ਜਲੰਧਰ- ਪੰਜਾਬੀ ਮਸ਼ਹੂਰ ਗਾਇਕਾ (Punjabi famous singer) ਜੋਤੀ ਨੂਰਾਂ (Joti Nooran) ਵਲੋਂ ਆਪਣੇ ਪਤੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਸਬੰਧੀ ਜਲੰਧਰ ਦੇ ਪ੍ਰੈਸ ਕਲੱਬ (Press Club) ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਤੀ ਨੂਰਾ ਨੇ ਕਿਹਾ ਕਿ ਉਸ ਦਾ ਵਿਆਹ 2014 ਵਿਚ ਹਿੰਦੂ ਰੀਤੀ ਰਿਵਾਜਾਂ ਮੁਤਾਬਕ ਫਿਲੌਰ ਦੇ ਰਹਿਣ ਵਾਲੇ ਕੁਨਾਲ ਪਾਸੀ (Kunal Passi) ਨਾਲ ਹੋਇਆ ਸੀ ਪਰ ਵਿਆਹ ਤੋਂ ਬਾਅਦ ਉਸਦੇ ਪਤੀ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜੋਤੀ ਨੇ ਇਲਜ਼ਾਮ ਲਗਾਏ ਕਿ ਵਿਆਹ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਿਆ ਅਤੇ ਨਸ਼ੇ ਕਰਕੇ ਉਸ ਨਾਲ ਕੁੱਟਮਾਰ ਕਰਦਾ ਸੀ। ਉਨ੍ਹਾਂ ਦੇ ਪ੍ਰੋਗਰਾਮਾਂ ਜਾਂ ਸ਼ੋਆਂ ਤੋਂ ਆਉਣ ਵੈਲੇ ਪੈਸਿਆਂ ਨੂੰ ਉਹ ਆਪਣੇ ਕੋਲ ਰੱਖ ਲੈਂਦਾ ਸੀ ਅਤੇ ਸ਼ੋਅ ਵੀ ਆਪ ਹੀ ਬੁੱਕ ਕਰਦਾ ਸੀ ਅਤੇ ਪੈਸੇ ਤੈਅ ਕਰਦਾ ਸੀ।ਉਨ੍ਹਾਂ ਦੱਸਿਆ ਕਿ ਹੁਣ ਉਸ ਦੇ ਪਤੀ ਵੱਲੋਂ ਉਸ ਨੂੰ ਬਹੁਤ ਜ਼ਿਆਦਾ ਤੰ...
ਚੰਡੀਗੜ੍ਹ- ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਕੇਂਦਰ ਸਰਕਾਰ ਦੀ ਤਿਰੰਗਾ ਮੁਹਿੰਮ ਰਾਸ ਨਹੀਂ ਆਈ। ਸੰਸਦ ਮੈਂਬਰ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰਾਂ ਅਤੇ ਕਾਰੋਬਾਰੀ ਸੰਸਥਾਨਾਂ 'ਤੇ ਕੇਸਰੀ ਝੰਡੇ ਲਗਾਉਣ। ਇਸ 'ਤੇ ਪੰਜਾਬ ਦੇ ਸੀ.ਐੱਮ. ਭਗਵੰਤ ਮਾਨ ਨੇ ਸੰਸਦ ਮੈਂਬਰ 'ਤੇ ਤੰਜ ਕੱਸਿਆ।ਸੀ.ਐੱਮ. ਮਾਨ ਨੇ ਕਿਹਾ ਕਿ ਸੰਵਿਧਾਨ ਦੀ ਕਸਮ ਖਾਣ ਵਾਲਿਆਂ ਨੂੰ ਤਿਰੰਗੇ ਤੋਂ ਦਿੱਕਤ ਕੀ ਹੈ? ਉਥੇ ਹੀ ਹੁਣ ਇਸ ਨੂੰ ਲੈ ਕੇ ਮਾਮਲਾ ਭੱਖਦਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰ ਸਿਮਰਨਜੀਤ ਮਾਨ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਚੁੱਕੇ ਨਹ। ਜਿਸ ਦਾ ਵੀ ਸੀ.ਐੱਮ. ਭਗਵੰਤ ਮਾਨ ਨੇ ਸਖ਼ਤ ਵਿਰੋਧ ਕੀਤਾ ਸੀ।ਭਗਵੰਤ ਮਾਨ ਨੇ ਸਿਮਰਨਜੀਤ ਮਾਨ 'ਤੇ ਵਰ੍ਹਦਿਆਂ ਕਿਹਾ ਕਿ ਸੰਵਿਧਾਨ ਦੀ ਕਸਮ ਖਾਧੀ ਹੈ ਅਤੇ ਇਨ੍ਹਾਂ ਨੂੰ ਦੇਸ਼ ਦਾ ਝੰਡਾ ਪਸੰਦ ਨਹੀਂ ਹੈ। ਇਸ ਤਰ੍ਹਾਂ ਦਾ ਡਬਲ ਸਟੈਂਡਰਡ ਨਹੀਂ ਚੱਲੇਗਾ। ਇਹ ਦੇਸ਼ ਸਾਨੂੰ ਸ਼ਹੀਦਾਂ ਅਤੇ ਪੂਰਵਜਾਂ ਨੇ ਲੈ ਕੇ ਦਿੱਤਾ ਹੈ। ਅਸੀਂ 90 ਫੀਸਦੀ ਕੁਰਬਾਨੀਆਂ ਦਿੱਤੀਆਂ ਹਨ। ਝੰਡਾ ਪਸੰਦ ਨਾ ਕਰਨ ਵਾਲਿਆਂ ਦੀਆਂ ਇਹ ਸਭ ਦੁਕਾਨਾਂ ਹਨ। ਪੰਜਾਬ ਦੇ ਲੋਕਆਂ ਨੂੰ ਸਹੂਲਤਾਂ ਚਾਹੀਦੀਆਂ ਹਨ, ਇਨ੍ਹਾਂ ਦੀਆਂ ਦੁਕਾਨਾਂ ਦਾ ਕੋਈ ਗਾਹਕ ਨਹੀਂ ਹੈ।
ਚੰਡੀਗੜ੍ਹ- ਆਮ ਆਦਮੀ ਪਾਰਟੀ (AAP) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਦਾਅਵਾ ਕੀਤਾ ਹੈ ਕਿ ਹੁਣ ਦਿੱਲੀ ਮਗਰੋਂ ਪੰਜਾਬ ਦੇ ਲੋਕਾਂ ਦਾ ਵੀ ਬਿਜਲੀ ਦਾ ਬਿੱਲ ਜ਼ੀਰੋ ਆਉਣਾ ਸ਼ੁਰੂ ਹੋ ਗਿਆ ਹੈ।ਕੇਜਰੀਵਾਲ ਨੇ ਇਹ ਦਾਅਵਾ ਇਕ ਟਵੀਟ ਰਾਹੀਂ ਕੀਤਾ ਹੈ। ਉਨ੍ਹਾਂ ਨੇ ਇਕ ਅਖ਼ਬਾਰ ਦੀ ਤਸਵੀਰ ਸਾਂਝੀ ਕਰਦਿਆਂ ਹੋਇਆਂ ਨਾਲ ਹੀ ਲਿਖਿਆ ਹੈ, 'ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਜ਼ੀਰੋ ਬਿਜਲੀ ਬਿੱਲ ਆਉਣ ਲੱਗੇ ਹਨ। ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ।ਉਨ੍ਹਾਂ ਲਿਖਿਆ ਹੈ ਕਿ ਉਹ ਆਪਣੇ ਦੋਸਤਾਂ ਦੇ ਕਰਜ਼ੇ ਮੁਆਫ ਨਹੀਂ ਕਰਦੇ, ਗਰੀਬਾਂ ਦੇ ਬਿਜਲੀ ਬਿੱਲ ਮੁਆਫ ਕਰਦੇ ਹਨ। ਇਨ੍ਹਾਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਉਨ੍ਹਾਂ ਦੇ ਨਾਲ ਹਨ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਘਰੇਲੂ ਬਿਜਲੀ ਖਪਤਕਾਰਾਂ ਲਈ 1 ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜੁਲਾਈ ਦੇ ਜੋ ਬਿੱਲ ਤਿਆਰ ਹੋਏ ਹਨ, ਉਨ੍ਹਾਂ ਵਿਚ 300 ਯੂਨਿਟ ਤੋਂ ਘੱਟ ਬਿਜਲੀ ਫੂਕਣ ਵਾਲੇ ਖਪਤਕਾਰਾਂ ਨੂੰ ਜ਼ੀਰੋ ਬਿੱਲ ਆਏ ਹਨ। दिल्ली के बाद अब पंजाब के लोगों के भी ज़ीरो बिजली बिल आने लगे। लोगों को यक़ीन नहीं हो रहाहम अपने दोस्तों के क़र्ज़े माफ़ नहीं करते, ग़रीब जनता के बिजली बिल माफ़ करते हैं। इन करोड़ों लोगों की दुआयें हमारे साथ हैंगुजरात! वहाँ भी ये चमत्कार हो सकता है। चाबी आपके हाथ में है। pic.twitter.com/Iej2jbF074 — Arvind Kejriwal (@ArvindKejriwal) August 6, 2022 ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 1 ਜੁਲਾਈ ਨੂੰ ਬਿਜਲੀ ਫ੍ਰੀ ਕੀਤੀ ਸੀ। ਬਿੱਲ ਦਾ ਸਾਈਕਲ 2 ਮਹੀਨੇ ਦਾ ਹੈ। 31 ਅਗਸਤ ਤੱਕ ਦੋ ਮਹੀਨੇ ਹੋ ਜਾਣਗੇ। ਸਤੰਬਰ ਦੇ ਪਹਿਲੇ ਹਫਤੇ ਤੁਹਾਡੇ ਬਿਜਲੀ ਬਿੱਲ ਸਿਫਰ ਵਿਚ ਆਉਣੇ ਸ਼ੁਰੂ ਹੋ ਜਾਣਗੇ। 51 ਲੱਖ ਘਰਾਂ ਨੂੰ ਸਿਫਰ ਬਿਜਲੀ ਬਿੱਲ ਮਿਲੇਗਾ। ਸਰਦੀਆਂ (ਨਵੰਬਰ ਤੋਂ ਦਸੰਬਰ) ਵਿਚ 90 ਫੀਸਦੀ ਤੋਂ ਜ਼ਿਆਦਾ ਘਰਾਂ ਨੂੰ ਜ਼ੀਰੋ ਬਿੱਲ ਮਿਲੇਗਾ। ...
ਚੰਡੀਗੜ੍ਹ- ਕਿਸਾਨਾਂ ਨਾਲ ਕੀਤਾ ਇੱਕ ਹੋਰ ਵਾਅਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant) ਨੇ ਪੂਰਾ ਕਰ ਦਿੱਤਾ ਹੈ। ਸਰਕਾਰ ਨੇ 5 ਲੱਖ ਰੁਪਏ ਦੀ ਵਿੱਤੀ ਮਦਦ (Financial help) ਦਾ ਵਾਅਦਾ ਪੂਰਾ ਕੀਤਾ ਹੈ। ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਰਾਸ਼ੀ ਜਾਰੀ ਕੀਤੀ ਗਈ ਹੈ। ਪੰਜਾਬ ਭਵਨ ‘ਚ ਹੋਈ ਮੀਟਿੰਗ ‘ਚ ਕਿਸਾਨਾਂ ਨੇ ਇਹ ਮੰਗ ਰੱਖੀ ਸੀ। ਮੁੱਖ ਮੰਤਰੀ ਨੇ 3 ਦਿਨਾਂ ‘ਚ ਹੀ ਵਿੱਤੀ ਮਦਦ ਜਾਰੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹੁਣ ਤੱਕ 789 ਕਿਸਾਨ ਪਰਿਵਾਰਾਂ ਦੀ ਵਿੱਤੀ ਮਦਦ ਕੀਤੀ ਜਾ ਚੁੱਕੀ ਹੈ। ਪੰਜਾਬ ਸਰਕਾਰ 39.55 ਕਰੋੜ ਦੀ ਮਦਦ ਰਾਸ਼ੀ ਜਾਰੀ ਕਰ ਚੁੱਕੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਤੇ ਆਪਣੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਧਰਨੇ ਮੁਜ਼ਾਹਰ...
