LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Malwa
2aug cm maaan

ਚੰਡੀਗੜ੍ਹ: ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨੇੜਲੀਆਂ ਸਰਾਵਾਂ ਨੂੰ ਜੀ.ਐੱਸ.ਟੀ. ਦੇ ਘੇਰੇ ਵਿਚ ਲਿਆਉਣ ਦੇ ਫੈਸਲੇ ਨੂੰ ਆਪਹੁਦਰਾ ਅਤੇ ਅਣਉਚਿਤ ਕਦਮ ਦੱਸਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। Also Read: ਮੂਸੇਵਾਲਾ ਮਾਮਲੇ 'ਚ ਰਾਜਸਥਾਨ ਦੇ ਹਿਸਟਰੀ ਸ਼ੀਟਰ ਨੂੰ ਪੰਜਾਬ ਲਿਆਈ ਪੁਲਿਸ, ਸ਼ਾਰਪਸ਼ੂਟਰਾਂ ਲਈ ਫਤਿਹਬਾਦ ਭੇਜੀ ਸੀ ਬੋਲੈਰੋ ਅੱਜ ਇੱਥੋਂ ਜਾਰੀ ਬਿਆਨ ਵਿਚ ਮੁੱਖ ਮੰਤਰੀ ਨੇ ਹਰਿਮੰਦਰ ਸਾਹਿਬ ਨੇੜਲੀਆਂ ਸਰਾਵਾਂ ਉਤੇ ਜੀ.ਐਸ.ਟੀ. ਲਾਉਣ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਐਨ.ਆਰ.ਆਈ. ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਅਤੇ ਮਾਤਾ ਭਾਗ ਕੌਰ ਨਿਵਾਸ ਸਮੇਤ ਸਰਾਵਾਂ ਦਰਬਾਰ ਸਾਹਿਬ ਨਾਲ ਸਬੰਧਤ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਸਰਾਵਾਂ ਦਾ ਮੁੱਖ ਮਨੋਰਥ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਦੇ ਰਹਿਣ ਦੀ ਵਿਵਸਥਾ ਕਰਨਾ ਹੈ ਜਿਸ ਕਰਕੇ ਇਹ ਸਰਾਵਾਂ ਗੁਰਦੁਆਰਾ ਕੰਪਲੈਕਸ ਦਾ ਅਨਿੱਖੜਵਾਂ ਹਿੱਸਾ ਹਨ। ਮੁੱਖ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੋਂ ਇਹ ਸਰਾਵਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਮੁਨਾਫਾ ਨਾ ਕਮਾਉਣ ਦੇ ਉਦੇਸ਼ ਨਾਲ ਅਰਾਮਦਾਇਕ ਠਹਿਰ ਮੁਹੱਈਆ ਕਰਵਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਸਰਾਵਾਂ ਦੇ ਕਮਰਿਆਂ ਨੂੰ ਜੀ.ਐਸ.ਟੀ. ਦੇ ਘੇਰੇ ਵਿਚ ਲਿਆਉਣ ਨਾਲ ਦੁਨੀਆ ਭਰ ਤੋਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਹੁਣ ਮਹਿੰਗੇ ਭਾਅ ਉਤੇ ਕਮਰੇ ਲੈਣੇ ਪੈਣਗੇ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸਰਾਵਾਂ ਗੈਰ-ਵਪਾਰਕ ਸੰਸਥਾਵਾਂ ਹਨ ਅਤੇ ਇਨ੍ਹਾਂ ਦਾ ਨਿਰਮਾਣ ਪਵਿੱਤਰ ਨਗਰੀ ਵਿਖੇ ਰੋਜ਼ਾਨਾ ਆਉਣ ਵਾਲੀਆਂ ਹਜ਼ਾਰਾਂ ਸੰਗਤਾਂ ਦੀ ਸਹੂਲਤ ਲਈ ਕੀਤਾ ਗਿਆ ਹੈ। Also Read: 'ਗੁੱਡ ਲੱਕ ਜੈਰੀ' ਫਿਲਮ ਨੂੰ ਲੈ ਕੇ ਪੰਜਾਬੀ ਐਕਟਰਾਂ 'ਚ ਗੁੱਸਾ, ਰਣਜੀਤ ਬਾਵਾ ਨੇ ਆਖੀ ਇਹ ਗੱਲ... ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦਾ ਇਹ ਨਿਰਆਧਾਰ ਫੈਸਲਾ ਬਿਨਾਂ ਕਿਸੇ ਦੇਰੀ ਤੋਂ ਵਾਪਸ ਲਿਆ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਐਨ.ਡੀ.ਏ. ਸਰਕਾਰ ਨੇ ਇਸ ਤੋਂ ਪਹਿਲਾਂ ਵੀ ਲੰਗਰ ਉਤੇ ਜੀ.ਐਸ.ਟੀ. ਲਾਉਣ ਦਾ ਫੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੁਣ ਫੇਰ ਸਰਾਵਾਂ ਉਤੇ ਜੀ.ਐਸ.ਟੀ. ਲਾਉਣ ਦਾ ਕਦਮ ਚੁੱਕ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਂਦੀਆਂ ਸਮੂਹ ਸੰਗਤਾਂ ਖਾਸ ਕਰਕੇ ਸਿੱਖਾਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ।

2aug moosa

ਮਾਨਸਾ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ ਰਾਜਸਥਾਨ ਦੇ ਹਿਸਟਰੀ ਸ਼ੀਟਰ ਅਰਸ਼ਦ ਖਾਨ ਨੂੰ ਲਿਆਂਦਾ ਹੈ। ਉਸ ਨੂੰ ਚੁਰੂ ਦੀ ਜ਼ਿਲ੍ਹਾ ਜੇਲ੍ਹ ਤੋਂ ਲਿਆਂਦਾ ਗਿਆ ਹੈ। ਅਰਸ਼ਦ ਖਾਨ ਨੂੰ ਮਾਨਸਾ ਲਿਆ ਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਪੰਜਾਬ ਪੁਲਿਸ ਅਨੁਸਾਰ ਅਰਸ਼ਦ ਖਾਨ ਨੇ ਮੂਸੇਵਾਲਾ ਦੇ ਕਤਲ ਲਈ ਸ਼ਾਰਪਸ਼ੂਟਰਾਂ ਨੂੰ ਬੋਲੈਰੋ ਦਿੱਤੀ ਸੀ। ਇਹ ਬੋਲੈਰੋ ਕਤਲ ਵਿੱਚ ਵਰਤੀ ਗਈ ਸੀ। ਉਹ ਕਿਸ ਰਾਹੀਂ ਬੋਲੈਰੋ ਨੂੰ ਕਾਤਲਾਂ ਤੱਕ ਲੈ ਕੇ ਗਿਆ, ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। Also Read: 'ਗੁੱਡ ਲੱਕ ਜੈਰੀ' ਫਿਲਮ ਨੂੰ ਲੈ ਕੇ ਪੰਜਾਬੀ ਐਕਟਰਾਂ 'ਚ ਗੁੱਸਾ, ਰਣਜੀਤ ਬਾਵਾ ਨੇ ਆਖੀ ਇਹ ਗੱਲ... ਫਰਵਰੀ ਵਿਚ ਹੀ ਆ ਗਈ ਸੀ ਬੋਲੈਰੋ ਪੰਜਾਬ ਪੁਲਿਸ ਦੇ ਸੂਤਰਾਂ ਅਨੁਸਾਰ ਬੋਲੈਰੋ ਫਰਵਰੀ ਮਹੀਨੇ ਵਿੱਚ ਹੀ ਹਰਿਆਣਾ ਦੇ ਫਤਿਹਾਬਾਦ ਵਿੱਚ ਆਈ ਸੀ। ਇਸ ਨੂੰ ਸਰਦਾਰਸ਼ਹਿਰ ਤੋਂ ਹਿਸਟਰੀ ਸ਼ੀਟਰ ਅਰਸ਼ਦ ਖਾਨ ਨੇ ਭੇਜਿਆ ਸੀ। ਇਸ ਬੋਲੈਰੋ 'ਚ ਹਰਿਆਣਾ ਦੇ ਸ਼ਾਰਪਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕਸ਼ਿਸ਼ ਅਤੇ ਦੀਪਕ ਮੁੰਡੀ ਸਵਾਰ ਸਨ। ਜਿਨ੍ਹਾਂ ਨੇ 29 ਮਈ ਨੂੰ ਮਾਨਸਾ ਵਿਖੇ ਮੂਸੇਵਾਲਾ ਦਾ ਕਤਲ ਕੀਤਾ ਸੀ। ਰੋਹਿਤ ਗੋਦਾਰਾ ਗੈਂਗ ਨਾਲ ਵੀ ਜੁੜਿਆ ਹੋਇਆ ਬੋਲੈਰੋ ਕੁਨੈਕਸ਼ਨਮੂਸੇਵਾਲਾ ਦੇ ਕਤਲ ਵਿੱਚ ਵਰਤੀ ਗਈ ਬੋਲੈਰੋ ਦਾ ਸਬੰਧ ਵੀ ਰਾਜਸਥਾਨ ਦੇ ਰੋਹਿਤ ਗੋਦਾਰਾ ਗੈਂਗ ਨਾਲ ਹੈ। ਸੂਤਰਾਂ ਮੁਤਾਬਕ ਬੋਲੈਰੋ ਫਰਵਰੀ ਮਹੀਨੇ 'ਚ ਹੀ ਖਰੀਦੀ ਗਈ ਸੀ। ਇਹ ਰੋਹਿਤ ਗੋਦਾਰਾ ਹੀ ਸੀ ਜਿਸ ਨੇ ਆਪਣੇ ਗੁੰਡੇ ਰਾਹੀਂ ਬੋਲੈਰੋ ਖਰੀਦੀ ਸੀ। ਜੋ ਕਿ ਸਰਦਾਰਸ਼ਹਿਰ ਦੇ ਹਿਸਟਰੀ ਸ਼ੀਟਰ ਅਰਸ਼ਦ ਖਾਨ ਨੂੰ ਪਹੁੰਚਾਈ ਗਈ ਸੀ। ਖਾਨ ਰਾਹੀਂ ਇਹ ਬੋਲੈਰੋ ਫਤਿਹਾਬਾਦ ਵਿੱਚ ਸ਼ਾਰਪਸ਼ੂਟਰਾਂ ਤੱਕ ਪਹੁੰਚ ਗਈ। ਇਸ ਵਿੱਚ ਗੋਦਾਰਾ ਗੈਂਗ ਦੇ ਗੈਂਗਸਟਰ ਦਾਨਾਰਾਮ ਦੀ ਭੂਮਿਕਾ ਵੀ ਸ਼ੱਕੀ ਹੈ। Also Read: ਪੰਜਾਬ ਦੀ ਧੀ ਨੇ ਕਾਮਨਵੈਲਥ 'ਚ ਜਿੱਤਿਆ ਮੈਡਲ, ਮਾਨ ਸਰਕਾਰ ਵਲੋਂ 40 ਲੱਖ ਰੁਪਏ ਨਕਦ ਇਨਾਮ ਦਾ ਐਲਾਨ ਮੂਸੇਵਾਲਾ ਕਤਲ ਕਾਂਡ ਦਾ ਇਕ ਸ਼ਾਰਪ ਸ਼ੂਟਰ ਅਜੇ ਤੱਕ ਫਰਾਰਸਿੱਧੂ ਮੂਸੇਵਾਲਾ ਦਾ ਕਤਲ ਲਾਰੈਂਸ ਗੈਂਗ ਨੇ ਕੀਤਾ ਸੀ। ਮੂਸੇਵਾਲਾ ਨੂੰ 6 ਸ਼ਾਰਪਸ਼ੂਟਰਾਂ ਨੇ ਗੋਲੀ ਮਾਰ ਦਿੱਤੀ ਸੀ। ਇਨ੍ਹਾਂ ਵਿੱਚੋਂ ਪ੍ਰਿਆਵਰਤ ਫ਼ੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਛੇਵਾਂ ਸ਼ਾਰਪਸ਼ੂਟਰ ਦੀਪਕ ਮੁੰਡੀ ਅਜੇ ਫਰਾਰ ਹੈ।...

