LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨ ਜਥੇਬੰਦੀਆਂ ਵਲੋਂ ਅੱਜ ਦੀ ਹੜ੍ਹਤਾਲ ਮੁਲਤਵੀ, ਦੇਰ ਰਾਤ 4 ਘੰਟੇ ਮੰਥਨ ਤੋਂ ਬਾਅਦ CM ਮਾਨ ਨੇ ਕੱਢਿਆ ਹੱਲ

3aug kisan

ਚੰਡੀਗੜ੍ਹ- ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਦੇਰ ਰਾਤ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਈ। ਜਿਸ ਤੋਂ ਬਾਅਦ ਸਰਕਾਰ ਨੇ ਭਰੋਸਾ ਦਿੱਤਾ ਕਿ ਗੰਨੇ ਦੀ ਬਕਾਇਆ ਅਦਾਇਗੀ 7 ਸਤੰਬਰ ਤੱਕ ਕਰ ਦਿੱਤੀ ਜਾਵੇਗੀ। ਪ੍ਰਾਈਵੇਟ ਮਿੱਲਰ ਵੀ ਉਸੇ ਮਿਤੀ ਤੱਕ ਬਕਾਇਆ ਅਦਾ ਕਰ ਦੇਣਗੇ।

ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਕੱਲੇ ਫਗਵਾੜਾ ਦੀ ਮਿੱਲ ਦਾ 72 ਕਰੋੜ ਰੁਪਏ ਦਾ ਬਕਾਇਆ ਹੈ। ਉਸ ਨੇ 20 ਕਰੋੜ ਦੀ ਜ਼ਮੀਨ ਦਿੱਤੀ ਹੈ। ਇਸ ਦੀ ਨਿਲਾਮੀ ਕਰਕੇ ਪੈਸੇ ਦੇਣਗੇ। ਉਨ੍ਹਾਂ ਦੀ ਖੰਡ ਦਾ 8 ਕਰੋੜ ਦਾ ਸਟਾਕ ਬਚਿਆ ਹੈ। ਇਸ ਦੇ ਮਾਲਕ ਇੰਗਲੈਂਡ ਭੱਜ ਗਏ ਹਨ। ਇਸ ਦੇ ਲਈ ਕੇਂਦਰ ਨੂੰ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ 7 ਸਤੰਬਰ ਨੂੰ ਸਰਕਾਰ ਨਾਲ ਇੱਕ ਹੋਰ ਮੀਟਿੰਗ ਹੋਵੇਗੀ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲਾ ਫੈਸਲਾ ਲਿਆ ਜਾਵੇਗਾ।

ਮਾਨ ਨੇ ਕਿਹਾ- 100 ਕਰੋੜ ਦਿੱਤੇ ਹਨ, ਬਾਕੀ 2 ਕਿਸ਼ਤਾਂ 'ਚ ਦੇਵਾਂਗੇ
ਮੀਟਿੰਗ ਤੋਂ ਬਾਅਦ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਮਾਨ ਨੇ ਕਿਹਾ ਕਿ ਗੰਨਾ ਕਿਸਾਨਾਂ ਦਾ ਸਰਕਾਰ ਵੱਲ 294.98 ਕਰੋੜ ਰੁਪਏ ਦਾ ਬਕਾਇਆ ਹੈ। ਅਸੀਂ 100 ਕਰੋੜ ਦਿੱਤੇ ਹਨ। 15 ਅਗਸਤ ਤੋਂ ਪਹਿਲਾਂ 100 ਕਰੋੜ ਰੁਪਏ ਅਦਾ ਕੀਤੇ ਜਾਣਗੇ। 7 ਸਤੰਬਰ ਤੱਕ 94.98 ਕਰੋੜ ਰੁਪਏ ਦਿੱਤੇ ਜਾਣਗੇ। ਪ੍ਰਾਈਵੇਟ ਮਿੱਲ ਦੇ 150 ਕਰੋੜ ਦੇ ਬਕਾਏ ਖੜ੍ਹੇ ਹਨ। ਕਈ ਨਿੱਜੀ ਮਿੱਲ ਮਾਲਕਾਂ ਨੇ ਇਹ ਵੀ ਕਿਹਾ ਹੈ ਕਿ ਉਹ 7 ਸਤੰਬਰ ਤੋਂ ਪਹਿਲਾਂ ਬਕਾਇਆ ਅਦਾਇਗੀ ਕਰ ਦੇਣਗੇ।

ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਲਈ ਵੀ ਸਹਿਮਤੀ ਪ੍ਰਗਟਾਈ
ਪੰਜਾਬ ਸਰਕਾਰ ਕੋਵਿਡ, ਪਰਾਲੀ ਸਾੜਨ ਅਤੇ ਅੰਦੋਲਨ ਦੌਰਾਨ ਕਿਸਾਨਾਂ 'ਤੇ ਦਰਜ ਕੇਸ ਵਾਪਸ ਲੈ ਰਹੀ ਹੈ। ਹੁਣ ਤੱਕ 29 ਕੇਸ ਵਾਪਸ ਲਏ ਜਾ ਚੁੱਕੇ ਹਨ। 34 ਕੇਸ ਵਾਪਸ ਲੈਣ ਲਈ ਕਿਹਾ ਗਿਆ ਹੈ। 6 ਕੇਸ ਅਦਾਲਤ ਵਿੱਚ ਜਾ ਚੁੱਕੇ ਹਨ। ਉਨ੍ਹਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਦਰਜ ਕੇਸਾਂ ਬਾਰੇ ਵੀ ਸਹਿਮਤੀ ਬਣੀ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਡੀਜੀਪੀ ਇਕੱਠੇ ਬੈਠ ਕੇ ਇਨ੍ਹਾਂ ਨੂੰ ਰੱਦ ਕਰਨ ਬਾਰੇ ਫੈਸਲਾ ਲੈਣਗੇ।

ਅੰਦੋਲਨ ਵਿੱਚ ਮਾਰੇ ਗਏ 292 ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ
ਸੀਐੱਮ ਮਾਨ ਨੇ ਕਿਹਾ ਕਿ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 292 ਨੌਕਰੀਆਂ ਦਿੱਤੀਆਂ ਗਈਆਂ ਹਨ। ਬਾਕੀਆਂ ਨੂੰ ਵੀ ਭਰਤੀ ਨਿਕਲਣ ਉੱਤੇ ਨੌਕਰੀਆਂ ਦੇ ਦਿੱਤੀਆਂ ਜਾਣਗੀਆਂ। 5-5 ਲੱਖ ਦੀ ਮਦਦ 5 ਅਗਸਤ ਤੱਕ ਉਸ ਦੇ ਖਾਤੇ ਵਿੱਚ ਆ ਜਾਵੇਗੀ। BBMB ਮੁੱਦਾ ਕੇਂਦਰੀ ਤੌਰ 'ਤੇ ਜੁੜਿਆ ਹੋਇਆ ਹੈ। ਬੁੱਢੇ ਡਰੇਨ ਦੀ ਸਮੱਸਿਆ ਨੂੰ ਲੈ ਕੇ ਮੈਂ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਮਿਲਿਆ। ਇਸ ਦਾ ਪਾਣੀ ਰਾਜਸਥਾਨ ਤੱਕ ਜਾਂਦਾ ਹੈ।

ਸਰਕਾਰ 'ਤੇ ਭਰੋਸਾ ਕਰਨ ਤੋਂ ਬਾਅਦ ਧਰਨਾ ਮੁਲਤਵੀ : ਡੱਲੇਵਾਲ
ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ 7 ਸਤੰਬਰ ਨੂੰ ਮੁੜ ਮੀਟਿੰਗ ਕਰਨ ਦੀ ਹਾਮੀ ਭਰੀ ਹੈ। ਉਦੋਂ ਤੱਕ ਗੰਨੇ ਦੇ ਸਾਰੇ ਬਕਾਏ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਜਾਣਗੇ। ਫਗਵਾੜਾ ਮਿੱਲ ਦੇ ਮਾਮਲੇ ਵਿੱਚ ਸਰਕਾਰ ਨੇ ਸਹਿਮਤੀ ਦਿੱਤੀ ਕਿ ਅਸੀਂ 7 ਸਤੰਬਰ ਤੋਂ ਪਹਿਲਾਂ 28 ਕਰੋੜ ਦੇ ਦੇਵਾਂਗੇ। 44 ਕਰੋੜ ਦੀ ਜਾਇਦਾਦ ਕੁਰਕ ਕਰੇਗੀ। ਸਰਕਾਰ ਨੇ 5 ਨਵੰਬਰ ਤੱਕ ਮਿੱਲ ਚਲਾਉਣ ਦਾ ਵੀ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਧਰਨਾ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

In The Market