LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੀ ਜੇਲ੍ਹ 'ਚ ਭਿੜੇ ਗੈਂਗਸਟਰ: ਸਿੱਧੂ ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਸਾਰਜ ਮਿੰਟੂ ਦੀ ਕੁੱਟਮਾਰ

31july gangster

ਬਠਿੰਡਾ- ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਗੈਂਗਸਟਰ ਆਪਸ ਵਿਚ ਭਿੜ ਗਏ। ਇਸ ਦੌਰਾਨ ਗੈਂਗਸਟਰ ਸਾਰਜ ਮਿੰਟੂ ਤੇ ਸਾਗਰ ਦੀ ਕੁੱਟਮਾਰ ਕੀਤੀ ਗਈ। ਸਾਰਜ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ ਹੈ। ਇਸ ਨੇ ਸਿੱਧੂ ਮੂਸੇਵਾਲ ਨੂੰ ਮਾਰਨ ਦੇ ਲਈ ਗੱਡੀ ਮੁਹੱਈਆ ਕਰਵਾਈ ਸੀ। ਪੁਲਿਸ ਨੇ ਉਸ ਨੂੰ ਰਿਮਾਂਡ ਉੱਤੇ ਲੈ ਕੇ ਪੁੱਛਗਿੱਛ ਕੀਤੀ ਸੀ। ਸਾਰਜ ਮਿੰਟੂ ਤੇ ਸਾਗਰ ਨੂੰ ਜੇਲ੍ਹ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਬਠਿੰਡਾ ਪੁਲਿਸ ਨੇ ਕੁੱਟਮਾਰ ਦੇ ਮਾਮਲੇ ਵਿਚ ਗੈਂਗਸਟਰ ਜੋਗਿੰਦਰ ਸਿੰਘ ਤੇ ਪਲਵਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। 

ਸ਼ਾਰਪਸ਼ੂਟਰ ਨੂੰ ਕੋਰੋਲਾ ਗੱਡੀ ਮੁਹੱਈਆ ਕਰਵਾਈ ਸੀ
ਪੰਜਾਬ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਸ਼ਾਰਪਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮੰਨਾ ਦੇ ਕੋਲ ਕੋਰੋਲਾ ਗੱਡੀ ਸਾਰਜ ਮਿੰਟੂ ਨੇ ਹੀ ਪਹੁੰਚਾਈ ਸੀ। ਜੇਲ੍ਹ ਵਿਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਨੇ ਮਨਪ੍ਰੀਤ ਭਾਊ ਨੂੰ ਕੋਰੋਲਾ ਗੱਡੀ ਦਿੱਤੀ। ਫਿਰ ਸਾਰਜ ਮਿੰਟੂ ਦੇ ਕਹਿਣ ਉੱਤੇ ਮਨਪ੍ਰੀਤ ਭਾਊ ਨੇ ਅੱਗੇ ਇਹ ਕੋਰੋਲਾ ਗੱਡੀ ਸ਼ਾਰਪਸ਼ੂਟਰ ਨੂੰ ਦਿੱਤੀ। ਮਿੰਟੂ ਭਗਵਾਨਪੁਰੀਆ ਗੈਂਗ ਦਾ ਹੈ ਪਰ ਉਸ ਨੂੰ ਗੋਲਡੀ ਬਰਾੜ ਤੇ ਸਚਿਨ ਥਾਪਨ ਦਾ ਵੀ ਕਰੀਬੀ ਮੰਨਿਆ ਜਾਂਦਾ ਹੈ।