2aug boxer

ਚੰਡੀਗੜ੍ਹ- ਨਾਭਾ ਦੇ ਪਿੰਡ ਮੈਹਸ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਪਿੰਡ ਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਪਿੰਡ ਨਿਵਾਸੀਆਂ ਵੱਲੋਂ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਭੰਗੜੇ ਵੀ ਪਏ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਹਰਜਿੰਦਰ ਕੌਰ ਨੂੰ ਵਧਾਈ ਦਿੱਤੀ ਗਈ ਹੈ। Also Read: ਅਗਸਤ 'ਚ ਵੀ ਜੰਮ ਕੇ ਹੋਵੇਗੀ ਬਰਸਾਤ, ਕੱਲ੍ਹ ਤੋਂ 3 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਬਰਮਿੰਘਮ ਖੇਡਾਂ 2022 ਵਿੱਚ ਪੰਜਾਬ ਦੀ ਵੇਟਲਿਫਟਰ ਹਰਜਿੰਦਰ ਕੌਰ ਨੇ ਕਾਂਸੀ ਦਾ ਮੈਡਲ ਜਿੱਤਿਆ। ਨਾਭਾ ਨੇੜਲੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੂੰ ਪੰਜਾਬ ਸਰਕਾਰ ਖੇਡ ਵਿਭਾਗ ਦੀ ਨੀਤੀ ਤਹਿਤ 40 ਲੱਖ ਰੁਪਏ ਦਾ ਨਗਦ ਇਨਾਮ ਦੇਵੇਗੀ। ਇਸ ਮਾਣਮੱਤੀ ਖਿਡਾਰਨ ਦੀ ਇਹ ਪ੍ਰਾਪਤੀ ਆਉਣ ਵਾਲੇ ਖਿਡਾਰੀਆਂ ਖ਼ਾਸ ਕਰਕੇ ਸਾਡੀਆਂ ਬੱਚੀਆਂ ਨੂੰ ਉਤਸ਼ਾਹਤ ਕਰੇਗੀ., — Bhagwant Mann (@BhagwantMann) August 2, 2022   ਇਸੇ ਦੌਰਾਨ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਹਰਜਿੰਦਰ ਕੌਰ ਨੂੰ ਉਸ ਦੀ ਪ੍ਰਾਪਤੀ ਲਈ ਵਧਾਈ ਦਿੱਤੀ ਉੱਥੇ ਹੀ ਉਸ ਲਈ 40 ਲੱਖ ਰੁਪਏ ਨਕਦ ਇਨਾਮ ਦਾ ਵੀ ਐਲਾਨ ਕੀਤਾ। ਉਨ੍ਹਾਂ ਕੀਤੇ ਟਵੀਟ ਵਿਚ ਲਿਖਿਆ ਕਿ ਬਰਮਿੰਘਮ ਖੇਡਾਂ 2022 ਵਿੱਚ ਪੰਜਾਬ ਦੀ ਵੇਟਲਿਫਟਰ ਹਰਜਿੰਦਰ ਕੌਰ ਨੇ ਕਾਂਸੀ ਦਾ ਮੈਡਲ ਜਿੱਤਿਆ। ਨਾਭਾ ਨੇੜਲੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੂੰ ਪੰਜਾਬ ਸਰਕਾਰ ਖੇਡ ਵਿਭਾਗ ਦੀ ਨੀਤੀ ਤਹਿਤ 40 ਲੱਖ ਰੁਪਏ ਦਾ ਨਗਦ ਇਨਾਮ ਦੇਵੇਗੀ। ਇਸ ਮਾਣਮੱਤੀ ਖਿਡਾਰਨ ਦੀ ਇਹ ਪ੍ਰਾਪਤੀ ਆਉਣ ਵਾਲੇ ਖਿਡਾਰੀਆਂ ਖ਼ਾਸ ਕਰਕੇ ਸਾਡੀਆਂ ਬੱਚੀਆਂ ਨੂੰ ਉਤਸ਼ਾਹਤ ਕਰੇਗੀ। Also Read: ਸਾਬਕਾ CM ਚੰਨੀ ਦੀ SMO ਭਰਜਾਈ ਨੇ ਦਿੱਤਾ ਅਸਤੀਫਾ, ਹਸਪਤਾਲ ਦੇ ਖਸਤਾ ਹਾਲ 'ਤੇ ਭੜਕੇ ਸਨ ਸਿਹਤ ਮੰਤਰੀ ਰਾਸ਼ਟਰਮੰਡਲ ਖੇਡਾਂ ਵਿੱਚ ਨਾਭਾ ਨੇੜਲੇ ਪਿੰਡ ਮੈਹਸ ਦੀ ਜੰਮਪਲ ਹਰਜਿੰਦਰ ਕੌਰ ਵੱਲੋਂ ਵੇਟ ਲਿਫਟਿੰਗ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਵਧਾਈਆਂ…ਹਰਜਿੰਦਰ ਤੁਸੀਂ ਪੰਜਾਬ ਦੀਆਂ ਬੱਚੀਆਂ ਲਈ ਪ੍ਰੇਰਣਾਸਰੋਤ ਬਣੋਗੇ…ਤੁਹਾਡੇ ਮਾਪੇ ਅਤੇ ਕੋਚ ਸਾਹਿਬਾਨ ਨੂੰ ਵੀ ਵਧਾਈਆਂ…ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ…ਚੱਕਦੇ ਇੰਡੀਆ…. pic.twitter.com/qtn3lkgHJ5 — Bhagwant Mann (@BhagwantMann) August 2, 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਸਾਧਾਰਣ ਪਰਿਵਾਰਾਂ ਦੇ ਬੱਚਿਆਂ ਦਾ ਸ਼ਾਨਦਾਰ ਪ੍...

2aug barish

ਲੁਧਿਆਣਾ- ਜੁਲਾਈ ਵਿੱਚ ਮੌਨਸੂਨ ਦੀ ਭਾਰੀ ਬਰਸਾਤ ਹੋਈ ਹੈ। ਪੰਜਾਬ ਵਿੱਚ ਇਸ ਸਾਲ 2001 ਦੇ ਮੁਕਾਬਲੇ 38 ਫੀਸਦੀ ਜ਼ਿਆਦਾ ਮੀਂਹ ਪਿਆ ਹੈ। ਅਗਸਤ ਵਿਚ ਵੀ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਵੀ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। 3, 4 ਅਤੇ 5 ਅਗਸਤ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਕਈ ਥਾਵਾਂ 'ਤੇ ਬਿਜਲੀ ਵੀ ਡਿੱਗ ਸਕਦੀ ਹੈ। Also Read: ਸਾਬਕਾ CM ਚੰਨੀ ਦੀ SMO ਭਰਜਾਈ ਨੇ ਦਿੱਤਾ ਅਸਤੀਫਾ, ਹਸਪਤਾਲ ਦੇ ਖਸਤਾ ਹਾਲ 'ਤੇ ਭੜਕੇ ਸਨ ਸਿਹਤ ਮੰਤਰੀ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਭਵਿੱਖਬਾਣੀ ਅਨੁਸਾਰ ਅਗਸਤ ਅਤੇ ਸਤੰਬਰ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋ ਸਕਦੀ ਹੈ। ਜੇਕਰ ਭਵਿੱਖਬਾਣੀ ਸਹੀ ਨਿਕਲਦੀ ਹੈ ਤਾਂ ਝੋਨੇ ਅਤੇ ਬਾਸਮਤੀ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਵੱਡੀ ਰਾਹਤ ਹੋਵੇਗੀ। ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਵਧਣ ਦੀ ਉਮੀਦ ਹੈ। ਹੁਣ ਤੱਕ ਪੰਜਾਬ ਦੇ ਤਿੰਨ-ਚਾਰ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਈ ਹੈ। ਮੌਨਸੂਨ ਸਰਗਰਮ ਹੋਣ ਕਾਰਨ ਪਿਛਲੇ ਪੰਜ ਦਿਨਾਂ ਤੋਂ ਰੁਕ-ਰੁਕ ਕੇ ਹਲਕੀ ਤੇ ਭਾਰੀ ਬਾਰਸ਼ ਹੋ ਰਹੀ ਹੈ, ਜਿਸ ਨਾਲ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਪਰ ਮੰਗਲਵਾਰ ਤੋਂ ਬੱਦਲ ਵਾਪਸ ਚਲੇ ਗਏ। ਬੱਦਲ ਇੱਕ ਵਾਰ ਵੀ ਨਜ਼ਰ ਨਹੀਂ ਆਏ। ਸਵੇਰੇ 5.30 ਵਜੇ ਹੀ ਸੂਰਜ ਦੇਵਤਾ ਪ੍ਰਗਟ ਹੋਏ ਅਤੇ ਸੰਕੇਤ ਦਿੱਤਾ ਕਿ ਹੁਣ ਸੂਰਜ ਅਸਮਾਨ ਤੋਂ ਅੱਗ ਵਰ੍ਹਾਏਗਾ। ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਸੂਰਜ ਵੀ ਚੜ੍ਹਦਾ ਗਿਆ। Also Read: 'ਰਾਤ 3 ਵਜੇ ਹੀਰੋ ਬੁਲਾਏ ਤਾਂ ਜਾਣਾ ਪਵੇਗਾ, ਸਮਝੌਤਾ ਨਾ ਕੀਤਾ ਤਾਂ...', ਮੱਲਿਕਾ ਸ਼ੇਰਾਵਤ ਨੇ ਖੋਲ੍ਹੇ ਕਈ ਰਾਜ਼ ਹਵਾ ਗੁਣਵੱਤਾ ਇੰਡੈਕਸ 208 ਰਿਹਾਸਵੇਰੇ ਸਾਢੇ 8 ਵਜੇ ਤੱਕ ਕੜਕਦੀ ਧੁੱਪ ਨਿਕਲ ਗਈ, ਜਿਸ ਕਾਰਨ ਲੋਕ ਫਿਰ ਤੋਂ ਤਪਦੀ ਗਰਮੀ ਤੋਂ ਬੇਚੈਨ ਹੋ ਗਏ। ਸਵੇਰੇ 8 ਵਜੇ ਪਾਰਾ 25 ਡਿਗਰੀ ਸੈਲਸੀਅਸ 'ਤੇ ਸੀ ਜਦਕਿ ਏਅਰ ਕੁਆਲਿਟੀ ਇੰਡੈਕਸ 208 'ਤੇ ਰਿਹਾ। ਮੌਸਮ ਵਿਭਾਗ ਅਨੁਸਾਰ ਅੱਜ ਦੁਪਹਿਰ ਤੱਕ ਤੇਜ਼ ਧੁੱਪ ਨਿਕਲੇਗੀ। ਸ਼ਾਮ ਨੂੰ ਬੱਦਲ ਵਾਪਸ ਆ ਸਕਦੇ ਹਨ। ਕੱਲ੍ਹ ਵੀ ਆਸਮਾਨ 'ਚ ਬੱਦਲ ਛਾਏ ਰਹਿਣ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਪੰਜਾਬ 'ਚ ਮੌਸਮ ਮਿਹਰਬਾਨ ਰਿਹਾ ਹੈ।...

