LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ ਤੋਂ ਭਾਰਤ ਲਿਆਂਦੇ ਜਾਣਗੇ ਗੈਂਗਸਟਰ, ਡੀ.ਜੀ. ਦਿਨਕਰ ਗੁਪਤਾ ਕਰਨਗੇ ਜਾਂਚ 

c to i

ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕੇਂਦਰ ਸਰਕਾਰ ਅਲਰਟ ਹੋ ਗਈ ਹੈ। ਕੇਂਦਰ ਹੁਣ ਗੈਂਗਸਟਰ ਅਤੇ ਅੱਤਵਾਦੀਆਂ ਦੇ ਨੈਕਸਸ ਨੂੰ ਖੰਗਾਲੇਗੀ। ਜਿਸ ਦੇ ਲਈ ਕੈਨੇਡਾ ਬੈਠੇ ਗੈਂਗਸਟਰ ਭਾਰਤ ਲਿਆਏ ਜਾਣਗੇ। ਇਸ ਦੀ ਕਮਾਨ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਡਾਇਰੈਕਟਰ ਜਨਰਲ (ਡੀ.ਜੀ.) ਦਿਨਕਰ ਗੁਪਤਾ ਸੰਭਾਲਣਗੇ।
ਸੂਤਰਾਂ ਮੁਤਾਬਕ ਕਲ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਹੋਈ। ਜਿਸ ਵਿਚ ਐੱਨ.ਆਈ.ਏ. ਦੇ ਡੀ.ਜੀ. ਦਿਨਕਰ ਗੁਪਤਾ ਅਤੇ ਦਿੱਲੀ ਪੁਲਿਸ ਕਮਿਸ਼ਨਰ ਵੀ ਸ਼ਾਮਲ ਸਨ। ਇਸ ਤੋਂ ਬਾਅਦ ਕਦੇ ਵੀ ਐੱਨ.ਆਈ.ਏ. ਆਪ੍ਰੇਸ਼ਨ ਗੈਂਗਸਟਰ ਸ਼ੁਰੂ ਕਰ ਸਕਦੀ ਹੈ। ਜਿਸ ਵਿਚ ਇੰਟੈਲੀਜੈਂਸ ਦੀ ਲੀਡ 'ਤੇ ਦਿੱਲੀ ਪੁਲਿਸ ਅਤੇ ਐੱਨ.ਆਈ.ਏ. ਕਾਰਵਾਈ ਕਰੇਗੀ।
ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦਾ ਅੰਮ੍ਰਿਤਸਰ ਵਿਚ ਐਨਕਾਉਂਟਰ ਹੋਇਆ। ਪੰਜਾਬ ਪੁਲਿਸ ਨੇ ਦੋਹਾਂ ਨੂੰ ਮਾਰ ਦਿੱਤਾ। ਜਾਂਚ ਵਿਚ ਪਤਾ ਲੱਗਾ ਕਿ ਦੋਵੇਂ ਬਾਰਡਰ ਏਰੀਆ ਨੇੜੇ ਇਸ ਲਈ ਗਏ ਸਨ ਤਾਂ ਜੋ ਉਥੋਂ ਪਾਕਿਸਤਾਨ ਭੱਜ ਸਕੇ। ਜਿੱਥੇ ਉਨ੍ਹਾਂ ਨੂੰ ਪਾਕਿਸਤਾਨ ਬੈਠੇ ਕਥਿਤ ਗੈਂਗਸਟਰ ਅੱਤਵਾਦੀ ਅਤੇ ਬੱਬਰ ਖਾਲਸਾ ਦਾ ਇੰਡੀਆ ਹੈੱਡ ਹਰਵਿੰਦਰ ਰਿੰਦਾ ਦੀ ਸਪੋਰਟ ਮਿਲਣੀ ਸੀ। ਇਹ ਗੱਲ ਕੇਂਦਰ ਨੂੰ ਖਟਕ ਗਈ। ਜਿਸ ਤੋਂ ਬਾਅਦ ਵੱਡੇ ਪੱਧਰ 'ਤੇ ਜਾਂਚ ਦੀ ਤਿਆਰੀ ਕੀਤੀ ਜਾ ਰਹੀ ਹੈ।
