LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਪੁਲਿਸ ਦਾ ਮੁਲਾਜ਼ਮ ਬਣਿਆ ਕਰੋੜਪਤੀ, 6 ਰੁਪਏ ਦੀ ਲਾਟਰੀ ਨਾਲ ਨਿਕਲਿਆ ਇਕ ਕਰੋੜ ਰੁਪਏ ਦਾ ਇਨਾਮ

lottry winner

ਫਿਰੋਜ਼ਪੁਰ- ਪੰਜਾਬ ਦੇ ਫਿਰੋਜ਼ਪੁਰ ਵਿਚ ਤਾਇਨਾਤ ਇਕ ਪੁਲਿਸ ਵਾਲੇ ਦੀ 6 ਰੁਪਏ ਵਿਚ ਕਿਸਮਤ ਬਦਲ ਗਈ। ਕੁਲਦੀਪ ਸਿੰਘ ਨਾਮਕ ਇਸ ਕਾਂਸਟੇਬਲ ਨੇ 6 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ ਜਿਸ 'ਤੇ ਉਸ ਦਾ 1 ਕਰੋੜ ਰੁਪਏ ਕੈਸ਼ ਦਾ ਇਨਾਮ ਨਿਕਲ ਆਇਆ। ਬਹੁਤ ਹੀ ਆਮ ਤਰੀਕੇ ਨਾਲ ਗੁਜ਼ਰ-ਬਸਰ ਕਰਨ ਵਾਲੇ ਕੁਲਦੀਪ ਸਿੰਘ ਦਾ ਪਰਿਵਾਰ ਅਤੇ ਉਸ ਦੀ ਮਾਂ ਬਹੁਤ ਖੁਸ਼ ਹਨ।
ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਸਿੰਘ ਮੂਲ ਰੂਪ ਨਾਲ ਰਾਜਸਥਾਨ ਵਿਚ ਸ਼੍ਰੀਗੰਗਾਨਗਰ ਦੇ ਰਹਿਣ ਵਾਲੇ ਹਨ। ਜੌਬ ਦੀ ਵਜ੍ਹਾ ਨਾਲ ਉਹ ਕੁਲਦੀਪ ਰਾਜਸਥਾਨ ਤੋਂ ਪੰਜਾਬ ਆ ਗਿਆ। ਪਰਿਵਾਰ ਵਿਚ ਮਾਤਾ-ਪਿਤਾ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਅਤੇ 8 ਸਾਲ ਦਾ ਪੁੱਤਰ ਹੈ। ਕੁਲਦੀਪ ਸਿੰਘ ਦੀ ਪੋਸਟਿੰਗ ਇਸ ਵੇਲੇ ਫਿਰੋਜ਼ਪੁਰ ਜ਼ਿਲੇ ਵਿਚ ਹੈ। ਉਹ ਫਿਰੋਜ਼ਪੁਰ ਪੁਲਿਸ ਦੀ ਕਵਿਕ ਰਿਸਪਾਂਸ ਟੀਮ (ਕਿਊ.ਆਰ.ਟੀ.) ਵਿਚ ਤਾਇਨਾਤ ਹੈ ਅਤੇ ਕਿਸੇ ਨਾ ਕਿਸੇ ਕੰਮ ਨਾਲ ਲੁਧਿਆਣਾ ਆਉਂਦੇ ਰਹਿੰਦੇ ਹਨ।
ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਬਲਜਿੰਦਰ ਕੌਰ ਨੇ 6 ਮਹੀਨੇ ਪਹਿਲਾਂ ਇਕ ਦਿਨ ਅਚਾਨਕ ਉਸ ਤੋਂ ਲਾਟਰੀ ਖਰੀਦਣ ਨੂੰ ਕਿਹਾ। ਮਾਂ ਦਾ ਕਹਿਣਾ ਸੀ ਕਿ ਉਸ ਦੀ ਲਾਟਰੀ ਜ਼ਰੂਰ ਨਿਕਲੇਗੀ। ਮਾਂ ਦੇ ਵਾਰ-ਵਾਰ ਕਹਿਣ 'ਤੇ ਉਸ ਨੇ 6 ਮਹੀਨੇ ਪਹਿਲਾਂ ਲਾਟਰੀ ਦੀ ਟਿਕਟ ਖਰੀਦਣੀ ਸ਼ੁਰੂ ਕਰ ਦਿੱਤੀ। ਤਕਰੀਬਨ 4 ਪਹਿਲਾਂ ਉਸ ਦੀ 6 ਹਜ਼ਾਰ ਰੁਪਏ ਦੀ ਪਹਿਲੀ ਲਾਟਰੀ ਨਿਕਲੀ ਤਾਂ ਸਭ ਬਹੁਤ ਖੁਸ਼ ਹੋਏ। 