1 aug bishnoyi

ਮੋਗਾ- ਰਣਜੀਤ ਸਿੰਘ ਰਾਣਾ ਕਤਲ ਮਾਮਲੇ ਵਿਚ ਮਲੋਟ ਥਾਣਾ ਸਦਰ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਦੁਬਾਰਾ ਲਿਆ ਗਿਆ ਚਾਰ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਸੋਮਵਾਰ ਸਵੇਰੇ ਮਲੋਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਥੋਂ ਮੋਗਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਟ੍ਰਾਂਜ਼ਿਟ ਰਿਮਾਂਡ ਉੱਤੇ ਲੈ ਲਿਆ ਹੈ। Also Read: ਪੰਜਾਬ 'ਚ ਕੋਰੋਨਾ ਵਾਇਰਸ: 2 ਮੰਤਰੀਆਂ ਤੇ ਡਿਪਟੀ ਸਪੀਕਰ ਤੋਂ ਬਾਅਦ ਪਟਿਆਲਾ DC ਨਿਕਲੇ ਪਾਜ਼ੇਟਿਵ 20 ਅਕਤੂਬਰ 2020 ਨੂੰ ਮਲੋਟ ਦੇ ਨੇੜੇ ਪਿੰਡ ਔਲਖ ਵਿਚ ਮੁਕਤਸਰ ਨਿਵਾਸੀ ਰਣਜੀਤ ਸਿੰਘ ਰਾਣਾ ਦਾ ਕੁਝ ਲੋਕਾਂ ਨੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਕਤਲਕਾਂਡ ਵਿਚ ਰਾਣਾ ਦੀ ਪਤਨੀ ਦੇ ਬਿਆਨ ਉੱਤੇ ਕੇਸ ਦਰਜ ਹੋਇਆ ਸੀ। ਇਸ ਕੇਸ ਵਿਚ 21 ਜੁਲਾਈ ਨੂੰ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਥਾਣਾ ਸਦਰ ਮਲੋਟ ਦੀ ਅਦਾਲਤ ਵਿਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਲਿਆ ਸੀ। ਲਾਰੈਂਸ ਦਾ ਰਿਮਾਂਡ ਪੂਰਾ ਹੋਣ ਦੇ ਬਾਅਦ 28 ਜੁਲਾਈ ਨੂੰ ਦੁਬਾਰਾ ਰਿਮਾਂਡ ਮੰਗਿਆ ਗਿਆ, ਜਿਸ ਉੱਤੇ 4 ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ ਸੀ। ਸੋਮਵਾਰ ਨੂੰ ਫਿਰ ਤੋਂ ਲਾਰੈਂਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਉੱਥੇ ਫਰੀਦਕੋਟ ਤੇ ਮੋਗਾ ਪੁਲਿਸ ਨੇ ਲਾਰੈਂਸ ਦੇ ਰਿਮਾਂਡ ਦੀ ਮੰਗ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਮੋਗਾ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ ਦੇ ਦਿੱਤਾ ਹੈ।

1aug dc

ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੌਤਾਂ ਲੁਧਿਆਣਾ ਤੇ ਜਲੰਧਰ ਵਿਚ ਹੋਈਆਂ ਹਨ। ਉਥੇ ਹੀ ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਕੋਵਿਡ ਪਾਜ਼ੇਟਿਵ ਹੋ ਗਈ ਹੈ। ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਦੇ ਰਾਹੀਂ ਇਹ ਜਾਣਕਾਰੀ ਦਿੱਤੀ ਹੈ। Also Read: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਡਾ ਖੁਲਾਸਾ, ਗੈਂਗਸਟਰ ਗੋਲਡੀ ਬਰਾੜ ਨੇ ਤਿਆਰ ਕੀਤੇ ਸਨ 9 ਸ਼ੂਟਰ ਇਸ ਤੋਂ ਪਹਿਲਾਂ ਜੇਲ੍ਹ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ, ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਤੇ ਡਿਪਟੀ ਸਪੀਕਰ ਜੈਕਿਸ਼ਨ ਰੋੜੀ ਵੀ ਪਾਜ਼ੇਟਿਵ ਹੋ ਚੁੱਕੇ ਹਨ। ਪੰਜਾਬ ਦੇ ਲਿਹਾਜ਼ ਨਾਲ ਚਿੰਤਾਜਨਕ ਗੱਲ ਇਹ ਹੈ ਕਿ 102 ਮਰੀਜ਼ ਲਾਈਫ ਸੇਵਿੰਗ ਸਪੋਰਟ ਉੱਤੇ ਪਹੁੰਚ ਗਏ ਹਨ। ਇਨ੍ਹਾਂ ਵਿਚੋਂ 86 ਆਕਸੀਜਨ, 14 ICU ਤੇ 2 ਵੈਂਟੀਲੇਟਰ ਉੱਤੇ ਹਨ। 24 ਘੰਟਿਆਂ ਵਿਚ 467 ਮਰੀਜ਼, 3 ਹਜ਼ਾਰ ਤੋਂ ਵਧੇਰੇ ਐਕਟਿਵ ਕੇਸਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ 467 ਮਰੀਜ਼ ਮਿਲੇ ਹਨ। ਜਿਸ ਤੋਂ ਬਾਅਦ ਐਕਟਿਵ ਕੇਸ 3,121 ਹੋ ਚੁੱਕੇ ਹਨ। ਸਭ ਤੋਂ ਵਧੇਰੇ 75 ਮਰੀਜ਼ ਜਲੰਧਰ, ਮੋਹਾਲੀ ਵਿਚ 63, ਲੁਧਿਆਣਾ ਵਿਚ 46, ਪਟਿਆਲਾ ਵਿਚ 37 ਮਰੀਜ਼ ਮਿਲੇ ਹਨ। ਪੰਜਾਬ ਵਿਚ ਪਾਜ਼ੇਟਿਵਿਟੀ ਰੇਟ 4.68 ਫੀਸਦ ਪਹੁੰਚ ਚੁੱਕੀ ਹੈ। ਐਤਵਾਰ ਨੂੰ 10,591 ਸੈਂਪਲ ਲਏ ਗਏ ਸਨ, ਜਦਕਿ 9974 ਦੀ ਕੋਵਿਡ ਟੈਸਟਿੰਗ ਹੋਈ। Also Read: ਪੰਜਾਬ AG 'ਤੇ ਨਵਾਂ ਘਮਸਾਣ: ਕਾਂਗਰਸ ਨੇ ਵਿਨੋਦ ਘਈ ਦੇ ਭਰਾ ਨੂੰ ਲਾਇਆ ਲੀਗਲ ਸੈੱਲ ਚੇਅਰਮੈਨ ਕਾਂਗਰਸ ਬੋਲੀ- ਸਰਕਾਰ ਦੇਵੇ ਧਿਆਨਪੰਜਾਬ ਸਰਕਾਰ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਸਰਕਾਰ ਨੂੰ ਕੋਰੋਨਾ ਦੀ ਹਾਲਤ ਉੱਤੇ ਅਲਰਟ ਕੀਤਾ ਹੈ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਵਿਚ ਮਾਸਕ ਲਾਜ਼ਮੀ ਹੋਣ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਵਧੇ ਕੋਵਿਡ ਕੇਸਾਂ ਨਾਲ ਸਾਵਧਾਨ ਹੋਣ ਦੀ ਲੋੜ ਹੈ। ਪੰਜਾਬ ਸਰਕਾਰ ਨੂੰ ਸਾਵਦਾਨ ਹੋਣਾ ਚਾਹੀਦਾ ਹੈ ਤਾਂਕਿ ਕਿਤੇ ਬਹੁਤ ਦੇਰ ਨਾਲ ਹੋ ਜਾਵੇ। ਮਰੀਜ਼ ਤੇਜ਼ੀ ਨਾਲ ਵਧ ਰਹੇ ਹਨ। ...

1aug sidhu

ਚੰਡੀਗੜ੍ਹ- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ 6 ਨਵੀਂ ਬਲਕਿ 9 ਸ਼ੂਟਰ ਤਿਆਰ ਕੀਤੇ ਗਏ ਸਨ। ਇਨ੍ਹਾਂ ਵਿਚ ਮਨਦੀਪ ਸਿੰਘ ਉਰਫ ਤੁਫਾਨ ਬਟਾਲਾ, ਮਨਪ੍ਰੀਤ ਸਿੰਘ ਉਰਫ ਮਨੀ ਰਈਆ ਤੇ ਇਕ ਹੋਰ ਸ਼ੂਟਰ ਸ਼ਾਮਲ ਸੀ। ਇਹ ਤਿੰਨੋਂ ਮੂਸੇਵਾਲਾ ਦੀ ਰੇਕੀ ਵਿਚ ਵੀ ਸ਼ਾਮਲ ਸਨ। 29 ਮਈ ਨੂੰ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਨ੍ਹਾਂ ਨੂੰ ਕਤਲ ਦੇ ਕੋਰੋਲਾ ਮਾਡਿਊਲ ਵਿਚ ਸ਼ਾਮਲ ਕੀਤਾ ਗਿਆ ਸੀ। ਗੋਲਡੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਮੂਸੇਵਾਲਾ ਦੇ ਕਤਲ ਦੇ ਲਈ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਦੇ ਨਾਲ ਜਾਣਗੇ। Also Read: ਪੰਜਾਬ AG 'ਤੇ ਨਵਾਂ ਘਮਸਾਣ: ਕਾਂਗਰਸ ਨੇ ਵਿਨੋਦ ਘਈ ਦੇ ਭਰਾ ਨੂੰ ਲਾਇਆ ਲੀਗਲ ਸੈੱਲ ਚੇਅਰਮੈਨ ਇਸ ਤੋਂ ਬਾਅਦ ਅਚਾਨਕ ਕਤਲ ਤੋਂ ਇਕ ਦਿਨ ਪਹਿਲਾ 28 ਮਈ ਨੂੰ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਅਲੱਗ ਗੱਡੀ ਵਿਚ ਜਾਣ। ਉਹ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਨੂੰ ਕਵਰ ਦੇਣ। ਉਨ੍ਹਾਂ ਦੇ ਲਈ ਅਲੱਗ ਗੱਡੀ ਖੜੀ ਕੀਤੀ ਗਈ ਸੀ। ਹਾਲਾਂਕਿ ਅਚਾਨਕ ਗੋਲਡੀ ਬਰਾੜ ਨੇ ਤਿੰਨਾਂ ਨੂੰ ਉਥੋਂ ਇਲਾਕਾ ਖਾਲੀ ਕਰਨ ਲਈ ਕਿਹਾ। ਮੰਨਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਨਾਲ ਸਕਿਓਰਿਟੀ ਨਾ ਹੋਣ ਦੇ ਕਾਰਨ ਹੋਰ ਸ਼ੂਟਰਾਂ ਨੂੰ ਇਸ ਕਤਲਕਾਂਡ ਵਿਚ ਸ਼ਾਮਲ ਨਹੀਂ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਦੇ ਰਹੇ ਸਫਾਈਮੂਸੇਵਾਲਾ ਦੇ ਕਤਲ ਤੋਂ ਬਾਅਦ ਮਚੇ ਬਵਾਲ ਨੂੰ ਦੇਖਦੇ ਹੋਏ ਗੈਂਗਸਟਰ ਤੁਫਾਨ ਬਟਾਲਾ ਤੇ ਮਨੀ ਰਈਆ ਸੋਸ਼ਲ ਮੀਡੀਆ ਉੱਤੇ ਸਫਾਈ ਦੇ ਰਹੇ ਹਨ। ਜਿਸ ਵਿਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਦਾ ਮੂਸੇਵਾਲਾ ਕਤਲਕਾਂਡ ਨਾਲ ਕੋਈ ਲੈਣ-ਦੇਣ ਨਹੀਂ ਹੈ। ਦੋਵੇਂ ਹੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਖਾਸ ਹਨ। ਇਹ ਦੋਵੇਂ ਗੈਂਗਸਟਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਭਤੀਜੇ ਸੰਦੀਪ ਕਾਹਲੋਂ ਦੇ ਘਰ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਰੁਕੇ ਸਨ। 3 ਸ਼ਾਰਪਸ਼ੂਟਰ ਗ੍ਰਿਫਤਾਰ, 2 ਦਾ ਐਨਕਾਊਂਟਰ 1 ਫਰਾਰਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਹੁਣ ਤੱਕ 6 ਸ਼ਾਰਪਸ਼ੂਟਰਾਂ ਦਾ ਚਿਹਰਾ ਬੇਨਕਾਬ ਹੋਇਆ ਹੈ। ਇਨ੍ਹਾਂ ਵਿਚ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਗ੍ਰਿਫਤਾਰ ਕਰ ਲਿਆ ਹੈ। ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਦਾ ਅੰਮ੍ਰਿਤਸਰ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ। 1 ਸ਼ਾਰਪਸ਼ੂਟਰ ਦੀਪਕ ਮੁੰਡੀ ਅਜੇ ਵੀ ਫਰਾਰ ਹੈ।