ਚੰਡੀਗੜ੍ਹ- ਮਿਸ ਯੂਨੀਵਰਸ (Miss Universe) 2021 ਹਰਨਾਜ਼ ਕੌਰ ਸੰਧੂ (Harnaz Kaur Sandhu) ਦੇ ਖਿਲਾਫ ਚੰਡੀਗੜ੍ਹ ਜ਼ਿਲਾ ਅਦਾਲਤ ਵਿਚ ਦਾਇਰ ਕੇਸ ਵਿਚ ਅੱਜ ਸੁਣਵਾਈ ਹੈ। ਇਹ ਸਿਵਲ ਕੇਸ ਮਸ਼ਹੂਰ ਐਕਟ੍ਰੈਸ ਉਪਾਸਨਾ ਸਿੰਘ ਨੇ ਦਾਇਰ ਕੀਤਾ ਹੈ। ਮਾਮਲਾ ਪੰਜਾਬੀ ਫਿਲਮ ਬਾਈ ਜੀ ਕੁੱਟਣਗੇ ਦੇ ਨਾਲ ਜੁੜਿਆ ਹੈ ਜਿਸ ਦੀ ਰਿਲੀਜ਼ ਟੱਲ ਗਈ ਸੀ। ਉਪਾਸਨਾ ਨੇ ਮਾਡਲ 'ਤੇ ਡੇਮੇਜਿਸ ਕਲੇਮ ਕੀਤੇ ਹਨ। ਉਪਾਸਨਾ ਦਾ ਇਲਜ਼ਾਮ ਹੈ ਕਿ ਉਹ ਇਕ ਫਿਲਮ ਪ੍ਰੋਡਿਊਸ ਕਰ ਰਹੀ ਸੀ। ਜਿਸ ਵਿਚ ਕੰਮ ਕਨਰ ਲਈ ਹਰਨਾਜ਼ ਨੇ ਹਾਮੀ ਭਰੀ ਸੀ। ਇਸ ਤੋਂ ਬਾਅਦ ਫਿਲਮ ਬਣਨ ਤੋਂ ਬਾਅਦ ਪ੍ਰਮੋਸ਼ਨ ਲਈ ਅੱਗੇ ਨਹੀਂ ਆਈ ਅਤੇ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ। ਇਸ ਨਾਲ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਅਤੇ ਫਿਲਮ ਨੂੰ ਵੀ ਕਾਫੀ ਧੱਕਾ ਲੱਗਾ। ਉਪਾਸਨਾ ਸਿੰਘ ਨੇ ਕਿਹਾ ਕਿ ਹਰਨਾਜ਼ ਨੂੰ ਐਕਟਿੰਗ ਦੀ ABCD ਸਿਖਾਈ ਹੈ ਅਤੇ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ। ਪਰ ਉਹ ਮੇਰੇ ਕਿਸੇ ਵੀ ਮੈਸੇਜ ਦਾ ਜਵਾਬ ਨਹੀਂ ਦੇ ਰਹੀ। ਇਹ ਮੇਰੀ ਜ਼ਿੰਦਗੀ ਦਾ ਪਹਿਲਾ ਕੇਸ ਹੈ।'ਦੱਸਣਯੋਗ ਹੈ ਕਿ ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਚੰਡੀਗੜ੍ਹ ਦੇ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਵਿੱਚ ਹਰਨਾਜ਼ ਸੰਧੂ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ। ਇੱਕ ਫਿਲਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਕਾਰਨ ਉਪਾਸਨਾ ਸਿੰਘ ਜ਼ਿਲਾ ਅਦਾਲਤ 'ਚ ਪਹੁੰਚੀ। 'ਬਾਈ ਜੀ ਕੁੱਟਣਗੇ' ਫਿਲਮ ਨਾਲ ਜੁੜਿਆ ਮਾਮਲਾ ਹੈ। ਹਰਨਾਜ਼ 'ਤੇ ਐਗਰੀਮੈਂਟ ਦੀਆਂ ਸ਼ਰਤਾਂ ਤੋੜਨ ਦਾ ਇਲਜ਼ਾਮ ਹੈ। ਇਸ ਕਰਕੇ ਉਪਾਸਨਾ ਸਿੰਘ ਨੇ ਹਰਨਾਜ਼ ਖਿਲਾਫ਼ ਕੋਰਟ ਵੱਲ ਰੁਖ ਕੀਤਾ। ਉਪਾਸਨਾ ਸਿੰਘ ਨੇ ਫਿਲਮ ਨੂੰ ਡਾਇਰੈਕਟ ਕੀਤਾ ਹੈ। ਫਿਲਮ ਨੂੰ ਲੈ ਕੇ ਹਰਨਾਜ਼ ਨਾਲ ਐਗਰੀਮੈਂਟ ਹੋਇਆ ਸੀ। ਫਿਲਮ 'ਚ ਹਰਨਾਜ਼ ਸੰਧੂ ਨੇ ਬਤੌਰ ਅਦਾਕਾਰਾ ਕੰਮ ਕੀਤਾ।ਦਾਇਰ ਮਾਮਲੇ ਮੁਤਾਬਕ ਸਾਲ 2020 ਵਿੱਚ ਹਰਨਾਜ਼ ਨੇ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਸੀ। ਉਸ ਸਮੇਂ ਦੌਰਾਨ ਉਸਨੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓਜ਼ ਐਲਐਲਪੀ ਨਾਲ ਇੱਕ ਕਲਾਕਾਰ ਵਜੋਂ ਸਮਝੌਤਾ ਕੀਤਾ ਸੀ। ਇਸ ਸਟੂਡੀਓ ਨੂੰ ਉਪਾਸਨਾ ਸਿੰਘ ਚਲਾ ਰਹੀ ਹੈ। ਉਪਾਸਨਾ ਅਨੁਸਾਰ ਉਸ ਨੇ 'ਬਾਈ ਜੀ ਕੁੱਟਣਗੇ' ਨਾਂ ਦੀ ਪੰਜਾਬੀ ਫ਼ਿਲਮ ਬਣਾਉਣੀ ਸੀ। ਇਸ ਵਿੱਚ ਉਸ ਨੇ ਹਰਨਾਜ਼ ਦੀ ਮੁੱਖ ਭੂਮਿਕਾ ਨਿਭਾਈ ਸੀ। ਇਕਰਾਰਨਾਮੇ ਤਹਿਤ ਕਲਾਕਾਰਾਂ ਨੂੰ ਫ਼ਿਲਮ ਦੇ ਪ੍ਰਚਾਰ ਕਾਰਜਾਂ ਲਈ ਉਪਲਬਧ ਹੋਣਾ ਸੀ। ਇਲਜ਼ਾਮ ਮੁਤਾਬਕ ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਨੇ ਕਾਰੋਬਾਰੀ ਅਤੇ ਇਕਰਾਰਨਾਮੇ 1ਦੇ ਵਾਅਦੇ ਤੋੜ ਦਿੱਤੇ। ਉਸਨੇ ਆਪਣੇ ਆਪ ਨੂੰ ਫਿਲਮ ਦੀ ਕਾਸਟ ਅਤੇ ਕਰੂ ਤੋਂ ਦੂਰ ਕਰ ਲਿਆ ਹੈ। ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਸੰਧੂ ਨੇ ਆਪਣੇ ਆਪ ਨੂੰ ਵੱਡਾ ਸਟਾਰ ਸਮਝਣਾ ਸ਼ੁਰੂ ਕਰ ਦਿੱਤਾ ਹੈ। ਉਸਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਮੈਂ ਆਪਣੇ ਬੇਟੇ ਨੂੰ ਇਸ ਫਿਲਮ ਰਾਹੀਂ ਲਾਂਚ ਕਰਨਾ ਸੀ ਪਰ ਹਰਨਾਜ਼ ਸੰਧੂ ਨਾਲ ਸੰਪਰਕ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇਸ ਲਈ ਚੰਡੀਗੜ੍ਹ ਅਦਾਲਤ ਵਿੱਚ ਹਰਨਾਜ਼ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ। ...
ਚੰਡੀਗੜ੍ਹ- ਪੰਜਾਬ ਦੇ ਸੀ.ਐੱਮ. ਭਗਵੰਤ ਮਾਨ (CM of Punjab Bhagwant) ਅੱਜ ਤੋਂ 2 ਦਿਨ ਦੇ ਦਿੱਲੀ ਦੇ ਦੌਰੇ 'ਤੇ ਰਹਿਣਗੇ। ਉਹ ਦਿੱਲੀ ਵਿਚ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ (Governing Council) ਦੀ ਮੀਟਿੰਗ ਵਿਚ ਹਿੱਸਾ ਲੈਣਗੇ। ਇਹ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਪ੍ਰਧਾਨਗੀ ਵਿਚ ਹੋਵੇਗੀ। ਇਸ ਦੌਰਾਨ ਭਗਵੰਤ ਮਾਨ ਪ੍ਰਧਾਨ ਮੰਤਰੀ ਦੇ ਅੱਗੇ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਕਮੇਟੀ ਵਿਚ ਪੰਜਾਬ ਦਾ ਪ੍ਰਤੀਨਿਧੀ ਨਾ ਹੋਣ ਦਾ ਮੁੱਦਾ ਚੁੱਕਣਗੇ। ਇਸ ਤੋਂ ਇਲਾਵਾ ਜੀ.ਐੱਸ.ਟੀ. ਮੁਆਵਜ਼ਾ ਰਾਸ਼ੀ ਦਾ ਮੁੱਦਾ ਵੀ ਸੀ.ਐੱਮ. ਚੁੱਕਣਗੇ। ਪੰਜਾਬ ਸਰਕਾਰ ਨੂੰ ਇਸ ਸਾਲ ਮੁਆਵਜ਼ੇ ਵਜੇ 16 ਹਜ਼ਾਰ ਕਰੋ...
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੀ.ਆਰ.ਟੀ.ਸੀ. ਦੇ ਦੋ ਮੁਲਾਜ਼ਮਾਂ ਦੀ ਪਿੱਠ ਥਾਪੜੀ ਹੈ ਕਿਉਂਕਿ ਉਨ੍ਹਾਂ ਨੇ ਇਮਾਨਦਾਰੀ ਦੀ ਇਕ ਮਿਸਾਲ ਪੇਸ਼ ਕੀਤੀ ਹੈ। ਇਸ ਦੌਰਾਨ ਮੁੱਖ ਮੰਤਰੀ ਵਲੋਂ ਇਕ ਵੀਡੀਓ ਇਨ੍ਹਾਂ ਦੋਹਾਂ ਮੁਲਾਜ਼ਮਾਂ ਨੂੰ ਨਾਲ ਬਿਠਾਇਆ ਹੋਇਆ ਹੈ ਅਤੇ ਉਨ੍ਹਾਂ ਦੀ ਇਸ ਘਟਨਾ ਬਾਰੇ ਦੱਸ ਰਹੇ ਹਨ। ਵੀਡੀਓ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਮਾਨਦਾਰੀ ਕਮਾਉਣੀ ਔਖੀ ਹੈ, ਜਦੋਂ ਕਿ ਗਲਤ ਤਰੀਕੇ ਨਾਲ ਤਾਂ ਬਹੁਤ ਲੋਕ ਪੈਸੇ ਕਮਾਂ ਲੈਂਦੇ ਹਨ ਪ੍ਰਾਪਰਟੀਆਂ ਬਣਾ ਲੈਂਦੇ ਹਨ, ਨਾਜਾਇਜ਼ ਕਬਜ਼ੇ ਕਰ ਲੈਂਦੇ ਹਨ ਪਰ ਇਮਾਨਦਾਰੀ ਦੀ ਰੋਟੀ ਖਾਣ ਵਾਲਾ ਕੋਈ-ਕੋਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰੀ ਤੁਹਾਡੇ ਮਨ ਨੂੰ ਸਕੂਨ ਦਿੰਦੀ ਹੈ। ਬਾਹਰਲੀਆਂ ਅਦਾਲਤਾਂ 'ਚੋਂ ਅਜਿਹੇ ਲੋਕ ਵਧੀਆ ਵਕੀਲ ਕਰਕੇ ਬਰੀ ਵੀ ਹੋ ਜਾਂਦੇ ਨੇ। ਪਰ ਜਿਹੜੀ ਕਚਿਹਰੀ ਮਨ ਦੇ ਅੰਦਰ ਲੱਗਦੀ ਹੈ ਸੱਚਾਈ ਉਸ ਤੋਂ ਕੋਈ ਜ਼ਮਾਨਤ ਨਹੀਂ ਮਿਲਦੀ।ਉਨ੍ਹਾਂ ਦੇ ਮਨ ਵਿਚ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਕਿ ਮੈਂ ਅੱਜ ਨਾ ਫੜਿਆ ਜਾਵਾਂ, ਅੱਜ ਨਾ ਫੜਿਆ ਜਾਵਾਂ। ਪਰ ਕਹਿੰਦੇ ਨੇ ਕਿ ਦੁਨੀਆ ਕਿਸੇ ਨਾ ਕਿਸੇ ਤਰੀਕੇ ਚੱਲਦੀ ਹੈ। ਇਮਾਨਦਾਰੀ ਦੀ ਮਿਸਾਲ…ਕੁਝ ਦਿਨ ਪਹਿਲਾਂ ਕੋਈ ਬੰਦਾ ਪੈਸਿਆਂ ਨਾਲ ਭਰਿਆ ਬੈਗ…ਜਿਸ ‘ਚ ₹4.30 ਲੱਖ ਸੀ…PRTC ਬੱਸ ‘ਚ ਭੁੱਲ ਗਿਆ…ਪਰ ਬੱਸ ਮੁਲਾਜ਼ਮਾਂ ਨੇ ਬੈਗ ਸਹੀ ਸਲਾਮਤ ਉਸ ਬੰਦੇ ਤੱਕ ਪਹੁੰਚਦਾ ਕੀਤਾ…ਅੱਜ ਦੋਵੇਂ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ…ਇਮਾਨਦਾਰੀ ਲਈ ਹੱਲਾਸ਼ੇਰੀ ਤੇ ਹੌਂਸਲਾ-ਅਫ਼ਜਾਈ ਕੀਤੀ…ਇਮਾਨਦਾਰੀ ਸਕੂਨ ਦਿੰਦੀ ਹੈ… pic.twitter.com/vB0v2GmMAl — Bhagwant Mann (@BhagwantMann) August 5, 2022 ਸਾਰੇ ਲੋਕ ਇਕੋ ਜਿਹੇ ਨਹੀਂ ਹੁੰਦੇ। ਮੇਰੇ ਨੇੜੇ ਦੋ ਹੋਣਹਾਰ ਮੁਲਾਜ਼ਮ ਬੈਠੇ ਹਨ ਡਿੰਪਲ ਕੁਮਾਰ ਜੋ ਪੀ.ਆਰ.ਟੀ.ਸੀ. ਦੇ ਕੰਡਕਟਰ ਹਨ ਤੇ ਸੁਖਚੈਨ ਸਿੰਘ ਜੋ ਬੱਸ ਡਰਾਈਵਰ ਹਨ। ਪਿਛਲੇ ਦਿਨੀਂ ਇਕ ਕਿਸਾਨ ਜਿਸ ਨੇ ਟ੍ਰੈਕਟਰ ਲੈਣਾ ਸੀ ਤੇ ਉਹ ਆਪਣਾ ਪੈਸਿਆਂ ਦਾ ਬੈਗ ਲੈ ਕੇ ਬੱਸ 'ਚ ਚੜ੍ਹਿਆ ਸੀ ਤੇ ਉਹ ਆਪਣਾ ਬੈਗ ਬੱਸ ਵਿਚ ਹੀ ਭੁੱਲ ਗਿਆ। ਬੱਸ ਅੱਗੇ ਚਲੀ ਗਈ ਤੇ ਬਾਅਦ ਵਿਚ ਇਨ੍ਹਾਂ ਵਲੋਂ ਕਿਸਾਨ ਨਾਲ ਸੰਪਰਕ ਕੀਤਾ ਗਿਆ ਅਤੇ ਕਿਸਾਨ ਦੇ ਸਾਰੇ ਪੈਸੇ ਇਨ੍ਹਾਂ ਮੁਲਾਜ਼ਮਾਂ ਵਲੋਂ ਉਸ ਨੂੰ ਵਾਪਸ ਕਰ ਦਿੱਤੇ ਗਏ। ਉਸ ਬੈਗ ਵਿਚ 4 ਲੱਖ 30 ਹਜ਼ਾਰ ਤੋਂ ਉਪਰ ਪੈਸੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੇ ਅੱਜ ਦੇ ਜ਼ਮਾਨੇ ਵਿਚ ਇਮਾਨਦਾਰੀ ਦੀ ਇਕ ਮਿਸਾਲ ਪੈਦਾ ਕੀਤੀ ਹੈ, ਜਿਸ ਦੀ ਪੰਜਾਬ ਸਰਕਾਰ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ...
