LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ AG 'ਤੇ ਨਵਾਂ ਘਮਸਾਣ: ਕਾਂਗਰਸ ਨੇ ਵਿਨੋਦ ਘਈ ਦੇ ਭਰਾ ਨੂੰ ਲਾਇਆ ਲੀਗਲ ਸੈੱਲ ਚੇਅਰਮੈਨ

1aug aga

ਚੰਡੀਗੜ੍ਹ- ਪੰਜਾਬ ਦੇ ਐਡਵੋਕੇਟ ਜਨਰਲ ਨੂੰ ਲੈ ਕੇ ਨਵਾਂ ਘਮਸਾਣ ਮਚ ਗਿਆ ਹੈ। ਆਮ ਆਦਮੀ ਪਾਰਟੀ ਸਰਕਾਰ ਦੇ ਨਵੇਂ ਐਡਵੋਕੇਟ ਜਨਰਲ ਵਿਨੋਦ ਘਈ ਦੇ ਭਰਾ ਐਡਵੋਕੇਟ ਬਿਪਿਨ ਘਈ ਨੂੰ ਲੀਗਲ ਸੈੱਲ ਚੇਅਰਮੈਨ ਬਣਾ ਦਿੱਤਾ ਗਿਆ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੱਲ੍ਹ ਇਹ ਸੂਚੀ ਜਾਰੀ ਕੀਤੀ। ਐਡਵੋਕੇਟ ਬਿਪਿਨ ਘਈ ਕਈ ਕਾਂਗਰਸ ਦੇ ਲੀਗਲ, ਹਿਊਮਨ ਰਾਈਟਸ ਤੇ ਆਰ.ਟੀ.ਆਈ. ਡਿਪਾਰਟਮੈਂਟਾਂ ਨੂੰ ਦੇਖਣਗੇ। ਉਥੇ ਹੀ ਬੇਅਦਬੀ ਕੇਸ ਵਿਚ ਰਾਮ ਰਹੀਮ ਦਾ ਵਕੀਲ ਹੋਣ ਕਾਰਨ ਬਹਿਬਲ ਕਲਾਂ ਇਨਸਾਫ ਮੋਰਚਾ ਨੇ ਵੀ ਸਰਕਾਰ ਦੇ ਐਡਵੋਕੇਟ ਜਨਰਲ ਨੂੰ ਹਟਾਉਣ ਦੀ ਮੰਗ ਕੀਤੀ ਹੈ।

AG ਨੂੰ ਲੈ ਕੇ ਲਗਾਤਾਰ ਹੋ ਰਿਹਾ ਵਿਵਾਦ
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਟਾਪ ਕ੍ਰਿਮਿਨਲ ਲਾਇਰ ਵਿਨੋਦ ਘਈ ਦੀ ਨਿਯੁਕਤੀ ਉੱਤੇ ਵਿਵਾਦ ਹੋ ਰਿਹਾ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੇਸ ਵਿਚ ਦੋਸ਼ੀ ਡੇਰਾ ਮੁਖੀ ਰਾਮ ਰਹੀਮ ਦੇ ਵਕੀਲ ਰਹਿ ਚੁੱਕੇ ਹਨ। ਵਿਰੋਧੀ ਦਲਾਂ ਦੇ ਇਲਾਵਾ ਸਿੱਖ ਸੰਗਠਨ ਵੀ ਉਨ੍ਹਾਂ ਦੀ ਨਿਯੁਕਤੀ ਦਾ ਵਿਰੋਧ ਕਰ ਰਹੇ ਹਨ। ਸਾਲ 2015 ਵਿਚ ਫਰੀਦਕੋਟ ਵਿਚ ਹੋਈ ਬੇਅਦਬੀ ਤੇ ਗੋਲੀਕਾਂਡ ਮਾਮਲੇ ਵਿਚ ਇਨਸਾਫ ਦੀ ਮੰਗ ਕਰ ਰਹੇ ਬਹਿਬਲ ਕਲਾਂ ਇਨਸਾਫ ਮੋਰਚਾ ਵੀ ਉਨ੍ਹਾਂ ਦੀ ਨਿਯੁਕਤੀ ਦੇ ਵਿਰੋਧ ਵਿਚ ਹੈ। ਮੋਰਚਾ ਨੇ ਮੰਗ ਕੀਤੀ ਹੈ ਕਿ ਐਡਵੋਕੇਟ ਜਨਰਲ ਨੂੰ ਹਟਾਇਆ ਜਾਵੇ।

ਭਾਜਪਾ ਸੰਸਦ ਮੈਂਬਰ ਦੇ ਨਾਲ ਆ ਚੁੱਕੇ ਨੇ ਨਜ਼ਰ
ਇਸ ਤੋਂ ਪਹਿਲਾਂ ਸੀਨੀਅਰ ਐਡਵੋਕੇਟ ਵਿਨੋਦ ਘਈ ਤੇ ਉਨ੍ਹਾਂ ਦੇ ਭਰਾ ਬਿਪਿਨ ਘਈ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨਾਲ ਨਜ਼ਰ ਆ ਚੁੱਕੇ ਹਨ। ਇਹ ਫੋਟੋ ਖੁਦ ਕਿਰਨ ਖੇਰ ਨੇ ਟਵੀਟ ਕੀਤੀ ਸੀ। ਜਿਸ ਵਿਚ ਉਹ ਐਡਵੋਕੇਟ ਘਈ ਦੇ ਘਰ ਵਿਚ ਬੈਠੀ ਹੈ। ਹਾਲਾਂਕਿ ਐਡਵੋਕੇਟ ਬਿਪਿਨ ਘਈ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦਾ ਕਿਵੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਆਮ ਆਦਮੀ ਪਾਰਟੀ ਨੇ ਖੁਦ ਉਨ੍ਹਾਂ ਨੂੰ ਅਪ੍ਰੋਚ ਕਰ ਮੈਰਿਟ ਦੇ ਆਧਾਰ ਉੱਤੇ ਉਨ੍ਹਾਂ ਦੀ ਨਿਯੁਕਤੀ ਕੀਤੀ ਹੈ। 

In The Market