1aug aga

ਚੰਡੀਗੜ੍ਹ- ਪੰਜਾਬ ਦੇ ਐਡਵੋਕੇਟ ਜਨਰਲ ਨੂੰ ਲੈ ਕੇ ਨਵਾਂ ਘਮਸਾਣ ਮਚ ਗਿਆ ਹੈ। ਆਮ ਆਦਮੀ ਪਾਰਟੀ ਸਰਕਾਰ ਦੇ ਨਵੇਂ ਐਡਵੋਕੇਟ ਜਨਰਲ ਵਿਨੋਦ ਘਈ ਦੇ ਭਰਾ ਐਡਵੋਕੇਟ ਬਿਪਿਨ ਘਈ ਨੂੰ ਲੀਗਲ ਸੈੱਲ ਚੇਅਰਮੈਨ ਬਣਾ ਦਿੱਤਾ ਗਿਆ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੱਲ੍ਹ ਇਹ ਸੂਚੀ ਜਾਰੀ ਕੀਤੀ। ਐਡਵੋਕੇਟ ਬਿਪਿਨ ਘਈ ਕਈ ਕਾਂਗਰਸ ਦੇ ਲੀਗਲ, ਹਿਊਮਨ ਰਾਈਟਸ ਤੇ ਆਰ.ਟੀ.ਆਈ. ਡਿਪਾਰਟਮੈਂਟਾਂ ਨੂੰ ਦੇਖਣਗੇ। ਉਥੇ ਹੀ ਬੇਅਦਬੀ ਕੇਸ ਵਿਚ ਰਾਮ ਰਹੀਮ ਦਾ ਵਕੀਲ ਹੋਣ ਕਾਰਨ ਬਹਿਬਲ ਕਲਾਂ ਇਨਸਾਫ ਮੋਰਚਾ ਨੇ ਵੀ ਸਰਕਾਰ ਦੇ ਐਡਵੋਕੇਟ ਜਨਰਲ ਨੂੰ ਹਟਾਉਣ ਦੀ ਮੰਗ ਕੀਤੀ ਹੈ। AG ਨੂੰ ਲੈ ਕੇ ਲਗਾਤਾਰ ਹੋ ਰਿਹਾ ਵਿਵਾਦਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਟਾਪ ਕ੍ਰਿਮਿਨਲ ਲਾਇਰ ਵਿਨੋਦ ਘਈ ਦੀ ਨਿਯੁਕਤੀ ਉੱਤੇ ਵਿਵਾਦ ਹੋ ਰਿਹਾ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੇਸ ਵਿਚ ਦੋਸ਼ੀ ਡੇਰਾ ਮੁਖੀ ਰਾਮ ਰਹੀਮ ਦੇ ਵਕੀਲ ਰਹਿ ਚੁੱਕੇ ਹਨ। ਵਿਰੋਧੀ ਦਲਾਂ ਦੇ ਇਲਾਵਾ ਸਿੱਖ ਸੰਗਠਨ ਵੀ ਉਨ੍ਹਾਂ ਦੀ ਨਿਯੁਕਤੀ ਦਾ ਵਿਰੋਧ ਕਰ ਰਹੇ ਹਨ। ਸਾਲ 2015 ਵਿਚ ਫਰੀਦਕੋਟ ਵਿਚ ਹੋਈ ਬੇਅਦਬੀ ਤੇ ਗੋਲੀਕਾਂਡ ਮਾਮਲੇ ਵਿਚ ਇਨਸਾਫ ਦੀ ਮੰਗ ਕਰ ਰਹੇ ਬਹਿਬਲ ਕਲਾਂ ਇਨਸਾਫ ਮੋਰਚਾ ਵੀ ਉਨ੍ਹਾਂ ਦੀ ਨਿਯੁਕਤੀ ਦੇ ਵਿਰੋਧ ਵਿਚ ਹੈ। ਮੋਰਚਾ ਨੇ ਮੰਗ ਕੀਤੀ ਹੈ ਕਿ ਐਡਵੋਕੇਟ ਜਨਰਲ ਨੂੰ ਹਟਾਇਆ ਜਾਵੇ। ਭਾਜਪਾ ਸੰਸਦ ਮੈਂਬਰ ਦੇ ਨਾਲ ਆ ਚੁੱਕੇ ਨੇ ਨਜ਼ਰਇਸ ਤੋਂ ਪਹਿਲਾਂ ਸੀਨੀਅਰ ਐਡਵੋਕੇਟ ਵਿਨੋਦ ਘਈ ਤੇ ਉਨ੍ਹਾਂ ਦੇ ਭਰਾ ਬਿਪਿਨ ਘਈ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨਾਲ ਨਜ਼ਰ ਆ ਚੁੱਕੇ ਹਨ। ਇਹ ਫੋਟੋ ਖੁਦ ਕਿਰਨ ਖੇਰ ਨੇ ਟਵੀਟ ਕੀਤੀ ਸੀ। ਜਿਸ ਵਿਚ ਉਹ ਐਡਵੋਕੇਟ ਘਈ ਦੇ ਘਰ ਵਿਚ ਬੈਠੀ ਹੈ। ਹਾਲਾਂਕਿ ਐਡਵੋਕੇਟ ਬਿਪਿਨ ਘਈ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦਾ ਕਿਵੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਆਮ ਆਦਮੀ ਪਾਰਟੀ ਨੇ ਖੁਦ ਉਨ੍ਹਾਂ ਨੂੰ ਅਪ੍ਰੋਚ ਕਰ ਮੈਰਿਟ ਦੇ ਆਧਾਰ ਉੱਤੇ ਉਨ੍ਹਾਂ ਦੀ ਨਿਯੁਕਤੀ ਕੀਤੀ ਹੈ। 

31july gangster

ਬਠਿੰਡਾ- ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਗੈਂਗਸਟਰ ਆਪਸ ਵਿਚ ਭਿੜ ਗਏ। ਇਸ ਦੌਰਾਨ ਗੈਂਗਸਟਰ ਸਾਰਜ ਮਿੰਟੂ ਤੇ ਸਾਗਰ ਦੀ ਕੁੱਟਮਾਰ ਕੀਤੀ ਗਈ। ਸਾਰਜ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ ਹੈ। ਇਸ ਨੇ ਸਿੱਧੂ ਮੂਸੇਵਾਲ ਨੂੰ ਮਾਰਨ ਦੇ ਲਈ ਗੱਡੀ ਮੁਹੱਈਆ ਕਰਵਾਈ ਸੀ। ਪੁਲਿਸ ਨੇ ਉਸ ਨੂੰ ਰਿਮਾਂਡ ਉੱਤੇ ਲੈ ਕੇ ਪੁੱਛਗਿੱਛ ਕੀਤੀ ਸੀ। ਸਾਰਜ ਮਿੰਟੂ ਤੇ ਸਾਗਰ ਨੂੰ ਜੇਲ੍ਹ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਬਠਿੰਡਾ ਪੁਲਿਸ ਨੇ ਕੁੱਟਮਾਰ ਦੇ ਮਾਮਲੇ ਵਿਚ ਗੈਂਗਸਟਰ ਜੋਗਿੰਦਰ ਸਿੰਘ ਤੇ ਪਲਵਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।  ਸ਼ਾਰਪਸ਼ੂਟਰ ਨੂੰ ਕੋਰੋਲਾ ਗੱਡੀ ਮੁਹੱਈਆ ਕਰਵਾਈ ਸੀਪੰਜਾਬ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਸ਼ਾਰਪਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮੰਨਾ ਦੇ ਕੋਲ ਕੋਰੋਲਾ ਗੱਡੀ ਸਾਰਜ ਮਿੰਟੂ ਨੇ ਹੀ ਪਹੁੰਚਾਈ ਸੀ। ਜੇਲ੍ਹ ਵਿਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਨੇ ਮਨਪ੍ਰੀਤ ਭਾਊ ਨੂੰ ਕੋਰੋਲਾ ਗੱਡੀ ਦਿੱਤੀ। ਫਿਰ ਸਾਰਜ ਮਿੰਟੂ ਦੇ ਕਹਿਣ ਉੱਤੇ ਮਨਪ੍ਰੀਤ ਭਾਊ ਨੇ ਅੱਗੇ ਇਹ ਕੋਰੋਲਾ ਗੱਡੀ ਸ਼ਾਰਪਸ਼ੂਟਰ ਨੂੰ ਦਿੱਤੀ। ਮਿੰਟੂ ਭਗਵਾਨਪੁਰੀਆ ਗੈਂਗ ਦਾ ਹੈ ਪਰ ਉਸ ਨੂੰ ਗੋਲਡੀ ਬਰਾੜ ਤੇ ਸਚਿਨ ਥਾਪਨ ਦਾ ਵੀ ਕਰੀਬੀ ਮੰਨਿਆ ਜਾਂਦਾ ਹੈ। ਗੈਂਗਵਾਰ ਜਾਂ ਮੂਸੇਵਾਲਾ ਦਾ ਕਤਲ ਬਣਿਆ ਕਾਰਨ, ਜਾਂਚ ਵਿਚ ਲੱਗੀ ਪੁਲਿਸਸਾਰਜ ਮਿੰਟੂ ਤੇ ਸਾਗਰ ਦੇ ਗੈਂਗਸਟਰ ਜੋਗਿੰਦਰ ਤੇ ਪਲਵਿੰਦਰ ਦੇ ਵਿਚਾਲੇ ਕੁੱਟਮਾਰ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਇਹ ਸਪੱਸ਼ਟ ਨਹੀਂ ਕਰ ਰਹੀ ਹੈ ਕਿ ਸਾਰਜ ਮਿੰਟੂ ਨੂੰ ਮੂਸੇਵਾਲ ਦੇ ਕਤਲ ਕਾਰਨ ਕੁੱਟਿਆ ਗਿਆ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ। ਸ਼ੁਰੂਆਤ ਵਿਚ ਇਸ ਨੂੰ ਗੈਂਗਸ ਦੀ ਆਪਸੀ ਲੜਾਈ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।  ਜੇਲ੍ਹ ਤੋਂ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੀ ਸੀ ਫੋਟੋਸਾਰਜ ਮਿੰਟੂ ਕੁਝ ਸਮਾਂ ਪਹਿਲਾਂ ਉਦੋਂ ਚਰਚਾ ਵਿਚ ਆਇਆ ਜਦੋਂ ਉਸ ਨੇ ਜੇਲ੍ਹ ਵਿਚੋਂ ਸੋਸ਼ਲ ਮੀਡੀਆ ਉੱਤੇ ਫੋਟੋ ਅਪਲੋਡ ਕੀਤੀ ਸੀ। ਅੰਮ੍ਰਿਤਸਰ ਦੇ ਰਹਿਣ ਵਾਲੇ ਸਾਰਜ ਮਿੰਟੂ ਦੇ ਖਿਲਾਫ ਕਤਲ, ਕਤਲ ਦੀ ਕੋਸ਼ਿਸ਼, ਰੰਗਦਾਰੀ, ਨਸ਼ਾ ਤਸਕਰੀ, ਹਥਿਆਰ ਰੱਖਣ ਦੇ ਡੇਢ ਦਰਜਨ ਤੋਂ ਵਧੇਰੇ ਮਾਮਲੇ ਦਰਜ ਹਨ। ਇਕ ਹਫਤਾ ਪਹਿਲਾਂ ਸਾਰਜ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਤਸਵੀਰਾਂ ਪੋਸਟ ਹੋਈਆਂ ਸਨ। ਸਾਰਜ ਦੀਆਂ ਇਹ ਤਸਵੀਰਾਂ ਜੇਲ੍ਹ ਦੇ ਅੰਦਰ ਖਿੱਚੀਆਂ ਗਈਆਂ ਸਨ। 2017 ਵਿਚ ਹਿੰਦੂ ਨੇਤਾ ਨੂੰ ਮਾਰੀ ਸੀ ਗੋਲੀਅੰਮ੍ਰਿਤਸਰ ਵਿਚ ਬਟਾਲਾ ਰੋਡ ਉੱਤੇ ਹਿੰਦੂ ਨੇਤਾ ਦਾ ਕਤਲ ਕਰਨ ਦੇ ਬਾਅਦ ਸਾਰਜ ਮਿੰਟੂ ਲਾਈਮਲਾਈਟ ਵਿਚ ਆਇਆ ਸੀ। ਸਾਰਜ ਮਿੰਟੂ ਨੇ ਅਕਤੂਬਰ 2017 ਵਿਚ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਗੈਂਗਸਟਰ ਮਿੰਟੂ ਖਤਰਨਾਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਿਰੋਹ ਦਾ ਮੈਂਬਰ ਹੈ। ਇਸ ਤੋਂ ਇਲਾਵਾ ਉਸ ਉੱਤੇ 18 ਦੇ ਨੇੜੇ ਕਤਲ, ਕਤਲ ਦੀ ਕੋਸ਼ਿਸ਼, ਲੁੱਟ, ਫਿਰੌਤੀ ਆਦਿ ਦੇ ਮਾਮਲੇ ਦਰਜ ਹਨ। ਜਿਨ੍ਹਾਂ ਦੇ ਟ੍ਰਾਇਲ ਕੋਰਟ ਵਿਚ ਚੱਲ ਰਹੇ ਹਨ। 

