LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਡਾ ਖੁਲਾਸਾ, ਗੈਂਗਸਟਰ ਗੋਲਡੀ ਬਰਾੜ ਨੇ ਤਿਆਰ ਕੀਤੇ ਸਨ 9 ਸ਼ੂਟਰ

1aug sidhu

ਚੰਡੀਗੜ੍ਹ- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ 6 ਨਵੀਂ ਬਲਕਿ 9 ਸ਼ੂਟਰ ਤਿਆਰ ਕੀਤੇ ਗਏ ਸਨ। ਇਨ੍ਹਾਂ ਵਿਚ ਮਨਦੀਪ ਸਿੰਘ ਉਰਫ ਤੁਫਾਨ ਬਟਾਲਾ, ਮਨਪ੍ਰੀਤ ਸਿੰਘ ਉਰਫ ਮਨੀ ਰਈਆ ਤੇ ਇਕ ਹੋਰ ਸ਼ੂਟਰ ਸ਼ਾਮਲ ਸੀ। ਇਹ ਤਿੰਨੋਂ ਮੂਸੇਵਾਲਾ ਦੀ ਰੇਕੀ ਵਿਚ ਵੀ ਸ਼ਾਮਲ ਸਨ। 29 ਮਈ ਨੂੰ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਨ੍ਹਾਂ ਨੂੰ ਕਤਲ ਦੇ ਕੋਰੋਲਾ ਮਾਡਿਊਲ ਵਿਚ ਸ਼ਾਮਲ ਕੀਤਾ ਗਿਆ ਸੀ। ਗੋਲਡੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਮੂਸੇਵਾਲਾ ਦੇ ਕਤਲ ਦੇ ਲਈ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਦੇ ਨਾਲ ਜਾਣਗੇ।

Also Read: ਪੰਜਾਬ AG 'ਤੇ ਨਵਾਂ ਘਮਸਾਣ: ਕਾਂਗਰਸ ਨੇ ਵਿਨੋਦ ਘਈ ਦੇ ਭਰਾ ਨੂੰ ਲਾਇਆ ਲੀਗਲ ਸੈੱਲ ਚੇਅਰਮੈਨ

ਇਸ ਤੋਂ ਬਾਅਦ ਅਚਾਨਕ ਕਤਲ ਤੋਂ ਇਕ ਦਿਨ ਪਹਿਲਾ 28 ਮਈ ਨੂੰ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਅਲੱਗ ਗੱਡੀ ਵਿਚ ਜਾਣ। ਉਹ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਨੂੰ ਕਵਰ ਦੇਣ। ਉਨ੍ਹਾਂ ਦੇ ਲਈ ਅਲੱਗ ਗੱਡੀ ਖੜੀ ਕੀਤੀ ਗਈ ਸੀ। ਹਾਲਾਂਕਿ ਅਚਾਨਕ ਗੋਲਡੀ ਬਰਾੜ ਨੇ ਤਿੰਨਾਂ ਨੂੰ ਉਥੋਂ ਇਲਾਕਾ ਖਾਲੀ ਕਰਨ ਲਈ ਕਿਹਾ। ਮੰਨਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਨਾਲ ਸਕਿਓਰਿਟੀ ਨਾ ਹੋਣ ਦੇ ਕਾਰਨ ਹੋਰ ਸ਼ੂਟਰਾਂ ਨੂੰ ਇਸ ਕਤਲਕਾਂਡ ਵਿਚ ਸ਼ਾਮਲ ਨਹੀਂ ਕੀਤਾ ਗਿਆ।

ਸੋਸ਼ਲ ਮੀਡੀਆ 'ਤੇ ਦੇ ਰਹੇ ਸਫਾਈ
ਮੂਸੇਵਾਲਾ ਦੇ ਕਤਲ ਤੋਂ ਬਾਅਦ ਮਚੇ ਬਵਾਲ ਨੂੰ ਦੇਖਦੇ ਹੋਏ ਗੈਂਗਸਟਰ ਤੁਫਾਨ ਬਟਾਲਾ ਤੇ ਮਨੀ ਰਈਆ ਸੋਸ਼ਲ ਮੀਡੀਆ ਉੱਤੇ ਸਫਾਈ ਦੇ ਰਹੇ ਹਨ। ਜਿਸ ਵਿਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਦਾ ਮੂਸੇਵਾਲਾ ਕਤਲਕਾਂਡ ਨਾਲ ਕੋਈ ਲੈਣ-ਦੇਣ ਨਹੀਂ ਹੈ। ਦੋਵੇਂ ਹੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਖਾਸ ਹਨ। ਇਹ ਦੋਵੇਂ ਗੈਂਗਸਟਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਭਤੀਜੇ ਸੰਦੀਪ ਕਾਹਲੋਂ ਦੇ ਘਰ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਰੁਕੇ ਸਨ।

3 ਸ਼ਾਰਪਸ਼ੂਟਰ ਗ੍ਰਿਫਤਾਰ, 2 ਦਾ ਐਨਕਾਊਂਟਰ 1 ਫਰਾਰ
ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਹੁਣ ਤੱਕ 6 ਸ਼ਾਰਪਸ਼ੂਟਰਾਂ ਦਾ ਚਿਹਰਾ ਬੇਨਕਾਬ ਹੋਇਆ ਹੈ। ਇਨ੍ਹਾਂ ਵਿਚ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਗ੍ਰਿਫਤਾਰ ਕਰ ਲਿਆ ਹੈ। ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਦਾ ਅੰਮ੍ਰਿਤਸਰ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ। 1 ਸ਼ਾਰਪਸ਼ੂਟਰ ਦੀਪਕ ਮੁੰਡੀ ਅਜੇ ਵੀ ਫਰਾਰ ਹੈ।

In The Market