ਚੰਡੀਗੜ੍ਹ- ਗੁਜਰਾਤ ਪਸ਼ੂਆਂ ਵਿਚ ਫੈਲੀ ਲੰਪੀ ਬੀਮਾਰੀ ਹੁਣ ਪੰਜਾਬ ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ ਰਾਜਸਥਾਨ ਦੇ ਪਸ਼ੂ ਵੀ ਇਸ ਨਾਲ ਪ੍ਰਭਾਵਿਤ ਹੋ ਗਏ ਸਨ। ਇਹ ਬੀਮਾਰੀ ਜ਼ਿਆਦਤਰ ਬਾਰਡਰ ਬੈਲਟ ਏਰੀਆ ਦੇ ਪਸ਼ੂਆਂ ਵਿਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਜਿਸ ਤੋਂ ਬਾਅਦ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਸੂਬਾ ਸਰਕਾਰ ਤੋਂ ਜਾਨਵਰਾਂ ਦੇ ਤੁਰੰਤ ਇਲਾਜ ਲਈ 76 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਵਾਈ ਹੈ।ਜ਼ਿਕਰਯੋਗ ਹੈ ਕਿ ਇਹ ਬੀਮਾਰੀ ਤਕਰੀਬਨ ਇਕ ਮਹੀਨਾ ਪਹਿਲਾਂ ਗੁਜਰਾਤ ਦੇ ਪਸ਼ੂਆਂ ਵਿਚ ਦੇਖਣ ਨੂੰ ਮਿਲੀ ਸੀ। ਇਸ ਲਾ-ਇਲਾਜ ਬੀਮਾਰੀ ਨੇ ਗੁਜਰਾਤ ਵਿਚ 12 ਹਜ਼ਾਰ ਅਤੇ ਰਾਜਸਥਾਨ ਵਿਚ 3 ਹਜ਼ਾਰ ਪਸ਼ੂਆਂ ਦੀ ਜਾਨ ਲੈ ਲਈ ਸੀ। ਪਰ ਹੁਣ ਇਸ ਬੀਮਾਰੀ ਦੇ ਪੰਜਾਬ ਪਹੁੰਚਣ ਤੋਂ ਬਾਅਦ ਚਿੰਤਾਵਾਂ ਹੋਰ ਵੱਧ ਗਈਆਂ ਹਨ। ਇਸ ਦਾ ਜ਼ਿਆਦਾ ਅਸਰ ਬਾਰਡਰ ਏਰੀਆ ਦੇ ਪਿੰਡਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਗੁਜਰਾਤ-ਰਾਜਸਥਾਨ ਵਾਂਗ ਇਹ ਬੀਮਾਰੀ ਬੇਕਾਬੂ ਹੋ ਗਈ ਤਾਂ ਸੂਬੇ ਵਿਚ ਦੁੱਧ ਦੀ ਪੈਦਾਵਾਰ 'ਤੇ ਇਸ ਦਾ ਅਸਰ ਪਵੇਗਾ।ਲੰਪੀ ਬੀਮਾਰੀ ਦੇ ਪੰਜਾਬ ਵਿਚ ਆਉਣ ਤੋਂ ਬਾਅਦ ਮੰਤਰੀ ਭੁੱਲਰ ਨੇ ਬਾਰਡਰ ਏਰੀਆ ਦੇ ਹਰ ਜ਼ਿਲੇ ਨੂੰ 5-5 ਲੱਖ ਅਤੇ ਹੋਰ ਜ਼ਿਲਿਆਂ ਨੂੰ 3-3 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਵਾਈ ਹੈ। ਤਾਂ ਜੋ ਲੰਪੀ ਬੀਮਾਰੀ ਨਾਲ ਪੀੜਤ ਹੋ ਚੁੱਕੇ ਜਾਨਵਰਾਂ ਦੀ ਦਵਾਈ ਸ਼ੁਰੂ ਕਰਵਆਈ ਜਾ ਸਕੇ। ਉਥੇ ਹੀ ਦੂਜੇ ਪਾਸੇ ਗੁਜਰਾਤ ਵਿਚ 12 ਹਜ਼ਾਰ ਜਾਨਵਰਾਂ ਦੀ ਜਾਨ ਜਾਣ ਤੋਂ ਬਾਅਦ ਉਥੇ 10.6 ਲੱਖ ਪਸ਼ੂਆਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ।ਜਾਣਕਾਰੀ ਮੁਤਾਬਕ ਇਹ ਰੋਗ ਇਕ ਵਾਇਰਸ ਦੇ ਚੱਲਦੇ ਮਵੇਸ਼ੀਆਂ ਵਿਚ ਫੈਲ ਰਿਹਾ ਹੈ। ਜਿਸ ਨੂੰ ਗੰਢਦਾਰ ਚਮੜੀ ਰੋਗ ਵਾਇਰਸ ਕਿਹਾ ਜਾਂਦਾ ਹੈ। ਇਸ ਦੀਆਂ ਤਿੰਨ ਪ੍ਰਜਾਤੀਆਂ ਹਨ। ਜਿਸ ਵਿਚ ਪਹਿਲੀ ਪ੍ਰਜਾਤੀ ਕੈਪ੍ਰਿਪਾਕਸ ਵਾਇਰਸ ਦੂਜੀ ਗੋਟਪਾਕਸ ਵਾਇਰਸ ਅਤੇ ਤੀਜੀ ਸ਼ੀਪਪਾਕਸ ਵਾਇਰਸ ਹੈ।ਇਸ ਰੋਗ ਵਿਚ ਪਸ਼ੂ ਨੂੰ ਬੁਖਾਰ ਹੁੰਦਾ ਹੈ। ਇਸ ਦੇ ਨਾਲ ਹੀ ਭਾਰ ਘੱਟ ਹੋਣਾ, ਲਾਰ ਨਿਕਲਣਾ, ਅੱਖ ਅਤੇ ਨੱਕ ਦਾ ਵੱਗਣਾ, ਦੁੱਧ ਦਾ ਘੱਟ ਹੋਣਾ, ਸਰੀਰ ਅਤੇ ਵੱਖ-ਵੱਖ ਤਰ੍ਹਾਂ ਦੇ ਨੋਡਿਊਲ ਦਿਖਾਈ ਦੇਣਾ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਰੋਗ ਵਿਚ ਸਰੀਰ ਵਿਚ ਗੱਠਾਂ ਵੀ ਬਣ ਜਾਂਦੀਆਂ ਹਨ। ਇਸ ਨਾਲ ਮਾਦਾ ਮਵੇਸ਼ੀਆਂ ਨੂੰ ਬਾਂਝਪਨ, ਗਰਭਪਾਤ, ਨਿਮੋਨੀਆ ਅਤੇ ਲੰਗੜਾਪਨ ਝੱਲਣਾ ਪੈ ਸਕਦਾ ਹੈ।ਇਹ ਇਕ ਤਰ੍ਹਾਂ ਦਾ ਵਾਇਰਸ ਹੈ ਜਿਸ ਦਾ ਕੋਈ ਠੋਸ ਉਪਾਅ ਨਹੀਂ ਹੈ। ਅਜਿਹੇ ਵਿਚ ਪਸ਼ੂਆਂ ਨੂੰ ਇਸ ਤੋਂ ਪ੍ਰਭਾਵਿਤ ਖੇਤਰਾਂ ਵਿਚ ਜਾਣ ਤੋਂ ਰੋਕਣਾ ਚਾਹੀਦਾ ਹੈ। ਰੋਗ ਤੋਂ ਬਚਣ ਲਈ ਐਂਟੀਬਾਇਓਟਿਕਸ, ਐਂਟੀ ਇੰਫਲੇਮੈਟਰੀ ਅਤੇ ਐਂਟੀਹਿਸਟਾਮਿਨਿਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
ਚੰਡੀਗੜ੍ਹ- ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨਵੇਂ ਵਿਵਾਦ ਵਿਚ ਫੱਸ ਗਏ ਹਨ। ਉਨ੍ਹਾਂ ਨੇ ਪਤਨੀ ਦੇ ਨਾਂ 500 ਗਜ ਵਾਲਾ ਪਲਾਟ ਚੋਣ ਕਮਿਸ਼ਨ ਤੋਂ ਲੁਕਾਇਆ ਹੈ। ਵਿਜੀਲੈਂਸ ਜਾਂਚ ਵਿਚ ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਮਾਮਲਾ ਚੋਣ ਕਮਿਸ਼ਨ ਤੱਕ ਪਹੁੰਚ ਗਿਆ ਹੈ। ਧਰਮਸੋਤ ਨੇ ਨਾਭਾ ਸੀਟ ਤੋਂ ਇਸ ਵਾਰ ਕਾਂਗਰਸ ਟਿਕਟ 'ਤੇ ਚੋਣ ਲੜੀ ਸੀ। ਨਾਮਜ਼ਦਗੀ ਫਾਰਮ ਦੇ ਨਾਲ ਉਨ੍ਹਾਂ ਨੂੰ ਆਪਣੀ ਸਮੁੱਚੀ ਜਾਇਦਾਦ ਦੀ ਜਾਣਕਾਰੀ ਦੇਣੀ ਲਾਜ਼ਮੀ ਸੀ। ਹਾਲਾਂਕਿ ਧਰਮਸੋਤ ਨੇ ਅਜਿਹਾ ਨਹੀਂ ਕੀਤਾ। ਪੰਜਾਬ ਦੇ ਚੀਫ ਇਲੈਕਸ਼ਨ ਅਫਸਰ ਨੇ ਕਾਰਵਾਈ ਲਈ ਪੂਰਾ ਮਾਮਲਾ ਕਮਿਸ਼ਨ ਦੇ ਦਿੱਲੀ ਹੈੱਡਕੁਆਰਟਰ ਭੇਜ ਦਿੱਤਾ ਹੈ।ਪੰਜਾਬ ਦੇ ਚੀਫ ਇਲੈਕਸ਼ਨ ਅਫਸਰ ਨੂੰ ਭੇਜੇ ਲੈਟਰ ਵਿਚ ਵਿਜੀਲੈੰਸ ਨੇ ਕਿਹਾ ਕਿ ਉਹ ਧਰਮਸੋਤ ਦੇ ਖਿਲਾਫ ਐਂਟੀ ਕੁਰੱਪਸ਼ਨ ਐਕਟ ਦੇ ਕੇਸ ਦੀ ਜਾਂਚ ਕਰ ਰਹੇ ਸਨ। ਉਦੋਂ ਸਾਹਮਣੇ ਆਇਆ ਕਿ ਮੋਹਾਲੀ ਦੇ ਸੈਕਟਰ 80 ਵਿਚ ਧਰਮਸੋਤ ਦਾ 500 ਗਜ ਦਾ ਪਲਾਟ ਨੰਬਰ 27 ਹੈ। ਇਪ ਪਲਾਟ ਧਰਮਸੋਤ ਦੀ ਪਤਨੀ ਸ਼ੀਲਾ ਦੇਵੀ ਦੇ ਨਾਂ 'ਤੇ ਹੈ। ਮਈ 2021 ਵਿਚ ਇਸ ਨੂੰ ਖਰੀਦਿਆ ਗਿਆ ਸੀ। ਗਮਾਡਾ ਦੇ ਰਿਕਾਰਡ ਦੇ ਮੁਤਾਬਕ 31 ਜਨਵਰੀ 2022 ਤੱਕ ਸ਼ੀਲਾ ਦੇਵੀ ਇਸ ਦੀ ਮਾਲਕ ਸੀ। 2 ਮਾਰਚ ਨੂੰ ਇਸ ਰਾਜਕੁਮਾਰ ਅਤੇ ਕਸ਼ਮੀਰ ਸਿੰਘ ਦੇ ਨਾਂ 'ਤੇ ਟਰਾਂਸਫਰ ਕਰਨ ਦਾ ਹਲਫਨਾਮਾ ਆਇਆ।ਵਿਜੀਲੈਂਸ ਮੁਤਾਬਕ ਧਰਮਸੋਤ ਨੇ ਨਾਭਾ ਸੀਟ ਤੋਂ ਚੋਣ ਲੜਦੇ ਸਮੇਂ ਆਪਣੀ ਅਤੇ ਪਤਨੀ ਦੀ ਪ੍ਰਾਪਰਟੀ ਦੀ ਜਾਣਕਾਰੀ ਦਿੱਤੀ। ਇਸ ਵਿਚ ਪਤਨੀ ਦੇ ਨਾਂ 'ਤੇ 500 ਗਜ ਦੇ ਰੈਜ਼ੀਡੈਂਸ਼ੀਅਲ ਪਲਾਟ ਦੀ ਜਾਣਕਾਰੀ ਨਹੀਂ ਦਿੱਤੀ। ਇੰਝ ਕਰਕੇ ਧਰਮਸੋਤ ਨੇ ਦਿ ਰਿਪ੍ਰੈਜ਼ੈਂਟੇਸ਼ਨ ਆਫ ਦਿ ਪੀਪਲਜ਼ ਐਕਟ 1951 ਦੇ ਸੈਕਸ਼ਨ 125 ਏ ਦੇ ਤਹਿਤ ਜੁਰਮ ਕੀਤਾ ਹੈ।ਸਾਧੂ ਸਿੰਘ ਧਰਮਸੋਤ ਇਸ ਵੇਲੇ ਨਾਭਾ ਜੇਲ ਵਿਚ ਬੰਦ ਹਨ। ਧਰਮਸੋਤ ਨੂੰ ਜੰਗਲਾਤ ਵਿਭਾਗ ਦੇ ਘੁਟਾਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਵਿਜੀਲੈਂਸ ਉਨ੍ਹਾਂ ਨੂੰ ਤੜਕੇ ਹੀ ਅਮਲੋਹ ਸਥਿਤ ਘਰ ਤੋਂ ਗ੍ਰਿਫਤਾਰ ਕਰ ਲਿਆਈ ਸੀ। ਧਰਮਸੋਤ ਮੋਹਾਲੀ ਅਦਾਲਤ ਵਿਚ ਜ਼ਮਾਨਤ ਅਰਜ਼ੀ ਲਗਾਈ ਸੀ ਪਰ ਉਹ ਖਾਰਿਜ ਹੋ ਗਈ। ਹੁਣ ਧਰਮਸੋਤ ਨੇ ਹਾਈਕੋਰਟ ਵਿਚ ਜ਼ਮਾਨਤ ਅਰਜ਼ੀ ਲਗਾਈ ਹੈ।