ਕੁਲਦੀਪ ਨੇ ਦੱਸਿਆ ਕਿ ਉਹ ਨਾਗਾਲੈਂਡ ਸਟੇਟ ਲਾਟਰੀਜ਼ ਦਾ ਟਿਕਟ ਹੀ ਖਰੀਦਦਾ ਹੈ ਜਿਸ ਦਾ ਰੋਜ਼ ਦਿਨ ਵਿਚ ਤਿੰਨ ਵਾਰ ਡ੍ਰਾ ਨਿਕਲਦਾ ਹੈ। ਇਹ ਡ੍ਰਾ ਸਵੇਰੇ 8 ਵਜੇ, ਦੁਪਹਿਰ 1 ਵਜੇ ਅਤੇ ਰਾਤ 8 ਵਜੇ ਨਿਕਲਦਾ ਹੈ। ਉਹ ਵੀ ਫਿਰੋਜ਼ਪੁਰ ਤੋਂ ਲੁਧਿਆਣਾ ਆਉਂਦਾ ਹੈ ਤਾਂ ਲਾਟਰੀ ਦੀ ਟਿਕਟ ਖਰੀਦ ਲੈਂਦਾ ਹੈ। 2 ਅਗਸਤ ਨੂੰ ਹੀ ਉਸ ਨੇ ਲੁਧਿਆਣਾ ਵਿਚ ਗਾਂਧੀ ਬ੍ਰਦਰਸ ਤੋਂ ਨਾਗਾਲੈਂਡ ਸਟੇਟ ਲਾਟਰੀ ਦੀਆਂ ਟਿਕਟਾਂ ਦੀ ਇਕ ਕਾਪੀ ਖਰੀਦੀ ਸੀ। ਡੇਢ ਸੌ ਰੁਪਏ ਦੀ ਇਸ ਕਾਪੀ ਵਿਚ ਲਾਟਰੀ ਦੀਆਂ ਕੁਲ 25 ਟਿਕਟਾਂ ਸਨ ਅਤੇ ਇਨ੍ਹਾਂ ਵਿਚੋਂ ਹਰ ਟਿਕਟ ਦੀ ਕੀਮਤ 6 ਰੁਪਏ ਸੀ। ਕੁਲਦੀਪ ਮੁਤਾਬਕ 2 ਅਗਸਤ ਸ਼ਾਮ ਨੂੰ ਉਹ ਫਿਰੋਜ਼ਪੁਰ ਡਿਊਟੀ 'ਤੇ ਸੀ। ਉਸੇ ਵੇਲੇ ਉਸ ਦੇ ਕੋਲ ਲੁਧਿਆਣਾ ਬ੍ਰਦਰਸ ਤੋਂ ਫੋਨ ਆਇਆ। ਫੋਨ ਕਰਨ ਵਾਲੇ ਦੁਕਾਨਦਾਰ ਨੇ ਜਦੋਂ ਦੱਸਿਆ ਕਿ ਉਸ ਦੀ ਇਕ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਤਾਂ ਉਸ ਨੂੰ ਯਕੀਨ ਨਹੀਂ ਹੋਇਆ। 
ਗੰਗਾ ਨਗਰ ਸਥਿਤ ਆਪਣੇ ਘਰ ਵਿਚ ਮਾਂ ਬਲਜਿੰਦਰ ਕੌਰ ਦੇ ਨਾਲ ਖੁਸ਼ੀ ਮਨਾਉਂਦੇ ਹੋਏ ਕੁਲਦੀਪ ਨੇ ਿਕਹਾ ਕਿ ਉਹ ਲਾਟਰੀ ਵਿਚ ਨਿਕਲੇ ਇਕ ਕਰੋੜ ਰੁਪਏ ਨਾਲ ਆਪਣੇ ਪੁੱਤਰ ਨੂੰ ਚੰਗੀ ਸਿੱਖਿਆ ਦਿਵਾਉਣਗੇ। ਨਾਲ ਹੀ ਸਮਾਜ ਵਿਚ ਹੇਠਲੇ ਪੱਧਰ 'ਤੇ ਆਉਣ ਲੋੜਵੰਦ ਬੱਚਿਆਂ ਦੀ ਮਦਦ ਕਰਨਗੇ। ਉਹ ਗੁਰੂਘਰ ਵਿਚ ਵੀ ਕੁਝ ਰਕਮ ਚੜ੍ਹਾ ਕੇ ਵਾਹੇਗੁਰੂ ਦਾ ਸ਼ੁਕਰਾਨਾ ਕਰਨਗੇ।

In The Market