sardar udam singh

ਚੰਡੀਗੜ੍ਹ- ਕ੍ਰਾਂਤੀਕਾਰੀ ਯੋਧੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਪੂਰੇ ਭਾਰਤ ਵਿਚ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵਲੋਂ ਉਨ੍ਹਾਂ ਨੂੰ ਨਮਨ ਕੀਤਾ ਜਾ ਰਿਹਾ ਹੈ। ਉਥੇ ਹੀ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਮਹਾਨ ਸੂਰਬੀਰ ਕ੍ਰਾਂਤੀਕਾਰੀ ਯੋਧੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਨਮਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੇਕਸੂਰ ਲੋਕਾਂ 'ਤੇ ਹੋਏ ਜ਼ੁਲਮ ਨੂੰ ਨਾ ਸਹਿੰਦਿਆਂ ਇਹ ਧਾਰ ਲਿਆ ਕਿ ਅੰਗਰੇਜ਼ਾਂ ਤੋਂ ਬਦਲਾ ਲੈਣਾ ਹੈ ਅਤੇ ਇਹੀ ਅਣਖ ਉਨ੍ਹਾਂ ਨੂੰ ਵਿਦੇਸ਼ ਲੈ ਗਈ। ਸੁਨਾਮ ਊਧਮ ਸਿੰਘ ਵਾਲਾ ਵਿਖੇ 31 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਸਰਕਾਰ ਵਲੋਂ ਦੇਸ਼ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਜੀ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਕੀਤਾ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਉਤਸ਼ਾਹ ਨਾਲ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਸਮਾਗਮ ‘ਚ ਸ਼ਾਮਲ ਹੋਣ ਲਈ ਸੁਨਾਮ ਪਹੁੰਚਣ।  ਉਧਮ ਸਿੰਘ ਦਾ ਜਨਮ ਸੰਗਰੂਰ ਦੇ ਸ਼ੇਰ ਸਿੰਘ 'ਚ 26 ਦਸੰਬਰ 1899 ਨੂੰ ਹੋਇਆ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਊਧਮ ਸਿੰਘ ਤੇ ਉਨ੍ਹਾਂ ਦਾ ਭਰਾ ਪੁਤਲੀਘਰ ਵਿੱਚ ਸੈਂਟਰਲ ਖ਼ਾਲਸਾ ਅਨਾਥ ਆਸ਼ਰਮ ਚਲੇ ਗਏ।  ਉਨ੍ਹਾਂ 'ਤੇ 1 ਅਪ੍ਰੈਲ 1940 ਨੂੰ ਰਸਮੀ ਤੌਰ' ਤੇ ਮਾਈਕਲ ਓ ਡਵਾਇਰ ਦੇ ਕਤਲ ਦਾ ਦੋਸ਼ ਲਾਇਆ। ਉਹ ਭਗਤ ਸਿੰਘ ਨੂੰ ਆਪਣਾ ਰੋਲ ਮਾਡਲ ਮੰਨਦੇ ਸੀ। ਹਿਰਾਸਤ 'ਚ ਬਿਤਾਏ ਆਪਣੇ ਸਮੇਂ ਦੌਰਾਨ, ਉਹ ਆਪਣੇ ਆਪ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਕਹਿੰਦੇ ਸੀ। ਉਨ੍ਹਾਂ ਦੀਆਂ ਅਸਥੀਆਂ ਅੱਜ ਤੱਕ ਜਲਿਆਂਵਾਲਾ ਬਾਗ ਵਿਖੇ ਸੁਰੱਖਿਅਤ ਹਨ। ਜਨਰਲ ਓਡਵਾਇਰ ਦੀ ਹੱਤਿਆ ਲਈ ਉਨ੍ਹਾਂ ਜੋ ਹਥਿਆਰ ਵਰਤਿਆ ਸੀ, ਉਹ ਸਕਾਟਲੈਂਡ ਯਾਰਡ ਦੇ ਇੱਕ ਬਲੈਕ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ। ਇਤਿਹਾਸਕ ਹਥਿਆਰਾਂ ਵਿੱਚ ਇੱਕ ਚਾਕੂ, ਇੱਕ ਡਾਇਰੀ ਤੇ ਗੋਲੀਆਂ ਸ਼ਾਮਲ ਸਨ। ਉਨ੍ਹਾਂ ਸ਼ਹੀਦ-ਏ-ਆਜ਼ਮ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਜਨਰਲ ਓਡਵਾਇਰ ਨੂੰ ਮਾਰਨ ਤੋਂ ਬਾਅਦ ਉਹ ਮੌਕੇ ਤੋਂ ਭੱਜੇ ਨਹੀਂ ਸੀ। ਬਜਾਏ ਇਸ ਦੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਇੰਤਜ਼ਾਰ ਕਰਦੇ ਰਹੇ। ਜਦੋਂ ਉਧਮ ਸਿੰਘ ਆਪਣੇ ਮੁਕੱਦਮੇ ਦਾ ਇੰਤਜ਼ਾਰ ਕਰ ਰਹੇ ਸੀ, ਤਾਂ ਉਨ੍ਹਾਂ 42 ਦਿਨਾਂ ਲਈ ਭੁੱਖ ਹੜਤਾਲ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਬਰਦਸਤੀ ਖਾਣਾ ਖਵਾਇਆ ਗਿਆ।...

rail roko kissan

ਚੰਡੀਗੜ੍ਹ- ਪੰਜਾਬ ਦੇ ਕਿਸਾਨ ਐਤਵਾਰ ਨੂੰ ਇਕ ਵਾਰ ਫਿਰ ਤੋਂ ਰੇਲਾਂ ਰੋਕਣ ਲਈ ਲਾਈਨਾਂ ਅਤੇ ਸੜਕੀ ਆਵਾਜਾਈ ਬੰਦ ਕਰਨ ਲਈ ਬੈਠਣ ਵਾਲੇ ਹਨ। ਕਿਸਾਨ ਯੂ.ਪੀ. ਦੇ ਲਖੀਮਪੁਰ ਖੀਰੀ ਵਿਚ ਹੋਏ ਹਾਦਸੇ ਵਿਚ ਜਾਨ ਗਵਾਉਣ ਵਾਲੇ ਕਿਸਾਨਾਂ ਲਈ ਇਨਸਾਫ ਦੀ ਮੰਗ ਕਰਨਗੇ। ਪੰਜਾਬ ਦੇ ਕਿਸਾਨ ਸੰਗਠਨਾਂ ਨੇ ਐਤਵਾਰ ਨੂੰ 4 ਘੰਟੇ ਲਈ ਰੇਲ ਮਾਰਗ ਅਤੇ ਸੜਕੀ ਰਸਤੇ ਪ੍ਰਭਾਵਿਤ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਅੰਮ੍ਰਿਤਸਰ ਆਉਣ ਅਤੇ ਜਾਣ ਵਾਲੀਆਂ ਕਈ ਮਹੱਤਵਪੂਰਨ ਗੱਡੀਆਂ ਪ੍ਰਭਾਵਿਤ ਹੋਣ ਵਾਲੀਆਂ ਹਨ।ਕਿਸਾਨ ਸੰਯੁਕਤ ਮੋਰਚਾ ਨੇ ਜਾਣਕਾਰੀ ਦਿੱਤੀ ਕਿ ਉਹ ਅੱਜ ਸਵੇਰੇ 11 ਵਜੇ ਅੰਮ੍ਰਿਤਸਰ ਰੇਲਵੇ ਟ੍ਰੈਕ 'ਤੇ ਬੈਠ ਜਾਣਗੇ। ਕੁਝ ਕਿਸਾਨ ਸੰਗਠਨ ਸ਼ਹਿਰ ਦੇ ਦੋਵੇਂ ਮਹੱਤਵਪੂਰਨ ਸ਼ਹਿਰ ਦੇ ਦੋਵੇਂ ਮਹੱਤਵਪੂਰਨ ਟੋਲ ਪਲਾਜ਼ਾ 'ਤੇ ਵੀ ਇਕੱਠੇ ਹੋਣਗੇ ਅਤੇ ਸੜਕੀ ਰਸਤਾ ਬੰਦ ਕਰਨਗੇ। ਇਹ ਪ੍ਰਦਰਸ਼ਨ ਦੁਪਹਿਰ 3 ਵਜੇ ਤੱਕ ਰਹੇਗਾ। ਕਿਸਾਨਾਂ ਨੇ ਜਾਣਕਾਰੀ ਦਿੱਤੀ ਕਿ ਲਖੀਮਪੁਰ ਖੀਰੀ ਵਿਚ ਹੋਈ ਘਟਨਾ ਨੂੰ 9 ਮਹੀਨੇ ਬੀਤ ਚੁੱਕੇ ਹਨ। ਪਰ ਕਿਸਾਨ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ।ਕਿਸਾਨਾਂ ਦੇ ਇਸ ਐਲਾਨ ਤੋਂ ਬਾਅਦ ਅੰਮ੍ਰਿਤਸਰ ਤੋਂ ਚੱਲਣ ਅਤੇ ਆਉਣ ਵਾਲੀਆਂ ਦੋਵੇਂ ਸਾਈਡ ਦੀਆਂ ਟ੍ਰੇਨਾਂ ਪ੍ਰਭਾਵਿਤ ਹੋਣ ਵਾਲੀਆਂ ਹਨ। ਮੁੱਖ ਟ੍ਰੇਨਾਂ ਦੀ ਗੱਲ ਕਰੀਏ ਤਾਂ ਦੁਪਹਿਰ 1 ਵਜੇ ਅੰਮ੍ਰਿਤਸਰ ਪਹੁੰਚਣ ਵਾਲੀ ਅੰਮ੍ਰਿਤਸਰ ਸ਼ਤਾਬਦੀ, ਸ਼ਾਨ-ਏ-ਪੰਜਾਬ, ਅੰਮ੍ਰਿਤਸਰ ਫੈਸਟੀਵਲ ਸਪੈਸ਼ਲ 09613, ਇੰਟਰ ਸਿਟੀ ਸੁਪਰਫਾਸਟ ਸਪੈਸ਼ਲ 12411, ਅੰਮ੍ਰਿਤਸਰ ਐਕਸਪ੍ਰੈਸ19611, ਕਟਿਹਾਰ-ਅੰਮ੍ਰਿਤਸਰ ਸਪੈਸ਼ਲ 15707 ਆਦਿ ਮੁੱਖ ਟ੍ਰੇਨਾਂ ਪ੍ਰਭਾਵਿਤ ਹੋਣ ਵਾਲੀਆਂ ਹਨ।