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਘਰ ਬੈਠੇ ਮਿਲਿਆ ਕਰੇਗੀ। ਉਨ੍ਹਾਂ ਕਿਹਾ ਕਿ ਬੈਂਕਾਂ ਦੀਆਂ ਲਾਈਨਾਂ ‘ਚ ਲੱਗਣ ਦੀ ਲੋੜ ਨਹੀਂ ਪੈਣੀ ਕਿਉਂਕਿ ਕਿ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਘਰ ਬੈਠੇ ਮਿਲਿਆ ਕਰੇਗੀ। ਸੀਐੱਮ ਨੇ ਦੱਸਿਆ ਕਿ ਪ੍ਰਾਈਵੇਟ ਕੰਪਨੀ ਨਾਲ ਇਸ ਬਾਬਤ ਗੱਲ ਹੋਈ ਹੈ ਅਤੇ ਮਹੀਨੇ ਦੇ ਪਹਿਲੇ ਤਿੰਨ ਦਿਨਾਂ 'ਚ ਬਜ਼ੁਰਗਾਂ ਦੇ ਹੱਥ 'ਚ ਉਹਨਾਂ ਦੀ ਪੈਨਸ਼ਨ ਹੋਵੇਗੀ ਤੇ ਕਰਮਚਾਰੀ ਖੁਦ ਉਹਨਾਂ ਦੇ ਹੱਥ 'ਚ ਇਹ ਸੌਂਪਣਗੇ। ਇਸ ਦੇ ਨਾਲ ਹੀ ਸੀਐੱਮ ਨੇ ਕਿਹਾ ਜਲਦ ਹੀ ਉਹਨਾਂ ਲੋਕਾਂ ਦੀ ਪੈਨਸਨ ਵੀ ਬੰਦ ਕੀਤੀ ਜਾਵੇਗੀ ਜਿਹਨਾਂ ਦੀ ਪੈਨਸ਼ਨ ਗਲਤ ਤਰੀਕੇ ਨਾਲ ਲੱਗੀ ਹੋਈ ਹੈ । Also Read: ਥਾਈਲੈਂਡ ਦੇ ਨਾਈਟ ਕਲੱਬ 'ਚ ਲੱਗੀ ਅੱਗ, 13 ਹਲਾਕ ਤੇ 35 ਜ਼ਖਮੀ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਘਰ ਬੈਠੇ ਮਿਲਿਆ ਕਰੇਗੀ, ਬੈਂਕਾਂ ਦੀਆਂ ਲਾਈਨਾਂ ‘ਚ ਲੱਗਣ ਦੀ ਲੋੜ ਨਹੀਂ ਪੈਣੀ—CM @BhagwantMann pic.twitter.com/yADYgHXUNf — AAP Punjab (@AAPPunjab) August 5, 2022 ਨਰਮੇ ਦੇ ਖਰਾਬੇ ਲਈ ਮਜ਼ਦੂਰਾਂ ਨੂੰ ਵੀ ਮਿਲੇਗਾ ਮੁਆਵਜ਼ਾਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (CM Mann) ਨੇ ਇੱਕ ਹੋਰ ਐਲਾਨ ਕੀਤਾ ਕਿ ਨਰਮੇ ਦੀ ਖਰਾਬੇ ਲਈ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਏਗਾ। ਉਨ੍ਹਾਂ ਕਿਹਾ ਹੈ ਕਿ ਕਿਸਾਨ-ਮਜ਼ਦੂਰ ਦਾ ਆਪਸ ‘ਚ ਨਹੁੰ-ਮਾਸ ਦਾ ਰਿਸ਼ਤਾ ਹੈ। ਇਸ ਲਈ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦੇਵਾਂਗੇ। Also Read: ਗੈਂਗਸਟਰਾਂ ਦੇ ਨਿਸ਼ਾਨੇ 'ਤੇ ਮੂਸੇਵਾਲਾ ਦੇ ਕਰੀਬੀ, ਪਿਤਾ ਨੂੰ ਧਮਕੀ ਤੋਂ ਬਾਅਦ ਸ਼ੱਕੀ ਦੀਆਂ ਤਸਵੀਰਾਂ CCTV 'ਚ ਕੈਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਅਫਸਰਾਂ ਨੂੰ ਹੁਕਮ ਦਿੱਤਾ ਹੈ ਕਿ ਗੁਲਾਬੀ ਸੁੰਡੀ ਨਾਲ ਮਾਰੇ ਗਏ ਨਰਮੇ...
ਚੰਡੀਗੜ੍ਹ- ਮੰਦੀ ਦੇ ਸਮੇਂ ਹਰ ਕਿਸੇ ਨੂੰ ਨੌਕਰੀ ਦੀ ਲੋੜ ਹੁੰਦੀ ਹੈ। ਅਜਿਹੇ 'ਚ ਜੇਕਰ ਸਰਕਾਰੀ ਤਾਂ ਕਿ ਜੇਕਰ ਪ੍ਰਾਈਵੇਟ ਨੌਕਰੀ ਦਾ ਹੀ ਪਤਾ ਲੱਗੇ ਤਾਂ ਸਾਰੇ ਅਪਲਾਈ ਕਰਨ ਲਈ ਤਿਆਰ ਹੋ ਜਾਂਦੇ ਹਨ ਪਰ ਸਾਵਧਾਨ ਹੋ ਜਾਓ। ਸਾਈਬਰ ਠੱਗਾਂ ਨੇ ਇਸ ਚਾਲ ਨਾਲ ਲੋਕਾਂ ਦੇ ਖਾਤੇ ਖਾਲੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੀ ਮਦਦ ਨਾਲ ਉਹ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਉਨ੍ਹਾਂ ਦੇ ਖਾਤੇ ਖਾਲੀ ਕਰ ਰਹੇ ਹਨ। ਪੁਲਿਸ ਖੁਦ ਇਸ ਸਬੰਧੀ ਗੰਭੀਰ ਹੈ। ਸੋਸ਼ਲ ਮੀਡੀਆ 'ਤੇ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕ ਧੋਖਾਧੜੀ ਤੋਂ ਬਚ ਸਕਣ। Also Read: ਮਹਿੰਗਾਈ ਵਿਚਾਲੇ ਲੱਗੇਗਾ ਇਕ ਹੋਰ ਝਟਕਾ, ਅੱਜ ਤੋਂ ਵਧ ਸਕਦੀ ਹੈ ਤੁਹਾਡੇ ਲੋਨ ਦੀ EMI ਅੰਕੜਿਆਂ ਦੀ ਗੱਲ ਕਰੀਏ ਤਾਂ ਨੌਕਰੀ ਦਿਵਾਉਣ ਦੇ ਨਾਂ 'ਤੇ ਠੱਗੀ ਦੀਆਂ 8 ਤੋਂ 10 ਸ਼ਿਕਾਇਤਾਂ ਪੁਲਿਸ ਕੋਲ ਪਹੁੰਚ ਰਹੀਆਂ ਹਨ। ਇਸ ਵਿੱਚ ਸਿਰਫ਼ ਸਰਕਾਰੀ ਹੀ ਨਹੀਂ ਬਲਕਿ ਪ੍ਰਾਈਵੇਟ ਨੌਕਰੀਆਂ ਦਾ ਲਾਲਚ ਦੇ ਕੇ ਹੋਰ ਪੈਸੇ ਦਾ ਲਾਲਚ ਦੇ ਕੇ ਠੱਗੀ ਮਾਰੀ ਜਾ ਰਹੀ ਹੈ। ਹਾਲਾਂਕਿ ਇਸ ਦੇ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਾਈਬਰ ਸੈੱਲਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਨਾਲ ਉਹ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਨ ਪਰ ਇਸ ਤੋਂ ਪਹਿਲਾਂ ਇਸ ਦੇ ਜ਼ਰੀਏ ਕਰੀਬ 12 ਲੋਕਾਂ ਨਾਲ ਠੱਗੀ ਹੋ ਚੁੱਕੀ ਹੈ। ਸ਼ਾਤਿਰ ਠੱਗ ਇਸ ਤਰ੍ਹਾਂ ਕਰ ਰਹੇ ਧੋਖਾਧੜੀਸਾਈਬਰ ਦੇ ਇਨ੍ਹਾਂ ਸ਼ਾਤਿਰ ਠੱਗਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵੈੱਬਸਾਈਟਾਂ ਵਰਗੀਆਂ ਸਾਈਟਾਂ ਤਿਆਰ ਕੀਤੀਆਂ ਹਨ। ਇਸ ਦੀ ਮਦਦ ਨਾਲ ਉਹ ਮੋਬਾਈਲ 'ਤੇ ਲਿੰਕ ਅਤੇ ਈ-ਮੇਲ ਭੇਜ ਰਹੇ ਹਨ। ਇਨ੍ਹਾਂ ਵਿਚ ਖੇਤੀਬਾੜੀ ਵਿਭਾਗ, ਪਾਵਰਕਾਮ ਅਤੇ ਟੈਲੀਫੋਨ ਐਕਸਚੇਂਜ ਸਮੇਤ ਕਈ ਕੰਪਨੀਆਂ ਦੇ ਲਿੰਕ ਬਣਾ ਕੇ ਲੋਕਾਂ ਨੂੰ ਭੇਜਿਆ ਜਾ ਰਿਹਾ ਹੈ। ਇਸ ਵਿੱਚ ਤੁਹਾਨੂੰ ਫਾਰਮ ਭਰਨ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਫੋਨ 'ਤੇ OTP ਭੇਜਣ ਦਾ ਵਿਕਲਪ ਹੈ। ਜਦੋਂ ਫੋਨ 'ਤੇ OTP ਆਉਂਦਾ ਹੈ ਅਤੇ ਲੋਕ ਇਸ ਨੂੰ ਫਰਜ਼ੀ ਪੇਜ 'ਤੇ ਸਾਂਝਾ ਕਰਦੇ ਹਨ ਤਾਂ ਉਨ੍ਹਾਂ ਦੇ ਈ-ਵਾਲਿਟ ਤੋਂ ਪੈਸੇ ਕੱਟ ਲਏ ਜਾਂਦੇ ਹਨ। ਬਿਹਾਰ ਅਤੇ ਯੂਪੀ ਤੋਂ ਸੰਚਾਲਿਤ ਨੈੱਟਵਰਕਪੁਲਿਸ ਵੱਲੋਂ ਉਨ੍ਹਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਸ 'ਚ ਪਤਾ ਲੱਗਾ ਹੈ ਕਿ ਇਹ ਧੋਖਾਧੜੀ ਦਾ ਨੈੱਟਵਰਕ ਬਿਹਾਰ ਅਤੇ ਯੂ.ਪੀ ਤੋਂ ਚਲਾਇਆ ਜਾ ਰਿਹਾ ਹੈ, ਜਿਸ 'ਚ ਪੁਲਿਸ ਨੇ ਉਨ੍ਹਾਂ ਖਾਤਿਆਂ ਦੀ ਵੀ ਜਾਂਚ ਕੀਤੀ ਹੈ, ਜਿਨ੍ਹਾਂ 'ਚ ਪੈਸੇ ਪਵਾਏ ਜਾਂਦੇ ਹਨ ਉਹ ਵੀ ਕਿਸੇ ਹੋਰ ਦੇ ਨਿਕਲਦੇ ਹਨ। ਉਨ੍ਹਾਂ ਦੇ ਖਾਤੇ ਸਿਰਫ ਪੈਸੇ ਪਵਾਉਣ ਦੇ ਲਈ ਹੀ ਵਰਤੇ ਜਾਂਦੇ ਹਨ। ਫਿਲਹਾਲ ਉਨ੍ਹਾਂ ਲੋਕਾਂ ਤੋਂ ਵੀ ਪੁਲਿਸ ਪੁੱਛਗਿੱਛ ਕਰ ਰਹੀ ਹੈ। Also Read: 'ਨਾ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ ਲਾਇਆ ਟੈਕਸ ਤੇ ਨਾ ਹੀ ਭੇਜਿਆ ਕੋਈ ਨੋਟਿਸ', ਸਰਾਵਾਂ 'ਤੇ GST ਬਾਰੇ ਕੇਂਦਰ ਦਾ ਸਪੱਸ਼ਟੀਕਰਨ ਸੈਲਰੀ ਭੇਜਣ ਦੇ ਨਾਂ 'ਤੇ ਲੈਂਦੇ ਨੇ ਖਾਤੇ ਦੀ ਡਿਟੇਲਕਈ ਲਿੰਕ ਤਾਂ ਅਜਿਹੇ ਆ ਰਹੇ ਹਨ, ਜਿਨ੍ਹਾਂ ਵਿਚ ਸਾਹਮਣੇ ਵਾਲੇ ਨੂੰ ਯਕੀਨ ਦਿਵਾਉਣ ਲਈ ਉਨ੍ਹਾਂ ਨੂੰ ਪਹਿਲਾਂ ਅੱਧੀ ਸੈਲਰੀ ਪਾਉਣ ਦੀ ਗੱਲ ਕਹੀ ਜਾਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਤੋਂ ਬੈਂਕ ਦੀ ਡਿਟੇਲ ਲੈ ਲਈ ਜਾਂਦੀ ਹੈ। ਪੀੜਤ ਨੂੰ ਫੋਨ ਉੱਤੇ ਓਟੀਪੀ ਭੇਜਿਆ ਜਾਂਦਾ ਹੈ। ਉਨ੍ਹਾਂ ਤੋਂ ਓਟੀਪੀ ਲੈਣ ਤੋਂ ਬਾਅਦ ਕੁਝ ਹੀ ਮਿੰਟਾਂ ਵਿਚ ਖਾਤੇ ਵਿਚ ਜਿੰਨਾ ਵੀ ਪੈਸਾ ਹੁੰਦਾ ਹੈ ਉਹ 2-3 ਟ੍ਰਾਂਜ਼ੈਕਸ਼ਨਾਂ ਵਿਚ ਕੱਢਵਾ ਲਿਆ ਜਾਂਦਾ ਹੈ। ਐਡਵਾਇਜ਼ਰੀ ਵਿਚ ਇਹ ਗੱਲਾਂਕਿਸੇ ਵੀ ਅਨਜਾਣ ਕੰਪਨੀ ਵਲੋਂ ਆਉਣ ਵਾਲੀ ਈਮੇਲ ਤੇ ਕਾਲ ਦਾ ਜਵਾਬ ਨਾ ਦਿਓ।ਜੌਬ ਦੇ ਲਈ ਪਾਈ ਗਈ ਡਿਟੇਲ ਦੇ ਹੇਠਾਂ ਰਿਵਿਊ ਨੂੰ ਚੈੱਕ ਕਰੋ ਕਿ ਲੋਕ ਕੀ ਮੈਸੇਜ ਕਰ ਰਹੇ ਹਨ।ਕਿਵੇ ਵੀ ਤਰ੍ਹਾਂ ਦੇ ਜੌਬ ਐਡਵਰਟਾਈਜ਼ਿੰਗ ਲਿੰਕ ਨੂੰ ਕਿਸੇ ਗਰੁੱਪ ਵਿਚ ਸ਼ੇਅਰ ਨਾ ਕਰੋ।ਕੰਪਨੀ ਦੀ ਈ-ਮੇਲ ਆਉਣ ਉੱਤੇ ਉਸ ਕੰਪਨੀ ਦੇ ਬਾਰੇ ਵਿਚ ਪਤਾ ਕਰੋ ਤੇ ਉਥੇ ਵਿਜ਼ਿਟ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਉਹ ਸਹੀ ਹੈ ਜਾਂ ਗਲਤ।ਕਿਸੇ ਵੀ ਕੰਪਨੀ ਤੋਂ ਐਡਵਾਂਸ ਪੈਸੇ ਲੈਣ ਦੇ ਲਈ ਆਪਣੀ ਬੈਂਕ ਡਿਟੇਲ ਸ਼ੇਅਰ ਨਾ ਕਰੋ।...