ਐੱਨ.ਆਈ.ਏ. ਦੀ ਜਾਂਚ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਤੇ ਫੋਕਸ ਰਹੇਗੀ। ਜ਼ਿਆਦਾਤਰ ਗੈਂਗਸਟਰ ਇਨ੍ਹਾਂ ਸੂਬਿਆਂ ਵਿਚ ਐਕਟਿਵ ਹਨ। ਇਸ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਗੈਂਗਸਟਰ ਦੀ ਐਕਟੀਵਿਟੀ ਨੂੰ ਖੰਗਾਲਿਆ ਜਾਵੇਗਾ। ਇਸ ਤੋਂ ਇਲਾਵਾ ਕੈਨੇਡਾ ਵਿਚ ਬੈਠੇ ਗੈਂਗਸਟਰ ਵੀ ਐੱਨ.ਆਈ.ਏ. ਦੇ ਰਡਾਰ 'ਤੇ ਹੋਣਗੇ। ਲੋੜ ਪਈ ਤਾਂ ਇਨ੍ਹਾਂ ਦੇ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਅਤੇ ਅੱਤਵਾਦੀ ਦੇਸ਼ ਵਿਰੋਧੀ ਕੰਮ ਕਰਵਾ ਰਹੇ ਹਨ। ਇਸ ਦੇ ਲਈ ਨੌਜਵਾਨਾਂ ਨੂੰ ਵਿਦੇਸ਼ ਵਿਚ ਸੈਟਲ ਕਰਵਾਉਣ ਤੋਂ ਲੈ ਕੇ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ। ਪੰਜਾਬ ਵਿਚ ਮੂਸੇਵਾਲਾ ਦਾ ਕਤਲ ਕਰਵਾਉਣ ਵਾਲਾ ਗੈਂਗਸਟਰ ਗੋਲਡੀ ਬਰਾੜ ਕੈਨੇਡਾ ਵਿਚ ਬੈਠਾ ਹੈ। ਮੋਹਾਲੀ ਪੁਲਿਸ ਹੈੱਡਕੁਆਰਟਰ 'ਤੇ ਹਮਲਾ ਕਰਵਾਉਣ ਵਾਲਾ ਗੈਂਗਸਟਰ ਲਖਬੀਰ ਸਿੰਘ ਲੰਡਾ ਵੀ ਕੈਨੇਡਾ ਵਿਚ ਹੈ। ਦੇਸ਼ ਵਿਚ ਮਾਹੌਲ ਵਿਗਾੜਣ ਵਾਲਿਆਂ ਨੂੰ ਫੜਣ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਨਵੇਂ ਆਪ੍ਰੇਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਸੀ.ਐੱਮ. ਰਹਿੰਦਿਆਂ ਦਿਨਕਰ ਗੁਪਤਾ ਪੰਜਾਬ ਦੇ ਡੀ.ਜੀ.ਪੀ. ਸਨ। ਇਸ ਦੌਰਾਨ ਉਨ੍ਹਾਂ ਨੇ ਗੈਂਗਸਟਰ 'ਤੇ ਕਾਫੀ ਕੰਮ ਕੀਤਾ। ਕਈ ਗੈਂਗਸਟਰ ਫੜੇ ਗਏ। ਕਥਿਤ ਗੈਂਗਸਟਰ ਜੈਪਾਲ ਭੁੱਲਰ ਦਾ ਕੋਲਕਾਤਾ ਵਿਚ ਉਨ੍ਹਾਂ ਦੇ ਟਾਈਮ ਐਨਕਾਉਂਟਰ ਹੋਇਆ ਸੀ। ਇਸੇ ਵਜ੍ਹਾ ਨਾਲ ਉਹ ਬਿਹਤਰ ਤਰੀਕੇ ਨਾਲ ਇਸ ਕੰਮ ਨੂੰ ਅੰਜਾਮ ਦੇਣਗੇ, ਇਸ ਲਈ ਕੇਂਦਰ ਨੇ ਉਨ੍ਹਾਂ ਨੂੰ ਜ਼ਿੰਮਾ ਸੌਂਪਿਆ ਹੈ। 

In The Market