LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਨ੍ਹਾਂ ਸੂਬਿਆਂ ਤੋਂ ਬਾਅਦ ਪੰਜਾਬ ਪੁੱਜੀ ਲੰਪੀ, ਸੂਬੇ ਦੇ ਪਸ਼ੂ ਹੋਏ ਜਾਨਲੇਵਾ ਬੀਮਾਰੀ ਦੇ ਸ਼ਿਕਾਰ

lampiskin

ਚੰਡੀਗੜ੍ਹ- ਗੁਜਰਾਤ ਪਸ਼ੂਆਂ ਵਿਚ ਫੈਲੀ ਲੰਪੀ ਬੀਮਾਰੀ ਹੁਣ ਪੰਜਾਬ ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ ਰਾਜਸਥਾਨ ਦੇ ਪਸ਼ੂ ਵੀ ਇਸ ਨਾਲ ਪ੍ਰਭਾਵਿਤ ਹੋ ਗਏ ਸਨ। ਇਹ ਬੀਮਾਰੀ ਜ਼ਿਆਦਤਰ ਬਾਰਡਰ ਬੈਲਟ ਏਰੀਆ ਦੇ ਪਸ਼ੂਆਂ ਵਿਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਜਿਸ ਤੋਂ ਬਾਅਦ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਸੂਬਾ ਸਰਕਾਰ ਤੋਂ ਜਾਨਵਰਾਂ ਦੇ ਤੁਰੰਤ ਇਲਾਜ ਲਈ 76 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਵਾਈ ਹੈ।
ਜ਼ਿਕਰਯੋਗ ਹੈ ਕਿ ਇਹ ਬੀਮਾਰੀ ਤਕਰੀਬਨ ਇਕ ਮਹੀਨਾ ਪਹਿਲਾਂ ਗੁਜਰਾਤ ਦੇ ਪਸ਼ੂਆਂ ਵਿਚ ਦੇਖਣ ਨੂੰ ਮਿਲੀ ਸੀ। ਇਸ ਲਾ-ਇਲਾਜ ਬੀਮਾਰੀ ਨੇ ਗੁਜਰਾਤ ਵਿਚ 12 ਹਜ਼ਾਰ ਅਤੇ ਰਾਜਸਥਾਨ ਵਿਚ 3 ਹਜ਼ਾਰ ਪਸ਼ੂਆਂ ਦੀ ਜਾਨ ਲੈ ਲਈ ਸੀ। ਪਰ ਹੁਣ ਇਸ ਬੀਮਾਰੀ ਦੇ ਪੰਜਾਬ ਪਹੁੰਚਣ ਤੋਂ ਬਾਅਦ ਚਿੰਤਾਵਾਂ ਹੋਰ ਵੱਧ ਗਈਆਂ ਹਨ। ਇਸ ਦਾ ਜ਼ਿਆਦਾ ਅਸਰ ਬਾਰਡਰ ਏਰੀਆ ਦੇ ਪਿੰਡਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਗੁਜਰਾਤ-ਰਾਜਸਥਾਨ ਵਾਂਗ ਇਹ ਬੀਮਾਰੀ ਬੇਕਾਬੂ ਹੋ ਗਈ ਤਾਂ ਸੂਬੇ ਵਿਚ ਦੁੱਧ ਦੀ ਪੈਦਾਵਾਰ 'ਤੇ ਇਸ ਦਾ ਅਸਰ ਪਵੇਗਾ।