ਚੰਡੀਗੜ੍ਹ- 75ਵੇਂ ਆਜ਼ਾਦੀ ਦਿਹਾੜੇ 'ਤੇ ਪਾਕਿਸਤਾਨ ਦੀ ਕਿਸੇ ਵੀ ਨਾਪਾਕ ਹਰਕਤ ਨੂੰ ਨਾਕਾਮ ਕਰਨ ਲਈ ਵੀਰਵਾਰ ਰਾਤ ਨੂੰ ਪੰਜਾਬ ਦੇ 550 ਕਿਲੋਮੀਟਰ ਖੇਤਰ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਨਾਕੇ ਲਗਾਏ ਗਏ। ਇਸ ਮੁਹਿੰਮ ਵਿੱਚ ਬੀਐਸਐਫ ਨੇ ਵੀ ਪੰਜਾਬ ਪੁਲਿਸ ਦਾ ਸਾਥ ਦਿੱਤਾ। ਏਡੀਜੀਪੀ ਲਾਅ ਐਂਡ ਆਰਡਰ ਨਰੇਸ਼ ਕੁਮਾਰ ਦੀ ਦੇਖ-ਰੇਖ ਹੇਠ ਇਹ ਸਰਚ ਆਪਰੇਸ਼ਨ 7 ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਚਲਾਇਆ ਗਿਆ, ਜਿਸ ਵਿੱਚ 2500 ਪੁਲਿਸ ਮੁਲਾਜ਼ਮਾਂ ਨੇ 100 ਨਾਕੇ ਲਾਏ। ਏਡੀਜੀਪੀ ਨਰੇਸ਼ ਕੁਮਾਰ ਨੇ ਦੱਸਿਆ ਕਿ ਨਾਕੇ ਹੁਣ ਰੋਜ਼ਾਨਾ ਲਗਾਏ ਜਾਣਗੇ, ਤਾਂ ਜੋ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਆਵਾਜਾਈ ਅਤੇ ਸਰਹੱਦ 'ਤੇ ਹਰਕਤ 'ਤੇ ਨਜ਼ਰ ਰੱਖੀ ਜਾ ਸਕੇ। ਰਾਤ ਦੀ ਕਾਰਵਾਈ ਵਿੱਚ ਪੰਜਾਬ ਦੇ 550 ਕਿਲੋਮੀਟਰ ਦੇ ਸਰਹੱਦੀ ਖੇਤਰ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ 7 ਆਈਜੀ ਰੈਂਕ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਨੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਰਾਤ ਸਮੇਂ ਨਾਕਿਆਂ ਦੀ ਨਿਗਰਾਨੀ ਕੀਤੀ ਅਤੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ। ਪਾਕਿਸਤਾਨ ਤੋਂ ਆਉਣ ਵਾਲੇ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਨੂੰ ਰੋਕਣਾਏਡੀਜੀਪੀ ਨਰੇਸ਼ ਕੁਮਾਰ ਦੇ ਨਾਲ ਆਈਜੀ ਬਾਰਡਰ ਰੇਂਜ ਮੋਨੀਸ਼ ਚਾਵਲਾ ਅਤੇ ਐੱਸਐੱਸਪੀ ਦਿਹਾਤੀ ਸਵਪਨਾ ਸ਼ਰਮਾ ਨੇ ਰਾਤ ਸਮੇਂ ਅੰਮ੍ਰਿਤਸਰ ਦੇ ਬਲਾਕਾਂ ਦੀ ਚੈਕਿੰਗ ਕੀਤੀ। ਏਡੀਜੀਪੀ ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਨਾਕੇ ਰੋਜ਼ਾਨਾ ਲਗਾਏ ਜਾਣਗੇ ਅਤੇ ਇਨ੍ਹਾਂ ਦੀ ਲੋਕੇਸ਼ਨ ਬਦਲੀ ਜਾਵੇਗੀ। ਇਸ ਤਲਾਸ਼ੀ ਅਤੇ ਨਾਕਾਬੰਦੀ ਦਾ ਮਕਸਦ ਪਾਕਿਸਤਾਨ ਸਰਹੱਦ 'ਤੇ ਡਰੋਨਾਂ ਰਾਹੀਂ ਆਉਣ ਵਾਲੇ ਹਥਿਆਰਾਂ ਅਤੇ ਨਸ਼ਿਆਂ ਨੂੰ ਪੰਜਾਬ 'ਚ ਦਾਖਲ ਹੋਣ ਤੋਂ ਰੋਕਣਾ ਹੈ, ਤਾਂ ਜੋ ਸਪਲਾਈ ਚੇਨ ਨੂੰ ਤੋੜਿਆ ਜਾ ਸਕੇ। ਬੀਤੇ ਕੁਝ ਸਮੇਂ ਤੋਂ ਵਧੀ ਮੁੜ ਤੋਂ ਡਰੋਨ ਮੂਵਮੈਂਟਭਾਰਤ ਇਸ ਸਾਲ 15 ਅਗਸਤ ਨੂੰ ਅੰਮ੍ਰਿਤ ਮਹੋਤਸਵ ਵਜੋਂ ਮਨਾ ਰਿਹਾ ਹੈ। ਅਜਿਹੇ ਵਿੱਚ ਪਾਕਿਸਤਾਨ ਵੱਲੋਂ ਡਰੋਨ ਦੀ ਆਵਾਜਾਈ ਵਿੱਚ ਵਾਧਾ ਸੁਰੱਖਿਆ ਲਈ ਖ਼ਤਰਾ ਹੈ। ਜੁਲਾਈ-ਅਗਸਤ 2021 ਦੀ ਗੱਲ ਕਰੀਏ ਤਾਂ ਪਾਕਿਸਤਾਨ ਤੋਂ ਡਰੋਨ ਦੀ ਆਵਾਜਾਈ ਕਾਫੀ ਵਧ ਗਈ ਸੀ। ਉਸ ਸਮੇਂ 15 ਅਗਸਤ ਤੋਂ 7 ਦਿਨ ਪਹਿਲਾਂ 8 ਅਗਸਤ 2021 ਨੂੰ ਅਜਨਾਲਾ ਵਿੱਚ ਇੱਕ ਪੈਟਰੋਲ ਟੈਂਕਰ ਨੂੰ ਟਿਫਿਨ ਬੰਬ ਨਾਲ ਉਡਾ ਦਿੱਤਾ ਗਿਆ ਸੀ। ਪਿਛਲੇ ਕੁਝ ਸਮੇਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਭੇਜੀ ਜਾ ਰਹੀ ਹੈ।
ਜਲੰਧਰ- ਪੰਜਾਬ ਦੇ ਜਲੰਧਰ ਸ਼ਹਿਰ ਵਿਚ ਵੀਰਵਾਰ ਨੂੰ ਦਿਨਦਿਹਾੜੇ ਇਕ ਬੈਂਕ ਤੋਂ 13 ਲੱਖ ਰੁਪਏ ਲੁੱਟ ਲਏ ਗਏ। ਇਹ ਵਾਰਦਾਤ ਜਲੰਧਰ ਦੇ ਸੋਢਲ ਰੋਡ ਸਥਿਤ ਇੰਡਸਟ੍ਰੀਅਲ ਏਰੀਆ ਵਿਚ ਯੂਕੋ ਬੈਂਕ ਵਿਚ ਹੋਈ। ਇਥੇ ਦੁਪਹਿਰ ਬਾਅਦ 4 ਨੌਜਵਾਨ ਹਥਿਆਰ ਲੈ ਕੇ ਬੈਂਕ ਵਿਚ ਦਾਖਲ ਹੋ ਗਏ ਅਤੇ ਮੁਲਾਜ਼ਮਾਂ ਅਤੇ ਬੈਂਕ ਵਿਚ ਮੌਜੂਦ ਲੋਕਾਂ ਨੂੰ ਬੰਧਕ ਬਣਾ ਕੇ ਲੁੱਟ ਤੋਂ ਬਾਅਦ ਫਰਾਰ ਹੋ ਗਏ।ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਲੁਟੇਰੇ 4 ਸਨ ਜਿਨ੍ਹਾਂ ਵਿਚੋਂ 2 ਦੇ ਕੋਲ ਪਿਸਤੌਲ ਸਨ। ਉਹ ਬ੍ਰਾਂਚ ਵਿਚ ਰੱਖੇ 13 ਲੱਖ ਰੁਪਏ ਕੈਸ਼ ਤੋਂ ਇਲਾਵਾ ਉਥੋਂ ਆਏ ਲੋਕਾਂ ਦੇ ਸੋਨੇ-ਚਾਂਦੀ ਦੇ ਗਹਿਣੇ ਵੀ ਉਤਰਵਾ ਕੇ ਲੈ ਗਏ। ਬੈਂਕ ਸਟਾਫ ਨੇ ਦੱਸਿਆ ਕਿ ਇਕ ਲੁਟੇਰੇ ਨੇ ਪਿਸਤੌਲ ਤਾਣ ਕੇ ਲੋਕਾਂ ਤੋਂ ਗਹਿਣੇ ਉਤਾਰਣ ਨੂੰ ਕਿਹਾ। ਬਦਮਾਸ਼ ਬੈਂਕ ਵਿਚ ਮੌਜੂਦ ਇਕ ਮਹਿਲਾ ਦੀ ਸੋਨੇ ਦੀ ਚੈਨ, ਕੰਗਣ ਅਤੇ ਅੰਗੂਠੀ ਉਤਰਵਾ ਕੇ ਲੈ ਗਏ। ਸਾਰੇ ਲੁਟੇਰਿਆਂ ਨੇ ਆਪਣੀ ਪਛਾਣ ਗੁਪਤ ਰੱਖਣ ਲਈ ਮੂੰਹ 'ਤੇ ਮਾਸਕ ਲਗਾਏ ਹੋਏ ਸਨ।ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਇੰਡਸਟ੍ਰੀਅਲ ਏਰੀਆ ਵਿਚ ਲੁੱਟ ਦੀ ਘਟਨਾ ਨਾਲ ਖੇਤਰ ਦੇ ਲੋਕਾਂ ਵਿਚ ਵੀ ਦਹਿਸ਼ਤ ਦਾ ਮਾਹੌਲ ਹੈ। ਖੇਤਰ ਵਿਚ ਕਈ ਛੋਟੇ-ਵੱਡੇ ਉਦਯੋਗ ਹਨ ਉਨ੍ਹਾਂ ਦੇ ਮਾਲਕ ਅਤੇ ਪ੍ਰਬੰਧਕ ਵੀ ਲੁੱਟ ਦੀ ਖਬਰ ਤੋਂ ਬਾਅਦ ਦਹਿਸ਼ਤ ਵਿਚ ਆ ਗਏ ਹਨ। ਕਿਉਂਕਿ ਫੈਕਟਰੀਆਂ ਤੋਂ ਰੋਜ਼ਾਨਾ ਕੈਸ਼ ਬੈਂਕ ਵਿਚ ਜਮ੍ਹਾ ਹੋਣ ਲਈ ਵੀ ਜਾਂਦਾ ਹੈ ਅਤੇ ਦੇਣਦਾਰੀਆਂ ਲਈ ਬੈਂਕ ਤੋਂ ਕੈਸ਼ ਲਿਆ ਵੀ ਜਾਂਦਾ ਹੈ। ਘਟਨਾ ਤੋਂ ਬਾਅਦ ਬੈਂਕ ਮੁਲਾਜ਼ਮਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਬੈਂਕ ਪਹੁੰਚੀ ਪੁਲਿਸ ਨੇ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ।ਲੁਟੇਰੇ ਨੇ ਕੈਸ਼ੀਅਰ ਦੇ ਕੈਬਿਨ ਤੱਕ ਪਹੁੰਚਣ ਲਈ ਉਥੇ ਲੱਗੇ ਸ਼ੀਸ਼ੇ ਨੂੰ ਤੋੜ ਦਿੱਤਾ। ਇਸ ਤੋਂ ਬਾਅਦ ਉਹ ਬੈਂਕ ਕੈਸ਼ੀਅਰ ਦੇ ਕੈਬਿਨ ਵਿਚ ਦਾਖਲ ਹੋ ਗਿਆ। ਉਥੇ ਰੱਖਿਆ ਸਾਰਾ ਕੈਸ਼ ਉਹ ਇਕ ਬੈਗ ਵਿਚ ਪਾ ਕੇ ਲੈ ਗਿਆ। ਪੁਲਿਸ ਨੇ ਬੈਂਕ ਵਿਚ ਫਾਰੈਂਸਿਕ ਟੀਮ ਨੂੰ ਵੀ ਬੁਲਾ ਲਿਆ ਹੈ। ਫਾਰੈਂਸਿਕ ਟੀਮ ਸ਼ੀਸ਼ੇ 'ਤੇ ਲੱਗੇ ਲੁਟੇਰਿਆਂ ਫਿੰਗਰ ਪ੍ਰਿੰਟ ਦੀ ਜਾਂਚ ਬਾਇਓਮੈਟ੍ਰਿਕ ਸਕੈਨਰ ਦੀ ਮਦਦ ਨਾਲ ਕਰ ਰਹੀ ਹੈ। ਇਸ ਲੁੱਟ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲਿਸ ਸਾਈਂਟਿਫਿਕ ਤਰੀਕਿਆਂ ਤੋਂ ਇਲਾਵਾ ਆਪਣੇ ਨੈਟਵਰਕ ਰਾਹੀਂ ਵੀ ਜਾਂਚ ਕਰ ਰਹੀ ਹੈ।ਬੈਂਕ 'ਚ ਚਾਰ ਲੁਟੇਰੇ ਦਾਖਲ ਹੋਏ ਸਨ। ਚਾਰੋ ਪੂਰੀ ਪਲਾਨਿੰਗ ਨਾਲ ਆਏ ਸਨ। ਚਾਰਾਂ ਵਿਚੋਂ ਦੋ ਦੇ ਹੱਥ ਵਿਚ ਪਿਸਤੌਲ ਸੀ। ਇਹ ਦੋਵੇਂ ਲੋਕਾਂ ਨੂੰ ਇਕ ਥਾਂ 'ਤੇ ਇਕੱਠਾ ਕਰਕੇ ਬੰਧਕ ਬਣਾਉਣ ਦਾ ਕੰਮ ਕਰ ਰਹੇ ਸਨ। ਜਦੋਂ ਕਿ ਇਨ੍ਹਾਂ ਲੁਟੇਰਿਆਂ ਦੇ ਦੋ ਸਾਥੀਆਂ ਕੋਲ ਹਥਿਆਰ ਨਹੀਂ ਸਨ। ਉਹ ਸਿਰਫ ਬੈਂਕ ਤੋਂ ਕੈਸ਼ ਇਕੱਠਾ ਕਰ ਰਹੇ ਸਨ ਜਦੋਂ ਕਿ ਇਕ ਲੁਟੇਰਾ ਬੈਂਕ ਵਿਚ ਔਰਤਾਂ ਦੇ ਸੋਨੇ ਦੇ ਗਹਿਣੇ ਉਤਰਵਾ ਰਿਹਾ ਸੀ।
