ਜਲੰਧਰ- ਪੰਜਾਬ ਦੇ ਜਲੰਧਰ ਸ਼ਹਿਰ ਵਿਚ ਵੀਰਵਾਰ ਨੂੰ ਦਿਨਦਿਹਾੜੇ ਇਕ ਬੈਂਕ ਤੋਂ 13 ਲੱਖ ਰੁਪਏ ਲੁੱਟ ਲਏ ਗਏ। ਇਹ ਵਾਰਦਾਤ ਜਲੰਧਰ ਦੇ ਸੋਢਲ ਰੋਡ ਸਥਿਤ ਇੰਡਸਟ੍ਰੀਅਲ ਏਰੀਆ ਵਿਚ ਯੂਕੋ ਬੈਂਕ ਵਿਚ ਹੋਈ। ਇਥੇ ਦੁਪਹਿਰ ਬਾਅਦ 4 ਨੌਜਵਾਨ ਹਥਿਆਰ ਲੈ ਕੇ ਬੈਂਕ ਵਿਚ ਦਾਖਲ ਹੋ ਗਏ ਅਤੇ ਮੁਲਾਜ਼ਮਾਂ ਅਤੇ ਬੈਂਕ ਵਿਚ ਮੌਜੂਦ ਲੋਕਾਂ ਨੂੰ ਬੰਧਕ ਬਣਾ ਕੇ ਲੁੱਟ ਤੋਂ ਬਾਅਦ ਫਰਾਰ ਹੋ ਗਏ।
ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਲੁਟੇਰੇ 4 ਸਨ ਜਿਨ੍ਹਾਂ ਵਿਚੋਂ 2 ਦੇ ਕੋਲ ਪਿਸਤੌਲ ਸਨ। ਉਹ ਬ੍ਰਾਂਚ ਵਿਚ ਰੱਖੇ 13 ਲੱਖ ਰੁਪਏ ਕੈਸ਼ ਤੋਂ ਇਲਾਵਾ ਉਥੋਂ ਆਏ ਲੋਕਾਂ ਦੇ ਸੋਨੇ-ਚਾਂਦੀ ਦੇ ਗਹਿਣੇ ਵੀ ਉਤਰਵਾ ਕੇ ਲੈ ਗਏ। ਬੈਂਕ ਸਟਾਫ ਨੇ ਦੱਸਿਆ ਕਿ ਇਕ ਲੁਟੇਰੇ ਨੇ ਪਿਸਤੌਲ ਤਾਣ ਕੇ ਲੋਕਾਂ ਤੋਂ ਗਹਿਣੇ ਉਤਾਰਣ ਨੂੰ ਕਿਹਾ। ਬਦਮਾਸ਼ ਬੈਂਕ ਵਿਚ ਮੌਜੂਦ ਇਕ ਮਹਿਲਾ ਦੀ ਸੋਨੇ ਦੀ ਚੈਨ, ਕੰਗਣ ਅਤੇ ਅੰਗੂਠੀ ਉਤਰਵਾ ਕੇ ਲੈ ਗਏ। ਸਾਰੇ ਲੁਟੇਰਿਆਂ ਨੇ ਆਪਣੀ ਪਛਾਣ ਗੁਪਤ ਰੱਖਣ ਲਈ ਮੂੰਹ 'ਤੇ ਮਾਸਕ ਲਗਾਏ ਹੋਏ ਸਨ।
ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਇੰਡਸਟ੍ਰੀਅਲ ਏਰੀਆ ਵਿਚ ਲੁੱਟ ਦੀ ਘਟਨਾ ਨਾਲ ਖੇਤਰ ਦੇ ਲੋਕਾਂ ਵਿਚ ਵੀ ਦਹਿਸ਼ਤ ਦਾ ਮਾਹੌਲ ਹੈ। ਖੇਤਰ ਵਿਚ ਕਈ ਛੋਟੇ-ਵੱਡੇ ਉਦਯੋਗ ਹਨ ਉਨ੍ਹਾਂ ਦੇ ਮਾਲਕ ਅਤੇ ਪ੍ਰਬੰਧਕ ਵੀ ਲੁੱਟ ਦੀ ਖਬਰ ਤੋਂ ਬਾਅਦ ਦਹਿਸ਼ਤ ਵਿਚ ਆ ਗਏ ਹਨ। ਕਿਉਂਕਿ ਫੈਕਟਰੀਆਂ ਤੋਂ ਰੋਜ਼ਾਨਾ ਕੈਸ਼ ਬੈਂਕ ਵਿਚ ਜਮ੍ਹਾ ਹੋਣ ਲਈ ਵੀ ਜਾਂਦਾ ਹੈ ਅਤੇ ਦੇਣਦਾਰੀਆਂ ਲਈ ਬੈਂਕ ਤੋਂ ਕੈਸ਼ ਲਿਆ ਵੀ ਜਾਂਦਾ ਹੈ। ਘਟਨਾ ਤੋਂ ਬਾਅਦ ਬੈਂਕ ਮੁਲਾਜ਼ਮਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਬੈਂਕ ਪਹੁੰਚੀ ਪੁਲਿਸ ਨੇ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ।