ਲੰਪੀ ਬੀਮਾਰੀ ਦੇ ਪੰਜਾਬ ਵਿਚ ਆਉਣ ਤੋਂ ਬਾਅਦ ਮੰਤਰੀ ਭੁੱਲਰ ਨੇ ਬਾਰਡਰ ਏਰੀਆ ਦੇ ਹਰ ਜ਼ਿਲੇ ਨੂੰ 5-5 ਲੱਖ ਅਤੇ ਹੋਰ ਜ਼ਿਲਿਆਂ ਨੂੰ 3-3 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਵਾਈ ਹੈ। ਤਾਂ ਜੋ ਲੰਪੀ ਬੀਮਾਰੀ ਨਾਲ ਪੀੜਤ ਹੋ ਚੁੱਕੇ ਜਾਨਵਰਾਂ ਦੀ ਦਵਾਈ ਸ਼ੁਰੂ ਕਰਵਆਈ ਜਾ ਸਕੇ। ਉਥੇ ਹੀ ਦੂਜੇ ਪਾਸੇ ਗੁਜਰਾਤ ਵਿਚ 12 ਹਜ਼ਾਰ ਜਾਨਵਰਾਂ ਦੀ ਜਾਨ ਜਾਣ ਤੋਂ ਬਾਅਦ ਉਥੇ 10.6 ਲੱਖ ਪਸ਼ੂਆਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ।
ਜਾਣਕਾਰੀ ਮੁਤਾਬਕ ਇਹ ਰੋਗ ਇਕ ਵਾਇਰਸ ਦੇ ਚੱਲਦੇ ਮਵੇਸ਼ੀਆਂ ਵਿਚ ਫੈਲ ਰਿਹਾ ਹੈ। ਜਿਸ ਨੂੰ ਗੰਢਦਾਰ ਚਮੜੀ ਰੋਗ ਵਾਇਰਸ ਕਿਹਾ ਜਾਂਦਾ ਹੈ। ਇਸ ਦੀਆਂ ਤਿੰਨ ਪ੍ਰਜਾਤੀਆਂ ਹਨ। ਜਿਸ ਵਿਚ ਪਹਿਲੀ ਪ੍ਰਜਾਤੀ ਕੈਪ੍ਰਿਪਾਕਸ ਵਾਇਰਸ ਦੂਜੀ ਗੋਟਪਾਕਸ ਵਾਇਰਸ ਅਤੇ ਤੀਜੀ ਸ਼ੀਪਪਾਕਸ ਵਾਇਰਸ ਹੈ।
ਇਸ ਰੋਗ ਵਿਚ ਪਸ਼ੂ ਨੂੰ ਬੁਖਾਰ ਹੁੰਦਾ ਹੈ। ਇਸ ਦੇ ਨਾਲ ਹੀ ਭਾਰ ਘੱਟ ਹੋਣਾ, ਲਾਰ ਨਿਕਲਣਾ, ਅੱਖ ਅਤੇ ਨੱਕ ਦਾ ਵੱਗਣਾ, ਦੁੱਧ ਦਾ ਘੱਟ ਹੋਣਾ, ਸਰੀਰ ਅਤੇ ਵੱਖ-ਵੱਖ ਤਰ੍ਹਾਂ ਦੇ ਨੋਡਿਊਲ ਦਿਖਾਈ ਦੇਣਾ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਰੋਗ ਵਿਚ ਸਰੀਰ ਵਿਚ ਗੱਠਾਂ ਵੀ ਬਣ ਜਾਂਦੀਆਂ ਹਨ। ਇਸ ਨਾਲ ਮਾਦਾ ਮਵੇਸ਼ੀਆਂ ਨੂੰ ਬਾਂਝਪਨ, ਗਰਭਪਾਤ, ਨਿਮੋਨੀਆ ਅਤੇ ਲੰਗੜਾਪਨ ਝੱਲਣਾ ਪੈ ਸਕਦਾ ਹੈ।
ਇਹ ਇਕ ਤਰ੍ਹਾਂ ਦਾ ਵਾਇਰਸ ਹੈ ਜਿਸ ਦਾ ਕੋਈ ਠੋਸ ਉਪਾਅ ਨਹੀਂ ਹੈ। ਅਜਿਹੇ ਵਿਚ ਪਸ਼ੂਆਂ ਨੂੰ ਇਸ ਤੋਂ ਪ੍ਰਭਾਵਿਤ ਖੇਤਰਾਂ ਵਿਚ ਜਾਣ ਤੋਂ ਰੋਕਣਾ ਚਾਹੀਦਾ ਹੈ। ਰੋਗ ਤੋਂ ਬਚਣ ਲਈ ਐਂਟੀਬਾਇਓਟਿਕਸ, ਐਂਟੀ ਇੰਫਲੇਮੈਟਰੀ ਅਤੇ ਐਂਟੀਹਿਸਟਾਮਿਨਿਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

In The Market