LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Job ਦਾ ਫਰਾਡ Alert! ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਲਈ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਜ਼ਰੂਰ ਪੜੋ ਖਬਰ

5aug job

ਚੰਡੀਗੜ੍ਹ- ਮੰਦੀ ਦੇ ਸਮੇਂ ਹਰ ਕਿਸੇ ਨੂੰ ਨੌਕਰੀ ਦੀ ਲੋੜ ਹੁੰਦੀ ਹੈ। ਅਜਿਹੇ 'ਚ ਜੇਕਰ ਸਰਕਾਰੀ ਤਾਂ ਕਿ ਜੇਕਰ ਪ੍ਰਾਈਵੇਟ ਨੌਕਰੀ ਦਾ ਹੀ ਪਤਾ ਲੱਗੇ ਤਾਂ ਸਾਰੇ ਅਪਲਾਈ ਕਰਨ ਲਈ ਤਿਆਰ ਹੋ ਜਾਂਦੇ ਹਨ ਪਰ ਸਾਵਧਾਨ ਹੋ ਜਾਓ। ਸਾਈਬਰ ਠੱਗਾਂ ਨੇ ਇਸ ਚਾਲ ਨਾਲ ਲੋਕਾਂ ਦੇ ਖਾਤੇ ਖਾਲੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੀ ਮਦਦ ਨਾਲ ਉਹ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਉਨ੍ਹਾਂ ਦੇ ਖਾਤੇ ਖਾਲੀ ਕਰ ਰਹੇ ਹਨ। ਪੁਲਿਸ ਖੁਦ ਇਸ ਸਬੰਧੀ ਗੰਭੀਰ ਹੈ। ਸੋਸ਼ਲ ਮੀਡੀਆ 'ਤੇ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕ ਧੋਖਾਧੜੀ ਤੋਂ ਬਚ ਸਕਣ।

Also Read: ਮਹਿੰਗਾਈ ਵਿਚਾਲੇ ਲੱਗੇਗਾ ਇਕ ਹੋਰ ਝਟਕਾ, ਅੱਜ ਤੋਂ ਵਧ ਸਕਦੀ ਹੈ ਤੁਹਾਡੇ ਲੋਨ ਦੀ EMI

ਅੰਕੜਿਆਂ ਦੀ ਗੱਲ ਕਰੀਏ ਤਾਂ ਨੌਕਰੀ ਦਿਵਾਉਣ ਦੇ ਨਾਂ 'ਤੇ ਠੱਗੀ ਦੀਆਂ 8 ਤੋਂ 10 ਸ਼ਿਕਾਇਤਾਂ ਪੁਲਿਸ ਕੋਲ ਪਹੁੰਚ ਰਹੀਆਂ ਹਨ। ਇਸ ਵਿੱਚ ਸਿਰਫ਼ ਸਰਕਾਰੀ ਹੀ ਨਹੀਂ ਬਲਕਿ ਪ੍ਰਾਈਵੇਟ ਨੌਕਰੀਆਂ ਦਾ ਲਾਲਚ ਦੇ ਕੇ ਹੋਰ ਪੈਸੇ ਦਾ ਲਾਲਚ ਦੇ ਕੇ ਠੱਗੀ ਮਾਰੀ ਜਾ ਰਹੀ ਹੈ। ਹਾਲਾਂਕਿ ਇਸ ਦੇ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਾਈਬਰ ਸੈੱਲਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਨਾਲ ਉਹ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਨ ਪਰ ਇਸ ਤੋਂ ਪਹਿਲਾਂ ਇਸ ਦੇ ਜ਼ਰੀਏ ਕਰੀਬ 12 ਲੋਕਾਂ ਨਾਲ ਠੱਗੀ ਹੋ ਚੁੱਕੀ ਹੈ।