ਲੁਟੇਰੇ ਨੇ ਕੈਸ਼ੀਅਰ ਦੇ ਕੈਬਿਨ ਤੱਕ ਪਹੁੰਚਣ ਲਈ ਉਥੇ ਲੱਗੇ ਸ਼ੀਸ਼ੇ ਨੂੰ ਤੋੜ ਦਿੱਤਾ। ਇਸ ਤੋਂ ਬਾਅਦ ਉਹ ਬੈਂਕ ਕੈਸ਼ੀਅਰ ਦੇ ਕੈਬਿਨ ਵਿਚ ਦਾਖਲ ਹੋ ਗਿਆ। ਉਥੇ ਰੱਖਿਆ ਸਾਰਾ ਕੈਸ਼ ਉਹ ਇਕ ਬੈਗ ਵਿਚ ਪਾ ਕੇ ਲੈ ਗਿਆ। ਪੁਲਿਸ ਨੇ ਬੈਂਕ ਵਿਚ ਫਾਰੈਂਸਿਕ ਟੀਮ ਨੂੰ ਵੀ ਬੁਲਾ ਲਿਆ ਹੈ। ਫਾਰੈਂਸਿਕ ਟੀਮ ਸ਼ੀਸ਼ੇ 'ਤੇ ਲੱਗੇ ਲੁਟੇਰਿਆਂ ਫਿੰਗਰ ਪ੍ਰਿੰਟ ਦੀ ਜਾਂਚ ਬਾਇਓਮੈਟ੍ਰਿਕ ਸਕੈਨਰ ਦੀ ਮਦਦ ਨਾਲ ਕਰ ਰਹੀ ਹੈ। ਇਸ ਲੁੱਟ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲਿਸ ਸਾਈਂਟਿਫਿਕ ਤਰੀਕਿਆਂ ਤੋਂ ਇਲਾਵਾ ਆਪਣੇ ਨੈਟਵਰਕ ਰਾਹੀਂ ਵੀ ਜਾਂਚ ਕਰ ਰਹੀ ਹੈ।
ਬੈਂਕ 'ਚ ਚਾਰ ਲੁਟੇਰੇ ਦਾਖਲ ਹੋਏ ਸਨ। ਚਾਰੋ ਪੂਰੀ ਪਲਾਨਿੰਗ ਨਾਲ ਆਏ ਸਨ। ਚਾਰਾਂ ਵਿਚੋਂ ਦੋ ਦੇ ਹੱਥ ਵਿਚ ਪਿਸਤੌਲ ਸੀ। ਇਹ ਦੋਵੇਂ ਲੋਕਾਂ ਨੂੰ ਇਕ ਥਾਂ 'ਤੇ ਇਕੱਠਾ ਕਰਕੇ ਬੰਧਕ ਬਣਾਉਣ ਦਾ ਕੰਮ ਕਰ ਰਹੇ ਸਨ। ਜਦੋਂ ਕਿ ਇਨ੍ਹਾਂ ਲੁਟੇਰਿਆਂ ਦੇ ਦੋ ਸਾਥੀਆਂ ਕੋਲ ਹਥਿਆਰ ਨਹੀਂ ਸਨ। ਉਹ ਸਿਰਫ ਬੈਂਕ ਤੋਂ ਕੈਸ਼ ਇਕੱਠਾ ਕਰ ਰਹੇ ਸਨ ਜਦੋਂ ਕਿ ਇਕ ਲੁਟੇਰਾ ਬੈਂਕ ਵਿਚ ਔਰਤਾਂ ਦੇ ਸੋਨੇ ਦੇ ਗਹਿਣੇ ਉਤਰਵਾ ਰਿਹਾ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Haryana CM : हरियाणा के मुख्यमंत्री का जींद रैली विवाद पहुंचा हाई कोर्ट, याचिका दायर
Petrol-Diesel Price Today: पेट्रोल-डीजल के नए रेट जारी, टंकी फुल कराने से पहले एक बार चेक करें अपने शहर के लेटेस्ट प्राइस
Gold-Silver Price Today: सोना-चांदी में उछाल, चेक करें अपने शहर के गोल्ड-सिल्वर के लेटेस्ट रेट