ਫਿਰੋਜ਼ਪੁਰ- ਪੰਜਾਬ ਦੇ ਫਿਰੋਜ਼ਪੁਰ ਵਿਚ ਤਾਇਨਾਤ ਇਕ ਪੁਲਿਸ ਵਾਲੇ ਦੀ 6 ਰੁਪਏ ਵਿਚ ਕਿਸਮਤ ਬਦਲ ਗਈ। ਕੁਲਦੀਪ ਸਿੰਘ ਨਾਮਕ ਇਸ ਕਾਂਸਟੇਬਲ ਨੇ 6 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ ਜਿਸ 'ਤੇ ਉਸ ਦਾ 1 ਕਰੋੜ ਰੁਪਏ ਕੈਸ਼ ਦਾ ਇਨਾਮ ਨਿਕਲ ਆਇਆ। ਬਹੁਤ ਹੀ ਆਮ ਤਰੀਕੇ ਨਾਲ ਗੁਜ਼ਰ-ਬਸਰ ਕਰਨ ਵਾਲੇ ਕੁਲਦੀਪ ਸਿੰਘ ਦਾ ਪਰਿਵਾਰ ਅਤੇ ਉਸ ਦੀ ਮਾਂ ਬਹੁਤ ਖੁਸ਼ ਹਨ।ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਸਿੰਘ ਮੂਲ ਰੂਪ ਨਾਲ ਰਾਜਸਥਾਨ ਵਿਚ ਸ਼੍ਰੀਗੰਗਾਨਗਰ ਦੇ ਰਹਿਣ ਵਾਲੇ ਹਨ। ਜੌਬ ਦੀ ਵਜ੍ਹਾ ਨਾਲ ਉਹ ਕੁਲਦੀਪ ਰਾਜਸਥਾਨ ਤੋਂ ਪੰਜਾਬ ਆ ਗਿਆ। ਪਰਿਵਾਰ ਵਿਚ ਮਾਤਾ-ਪਿਤਾ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਅਤੇ 8 ਸਾਲ ਦਾ ਪੁੱਤਰ ਹੈ। ਕੁਲਦੀਪ ਸਿੰਘ ਦੀ ਪੋਸਟਿੰਗ ਇਸ ਵੇਲੇ ਫਿਰੋਜ਼ਪੁਰ ਜ਼ਿਲੇ ਵਿਚ ਹੈ। ਉਹ ਫਿਰੋਜ਼ਪੁਰ ਪੁਲਿਸ ਦੀ ਕਵਿਕ ਰਿਸਪਾਂਸ ਟੀਮ (ਕਿਊ.ਆਰ.ਟੀ.) ਵਿਚ ਤਾਇਨਾਤ ਹੈ ਅਤੇ ਕਿਸੇ ਨਾ ਕਿਸੇ ਕੰਮ ਨਾਲ ਲੁਧਿਆਣਾ ਆਉਂਦੇ ਰਹਿੰਦੇ ਹਨ।ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਬਲਜਿੰਦਰ ਕੌਰ ਨੇ 6 ਮਹੀਨੇ ਪਹਿਲਾਂ ਇਕ ਦਿਨ ਅਚਾਨਕ ਉਸ ਤੋਂ ਲਾਟਰੀ ਖਰੀਦਣ ਨੂੰ ਕਿਹਾ। ਮਾਂ ਦਾ ਕਹਿਣਾ ਸੀ ਕਿ ਉਸ ਦੀ ਲਾਟਰੀ ਜ਼ਰੂਰ ਨਿਕਲੇਗੀ। ਮਾਂ ਦੇ ਵਾਰ-ਵਾਰ ਕਹਿਣ 'ਤੇ ਉਸ ਨੇ 6 ਮਹੀਨੇ ਪਹਿਲਾਂ ਲਾਟਰੀ ਦੀ ਟਿਕਟ ਖਰੀਦਣੀ ਸ਼ੁਰੂ ਕਰ ਦਿੱਤੀ। ਤਕਰੀਬਨ 4 ਪਹਿਲਾਂ ਉਸ ਦੀ 6 ਹਜ਼ਾਰ ਰੁਪਏ ਦੀ ਪਹਿਲੀ ਲਾਟਰੀ ਨਿਕਲੀ ਤਾਂ ਸਭ ਬਹੁਤ ਖੁਸ਼ ਹੋਏ। ਕੁਲਦੀਪ ਨੇ ਦੱਸਿਆ ਕਿ ਉਹ ਨਾਗਾਲੈਂਡ ਸਟੇਟ ਲਾਟਰੀਜ਼ ਦਾ ਟਿਕਟ ਹੀ ਖਰੀਦਦਾ ਹੈ ਜਿਸ ਦਾ ਰੋਜ਼ ਦਿਨ ਵਿਚ ਤਿੰਨ ਵਾਰ ਡ੍ਰਾ ਨਿਕਲਦਾ ਹੈ। ਇਹ ਡ੍ਰਾ ਸਵੇਰੇ 8 ਵਜੇ, ਦੁਪਹਿਰ 1 ਵਜੇ ਅਤੇ ਰਾਤ 8 ਵਜੇ ਨਿਕਲਦਾ ਹੈ। ਉਹ ਵੀ ਫਿਰੋਜ਼ਪੁਰ ਤੋਂ ਲੁਧਿਆਣਾ ਆਉਂਦਾ ਹੈ ਤਾਂ ਲਾਟਰੀ ਦੀ ਟਿਕਟ ਖਰੀਦ ਲੈਂਦਾ ਹੈ। 2 ਅਗਸਤ ਨੂੰ ਹੀ ਉਸ ਨੇ ਲੁਧਿਆਣਾ ਵਿਚ ਗਾਂਧੀ ਬ੍ਰਦਰਸ ਤੋਂ ਨਾਗਾਲੈਂਡ ਸਟੇਟ ਲਾਟਰੀ ਦੀਆਂ ਟਿਕਟਾਂ ਦੀ ਇਕ ਕਾਪੀ ਖਰੀਦੀ ਸੀ। ਡੇਢ ਸੌ ਰੁਪਏ ਦੀ ਇਸ ਕਾਪੀ ਵਿਚ ਲਾਟਰੀ ਦੀਆਂ ਕੁਲ 25 ਟਿਕਟਾਂ ਸਨ ਅਤੇ ਇਨ੍ਹਾਂ ਵਿਚੋਂ ਹਰ ਟਿਕਟ ਦੀ ਕੀਮਤ 6 ਰੁਪਏ ਸੀ। ਕੁਲਦੀਪ ਮੁਤਾਬਕ 2 ਅਗਸਤ ਸ਼ਾਮ ਨੂੰ ਉਹ ਫਿਰੋਜ਼ਪੁਰ ਡਿਊਟੀ 'ਤੇ ਸੀ। ਉਸੇ ਵੇਲੇ ਉਸ ਦੇ ਕੋਲ ਲੁਧਿਆਣਾ ਬ੍ਰਦਰਸ ਤੋਂ ਫੋਨ ਆਇਆ। ਫੋਨ ਕਰਨ ਵਾਲੇ ਦੁਕਾਨਦਾਰ ਨੇ ਜਦੋਂ ਦੱਸਿਆ ਕਿ ਉਸ ਦੀ ਇਕ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਤਾਂ ਉਸ ਨੂੰ ਯਕੀਨ ਨਹੀਂ ਹੋਇਆ। ਗੰਗਾ ਨਗਰ ਸਥਿਤ ਆਪਣੇ ਘਰ ਵਿਚ ਮਾਂ ਬਲਜਿੰਦਰ ਕੌਰ ਦੇ ਨਾਲ ਖੁਸ਼ੀ ਮਨਾਉਂਦੇ ਹੋਏ ਕੁਲਦੀਪ ਨੇ ਿਕਹਾ ਕਿ ਉਹ ਲਾਟਰੀ ਵਿਚ ਨਿਕਲੇ ਇਕ ਕਰੋੜ ਰੁਪਏ ਨਾਲ ਆਪਣੇ ਪੁੱਤਰ ਨੂੰ ਚੰਗੀ ਸਿੱਖਿਆ ਦਿਵਾਉਣਗੇ। ਨਾਲ ਹੀ ਸਮਾਜ ਵਿਚ ਹੇਠਲੇ ਪੱਧਰ 'ਤੇ ਆਉਣ ਲੋੜਵੰਦ ਬੱਚਿਆਂ ਦੀ ਮਦਦ ਕਰਨਗੇ। ਉਹ ਗੁਰੂਘਰ ਵਿਚ ਵੀ ਕੁਝ ਰਕਮ ਚੜ੍ਹਾ ਕੇ ਵਾਹੇਗੁਰੂ ਦਾ ਸ਼ੁਕਰਾਨਾ ਕਰਨਗੇ।
ਚੰਡੀਗੜ੍ਹ : ਭਲਕੇ ਤੋਂ ਪੀ.ਜੀ.ਆਈ. ਵਿਚ ਆਯੂਸ਼ਮਾਨ ਕਾਰਡ ਚੱਲ ਸਕਣਗੇ ਕਿਉਂਕਿ ਕੁਝ ਥਾਵਾਂ ਤੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਆਯੂਸ਼ਮਾਨ ਕਾਰਡ 'ਤੇ ਇਲਾਜ ਬੰਦ ਕਰ ਦਿੱਤਾ ਗਿਆ ਸੀ। ਇਹ ਕਹਿਣਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ। ਉਨ੍ਹਾਂ ਨੇ ਇਸ ਦੌਰਾਨ ਬੋਲਦਿਆਂ ਵਿਰੋਧੀਆਂ 'ਤੇ ਵੀ ਨਿਸ਼ਾਨੇ ਵਿੰਨ੍ਹੇ ਹਨ। ਪੀ.ਜੀ.ਆਈ. ਵਿਚ ਗਰੀਬਾਂ ਲਈ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਆਯੁਸ਼ਮਾਨ ਸਕੀਮ ਬੰਦ ਹੋਣ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਲੰਮੇ ਸਮੇਂ ਤੋਂ ਲਗਾਤਾਰ ਆਪਣੇ ਸਨਅਤਕਾਰ ਮਿੱਤਰਾਂ ਦਾ ਪੈਸਾ ਤਾਂ ਮੁਆਫ਼ ਕੀਤਾ ਪਰ ਕਿਸੇ ਵੀ ਕਿਸਾਨ ਦਾ ਪੈਸਾ ਮੁਆਫ਼ ਨਹੀਂ ਕੀਤਾ। ਕੇਂਦਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਾਥੀਆਂ ਦੀ ਬਜਾਏ ਕਿਸਾਨਾਂ ਦਾ ਕਰਜ਼ਾ ਮੁਆਫ ਕਰੇ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਆਯੂਸ਼ਮਾਨ ਯੋਜਨਾ ਸਕੀਮ ਵਿੱਚ ਸਹੀ ਢੰਗ ਨਾਲ ਕੰਮ ਨਹੀਂ ਹੋਇਆ, ਜਿਸ ਕਾਰਨ ਅਜਿਹਾ ਹੋਇਆ ਹੈ। ਚੀਮਾ ਨੇ ਕਿਹਾ ਕਿ ਅਸੀਂ ਇਸ ਸਕੀਮ ਵਿੱਚ ਸਾਰਾ ਪੈਸਾ ਜਮ੍ਹਾਂ ਕਰਵਾ ਦਿੱਤਾ ਹੈ ਅਤੇ ਕੱਲ੍ਹ ਤੋਂ ਇਸ ਯੋਜਨਾ ਤਹਿਤ ਇਲਾਜ ਸ਼ੁਰੂ ਹੋ ਜਾਵੇਗਾ। ਪੰਜਾਬ ਦੇ ਜਿਹੜੇ ਸਕੂਲਾਂ ਵਿੱਚ ਸਟਾਫ਼ ਦੀ ਕਮੀ ਹੈ, ਉਨ੍ਹਾਂ ਲਈ ਅਸੀਂ ਨਵਾਂ ਸਟਾਫ਼ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ, ਜਲਦ ਹੀ ਪੰਜਾਬ ਦੇ ਸਾਰੇ ਸਕੂਲ ਸਟਾਫ਼ ਨਾਲ ਭਰ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਹਰ ਸਕੂਲ ਵਿੱਚ ਪੂਰਾ ਸਟਾਫ਼ ਹੋਵੇਗਾ।ਦੱਸ ਦਈਏ ਕਿ ਪੰਜਾਬ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦਾ ਦਿਵਾਲਾ ਨਿਕਲ ਚੁੱਕਾ ਹੈ। ਇਸ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਸਰਕਾਰ ਪੀਜੀਆਈ ਚੰਡੀਗੜ੍ਹ ਨੂੰ 16 ਕਰੋੜ ਦੇ ਸੱਤ ਮਹੀਨਿਆਂ ਦੇ ਬਕਾਏ ਅਦਾ ਨਹੀਂ ਕਰ ਸਕੀ। ਇਸ ਕਾਰਨ ਪੀਜੀਆਈ ਚੰਡੀਗੜ੍ਹ ਨੇ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਹੈ। ਪੀਜੀਆਈ ਇਸ ਸਕੀਮ ਤਹਿਤ ਪੰਜਾਬ ਦੇ 1200 ਤੋਂ 1400 ਮਰੀਜ਼ਾਂ ਦਾ ਇਲਾਜ ਕਰਦਾ ਹੈ।
ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕੇਂਦਰ ਸਰਕਾਰ ਅਲਰਟ ਹੋ ਗਈ ਹੈ। ਕੇਂਦਰ ਹੁਣ ਗੈਂਗਸਟਰ ਅਤੇ ਅੱਤਵਾਦੀਆਂ ਦੇ ਨੈਕਸਸ ਨੂੰ ਖੰਗਾਲੇਗੀ। ਜਿਸ ਦੇ ਲਈ ਕੈਨੇਡਾ ਬੈਠੇ ਗੈਂਗਸਟਰ ਭਾਰਤ ਲਿਆਏ ਜਾਣਗੇ। ਇਸ ਦੀ ਕਮਾਨ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਡਾਇਰੈਕਟਰ ਜਨਰਲ (ਡੀ.ਜੀ.) ਦਿਨਕਰ ਗੁਪਤਾ ਸੰਭਾਲਣਗੇ।ਸੂਤਰਾਂ ਮੁਤਾਬਕ ਕਲ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਹੋਈ। ਜਿਸ ਵਿਚ ਐੱਨ.ਆਈ.ਏ. ਦੇ ਡੀ.ਜੀ. ਦਿਨਕਰ ਗੁਪਤਾ ਅਤੇ ਦਿੱਲੀ ਪੁਲਿਸ ਕਮਿਸ਼ਨਰ ਵੀ ਸ਼ਾਮਲ ਸਨ। ਇਸ ਤੋਂ ਬਾਅਦ ਕਦੇ ਵੀ ਐੱਨ.ਆਈ.ਏ. ਆਪ੍ਰੇਸ਼ਨ ਗੈਂਗਸਟਰ ਸ਼ੁਰੂ ਕਰ ਸਕਦੀ ਹੈ। ਜਿਸ ਵਿਚ ਇੰਟੈਲੀਜੈਂਸ ਦੀ ਲੀਡ 'ਤੇ ਦਿੱਲੀ ਪੁਲਿਸ ਅਤੇ ਐੱਨ.ਆਈ.ਏ. ਕਾਰਵਾਈ ਕਰੇਗੀ।ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦਾ ਅੰਮ੍ਰਿਤਸਰ ਵਿਚ ਐਨਕਾਉਂਟਰ ਹੋਇਆ। ਪੰਜਾਬ ਪੁਲਿਸ ਨੇ ਦੋਹਾਂ ਨੂੰ ਮਾਰ ਦਿੱਤਾ। ਜਾਂਚ ਵਿਚ ਪਤਾ ਲੱਗਾ ਕਿ ਦੋਵੇਂ ਬਾਰਡਰ ਏਰੀਆ ਨੇੜੇ ਇਸ ਲਈ ਗਏ ਸਨ ਤਾਂ ਜੋ ਉਥੋਂ ਪਾਕਿਸਤਾਨ ਭੱਜ ਸਕੇ। ਜਿੱਥੇ ਉਨ੍ਹਾਂ ਨੂੰ ਪਾਕਿਸਤਾਨ ਬੈਠੇ ਕਥਿਤ ਗੈਂਗਸਟਰ ਅੱਤਵਾਦੀ ਅਤੇ ਬੱਬਰ ਖਾਲਸਾ ਦਾ ਇੰਡੀਆ ਹੈੱਡ ਹਰਵਿੰਦਰ ਰਿੰਦਾ ਦੀ ਸਪੋਰਟ ਮਿਲਣੀ ਸੀ। ਇਹ ਗੱਲ ਕੇਂਦਰ ਨੂੰ ਖਟਕ ਗਈ। ਜਿਸ ਤੋਂ ਬਾਅਦ ਵੱਡੇ ਪੱਧਰ 'ਤੇ ਜਾਂਚ ਦੀ ਤਿਆਰੀ ਕੀਤੀ ਜਾ ਰਹੀ ਹੈ।ਐੱਨ.ਆਈ.ਏ. ਦੀ ਜਾਂਚ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਤੇ ਫੋਕਸ ਰਹੇਗੀ। ਜ਼ਿਆਦਾਤਰ ਗੈਂਗਸਟਰ ਇਨ੍ਹਾਂ ਸੂਬਿਆਂ ਵਿਚ ਐਕਟਿਵ ਹਨ। ਇਸ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਗੈਂਗਸਟਰ ਦੀ ਐਕਟੀਵਿਟੀ ਨੂੰ ਖੰਗਾਲਿਆ ਜਾਵੇਗਾ। ਇਸ ਤੋਂ ਇਲਾਵਾ ਕੈਨੇਡਾ ਵਿਚ ਬੈਠੇ ਗੈਂਗਸਟਰ ਵੀ ਐੱਨ.ਆਈ.ਏ. ਦੇ ਰਡਾਰ 'ਤੇ ਹੋਣਗੇ। ਲੋੜ ਪਈ ਤਾਂ ਇਨ੍ਹਾਂ ਦੇ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਅਤੇ ਅੱਤਵਾਦੀ ਦੇਸ਼ ਵਿਰੋਧੀ ਕੰਮ ਕਰਵਾ ਰਹੇ ਹਨ। ਇਸ ਦੇ ਲਈ ਨੌਜਵਾਨਾਂ ਨੂੰ ਵਿਦੇਸ਼ ਵਿਚ ਸੈਟਲ ਕਰਵਾਉਣ ਤੋਂ ਲੈ ਕੇ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ। ਪੰਜਾਬ ਵਿਚ ਮੂਸੇਵਾਲਾ ਦਾ ਕਤਲ ਕਰਵਾਉਣ ਵਾਲਾ ਗੈਂਗਸਟਰ ਗੋਲਡੀ ਬਰਾੜ ਕੈਨੇਡਾ ਵਿਚ ਬੈਠਾ ਹੈ। ਮੋਹਾਲੀ ਪੁਲਿਸ ਹੈੱਡਕੁਆਰਟਰ 'ਤੇ ਹਮਲਾ ਕਰਵਾਉਣ ਵਾਲਾ ਗੈਂਗਸਟਰ ਲਖਬੀਰ ਸਿੰਘ ਲੰਡਾ ਵੀ ਕੈਨੇਡਾ ਵਿਚ ਹੈ। ਦੇਸ਼ ਵਿਚ ਮਾਹੌਲ ਵਿਗਾੜਣ ਵਾਲਿਆਂ ਨੂੰ ਫੜਣ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਨਵੇਂ ਆਪ੍ਰੇਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ।ਕੈਪਟਨ ਅਮਰਿੰਦਰ ਸਿੰਘ ਦੇ ਸੀ.ਐੱਮ. ਰਹਿੰਦਿਆਂ ਦਿਨਕਰ ਗੁਪਤਾ ਪੰਜਾਬ ਦੇ ਡੀ.ਜੀ.ਪੀ. ਸਨ। ਇਸ ਦੌਰਾਨ ਉਨ੍ਹਾਂ ਨੇ ਗੈਂਗਸਟਰ 'ਤੇ ਕਾਫੀ ਕੰਮ ਕੀਤਾ। ਕਈ ਗੈਂਗਸਟਰ ਫੜੇ ਗਏ। ਕਥਿਤ ਗੈਂਗਸਟਰ ਜੈਪਾਲ ਭੁੱਲਰ ਦਾ ਕੋਲਕਾਤਾ ਵਿਚ ਉਨ੍ਹਾਂ ਦੇ ਟਾਈਮ ਐਨਕਾਉਂਟਰ ਹੋਇਆ ਸੀ। ਇਸੇ ਵਜ੍ਹਾ ਨਾਲ ਉਹ ਬਿਹਤਰ ਤਰੀਕੇ ਨਾਲ ਇਸ ਕੰਮ ਨੂੰ ਅੰਜਾਮ ਦੇਣਗੇ, ਇਸ ਲਈ ਕੇਂਦਰ ਨੇ ਉਨ੍ਹਾਂ ਨੂੰ ਜ਼ਿੰਮਾ ਸੌਂਪਿਆ ਹੈ।
ਪਟਿਆਲਾ- ਇਥੋਂ ਦੇ ਇਕ ਬੈਂਕ ਵਿਚ ਕੁਝ ਹੀ ਸਕਿੰਟਾਂ ਵਿਚ 35 ਲੱਖ ਰੁਪਏ (35 lakh rupees) ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਚੋਰੀ ਨੂੰ ਕਿਸੇ ਵੱਡੇ ਡਕੈਤਾਂ ਨੇ ਨਹੀਂ ਸਗੋਂ ਇਕ ਬੱਚੇ ਨੇ ਅੰਜਾਮ ਦਿੱਤਾ ਹੈ। ਜਿਸ ਦੀ ਵੀਡੀਓ ਸੀਸੀਟੀਵੀ (CCTV) ਵਿਚ ਰਿਕਾਰਡ ਹੋ ਗਈ ਹੈ ਅਤੇ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਚਾ ਕੈਸ਼ ਨਾਲ ਭਰਿਆ ਬੈਗ (Bag full of cash) ਚੁੱਕ ਲੈ ਕੇ ਜਾਂਦਾ ਹੈ।ਸਟੇਟ ਬੈਂਕ ਆਫ਼ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਲਾਗੇ ਬੈਂਕ ਦੀ ਮੁੱਖ ਬਰਾਂਚ ਦੇ ਸਟਰਾਂਗ ਰੂਮ ਕੋਲ ਇਕ ਬੱਚਾ 35 ਲੱਖ ਰੁਪਏ ਦਾ ਬੈਗ ਲੈ ਕੇ ਫ਼ਰਾਰ ਹੋ ਗਿਆ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਕੋਤਵਾਲੀ ਦੇ ਮੁਖੀ ਨੇ ਦੱਸਿਆ ਕਿ ਬੈਂਕ ਦੇ ਸਟਰਾਂਗ ਰੂਮ 'ਚੋਂ 35 ਲੱਖ ਰੁਪਏ ਦਾ ਬੈਗ ਏ.ਟੀ.ਐੱਮ. 'ਚ ਪਾਉਣ ਲਈ ਬਾਹਰ ਕੱਢਿਆ ਗਿਆ ਸੀ। ਇਸ ਦੌਰਾਨ ਬੈਂਕ ਗਾਰਡ ਤੇ ਏ.ਟੀ.ਐੱਮ. 'ਚ ਪੈਸੇ ਪਾਉਣ ਵਾਲੇ ਮੁਲਾਜ਼ਮਾਂ ਦਾ ਧਿਆਨ ਇਧਰ-ਉਧਰ ਹੋਣ ਕਰਕੇ ਬੱਚਾ ਬੈਗ ਲੈ ਕੇ ਫ਼ਰਾਰ ਹੋ ਗਿਆ। ਥਾਣਾ ਮੁਖੀ ਦਾ ਕਹਿਣਾ ਸੀ ਕਿ ਬੈਂਕ ਵਲੋਂ ਦੱਸਿਆ ਗਿਆ ਹੈ ਕਿ ਚੋਰੀ ਹੋਏ ਬੈਗ 'ਚ 35 ਲੱਖ ਰੁਪਏ ਸਨ। ਫ਼ਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ...
