LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਫਸੇ ਇਕ ਹੋਰ ਮਾਮਲੇ 'ਚ, ਚੋਣ ਕਮਿਸ਼ਨ ਤੱਕ ਪੁੱਜਾ ਮਾਮਲਾ 

dharamsot212112

ਚੰਡੀਗੜ੍ਹ- ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨਵੇਂ ਵਿਵਾਦ ਵਿਚ ਫੱਸ ਗਏ ਹਨ। ਉਨ੍ਹਾਂ ਨੇ ਪਤਨੀ ਦੇ ਨਾਂ 500 ਗਜ ਵਾਲਾ ਪਲਾਟ ਚੋਣ ਕਮਿਸ਼ਨ ਤੋਂ ਲੁਕਾਇਆ ਹੈ। ਵਿਜੀਲੈਂਸ ਜਾਂਚ ਵਿਚ ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਮਾਮਲਾ ਚੋਣ ਕਮਿਸ਼ਨ ਤੱਕ ਪਹੁੰਚ ਗਿਆ ਹੈ। ਧਰਮਸੋਤ ਨੇ ਨਾਭਾ ਸੀਟ ਤੋਂ ਇਸ ਵਾਰ ਕਾਂਗਰਸ ਟਿਕਟ 'ਤੇ ਚੋਣ ਲੜੀ ਸੀ। 
ਨਾਮਜ਼ਦਗੀ ਫਾਰਮ ਦੇ ਨਾਲ ਉਨ੍ਹਾਂ ਨੂੰ ਆਪਣੀ ਸਮੁੱਚੀ ਜਾਇਦਾਦ ਦੀ ਜਾਣਕਾਰੀ ਦੇਣੀ ਲਾਜ਼ਮੀ ਸੀ। ਹਾਲਾਂਕਿ ਧਰਮਸੋਤ ਨੇ ਅਜਿਹਾ ਨਹੀਂ ਕੀਤਾ। ਪੰਜਾਬ ਦੇ ਚੀਫ ਇਲੈਕਸ਼ਨ ਅਫਸਰ ਨੇ ਕਾਰਵਾਈ ਲਈ ਪੂਰਾ ਮਾਮਲਾ ਕਮਿਸ਼ਨ ਦੇ ਦਿੱਲੀ ਹੈੱਡਕੁਆਰਟਰ ਭੇਜ ਦਿੱਤਾ ਹੈ।
ਪੰਜਾਬ ਦੇ ਚੀਫ ਇਲੈਕਸ਼ਨ ਅਫਸਰ ਨੂੰ ਭੇਜੇ ਲੈਟਰ ਵਿਚ ਵਿਜੀਲੈੰਸ ਨੇ ਕਿਹਾ ਕਿ ਉਹ ਧਰਮਸੋਤ ਦੇ ਖਿਲਾਫ ਐਂਟੀ ਕੁਰੱਪਸ਼ਨ ਐਕਟ ਦੇ ਕੇਸ ਦੀ ਜਾਂਚ ਕਰ ਰਹੇ ਸਨ। ਉਦੋਂ ਸਾਹਮਣੇ ਆਇਆ ਕਿ ਮੋਹਾਲੀ ਦੇ ਸੈਕਟਰ 80 ਵਿਚ ਧਰਮਸੋਤ ਦਾ 500 ਗਜ ਦਾ ਪਲਾਟ ਨੰਬਰ 27 ਹੈ। ਇਪ ਪਲਾਟ ਧਰਮਸੋਤ ਦੀ ਪਤਨੀ ਸ਼ੀਲਾ ਦੇਵੀ ਦੇ ਨਾਂ 'ਤੇ ਹੈ। ਮਈ 2021 ਵਿਚ ਇਸ ਨੂੰ ਖਰੀਦਿਆ ਗਿਆ ਸੀ। ਗਮਾਡਾ ਦੇ ਰਿਕਾਰਡ ਦੇ ਮੁਤਾਬਕ 31 ਜਨਵਰੀ  2022 ਤੱਕ ਸ਼ੀਲਾ ਦੇਵੀ ਇਸ ਦੀ ਮਾਲਕ ਸੀ। 2 ਮਾਰਚ ਨੂੰ ਇਸ ਰਾਜਕੁਮਾਰ ਅਤੇ ਕਸ਼ਮੀਰ ਸਿੰਘ ਦੇ ਨਾਂ 'ਤੇ ਟਰਾਂਸਫਰ ਕਰਨ ਦਾ ਹਲਫਨਾਮਾ ਆਇਆ।
ਵਿਜੀਲੈਂਸ ਮੁਤਾਬਕ ਧਰਮਸੋਤ ਨੇ ਨਾਭਾ ਸੀਟ ਤੋਂ ਚੋਣ ਲੜਦੇ ਸਮੇਂ ਆਪਣੀ ਅਤੇ ਪਤਨੀ ਦੀ ਪ੍ਰਾਪਰਟੀ ਦੀ ਜਾਣਕਾਰੀ ਦਿੱਤੀ। ਇਸ ਵਿਚ ਪਤਨੀ ਦੇ ਨਾਂ 'ਤੇ 500 ਗਜ ਦੇ ਰੈਜ਼ੀਡੈਂਸ਼ੀਅਲ ਪਲਾਟ ਦੀ ਜਾਣਕਾਰੀ ਨਹੀਂ ਦਿੱਤੀ। ਇੰਝ ਕਰਕੇ ਧਰਮਸੋਤ ਨੇ ਦਿ ਰਿਪ੍ਰੈਜ਼ੈਂਟੇਸ਼ਨ ਆਫ ਦਿ ਪੀਪਲਜ਼ ਐਕਟ 1951 ਦੇ ਸੈਕਸ਼ਨ 125 ਏ ਦੇ ਤਹਿਤ ਜੁਰਮ ਕੀਤਾ ਹੈ।
ਸਾਧੂ ਸਿੰਘ ਧਰਮਸੋਤ ਇਸ ਵੇਲੇ ਨਾਭਾ ਜੇਲ ਵਿਚ ਬੰਦ ਹਨ। ਧਰਮਸੋਤ ਨੂੰ ਜੰਗਲਾਤ ਵਿਭਾਗ ਦੇ ਘੁਟਾਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਵਿਜੀਲੈਂਸ ਉਨ੍ਹਾਂ ਨੂੰ ਤੜਕੇ ਹੀ ਅਮਲੋਹ ਸਥਿਤ ਘਰ ਤੋਂ ਗ੍ਰਿਫਤਾਰ ਕਰ ਲਿਆਈ ਸੀ। ਧਰਮਸੋਤ ਮੋਹਾਲੀ ਅਦਾਲਤ ਵਿਚ ਜ਼ਮਾਨਤ ਅਰਜ਼ੀ ਲਗਾਈ ਸੀ ਪਰ ਉਹ ਖਾਰਿਜ ਹੋ ਗਈ। ਹੁਣ ਧਰਮਸੋਤ ਨੇ ਹਾਈਕੋਰਟ ਵਿਚ ਜ਼ਮਾਨਤ ਅਰਜ਼ੀ ਲਗਾਈ ਹੈ।

 

In The Market