LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿਚ ਵਾਪਰਿਆ ਵੱਡਾ ਹਾਦਸਾ, ਜ਼ਮੀਨ ਖਿਸਕੀ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

himachal pardesh

ਕਿੰਨੌਰ (ਇੰਟ.)- ਹਿਮਾਚਲ ਪ੍ਰਦੇਸ਼ (Himachal Pradesh) ਦੇ ਕਿੰਨੌਰ ਜ਼ਿਲ੍ਹੇ (Kinnaur district) ਦੇ ਰੇਕੌਂਗ ਪੀਓ (Recon drink)- ਸ਼ਿਮਲਾ ਰਾਜਮਾਰਗ (Shimla Highway) 'ਤੇ ਅੱਜ ਜ਼ਮੀਨ ਖਿਸਕਣ (Landslides) ਦੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਟਰੱਕ ਅਤੇ ਇਕ ਐੱਚ.ਆਰ.ਟੀ.ਸੀ. (HRTC) ਬੱਸ ਪਹਾੜ ਦੇ ਮਲਬੇ ਹੇਠ ਆ ਗਈ ਹੈ। ਮਲਬੇ ਹੇਠ 40 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਆਈ.ਟੀ.ਬੀ.ਪੀ. ਦੀਆਂ ਟੀਮਾਂ ਬਚਾਅ ਕਾਰਜਾਂ ਲਈ ਭੇਜੀਆਂ ਗਈਆਂ ਹਨ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਘਟਨਾ 'ਤੇ ਕਿਹਾ ਕਿ ਉਨ੍ਹਾਂ ਵਲੋਂ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਬਚਾਅ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਐਨ.ਡੀ.ਆਰ.ਐਫ. ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ।

Punjab: Death of three in road accident, accused denies being drunk during  accident, samples sent for testing | India News,The Indian Express

Read more-22 ਸਾਲ ਪਹਿਲਾਂ ਲਾਪਤਾ ਹੋਇਆ ਉਦੈ ਆਪਣੇ ਹੀ ਘਰ ਪੁੱਜਾ ਜੋਗੀ ਬਣ, ਮੰਗੀ ਭਿੱਖਿਆ

ਹਾਦਸੇ ਵਿਚ ਬੱਸ ਦੇ ਨਾਲ ਹੀ ਹੋਰ ਪੰਜ ਛੋਟੇ ਵਾਹਨ ਵੀ ਦੱਬੇ ਹੋਣ ਦਾ ਖਦਸ਼ਾ ਹੈ। ਚੱਟਾਨ ਖਿਸਕਣ ਤੋਂ ਬਾਅਦ ਤੋਂ ਹੀ ਨੈਸ਼ਨਲ ਹਾਈਵੇ ਨੰਬਰ 5 ਬਲਾਕ ਹੈ। ਇਹ ਹਾਦਸਾ ਬੁੱਧਵਾਰ ਦੁਪਹਿਰ ਸਾਢੇ 12 ਵਜੇ ਦੇ ਨੇੜੇ ਹੋਇਆ। ਮਲਬੇ ਵਿਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੇ ਨਾਲ ਹੀ ਇਕ ਟਰੱਕ ਅਤੇ ਇਕ ਗੱਡੀ ਵੀ ਦਬੀ ਦਿਖ ਰਹੀ ਹੈ। ਬੱਸ ਤੋਂ ਇਲਾਵਾ ਕੁਝ ਹੋਰ ਗੱਡੀਆਂ ਵੀ ਦਬੀਆਂ ਹਨ। ਮਲਬੇ ਨੂੰ ਹਟਾਉਣ ਲਈ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਪਰ ਅਜੇ ਵੀ ਚੱਟਾਨਾਂ ਤੋਂ ਪੱਥਰ ਅਤੇ ਮਿੱਟੀ ਡਿੱਗ ਰਹੀ ਹੈ, ਜਿਸ ਦੀ ਵਜ੍ਹਾ ਨਾਲ ਬਚਾਅ ਕਾਰਜ ਵਿਚ ਰੁਕਾਵਟ ਆ ਰਹੀ ਹੈ। ਐੱਨ.ਡੀ.ਆਰ.ਐ4ਫ. ਦੀ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਵੀ ਬਚਾਅ ਦੇ ਕੰਮ ਵਿਚ ਜੁੱਟਿਆ ਹੈ।

In The Market