ਸ਼ਾਤਿਰ ਠੱਗ ਇਸ ਤਰ੍ਹਾਂ ਕਰ ਰਹੇ ਧੋਖਾਧੜੀ
ਸਾਈਬਰ ਦੇ ਇਨ੍ਹਾਂ ਸ਼ਾਤਿਰ ਠੱਗਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵੈੱਬਸਾਈਟਾਂ ਵਰਗੀਆਂ ਸਾਈਟਾਂ ਤਿਆਰ ਕੀਤੀਆਂ ਹਨ। ਇਸ ਦੀ ਮਦਦ ਨਾਲ ਉਹ ਮੋਬਾਈਲ 'ਤੇ ਲਿੰਕ ਅਤੇ ਈ-ਮੇਲ ਭੇਜ ਰਹੇ ਹਨ। ਇਨ੍ਹਾਂ ਵਿਚ ਖੇਤੀਬਾੜੀ ਵਿਭਾਗ, ਪਾਵਰਕਾਮ ਅਤੇ ਟੈਲੀਫੋਨ ਐਕਸਚੇਂਜ ਸਮੇਤ ਕਈ ਕੰਪਨੀਆਂ ਦੇ ਲਿੰਕ ਬਣਾ ਕੇ ਲੋਕਾਂ ਨੂੰ ਭੇਜਿਆ ਜਾ ਰਿਹਾ ਹੈ। ਇਸ ਵਿੱਚ ਤੁਹਾਨੂੰ ਫਾਰਮ ਭਰਨ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਫੋਨ 'ਤੇ OTP ਭੇਜਣ ਦਾ ਵਿਕਲਪ ਹੈ। ਜਦੋਂ ਫੋਨ 'ਤੇ OTP ਆਉਂਦਾ ਹੈ ਅਤੇ ਲੋਕ ਇਸ ਨੂੰ ਫਰਜ਼ੀ ਪੇਜ 'ਤੇ ਸਾਂਝਾ ਕਰਦੇ ਹਨ ਤਾਂ ਉਨ੍ਹਾਂ ਦੇ ਈ-ਵਾਲਿਟ ਤੋਂ ਪੈਸੇ ਕੱਟ ਲਏ ਜਾਂਦੇ ਹਨ।

ਬਿਹਾਰ ਅਤੇ ਯੂਪੀ ਤੋਂ ਸੰਚਾਲਿਤ ਨੈੱਟਵਰਕ
ਪੁਲਿਸ ਵੱਲੋਂ ਉਨ੍ਹਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਸ 'ਚ ਪਤਾ ਲੱਗਾ ਹੈ ਕਿ ਇਹ ਧੋਖਾਧੜੀ ਦਾ ਨੈੱਟਵਰਕ ਬਿਹਾਰ ਅਤੇ ਯੂ.ਪੀ ਤੋਂ ਚਲਾਇਆ ਜਾ ਰਿਹਾ ਹੈ, ਜਿਸ 'ਚ ਪੁਲਿਸ ਨੇ ਉਨ੍ਹਾਂ ਖਾਤਿਆਂ ਦੀ ਵੀ ਜਾਂਚ ਕੀਤੀ ਹੈ, ਜਿਨ੍ਹਾਂ 'ਚ ਪੈਸੇ ਪਵਾਏ ਜਾਂਦੇ ਹਨ ਉਹ ਵੀ ਕਿਸੇ ਹੋਰ ਦੇ ਨਿਕਲਦੇ ਹਨ। ਉਨ੍ਹਾਂ ਦੇ ਖਾਤੇ ਸਿਰਫ ਪੈਸੇ ਪਵਾਉਣ ਦੇ ਲਈ ਹੀ ਵਰਤੇ ਜਾਂਦੇ ਹਨ। ਫਿਲਹਾਲ ਉਨ੍ਹਾਂ ਲੋਕਾਂ ਤੋਂ ਵੀ ਪੁਲਿਸ ਪੁੱਛਗਿੱਛ ਕਰ ਰਹੀ ਹੈ। 

Also Read: 'ਨਾ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ ਲਾਇਆ ਟੈਕਸ ਤੇ ਨਾ ਹੀ ਭੇਜਿਆ ਕੋਈ ਨੋਟਿਸ', ਸਰਾਵਾਂ 'ਤੇ GST ਬਾਰੇ ਕੇਂਦਰ ਦਾ ਸਪੱਸ਼ਟੀਕਰਨ

