ਟੀਮ ਇੰਡੀਆ ਦਾ ਸਾਥ 

indian team coach

ਨਵੀਂ ਦਿੱਲੀ (ਇੰਟ.)- ਭਾਰਤੀ ਕ੍ਰਿਕਟ ਟੀਮ (Indian cricket team) ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਛੇਤੀ ਹੀ ਟੀਮ ਇੰਡੀਆ (Team India) ਦਾ ਸਾਥ ਛੱਡ ਸਕਦੇ ਹਨ। ਇਸ ਸਾਲ ਅਕਤੂਬਰ ਅਤੇ ਨਵੰਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ (T20 World Cup) ਤੋਂ ਬਾਅਦ ਸ਼ਾਸਤਰੀ, ਬਾਲਿੰਗ ਕੋਚ ਭਰਤ ਅਰੁਣ, ਫੀਲਡਿੰਗ ਕੋਚ ਅਤੇ ਸ਼੍ਰੀਧਰ ਅਤੇ ਬੈਟਿੰਗ ਕੋਚ ਵਿਕਰਮ ਰਾਠੌੜ ਟੀਮ ਇੰਡੀਆ ਤੋਂ ਵੱਖ ਹੋ ਸਕਦੇ ਹਨ। ਇਸ ਦੀ ਵੱਡੀ ਵਜ੍ਹਾ ਟੀਮ ਇੰਡੀਆ ਦਾ ਆਈ.ਸੀ.ਸੀ. ਖਿਤਾਬ ਨਹੀਂ ਜਿੱਤ ਸਕਣਾ ਮੰਨਿਆ ਜਾ ਰਿਹਾ ਹੈ। ਸ਼ਾਸਤਰੀ ਦੇ ਕੋਚ ਰਹਿੰਦੇ ਟੀਮ ਇੰਡੀਆ ਇਕ ਵੀ ਆਈ.ਸੀ.ਸੀ. ਖਿਤਾਬ ਨਹੀਂ ਜਿੱਤ ਸਕੀ ਹੈ।ਇਸ ਬਾਰੇ ਵਿਚ ਸ਼ਾਸਤਰੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਵੀ ਸੂਚਿਤ ਕਰ ਦਿੱਤਾ ਹੈ। ਨਵੰਬਰ ਵਿਚ ਸ਼ਾਸਤਰੀ ਸਮੇਤ ਪੂਰੀ ਕੋਚਿੰਗ ਸਟਾਫ ਦਾ ਕਾਰਜਕਾਲ ਵੀ ਖਤਮ ਹੋ ਰਿਹਾ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਬੀ.ਸੀ.ਸੀ.ਆਈ. ਟੀ-20 ਵਿਸ਼ਵ ਕੱਪ ਤੋਂ ਬਾਅਦ ਨਵੇਂ ਕੋਚਿੰਗ ਸਟਾਫ ਨੂੰ ਨਿਯੁਕਤ ਕਰਨਾ ਚਾਹੁੰਦਾ ਹੈ ਤਾਂ ਜੋ ਭਾਰਤੀ ਕ੍ਰਿਕਟ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਜਾ ਸਕੇ।

Reports: Team India off to London for Lord's Test, BCCI President Sourav  Ganguly to attend the game

Read more- 22 ਸਾਲ ਪਹਿਲਾਂ ਲਾਪਤਾ ਹੋਇਆ ਉਦੈ ਆਪਣੇ ਹੀ ਘਰ ਪੁੱਜਾ ਜੋਗੀ ਬਣ, ਮੰਗੀ ਭਿੱਖਿਆ

ਰਵੀ ਸ਼ਾਸਤਰੀ ਪਹਿਲੀ ਵਾਰ ਸਾਲ 2014 ਵਿਚ ਬਤੌਰ ਡਾਇਰੈਕਟਰ ਟੀਮ ਇੰਡੀਆ ਨਾਲ ਜੁੜੇ ਸਨ। ਉਨ੍ਹਾਂ ਦਾ ਇਹ ਕਾਨਟ੍ਰੈਕਟ 2016 ਤੱਕ ਦਾ ਸੀ। ਇਸ ਤੋਂ ਬਾਅਦ ਸ਼ਾਸਤਰੀ ਦਾ ਕਾਰਜਕਾਲ 2019 ਦੇ ਵਨਡੇ ਵਿਸ਼ਵ ਕੱਪ ਤੱਕ ਦਾ ਸੀ। 2019 ਵਿਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਸ਼ਾਸਤਰੀ ਦਾ ਕਾਨਟ੍ਰੈਕਟ 2020 ਟੀ-20 ਵਿਸ਼ਵ ਕੱਪ ਤੱਕ ਲਈ ਵਧਾ ਦਿੱਤਾ ਗਿਆ ਸੀ।ਪਿਛਲੇ ਸਾਲ ਕੋਰੋਨਾ ਦੇ ਚੱਲਦੇ ਟੀ-20 ਵਿਸ਼ਵ ਕੱਪ ਨਹੀਂ ਹੋ ਸਕਿਆ ਸੀ। ਪਰ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਸ਼ਾਸਤਰੀ ਦਾ ਕਾਰਜਕਾਲ ਖਤਮ ਹੋ ਜਾਵੇਗਾ। ਮੀਡੀਆ ਰਿਪੋਰਟ ਮੁਤਾਬਕ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਦੇ ਡਾਇਰੈਕਟਰ ਰਾਹੁਲ ਦ੍ਰਵਿੜ ਨੂੰ ਟੀਮ ਦੇ ਨਵੇਂ ਹੈੱਡ ਕੋਚ ਦੇ ਅਹੁਦੇ 'ਤੇ ਨਿਯੁਕਤ ਕੀਤਾ ਜਾ ਸਕਦਾ ਹੈ।

He can be given experience at the helm': Former India all-rounder names  candidate to captain India against Sri Lanka | Cricket - Hindustan Times

Read more- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿਚ ਵਾਪਰਿਆ ਵੱਡਾ ਹਾਦਸਾ, ਜ਼ਮੀਨ ਖਿਸਕੀ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਸ਼ਾਸਤਰੀ ਦੀ ਟ੍ਰੇਨਿੰਗ ਵਿਚ ਹੀ ਭਾਰਤ ਨੇ ਆਸਟ੍ਰੇਲੀਆ ਨੂੰ ਉਨ੍ਹਾਂ ਦੇ ਘਰ ਵਿਚ ਟੈਸਟ ਸੀਰੀਜ਼ ਵਿਚ ਸ਼ਿਰਕਤ ਕੀਤੀ। ਇਸ ਤੋਂ ਬਾਅਦ ਪਿਛਲੇ ਮਹੀਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਵੀ ਖੇਡਿਆ। ਹਾਲਾਂਕਿ ਸ਼ਾਸਤਰੀ, ਸ਼੍ਰੀਧਰ ਅਤੇ ਵਿਕਰਮ ਦੀ ਕੋਚਿੰਗ ਟੀਮ ਇੰਡੀਆ ਨੇ ਕਦੇ ਆਈ.ਸੀ.ਸੀ. ਦਾ ਖਿਤਾਬ ਨਹੀਂ ਜਿੱਤਿਆ। 2019 ਵਿਸ਼ਵ ਕੱਪ ਵਿਚ ਭਾਰਤੀ ਟੀਮ ਨੂੰ ਹਾਰ ਮਿਲੀ। ਇਸ ਤੋਂ ਬਾਅਦ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਵੀ ਟੀਮ ਨੂੰ ਹਾਰ ਦਾ ਸਾਹਣਾ ਕਰਨਾ ਪਿਆ।

In The Market