ਗੈਂਗਵਾਰ ਜਾਂ ਮੂਸੇਵਾਲਾ ਦਾ ਕਤਲ ਬਣਿਆ ਕਾਰਨ, ਜਾਂਚ ਵਿਚ ਲੱਗੀ ਪੁਲਿਸ
ਸਾਰਜ ਮਿੰਟੂ ਤੇ ਸਾਗਰ ਦੇ ਗੈਂਗਸਟਰ ਜੋਗਿੰਦਰ ਤੇ ਪਲਵਿੰਦਰ ਦੇ ਵਿਚਾਲੇ ਕੁੱਟਮਾਰ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਇਹ ਸਪੱਸ਼ਟ ਨਹੀਂ ਕਰ ਰਹੀ ਹੈ ਕਿ ਸਾਰਜ ਮਿੰਟੂ ਨੂੰ ਮੂਸੇਵਾਲ ਦੇ ਕਤਲ ਕਾਰਨ ਕੁੱਟਿਆ ਗਿਆ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ। ਸ਼ੁਰੂਆਤ ਵਿਚ ਇਸ ਨੂੰ ਗੈਂਗਸ ਦੀ ਆਪਸੀ ਲੜਾਈ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। 

ਜੇਲ੍ਹ ਤੋਂ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੀ ਸੀ ਫੋਟੋ
ਸਾਰਜ ਮਿੰਟੂ ਕੁਝ ਸਮਾਂ ਪਹਿਲਾਂ ਉਦੋਂ ਚਰਚਾ ਵਿਚ ਆਇਆ ਜਦੋਂ ਉਸ ਨੇ ਜੇਲ੍ਹ ਵਿਚੋਂ ਸੋਸ਼ਲ ਮੀਡੀਆ ਉੱਤੇ ਫੋਟੋ ਅਪਲੋਡ ਕੀਤੀ ਸੀ। ਅੰਮ੍ਰਿਤਸਰ ਦੇ ਰਹਿਣ ਵਾਲੇ ਸਾਰਜ ਮਿੰਟੂ ਦੇ ਖਿਲਾਫ ਕਤਲ, ਕਤਲ ਦੀ ਕੋਸ਼ਿਸ਼, ਰੰਗਦਾਰੀ, ਨਸ਼ਾ ਤਸਕਰੀ, ਹਥਿਆਰ ਰੱਖਣ ਦੇ ਡੇਢ ਦਰਜਨ ਤੋਂ ਵਧੇਰੇ ਮਾਮਲੇ ਦਰਜ ਹਨ। ਇਕ ਹਫਤਾ ਪਹਿਲਾਂ ਸਾਰਜ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਤਸਵੀਰਾਂ ਪੋਸਟ ਹੋਈਆਂ ਸਨ। ਸਾਰਜ ਦੀਆਂ ਇਹ ਤਸਵੀਰਾਂ ਜੇਲ੍ਹ ਦੇ ਅੰਦਰ ਖਿੱਚੀਆਂ ਗਈਆਂ ਸਨ।

2017 ਵਿਚ ਹਿੰਦੂ ਨੇਤਾ ਨੂੰ ਮਾਰੀ ਸੀ ਗੋਲੀ
ਅੰਮ੍ਰਿਤਸਰ ਵਿਚ ਬਟਾਲਾ ਰੋਡ ਉੱਤੇ ਹਿੰਦੂ ਨੇਤਾ ਦਾ ਕਤਲ ਕਰਨ ਦੇ ਬਾਅਦ ਸਾਰਜ ਮਿੰਟੂ ਲਾਈਮਲਾਈਟ ਵਿਚ ਆਇਆ ਸੀ। ਸਾਰਜ ਮਿੰਟੂ ਨੇ ਅਕਤੂਬਰ 2017 ਵਿਚ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਗੈਂਗਸਟਰ ਮਿੰਟੂ ਖਤਰਨਾਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਿਰੋਹ ਦਾ ਮੈਂਬਰ ਹੈ। ਇਸ ਤੋਂ ਇਲਾਵਾ ਉਸ ਉੱਤੇ 18 ਦੇ ਨੇੜੇ ਕਤਲ, ਕਤਲ ਦੀ ਕੋਸ਼ਿਸ਼, ਲੁੱਟ, ਫਿਰੌਤੀ ਆਦਿ ਦੇ ਮਾਮਲੇ ਦਰਜ ਹਨ। ਜਿਨ੍ਹਾਂ ਦੇ ਟ੍ਰਾਇਲ ਕੋਰਟ ਵਿਚ ਚੱਲ ਰਹੇ ਹਨ। 

In The Market