ਸੈਲਰੀ ਭੇਜਣ ਦੇ ਨਾਂ 'ਤੇ ਲੈਂਦੇ ਨੇ ਖਾਤੇ ਦੀ ਡਿਟੇਲ
ਕਈ ਲਿੰਕ ਤਾਂ ਅਜਿਹੇ ਆ ਰਹੇ ਹਨ, ਜਿਨ੍ਹਾਂ ਵਿਚ ਸਾਹਮਣੇ ਵਾਲੇ ਨੂੰ ਯਕੀਨ ਦਿਵਾਉਣ ਲਈ ਉਨ੍ਹਾਂ ਨੂੰ ਪਹਿਲਾਂ ਅੱਧੀ ਸੈਲਰੀ ਪਾਉਣ ਦੀ ਗੱਲ ਕਹੀ ਜਾਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਤੋਂ ਬੈਂਕ ਦੀ ਡਿਟੇਲ ਲੈ ਲਈ ਜਾਂਦੀ ਹੈ। ਪੀੜਤ ਨੂੰ ਫੋਨ ਉੱਤੇ ਓਟੀਪੀ ਭੇਜਿਆ ਜਾਂਦਾ ਹੈ। ਉਨ੍ਹਾਂ ਤੋਂ ਓਟੀਪੀ ਲੈਣ ਤੋਂ ਬਾਅਦ ਕੁਝ ਹੀ ਮਿੰਟਾਂ ਵਿਚ ਖਾਤੇ ਵਿਚ ਜਿੰਨਾ ਵੀ ਪੈਸਾ ਹੁੰਦਾ ਹੈ ਉਹ 2-3 ਟ੍ਰਾਂਜ਼ੈਕਸ਼ਨਾਂ ਵਿਚ ਕੱਢਵਾ ਲਿਆ ਜਾਂਦਾ ਹੈ।

ਐਡਵਾਇਜ਼ਰੀ ਵਿਚ ਇਹ ਗੱਲਾਂ
ਕਿਸੇ ਵੀ ਅਨਜਾਣ ਕੰਪਨੀ ਵਲੋਂ ਆਉਣ ਵਾਲੀ ਈਮੇਲ ਤੇ ਕਾਲ ਦਾ ਜਵਾਬ ਨਾ ਦਿਓ।
ਜੌਬ ਦੇ ਲਈ ਪਾਈ ਗਈ ਡਿਟੇਲ ਦੇ ਹੇਠਾਂ ਰਿਵਿਊ ਨੂੰ ਚੈੱਕ ਕਰੋ ਕਿ ਲੋਕ ਕੀ ਮੈਸੇਜ ਕਰ ਰਹੇ ਹਨ।
ਕਿਵੇ ਵੀ ਤਰ੍ਹਾਂ ਦੇ ਜੌਬ ਐਡਵਰਟਾਈਜ਼ਿੰਗ ਲਿੰਕ ਨੂੰ ਕਿਸੇ ਗਰੁੱਪ ਵਿਚ ਸ਼ੇਅਰ ਨਾ ਕਰੋ।
ਕੰਪਨੀ ਦੀ ਈ-ਮੇਲ ਆਉਣ ਉੱਤੇ ਉਸ ਕੰਪਨੀ ਦੇ ਬਾਰੇ ਵਿਚ ਪਤਾ ਕਰੋ ਤੇ ਉਥੇ ਵਿਜ਼ਿਟ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਉਹ ਸਹੀ ਹੈ ਜਾਂ ਗਲਤ।
ਕਿਸੇ ਵੀ ਕੰਪਨੀ ਤੋਂ ਐਡਵਾਂਸ ਪੈਸੇ ਲੈਣ ਦੇ ਲਈ ਆਪਣੀ ਬੈਂਕ ਡਿਟੇਲ ਸ਼ੇਅਰ ਨਾ ਕਰੋ।

In The Market