drug drone

ਤਰਨਤਾਰਨ- ਪੰਜਾਬ ਦੇ ਸਰਹੱਦੀ ਜ਼ਿਲੇ ਤਰਨਤਾਰਨ ਵਿਚ ਪਾਕਿਸਤਾਨ ਨੇ ਇਕ ਵਾਰ ਫਿਰ ਡਰੋਨ ਭੇਜਿਆ, ਪਰ ਬੀ.ਐੱਸ.ਐੱਫ. ਜਵਾਨਾਂ ਨੇ ਸਾਵਧਾਨੀ ਦੇ ਚੱਲਦੇ ਪਾਕਿ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਦੀ ਕੋਸ਼ਿਸ਼ ਨਾਕਾਮਯਾਬ ਹੋ ਗਈ। ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਬੀ.ਐੱਸ.ਐੱਫ. ਦੇ ਜਵਾਨਾਂ ਨੇ 7 ਰਾਉਂਡ ਫਾਇਰ ਵੀ ਕੀਤੇ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਸਰਹੱਦ ਤੋਂ ਵਾਪਸ ਚਲਾ ਗਿਆ। ਇਲਾਕੇ ਵਿਚ ਬੀ.ਐੱਸ.ਐੱਫ. ਅਤੇ ਪੁਲਿਸ ਵਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ, ਪਰ ਕੋਈ ਸ਼ੱਕੀ ਵਸਤੂ ਨਾ ਮਿਲੀ।ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਬੀ.ਐੱਸ.ਐੱਫ. ਦੀ ਬਟਾਲੀਅਨ 103 ਦੇ ਜਵਾਨ ਸਰਹੱਦ 'ਤੇ ਪਹਿਰਾ ਦੇ ਰਹੇ ਸਨ। ਤਕਰੀਬਨ 1 ਵਜੇ ਬੀ.ਓ.ਪੀ. ਨੂਰਾਂਵਾਲਾ ਦੇ ਪਿੰਡ ਮਸਤਗੜ ਵਿਚ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣਦੇ ਹੀ ਜਵਾਨਾਂ ਨੇ ਫਾਇਰਿੰਗ ਕੀਤੀ। ਡਰੋਨ ਵੱਲ ਜਵਾਨਾਂ ਨੇ 7 ਰਾਉਂਡ ਫਾਇਰ ਕੀਤੇ। ਕੁਝ ਮਿੰਟਾਂ ਬਾਅਦ ਡਰੋਨ ਪਾਕਿਸਤਾਨ ਸਰਹੱਦ ਵਿਚ ਵਾਪਸ ਚਲਾ ਗਿਆ ਅਤੇ ਆਵਾਜ਼ ਬੰਦ ਹੋ ਗਈ। ਇਸ ਤੋਂ ਬਾਅਦ ਬੀ.ਐੱਸ.ਐੱਫ. ਅਤੇ ਸਥਾਨਕ ਪੁਲਿਸ ਨੇ ਇਲਾਕੇ ਵਿਚ ਸਰਚ ਆਪ੍ਰੇਸ਼ਨ ਵੀ ਚਲਾਇਆ।ਤਰਨਤਾਰਨ ਬਾਰਡਰ 'ਤੇ ਡਰੋਨ ਦੀ ਮੂਵਮੈਂਟ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। 6 ਦਿਨ ਪਹਿਲਾਂ ਵੀ ਤਰਨਤਾਰਨ ਸੈਕਟਰ ਵਿਚ ਹੀ ਡਰੋਨ ਦੀ ਮੂਵਮੈਂਟ ਮਿਲੀ ਸੀ, ਉਦੋਂ ਬੀ.ਐੱਸ.ਐੱਫ. ਜਵਾਨਾਂ ਨੇ 5 ਰਾਉਂਡ ਫਾਇਰ ਕੀਤੇ ਸਨ। ਗੁਰਦਾਸਪੁਰ-ਤਰਨਤਾਰਨ ਅਤੇ ਅੰਮ੍ਰਿਤਸਰ ਦੇ ਬਾਰਡਰ ਏਰੀਆ ਵਿਚ ਡਰੋਨ ਦੀ ਮੂਵਮੈਂਟ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਪਾਕਿਸਤਾਨੀ ਤਕਰ ਹੁਣ ਹੈਰੋਇਨ ਦੇ ਨਾਲ-ਨਾਲ ਹਥਿਆਰ ਵੀ ਭੇਜ ਰਹੇ ਹਨ, ਜਿਸ ਨਾਲ ਸੁਰੱਖਿਆ ਏਜੰਸੀਆਂ ਦੀ ਚਿੰਤਾ ਹੋਰ ਜ਼ਿਆਦਾ ਵੱਧ ਗਈ ਹੈ।ਭਾਰਤ ਇਸ ਸਾਲ 15 ਅਗਸਤ ਨੂੰ ਅੰਮ੍ਰਿਤਸਰ ਮਹਾਉਤਸਵ ਦੇ ਤੌਰ 'ਤੇ ਮੰਨ ਰਿਹਾ ਹੈ। ਅਜਿਹੇ ਵਿਚ ਪਾਕਿਸਤਾਨ ਵਲੋਂ ਡਰੋਨ ਮੂਵਮੈਂਟ ਦਾ ਵੱਧਣਾ ਸੁਰੱਖਿਆ ਲਈ ਖਤਰਾ ਹੈ। ਬੀਤੇ ਸਾਲ ਜੁਲਾਈ-ਅਗਸਤ 2021 ਦੀ ਹੀ ਗੱਲ ਕਰਨ ਤਾਂ ਪਾਕਿਸਤਾਨ ਵਲੋਂ ਡਰੋਨ ਮੂਵਮੈਂਟ ਕਾਫੀ ਜ਼ਿਆਦਾ ਵੱਧ ਗਈ ਸੀ। ਉਸ ਵੇਲੇ 15 ਅਗਸਤ ਤੋਂ 7 ਦਿਨ ਪਹਿਲਾਂ 8 ਅਗਸਤ 2021 ਨੂੰ ਅਜਨਾਲਾ ਵਿਚ ਟਿਫਨ ਬੰਬ ਦੇ ਨਾਲ ਪੈਟਰੋਲ ਟੈਂਕਰ ਵਿਚ ਧਮਾਕਾ ਕੀਤਾ ਗਿਆ ਸੀ।

30 july goldy

ਚੰਡੀਗੜ੍ਹ- ਲਾਰੈਂਸ ਗੈਂਗ (Lawrence Gang) ਦੇ ਕੈਨੇਡਾ ਵਿਚ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ (Gangster Satinderjit Singh aka Goldy Brar) ਨੂੰ ਪੰਜਾਬ ਲਿਆਂਦਾ ਜਾਵੇਗਾ। ਇਸ ਦੇ ਲਈ ਪੰਜਾਬ ਸਰਕਾਰ ਨੇ ਕੈਨੇਡਾ ਦੀ ਸਰਕਾਰ (Government of Canada) ਨਾਲ ਸੰਪਰਕ ਸਾਧਿਆ ਹੈ। ਚੰਡੀਗੜ੍ਹ ਵਿਚ ਐੱਨ.ਸੀ.ਬੀ. ਕਾਨਫਰੰਸ ਦੌਰਾਨ ਪੰਜਾਬ ਦੇ ਸੀ.ਐੱਮ. ਭਗਵੰਤ ਮਾਨ (CM Bhagwant Mann) ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਨੂੰ ਗੋਲਡੀ ਨੂੰ ਪੰਜਾਬ ਭੇਜਣ ਨੂੰ ਕਿਹਾ ਗਿਆ ਹੈ। ਉਸ ਕੋਲੋਂ ਪੰਜਾਬੀ ਗਾਇਕ ...

firoti doctor

ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਡਾਕਟਰਾਂ ਨੂੰ ਧਮਕੀਆਂ ਭਰੇ ਫੋਨ ਆਉਣੇ ਸ਼ੁਰੂ ਹੋ ਗਏ ਹਨ। ਵਿਦੇਸ਼ੀ ਨੰਬਰਾਂ ਤੋਂ ਆਉਣ ਵਾਲੇ ਵ੍ਹਾਟਸਐਪ ਕਾਲਸ 'ਤੇ ਡਾਕਟਰਾਂ ਨੂੰ 5 ਲੱਖ ਰੁਪਏ ਐਕਸਟਾਰਸ਼ਨ ਮਨੀ ਦੇਣ ਲਈ ਕਿਹਾ ਜਾ ਰਿਹਾ ਹੈ। ਕਈ ਡਾਕਟਰਸ ਨੂੰ ਆਈ ਕਾਲਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਅਲਰਟ ਹੋ ਗਈ ਹੈ। ਅਤੇ ਵਿਦੇਸ਼ੀ ਨੰਬਰਾਂ ਅਤੇ ਉਨ੍ਹਾਂ ਵਲੋਂ ਦਿੱਤੇ ਜਾ ਰਹੇ ਬੈਂਕ ਅਕਾਉਂਟਸ ਨੂੰ ਸਕੈਨ ਕਰਨ ਵਿਚ ਜੁੱਟ ਗਈ ਹੈ।ਥਾਣਾ ਮਜੀਠਾ ਰੋਡ ਦੇ ਇੰਸਪੈਕਟਰ ਹਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਸ਼ਹਿਰ ਦੇ ਮੰਨੇ-ਪ੍ਰਮੰਨੇ ਹਾਰਡ ਸਪੈਸ਼ਲਿਸਟ ਦਾ ਫੋਨ ਆਇਆ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕੈਨੇਡਾ ਦੇ ਨੰਬਰਾਂ ਤੋਂ ਕਿਸੇ ਅਣਪਛਾਤੇ ਨੇ ਫੋਨ ਕਰਕੇ ਐਕਸਟਾਰਸ਼ਨ ਮਨੀ ਦੇਣ ਲਈ ਕਿਹਾ ਹੈ। ਕਾਲ ਕਰਨ ਵਾਲੇ ਨੇ ਅਕਾਉਂਟ ਨੰਬਰ ਵੀ ਦਿੱਤਾ ਹੈ, ਜਿਸ ਵਿਚ 5 ਲੱਖ ਰੁਪਏ ਦੇਣ ਨੂੰ ਕਿਹਾ ਹੈ। ਇਸ ਫੋਨ ਤੋਂ ਬਾਅਦ ਪੁਲਿਸ ਸੁਚੇਤ ਹੋ ਗਈ ਹੈ। ਕਾਲ ਨੰਬਰ ਅਤੇ ਅਕਾਉਂਟ ਨੰਬਰ ਦੋਹਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ। ਜਿਸ ਅਕਾਉਂਟ ਵਿਚ ਪੈਸੇ ਪਾਉਣ ਲਈ ਕਿਹਾ ਜਾ ਰਿਹਾ ਹੈ, ਉਹ ਕਿਸੇ ਪਰਨੀਸ਼ ਕੁਮਾਰ ਨਾਮਕ ਵਿਅਕਤੀ ਦੇ ਨਾਂ 'ਤੇ ਹੈ।ਉਥੇ ਹੀ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਰਫ ਇਕ ਨਹੀਂ, ਸ਼ਹਿਰ ਦੇ ਕਈ ਹੋਰ ਡਾਕਟਰਾਂ ਨੂੰ ਵੀ ਫਿਰੌਤੀ ਲਈ ਕਾਲ ਆ ਰਹੀ ਹੈ। ਇਹ ਫੋਨ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਵਿੱਕੀ ਬਰਾੜ ਦੱਸ ਰਿਹਾ ਹੈ ਅਤੇ ਡਾਕਟਰਾਂ ਨੂੰ ਲਗਾਤਾਰ ਫੋਨ ਅਤੇ ਮੈਸੇਜ ਕਰ ਰਿਹਾ ਹੈ।ਪੁਲਿਸ ਨੂੰ ਡਾਕਟਰਾਂ ਵਲੋਂ ਦਿੱਤੇ ਗਏ ਬਿਆਨਾਂ ਮੁਤਾਬਕ ਧਮਕੀ ਦੇਣ ਵਾਲੇ ਨੇ ਡਾਕਟਰਾਂ ਨੂੰ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਨ੍ਹਾਂ ਦੀ ਖੈਰ ਨਹੀਂ ਜੇ ਉਨ੍ਹਾਂ ਨੇ ਨੰਬਰ ਵੀ ਬਲਾਕ ਕੀਤਾ ਤਾਂ ਵੀ ਉਹ ਨਤੀਜੇ ਭੁਗਤਣ ਲਈ ਤਿਆਰ ਰਹਿਣ। ਚਿਤਾਵਨੀ ਦਿੰਦਿਆਂ ਫਿਰੌਤੀ ਮੰਗਣ ਵਾਲੇ ਨੇ ਕਿਹਾ ਕਿ ਜੇ ਛੇਤੀ ਪੈਸੇ ਅਕਾਉਂਟ 'ਚ ਜਮ੍ਹਾਂ ਨਾ ਕਰਵਾਏ ਤਾਂ ਉਸ ਦੀ ਸ਼ਾਮਤ ਆ ਜਾਵੇਗੀ।