ਚੰਡੀਗੜ੍ਹ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸਿੱਖ ਨੌਜਵਾਨਾਂ ਨੂੰ ਕੱਟੜਪੰਥ ਤੇ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ "ਡਾਲਰ ਦੇ ਸੁਪਨਿਆਂ" ਦੇ ਲਾਲਚ ਵਿੱਚ ਨਾ ਆਉਣ ਲਈ ਕਿਹਾ ਹੈ। Also Read: OMG! ਪ੍ਰੇਮਿਕਾ ਦੇ ਘਰ 'Enjoy' ਕਰਨ ਗਿਆ ਨੌਜਵਾਨ, ਅਚਾਨਕ ਹੋ ਗਈ ਮੌਤ #WATCH | Haryana Sikh Gurudwara Management Committee chief Baljit Singh Daduwal releases statement exhorting Sikh youth to shun radicalism, and violence and not get lured by “dollar dreams” of secessionist organisations(Source: Self-made video) pic.twitter.com/SWolW1qTHa — ANI (@ANI) August 3, 2022 ਬਲਜੀਤ ਸਿੰਘ ਦਾਦੂਵਾਲ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਪੁਲਿਸ ਦਾਅਵੇ ਕਰ ਰਹੀ ਹੈ ਕਿ ਪੰਜਾਬ ਦੇ ਕੁਝ ਨੌਜਵਾਨ ਪੈਸੇ ਦੇ ਲਾਲਚ ਵਿੱਚ ਖਾਲਿਸਤਾਨ ਦੇ ਪੋਸਟ...
ਚੰਡੀਗੜ੍ਹ- ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਚੰਡੀਗੜ੍ਹ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਪੇਸ਼ ਹੋਣਗੇ। 2015 ਦੇ ਕੋਟਕਪੂਰਾ ਗੋਲੀ ਕਾਂਡ ਵਿੱਚ ਪੰਜਾਬ ਪੁਲਿਸ ਦੀ ਐੱਸਆਈਟੀ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਇਹ ਗੋਲੀਬਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਹੈ। ਜਿੱਥੇ ਬੇਅਦਬੀ ਦਾ ਵਿਰੋਧ ਕਰ ਰਹੀ ਸਿੱਖ ਸੰਗਤ 'ਤੇ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਸਨ। ਸੈਣੀ ਉਸ ਸਮੇਂ ਪੰਜਾਬ ਦੇ ਡੀਜੀਪੀ ਸਨ। ਸੈਣੀ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਘਟਨਾ ਵਾਲੇ ਦਿਨ ਪੁਲਿਸ ਨੇ ਕਿਸ ਦੇ ਹੁਕਮਾਂ 'ਤੇ ਗੋਲੀ ਚਲਾਈ ਸੀ। Also Read: ਕਿਸਾਨ ਜਥੇਬੰਦੀਆਂ ਵਲੋਂ ਅੱਜ ਦੀ ਹੜ੍ਹਤਾਲ ਮੁਲਤਵੀ, ਦੇਰ ਰਾਤ 4 ਘੰਟੇ ਮੰਥਨ ਤੋਂ ਬਾਅਦ CM ਮਾਨ ਨੇ ਕੱਢਿਆ ਹੱਲ ਹਾਈਕੋਰਟ ਤੋਂ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਸੰਮਨਸੁਮੇਧ ਸੈਣੀ ਅਤੇ ਹੋਰ ਮੁਲਜ਼ਮਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਇਸ ਕੇਸ ਨੂੰ ਕੇਂਦਰੀ ਏਜੰਸੀ ਕੋਲ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਏਡੀਜੀਪੀ ਐੱਲਕੇ ਯਾਦਵ ਦੀ ਅਗਵਾਈ ਵਾਲੀ ਐੱਸਆਈਟੀ ਨੇ ਸੈਣੀ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਸੀ। ਹਾਈਕੋਰਟ ਨੇ ਜਾਂਚ ਤੇਜ਼ ਕਰਨ ਲਈ ਕਿਹਾਹਾਈ ਕੋਰਟ ਨੇ ਸੈਣੀ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਪੰਜਾਬ ਪੁਲਿਸ ਨੂੰ 2015 ਵਿੱਚ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਸੀ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਏ.ਡੀ.ਜੀ.ਪੀ. ਦੀ ਅਗਵਾਈ ਵਿੱਚ ਹੋ ਰਹੀ ਹੈ। ਇਸ ਦੇ ਨਾਲ ਹੀ ਆਈ.ਜੀ. ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਟੀਮ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਹੈ। ਸੈਣੀ ਨੇ 3 ਹਫ਼ਤਿਆਂ ਦਾ ਮੰਗਿਆ ਸੀ ਸਮਾਂਇਸ ਤੋਂ ਪਹਿਲਾਂ ਸੁਮੇਧ ਸੈਣੀ ਨੂੰ ਕਰੀਬ 25 ਦਿਨ ਪਹਿਲਾਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਉਸ ਸਮੇਂ ਉਨ੍ਹਾਂ ਨੇ 3 ਹਫਤਿਆਂ ਦਾ ਸਮਾਂ ਮੰਗਿਆ ਸੀ। ਸੈਣੀ ਨੇ ਐੱਸਆਈਟੀ ਨੂੰ ਪੱਤਰ ਭੇਜਿਆ ਸੀ। ਜਿਸ 'ਚ ਉਨ੍ਹਾਂ ਕਿਹਾ ਕਿ ਉਹ ਕਿਸੇ ਅਦਾਲਤੀ ਮਾਮਲੇ 'ਚ ਦਿੱਲੀ 'ਚ ਹਨ, ਇਸ ਲਈ ਪੇਸ਼ ਨਹੀਂ ਹੋ ਸਕਦੇ। ਉਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਦੁਬਾਰਾ ਬੁਲਾਇਆ ਗਿਆ ਹੈ।
ਚੰਡੀਗੜ੍ਹ- ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਦੇਰ ਰਾਤ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਈ। ਜਿਸ ਤੋਂ ਬਾਅਦ ਸਰਕਾਰ ਨੇ ਭਰੋਸਾ ਦਿੱਤਾ ਕਿ ਗੰਨੇ ਦੀ ਬਕਾਇਆ ਅਦਾਇਗੀ 7 ਸਤੰਬਰ ਤੱਕ ਕਰ ਦਿੱਤੀ ਜਾਵੇਗੀ। ਪ੍ਰਾਈਵੇਟ ਮਿੱਲਰ ਵੀ ਉਸੇ ਮਿਤੀ ਤੱਕ ਬਕਾਇਆ ਅਦਾ ਕਰ ਦੇਣਗੇ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਕੱਲੇ ਫਗਵਾੜਾ ਦੀ ਮਿੱਲ ਦਾ 72 ਕਰੋੜ ਰੁਪਏ ਦਾ ਬਕਾਇਆ ਹੈ। ਉਸ ਨੇ 20 ਕਰੋੜ ਦੀ ਜ਼ਮੀਨ ਦਿੱਤੀ ਹੈ। ਇਸ ਦੀ ਨਿਲਾਮੀ ਕਰਕੇ ਪੈਸੇ ਦੇਣਗੇ। ਉਨ੍ਹਾਂ ਦੀ ਖੰਡ ਦਾ 8 ਕਰੋੜ ਦਾ ਸਟਾਕ ਬਚਿਆ ਹੈ। ਇਸ ਦੇ ਮਾਲਕ ਇੰਗਲੈਂਡ ਭੱਜ ਗਏ ਹਨ। ਇਸ ਦੇ ਲਈ ਕੇਂਦਰ ਨੂੰ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ 7 ਸਤੰਬਰ ਨੂੰ ਸਰਕਾਰ ਨਾਲ ਇੱਕ ਹੋਰ ਮੀਟਿੰਗ ਹੋਵੇਗੀ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲਾ ਫੈਸਲਾ ਲਿਆ ਜਾਵੇਗਾ। ਮਾਨ ਨੇ ਕਿਹਾ- 100 ਕਰੋੜ ਦਿੱਤੇ ਹਨ, ਬਾਕੀ 2 ਕਿਸ਼ਤਾਂ 'ਚ ਦੇਵਾਂਗੇਮੀਟਿੰਗ ਤੋਂ ਬਾਅਦ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਮਾਨ ਨੇ ਕਿਹਾ ਕਿ ਗੰਨਾ ਕਿਸਾਨਾਂ ਦਾ ਸਰਕਾਰ ਵੱਲ 294.98 ਕਰੋੜ ਰੁਪਏ ਦਾ ਬਕਾਇਆ ਹੈ। ਅਸੀਂ 100 ਕਰੋੜ ਦਿੱਤੇ ਹਨ। 15 ਅਗਸਤ ਤੋਂ ਪਹਿਲਾਂ 100 ਕਰੋੜ ਰੁਪਏ ਅਦਾ ਕੀਤੇ ਜਾਣਗੇ। 7 ਸਤੰਬਰ ਤੱਕ 94.98 ਕਰੋੜ ਰੁਪਏ ਦਿੱਤੇ ਜਾਣਗੇ। ਪ੍ਰਾਈਵੇਟ ਮਿੱਲ ਦੇ 150 ਕਰੋੜ ਦੇ ਬਕਾਏ ਖੜ੍ਹੇ ਹਨ। ਕਈ ਨਿੱਜੀ ਮਿੱਲ ਮਾਲਕਾਂ ਨੇ ਇਹ ਵੀ ਕਿਹਾ ਹੈ ਕਿ ਉਹ 7 ਸਤੰਬਰ ਤੋਂ ਪਹਿਲਾਂ ਬਕਾਇਆ ਅਦਾਇਗੀ ਕਰ ਦੇਣਗੇ। ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਲਈ ਵੀ ਸਹਿਮਤੀ ਪ੍ਰਗਟਾਈਪੰਜਾਬ ਸਰਕਾਰ ਕੋਵਿਡ, ਪਰਾਲੀ ਸਾੜਨ ਅਤੇ ਅੰਦੋਲਨ ਦੌਰਾਨ ਕਿਸਾਨਾਂ 'ਤੇ ਦਰਜ ਕੇਸ ਵਾਪਸ ਲੈ ਰਹੀ ਹੈ। ਹੁਣ ਤੱਕ 29 ਕੇਸ ਵਾਪਸ ਲਏ ਜਾ ਚੁੱਕੇ ਹਨ। 34 ਕੇਸ ਵਾਪਸ ਲੈਣ ਲਈ ਕਿਹਾ ਗਿਆ ਹੈ। 6 ਕੇਸ ਅਦਾਲਤ ਵਿੱਚ ਜਾ ਚੁੱਕੇ ਹਨ। ਉਨ੍ਹਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਦਰਜ ਕੇਸਾਂ ਬਾਰੇ ਵੀ ਸਹਿਮਤੀ ਬਣੀ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਡੀਜੀਪੀ ਇਕੱਠੇ ਬੈਠ ਕੇ ਇਨ੍ਹਾਂ ਨੂੰ ਰੱਦ ਕਰਨ ਬਾਰੇ ਫੈਸਲਾ ਲੈਣਗੇ। ਅੰਦੋਲਨ ਵਿੱਚ ਮਾਰੇ ਗਏ 292 ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂਸੀਐੱਮ ਮਾਨ ਨੇ ਕਿਹਾ ਕਿ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 292 ਨੌਕਰੀਆਂ ਦਿੱਤੀਆਂ ਗਈਆਂ ਹਨ। ਬਾਕੀਆਂ ਨੂੰ ਵੀ ਭਰਤੀ ਨਿਕਲਣ ਉੱਤੇ ਨੌਕਰੀਆਂ ਦੇ ਦਿੱਤੀਆਂ ਜਾਣਗੀਆਂ। 5-5 ਲੱਖ ਦੀ ਮਦਦ 5 ਅਗਸਤ ਤੱਕ ਉਸ ਦੇ ਖਾਤੇ ਵਿੱਚ ਆ ਜਾਵੇਗੀ। BBMB ਮੁੱਦਾ ਕੇਂਦਰੀ ਤੌਰ 'ਤੇ ਜੁੜਿਆ ਹੋਇਆ ਹੈ। ਬੁੱਢੇ ਡਰੇਨ ਦੀ ਸਮੱਸਿਆ ਨੂੰ ਲੈ ਕੇ ਮੈਂ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਮਿਲਿਆ। ਇਸ ਦਾ ਪਾਣੀ ਰਾਜਸਥਾਨ ਤੱਕ ਜਾਂਦਾ ਹੈ। ਸਰਕਾਰ 'ਤੇ ਭਰੋਸਾ ਕਰਨ ਤੋਂ ਬਾਅਦ ਧਰਨਾ ਮੁਲਤਵੀ : ਡੱਲੇਵਾਲਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ 7 ਸਤੰਬਰ ਨੂੰ ਮੁੜ ਮੀਟਿੰਗ ਕਰਨ ਦੀ ਹਾਮੀ ਭਰੀ ਹੈ। ਉਦੋਂ ਤੱਕ ਗੰਨੇ ਦੇ ਸਾਰੇ ਬਕਾਏ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਜਾਣਗੇ। ਫਗਵਾੜਾ ਮਿੱਲ ਦੇ ਮਾਮਲੇ ਵਿੱਚ ਸਰਕਾਰ ਨੇ ਸਹਿਮਤੀ ਦਿੱਤੀ ਕਿ ਅਸੀਂ 7 ਸਤੰਬਰ ਤੋਂ ਪਹਿਲਾਂ 28 ਕਰੋੜ ਦੇ ਦੇਵਾਂਗੇ। 44 ਕਰੋੜ ਦੀ ਜਾਇਦਾਦ ਕੁਰਕ ਕਰੇਗੀ। ਸਰਕਾਰ ਨੇ 5 ਨਵੰਬਰ ਤੱਕ ਮਿੱਲ ਚਲਾਉਣ ਦਾ ਵੀ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਧਰਨਾ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Haryana CM : हरियाणा के मुख्यमंत्री का जींद रैली विवाद पहुंचा हाई कोर्ट, याचिका दायर
Petrol-Diesel Price Today: पेट्रोल-डीजल के नए रेट जारी, टंकी फुल कराने से पहले एक बार चेक करें अपने शहर के लेटेस्ट प्राइस
Gold-Silver Price Today: सोना-चांदी में उछाल, चेक करें अपने शहर के गोल्ड-सिल्वर के लेटेस्ट रेट