LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੋਕੀਓ ਪੈਰਾਉਲੰਪਿਕ 'ਚ ਭਾਰਤ ਨੂੰ ਸ਼ੂਟਿੰਗ ਵਿਚ ਮਿਲਿਆ ਸੋਨ ਤਗਮਾ

avni

ਟੋਕੀਓ (ਇੰਟ.)- ਟੋਕੀਓ ਪੈਰਾਉਲੰਪਿਕ (Tokyo Paralympics) ਵਿਚ ਭਾਰਤ ਦੀ ਅਵਨੀ ਲੇਖਰਾ (Avni Lekhra) ਨੇ ਸ਼ੂਟਿੰਗ ਵਿਚ ਸੋਨ ਤਗਮਾ (Gold medal) ਜਿੱਤਿਆ ਹੈ। 19 ਸਾਲ ਦੀ ਇਸ ਸ਼ੂਟਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫ਼ਲ (10 meter air rifle) ਦੇ ਕਲਾਸ ਐਸ.ਐਸ.1 ਵਿਚ ਪਹਿਲਾ ਸਥਾਨ ਹਾਸਲ ਕੀਤਾ। ਪੈਰਾਉਲੰਪਿਕ (Paralympics) ਦੇ ਇਤਿਹਾਸ ਵਿਚ ਭਾਰਤ ਦਾ ਸ਼ੂਟਿੰਗ ਵਿਚ ਇਹ ਪਹਿਲਾ ਸੋਨ ਤਗਮਾ ਹੈ। ਚੀਨ ਦੀ ਕਿਊਪਿੰਗ ਝਾਂਗ (Cupping Zhang) ਨੇ 248.9 ਦੇ ਨਾਲ ਸਿਲਵਰ ਦੀ ਇਰਿਨਾ ਸ਼ਚੇਤਨਿਕ (Irina Shachetnik) ਨੇ 227.5 ਦੇ ਨਾਲ ਕਾਂਸੀ ਤਮਗਾ ਜਿੱਤਿਆ।

Avani Lekhara (@AvaniLekhara) | Twitter

Read more- ਫਗਵਾੜਾ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਹੋਣਗੇ ਜਸਬੀਰ ਸਿੰਘ ਗੜ੍ਹੀ 

ਉਨ੍ਹਾਂ ਨੇ ਕਵਾਲੀਫਿਕੇਸ਼ਨ ਰਾਊਂਡ ਵਿਚ 621.7 ਦੇ ਕੁਲ ਸਕੋਰ ਦੇ ਨਾਲ 7ਵੇਂ ਸਥਾਨ 'ਤੇ ਫਾਈਨਲ ਲਈ ਕਵਾਲੀਫਾਈ ਕੀਤਾ। ਸ਼ੋਪੀਸ ਇਵੈਂਟ ਦੇ ਫਾਈਨਲ ਵਿਚ ਪਹੁੰਚਣ ਲਈ ਮੱਧਮ ਸ਼ੁਰੂਆਤ ਤੋਂ ਬਾਅਦ ਅਵਨੀ ਨੇ ਚੰਗੀ ਰਿਕਵਰੀ ਕੀਤੀ। 
ਉਸ ਨੇ ਕਵਾਲੀਫਿਕੇਸ਼ਨ ਦੇ ਆਖਰੀ ਦੌਰ ਵਿਚ 104.1 ਸਕੋਰ ਕਰਨ ਤੋਂ ਪਹਿਲਾਂ ਖੇਡ ਵਿਚ ਆਉਣ ਦੇ ਆਪਣੇ ਤੀਜੇ ਅਤੇ ਚੌਥੀ ਕੋਸ਼ਿਸ਼ ਵਿਚ 104.9, 104.8 ਦਾ ਚੰਗਾ ਸਕੋਰ ਦਰਜ ਕੀਤਾ।

ਜੈਵਲਿਨ ਥ੍ਰੋ ਵਿਚ ਭਾਰਤ ਨੂੰ ਮਿਲੇ ਤੋ ਤਮਗੇ

ਟੋਕੀਓ ਪੈਰਾਉਲੰਪਿਕ ਵਿਚ ਭਾਰਤ ਨੇ ਜੈਵਲਿਨ ਥ੍ਰੋਅ ਵਿਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤੇ ਕਾਂਸੀ ਦੇ ਤਗਮਾ ਹਾਸਲ ਕੀਤਾ। ਦੇਵੇਂਦਰ ਝਾਝਰੀਆ ਨੇ ਚਾਂਦੀ ਦਾ ਅਤੇ ਸੁੰਦਰ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਇਸ ਤਰ੍ਹਾਂ ਭਾਰਤ ਨੇ ਟੋਕੀਓ ਪੈਰਾ ਉਲੰਪਿਕ ਵਿਚ ਕੁੱਲ 7 ਤਗਮੇ ਹਾਸਲ ਕਰ ਲਏ ਹਨ।

In The Market