new ag p h

ਚੰਡੀਗੜ੍ਹ-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਵਿਨੋਦ ਘਈ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਬਣ ਗਏ ਹਨ। ਗਵਰਨਰ ਆਫਿਸ ਤੋਂ ਮਨਜ਼ੂਰੀ ਮਿਲਦੇ ਹੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ। ਉਨ੍ਹਾਂ ਦੀ ਨਿਯੁਕਤੀ ਦਾ ਵਿਰੋਧ ਕੀਤਾ ਜਾ ਰਿਹਾ ਸੀ।ਆਮ ਆਦਮੀ ਪਾਰਟੀ ਨੇ ਸਰਕਾਰ ਬਣਦੇ ਹੀ ਸੀਨੀਅਰ ਐਡਵੋਕੇਟ ਅਨਮੋਲ ਰਤਨ ਸਿੱਧੂ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਬਣਾਇਆ ਸੀ। 19 ਮਾਰਚ ਨੂੰ ਨਿਯੁਕਤੀ ਦੇ ਠੀਕ 4 ਮਹੀਨੇ ਬਾਅਦ ਉਨ੍ਹਾਂ ਨੇ 19 ਜੁਾਲਈ ਨੂੰ ਅਸਤੀਫਾ ਦੇ ਦਿੱਤਾ। ਚਰਚਾ ਇਹ ਰਹੀ ਕਿ ਉਹ ਆਪਣੇ ਪਸੰਦੀਦਾ ਲਾ ਅਫਸਰਾਂ ਦੀ ਨਿਯੁਕਤੀ ਚਾਹੁੰਦੇ ਸਨ ਪਰ ਸਰਕਾਰ ਵਲੋਂ ਉਸ ਵਿਚ ਕੋਈ ਅੜਿੱਕਾ ਰਿਹਾ ਸੀ। ਐਡਵੋਕੇਟ ਸਿੱਧੂ ਦੀ ਹੀ ਪੈਰਵੀ ਨਾਲ ਸਰਕਾਰ ਗੈਂਗਸਟਰ ਲਾਰੈਂਸ ਨੂੰ ਪੰਜਾਬ ਲਿਆਉਣ ਵਿਚ ਕਾਮਯਾਬ ਰਹੀ ਸੀ।

july acccident

ਬਠਿੰਡਾ- ਪੰਜਾਬ ਦੇ ਬਠਿੰਡਾ 'ਚ ਮਲੋਟ ਮਾਰਗ 'ਤੇ ਕਾਲੀ ਮਾਤਾ, ਭੈਰੋ ਮੰਦਰ ਨੇੜੇ ਦੋ ਕਾਰਾਂ ਅਤੇ ਇਕ ਸਾਈਕਲ ਰੇਹੜੀ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਕਾਰ ਵਿਚਾਲੇ ਰੋਡ 'ਤੇ ਪਲਟ ਗਈ। ਇਸ ਮਾਹੌਲ ਵਿਚ ਜਦੋਂ ਕਾਰ ਸਵਾਰਾਂ ਦੀਆਂ ਲੋਕਾਂ ਨੇ ਚੀਕਾਂ ਸੁਣੀਆਂ ਤਾਂ ਰਾਹਗੀਰ ਕਾਰ ਸਵਾਰਾਂ ਨੂੰ ਬਚਾਉਣ ਲਈ ਦੌੜੇ। ਪੁਲਿਸ ਹਾਦਸੇ ਨੂੰ ਲੈ ਕੇ ਜਾਂਚ ਵਿਚ ਲੱਗੀ ਹੋਈ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਪਿੰਡ ਮੁਲਤਾਨੀਆ ਦੇ ਕਾਰ ਡਰਾਈਵਰ ਲਖਵੀਰ ਸਿੰਘ ਅਤੇ ਫਾਜ਼ਿਲਕਾ ਦੇ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਬਠਿੰਡਾ-ਮਲੋਟ ਰੋਡ ਤੋਂ ਮਲੋਟ ਵੱਲ ਜਾ ਰਹੇ ਸਨ। ਕਾਲੀ ਮਾਤਾ ਮੰਦਰ ਦੇ ਨੇੜੇ ਕਾਰ ਦੇ ਅੱਗੇ ਅਚਾਨਕ ਸਾਈਕਲ ਰੇਹੜੀ ਸਵਾਰ ਆ ਗਿਆ। ਉਸ ਨੇ ਉਸ ਨੂੰ ਬਚਾਉਣ ਲਈ ਗੱਡੀ ਨੂੰ ਇਕ ਪਾਸੇ ਮੋੜਿਆ ਤਾਂ ਦੋ ਕਾਰਾਂ ਅਤੇ ਰੇਹੜੀ ਆਪਸ ਵਿਚ ਟਕਰਾ ਗਈ। ਹਾਦਸੇ ਤੋਂ ਬਾਅਦ ਲੋਕਾਂ ਨੇ ਕਾਰ ਚਾਲਕਾਂ ਨੂੰ ਬਾਹਰ ਕੱਢਿਆ। ਸਾਈਕਲ ਰੇਹੜੀ ਸਵਾਰ ਨੂੰ ਸਿਵਲ ਹਸਪਤਾਲ ਬਠਿੰਡਾ ਵਿਚ ਦਾਖਲ ਕਰਵਾਇਆ ਗਿਆ। ਇਸ ਪੂਰੀ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ, ਪਰ ਵਾਹਨ ਬੁਰੀ ਤਰ੍ਹਾਂ ਨਾਲ ਹਾਦਸੇ ਦੇ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਪੀ.ਸੀ.ਆਰ. ਅਤੇ ਥਾਣਾ ਥਰਮਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦਾ ਜਾਇਜ਼ਾ ਲਿਆ।

cockroach

ਚੰਡੀਗੜ੍ਹ: ਰੈਸਟੋਰੈਂਟ (restaurant) ਤੇ ਢਾਬੇ ਦੇ ਖਾਣੇ ਵਿਚੋਂ ਕੀੜੇ-ਮਕੌੜੇ ਮਿਲਣ ਦੀਆਂ ਬੀਤੇ ਦਿਨੀਂ ਖਬਰਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਚੰਡੀਗੜ੍ਹ (Chandigarh) ਦਾ ਇਕ ਨਾਮੀ ਮਾਲ ਜਿਸ ਵਿਚ ਇਕ ਰੈਸਟੋਰੈਂਟ ਹੈ, ਵਲੋਂ ਗਾਹਕ ਨੂੰ ਪਰੋਸੇ ਗਏ ਖਾਣੇ ਵਿਚੋਂ ਕਾਕਰੋਚ ਮਿਲਿਆ ਹੈ, ਜਿਸ ਕਾਰਨ ਗਾਹਕ ਭੜਕ ਗਿਆ ਅਤੇ ਇਹ ਖਬਰ ਮੀਡੀਆ ਵਿਚ ਅੱਗ ਵਾਂਗ ਫੈਲ ਗਈ। ਤੁਹਾਨੂੰ ਦੱਸ ਦਈਏ ਕਿ ਮਾਲ ਦੀ ਤੀਜੀ ਮੰਜ਼ਿਲ 'ਤੇ ਬਣੇ ਫੂਡ ਕੋਰਟ ਦਾ ਖਾਣਾ ਇੱਕ ਵਾਰ ਫਿਰ ਵਿਵਾਦਾਂ 'ਚ ਹੈ। ਛਿਪਕਲੀ ਤੋਂ ਬਾਅਦ ਹੁਣ ਰੈਸਟੋਰੈਂਟ ਦੇ ਖਾਣੇ 'ਚ ਕਾਕਰੋਚ ਪਾਇਆ ਗਿਆ ਹੈ। ਸ਼ੁੱਕਰਵਾਰ ਨੂੰ ਇੱਕ ਗਾਹਕ ਵੱਲੋਂ ਖਾਣੇ 'ਚੋਂ ਕਾਕਰੋਚ ਮਿਲਣ ਦੀ ਸ਼ਿਕਾਇਤ ਕੀਤੀ ਗਈ ਹੈ।  ਚੰਡੀਗੜ੍ਹ ਦੇ ਇੰਡੱਸਟਰੀਅਲ ਏਰੀਆ 'ਚ ਮਾਲ ਦੇ ਇਸ ਰੈਸਟੋਰੈਂਟ ਜਿਸ ਦੇ ਫਰਾਈਡ ਰਾਈਸ 'ਚੋਂ ਕਾਕਰੋਚ ਮਿਲਿਆ ਹੈ। ਘਟਨਾ ਤੋਂ ਬਾਅਦ ਫੂਡ ਕੋਰਟ 'ਚ ਹੰਗਾਮਾ ਹੋ ਗਿਆ ਅਤੇ ਇੰਡਸਟਰੀਅਲ ਏਰੀਆ ਥਾਣਾ ਪੁਲਸ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਫੂਡ ਸੇਫਟੀ ਅਫਸਰ ਵੀ ਮੌਕੇ 'ਤੇ ਪਹੁੰਚ ਗਏ। ਗਾਹਕ ਅਨਿਲ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਮੁਤਾਬਕ ਫਰਾਈਡ ਰਾਈਸ ਵਿੱਚ ਕਾਕਰੋਚ ਨਿਕਲਣ ਤੋਂ ਬਾਅਦ ਸ਼ਿਕਾਇਤਕਰਤਾ ਦੀ ਸਿਹਤ ਵਿਗੜ ਗਈ ਸੀ। ਸ਼ਿਕਾਇਤਕਰਤਾ ਨੇ ਇੱਕ Combo ਆਰਡਰ ਕੀਤਾ ਸੀ ਜਿਸ ਵਿੱਚ ਫਰਾਈਡ ਰਾਈਸ ਵੀ ਸੀ। ਜਿਸ 'ਚੋਂ ਕਾਕਰੋਚ ਨਿਕਲਿਆ ਅਤੇ ਗਾਹਕ ਨੇ ਇਸ ਬਾਰੇ ਜਦੋਂ ਕਾਊਂਟਰ 'ਤੇ ਸ਼ਿਕਾਇਤ ਕੀਤੀ ਤਾਂ ਕੋਈ ਸੁਣਵਾਈ ਨਾ ਹੋਈ ਅਤੇ ਬਾਅਦ 'ਚ ਫੂਡ ਕਰਮਚਾਰੀ ਨੇ ਇਸ ਨੂੰ ਪਿਆਜ ਦੱਸਿਆ। ਜਿਸ ਨੂੰ ਲੈ ਕੇ ਉਥੇ ਹੰਗਾਮਾ ਹੋ ਗਿਆ ਤੇ ਪੁਲਸ ਨੂੰ ਮੌਕੇ 'ਤੇ ਸੱਦਿਆ ਗਿਆ। ਹੋਰ ਗਾਹਕਾਂ ਨੇ ਵੀ ਇਸ ਘਟਨਾ 'ਤੇ ਇਤਰਾਜ਼ ਜਤਾਇਆ। ਫੂਡ ਸੇਫਟੀ ਅਫਸਰ ਨਵਨੀਤ ਬੱਗਾ ਨੇ ਨੀ ਹਾਓ ਦੇ ਫੂਡ ਸੈਂਪਲ ਲਏ ਅਤੇ ਰਸੋਈ ਦੀ ਵੀ ਜਾਂਚ ਕੀਤੀ।...

30 july amit shah

ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਚੰਡੀਗੜ ਪਹੁੰਚ ਗਏ ਹਨ। ਏਅਰਪੋਰਟ (airport) 'ਤੇ ਸਖ਼ਤ ਸੁਰੱਖਿਆ ਪਹਿਰੇ ਵਿਚਾਲੇ ਉਹ ਪੰਜਾਬ ਰਾਜ ਭਵਨ (Punjab Raj Bhavan) ਵੱਲ ਜਾ ਰਹੇ ਹਨ। ਅੱਜ ਉਹ ਚੰਡੀਗੜ੍ਹ ਵਿਚ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। 4 ਮਹੀਨੇ ਬਾਅਦ ਇਕ ਵਾਰ ਫਿਰ ਉਹ ਅੱਜ ਚੰਡੀਗੜ੍ਹ ਗਏ ਹਨ। ਪੰਜਾਬ ਰਾਜ ਭਵਨ ਵਿਚ ਉਹ ਡਰੱਗ ਕੰਟਰੋਲ ਨੂੰ ਲੈ ਕੇ ਨਾਰਕੋਟਿਕਸ ਕੰਟਰੋਲ ...

harjot bains

ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਕੇਸਾਂ ਵਿਚ ਇਕ ਵਾਰ ਫਿਰ ਤੋਂ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਪੰਜਾਬ ਸਰਕਾਰ ਦੇ ਮੰਤਰੀ ਵੀ ਕੋਰੋਨਾ ਲਾਗ ਤੋਂ ਨਹੀਂ ਬਚੇ ਹਨ ਅਤੇ ਉਨ੍ਹਾਂ ਨੇ ਖੁਦ ਨੂੰ ਏਕਾਂਤਵਾਸ ਕਰ ਲਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਜੋ ਬੀਤੇ ਦਿਨਾਂ ਤੋਂ ਉਨ੍ਹਾਂ ਦੇ ਸੰਪਰਕ ਵਿਚ ਹਨ ਉਹ ਖੁਦ ਦਾ ਟੈਸਟ ਕਰਵਾ ਲੈਣ ਅਤੇ ਸਮੇਂ ਸਿਰ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਹ ਪਾਜ਼ੇਟਿਵ ਹਨ ਜਾਂ ਨੈਗੇਟਿਵ। ਫਿਲਹਾਲ ਪੰਜਾਬ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਨਾਲ 3 ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਹ ਮੌਤਾਂ ਹੁਸ਼ਿਆਰਪੁਰ, ਲੁਧਿਆਣਾ ਅਤੇ ਮੋਗਾ ਵਿਚ ਹੋਈਆਂ। ਉਥੇ ਹੀ ਜੇਲ ਮੰਤਰੀ ਹਰਜੋਤ ਬੈਂਸ ਤੋਂ ਬਾਅਦ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕਿਸ਼ਨ ਰੋਡੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਨੇ ਆਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਅਹਿਤੀਆਤ ਵਰਤਣ ਨੂੰ ਕਿਹਾਇਸ ਤੋਂ ਪਹਿਲਾਂ ਜੇਲ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਸੰਪਰਕ ਵਿਚ ਆਏ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਏਕਾਂਤਵਾਸ ਵਿਚ ਹਨ। ਸੂਬੇ ਵਿਚ ਇਸ ਵੇਲੇ 95 ਮਰੀਜ਼ ਆਕਸੀਜਨ ਅਤੇ ਆਈ.ਸੀ.ਯੂ. ਵਿਚ ਯਾਨੀ ਲਾਈਫ ਸੇਵਿੰਗ ਸਪੋਰਟ 'ਤੇ ਪਹੁੰਚ ਚੁੱਕੇ ਹਨ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ (Aap) ਸਰਕਾਰ ਨੇ ਕੋਈ ਬੰਦਿਸ਼ ਨਹੀਂ ਲਗਾਈ ਹੈ।ਪੰਜਾਬ ਵਿਚ ਪਿਛਲੇ 24 ਘਂਟਿਆਂ ਵਿਚ ਕੋਰੋਨਾ 526 ਮਾਮਲੇ ਮਿਲੇ। ਪਾਜ਼ੇਟੀਵਿਟੀ ਰੇਟ ਵੀ ਵੱਧ ਕੇ 4.49 ਫੀਸਦੀ ਪਹੁੰਚ ਚੁੱਕਾ ਹੈ। ਸਭ ਤੋਂ ਜ਼ਿਆਦਾ 100 ਮਰੀਜ਼ ਮੋਹਾਲੀ ਵਿਚ ਮਿਲੇ। ਇਥੇ ਪਾਜ਼ੇਟੀਵਿਟੀ ਰੇਟ ਵੀ 13.48 ਫੀਸਦੀ ਰਿਹਾ। ਦੂਜੇ ਨੰਬਰ 'ਤੇ ਜਲੰਧਰ ਵਿਚ 74 ਮਰੀਜ਼, ਲੁਧਿਆਣਾ ਵਿਚ 58 ਮਰੀਜ਼ ਮਿਲੇ। ਇਸ ਦੌਰਾਨ 11,964 ਕੋਵਿਡ ਸੈਂਪਲ ਲੈ ਕੇ 11,721 ਦੀ ਜਾਂਚ ਕੀਤੀ ਗਈ। ਸੂਬੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੁਣ 2992 ਪਹੁੰਚ ਚੁੱਕੀ ਹੈ।ਪੰਜਾਬ ਦੇ 8 ਜ਼ਿਲਿਆਂ ਵਿਚ 100 ਤੋਂ ਜ਼ਿਆਦਾ ਐਕਟਿਵ ਕੇਸ ਹੋ ਚੁੱਕੇ ਹਨ। ਸਭ ਤੋਂ ਜ਼ਿਆਗਦਾ 721 ਮੋਹਾਲੀ ਵਿਚ ਹਨ। ਜਲੰਧਰ ਵਿਚ 406, ਲੁਧਿਆਣਾ ਵਿਚ 341, ਪਟਿਆਲਾ ਵਿਚ 234, ਬਠਿੰਡਾ ਵਿਚ 216, ਅੰਮ੍ਰਿਤਸਰ ਵਿਚ 174, ਹੁਸ਼ਿਆਰਪੁਰ ਵਿਚ 162 ਅਤੇ ਰੋਪੜ ਵਿਚ 138 ਐਕਟਿਵ ਕੇਸ ਹਨ। ਬਾਕੀ ਜ਼ਿਲਿਆਂ ਵਿਚ ਐਕਟਿਵ ਕੇਸ 100 ਤੋਂ ਘੱਟ ਹਨ।

july 21212121

ਫਰੀਦਕੋਟ- ਪੰਜਾਬ ਦੇ ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਚੈਕਿੰਗ ਲਈ ਸ਼ੁੱਕਰਵਾਰ ਨੂੰ ਫਰੀਦਕੋਟ ਸਥਿਤ ਮੈਡੀਕਲ ਕਾਲਜ ਪਹੁੰਚੇ। ਇਸ ਦੌਰਾਨ ਉਹ ਸਕਿਨ ਵਾਰਡ ਵਿਚ ਚੈਕਿੰਗ ਲਈ ਗਏ। ਉਥੇ ਉਹ ਫੱਟਿਆ-ਸੜਿਆ ਗੱਦਾ ਦੇਖ ਭੜਕ ਗਏ। ਇਹ ਦੇਖ ਕਾਲਜ ਪ੍ਰਬੰਧਕ ਬਹਾਨੇਬਾਜ਼ੀ ਕਰਨ ਲੱਗਾ। ਇਸ ਨਾਲ ਮੰਤਰੀ ਦਾ ਪਾਰਾ ਚੜ੍ਹ ਗਿਆ। ਉਨ੍ਹਾਂ ਨੇ ਉਥੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਦੇ ਵਾਈਸ ਚਾਂਸਲਰ ਨੂੰ ਫਟੇ ਗੱਦੇ ਵਾਲੇ ਗੰਦੇ ਬੈੱਟ 'ਤੇ ਲੇਟਣ ਨੂੰ ਕਹਿ ਦਿੱਤਾ। ਵੀ.ਸੀ. ਬੈੱਡ 'ਤੇ ਲੇਟ ਗਏ। ਇਸ ਤੋਂ ਬਾਅਦ ਸਿਹਤ ਮੰਤਰੀ ਨੇ ਸਟੋਰ ਰੂਮ ਦਾ ਵੀ ਜਾਇਜ਼ਾ ਲਿਆ।ਸਿਹਤ ਮੰਤਰੀ ਜੌੜਾਮਾਜਰਾ ਨੂੰ ਇਸ ਮਹੀਨੇ ਹੈਲਥ ਮਿਨਿਸਟਰ ਬਣਾਇਆ ਗਿਆ ਹੈ। ਇਸ ਤੋਂ ਬਾਅਦ ਤੋਂ ਉਹ ਲਗਾਤਾਰ ਫੀਲਡ ਵਿਚ ਘੁੰਮ ਰਹੇ ਹਨ। ਸਵੇਰੇ ਉਨ੍ਹਾਂ ਨੇ ਬਠਿੰਡਾ ਦੇ ਹਸਪਤਾਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਚੈਕਿੰਗ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਹਸਪਤਾਲ ਪਹੁੰਚੇ ਸਨ। ਸਿਹਤ ਮੰਤਰੀ ਨੇ ਕਿਹਾ ਕਿ ਉਹ ਖੁਦ ਦੇਖਣਾ ਚਾਹੁੰਦੇ ਹਨ ਕਿ ਪੰਜਾਬ ਦੇ ਹਸਪਤਾਲਾਂ ਦੀ ਹਾਲਤ ਕਿਹੋ ਜਿਹੀ ਹੈ? ਇਸ ਨੂੰ ਲੈ ਕੇ ਉਹ ਅਫਸਰਾਂ ਦੀ ਕਾਗਜ਼ੀ ਰਿਪੋਰਟ 'ਤੇ ਨਿਰਭਰ ਨਹੀਂ ਰਹਿਣਗੇ। ਇਸ ਲਈ ਅਫਸਰਾਂ ਨੂੰ ਜ਼ਮੀਨੀ ਪੱਧਰ 'ਤੇ ਹਾਲਾਤ ਸੁਧਾਰਣੇ ਹੋਣਗੇ।ਬੀਤੇ ਦਿਨੀਂ 5 ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਸੀ। ਜਿਨ੍ਹਾਂ ਵਿਚੋਂ ਚੇਤਨ ਸਿੰਘ ਜੌੜਾਮਾਜਰਾ ਨੂੰ ਸਿਹਤ ਮੰਤਰੀ ਬਣਾਇਆ ਗਿਆ ਸੀ ਅਤੇ ਬਾਕੀ ਦੇ 4 ਹੋਰ ਵਿਧਾਇਕਾਂ ਨੂੰ ਵੀ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਸੀ ਤੇ ਉਨ੍ਹਾਂ ਨੂੰ ਵਿਭਾਗਾਂ ਦੀ ਵੰਡ ਕੀਤੀ ਗਈ ਸੀ।