LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਦੇ ਮਸ਼ਹੂਰ ਮਾਲ ਦੇ ਰੈਸਟੋਰੈਂਟ ਦੇ ਖਾਣੇ 'ਚੋਂ ਮਿਲਿਆ ਕਾਕਰੋਚ, ਗਾਹਕ ਦੀ ਵਿਗੜੀ ਸਿਹਤ 

cockroach

ਚੰਡੀਗੜ੍ਹ: ਰੈਸਟੋਰੈਂਟ (restaurant) ਤੇ ਢਾਬੇ ਦੇ ਖਾਣੇ ਵਿਚੋਂ ਕੀੜੇ-ਮਕੌੜੇ ਮਿਲਣ ਦੀਆਂ ਬੀਤੇ ਦਿਨੀਂ ਖਬਰਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਚੰਡੀਗੜ੍ਹ (Chandigarh) ਦਾ ਇਕ ਨਾਮੀ ਮਾਲ ਜਿਸ ਵਿਚ ਇਕ ਰੈਸਟੋਰੈਂਟ ਹੈ, ਵਲੋਂ ਗਾਹਕ ਨੂੰ ਪਰੋਸੇ ਗਏ ਖਾਣੇ ਵਿਚੋਂ ਕਾਕਰੋਚ ਮਿਲਿਆ ਹੈ, ਜਿਸ ਕਾਰਨ ਗਾਹਕ ਭੜਕ ਗਿਆ ਅਤੇ ਇਹ ਖਬਰ ਮੀਡੀਆ ਵਿਚ ਅੱਗ ਵਾਂਗ ਫੈਲ ਗਈ। ਤੁਹਾਨੂੰ ਦੱਸ ਦਈਏ ਕਿ ਮਾਲ ਦੀ ਤੀਜੀ ਮੰਜ਼ਿਲ 'ਤੇ ਬਣੇ ਫੂਡ ਕੋਰਟ ਦਾ ਖਾਣਾ ਇੱਕ ਵਾਰ ਫਿਰ ਵਿਵਾਦਾਂ 'ਚ ਹੈ। ਛਿਪਕਲੀ ਤੋਂ ਬਾਅਦ ਹੁਣ ਰੈਸਟੋਰੈਂਟ ਦੇ ਖਾਣੇ 'ਚ ਕਾਕਰੋਚ ਪਾਇਆ ਗਿਆ ਹੈ। ਸ਼ੁੱਕਰਵਾਰ ਨੂੰ ਇੱਕ ਗਾਹਕ ਵੱਲੋਂ ਖਾਣੇ 'ਚੋਂ ਕਾਕਰੋਚ ਮਿਲਣ ਦੀ ਸ਼ਿਕਾਇਤ ਕੀਤੀ ਗਈ ਹੈ। 

ਚੰਡੀਗੜ੍ਹ ਦੇ ਇੰਡੱਸਟਰੀਅਲ ਏਰੀਆ 'ਚ ਮਾਲ ਦੇ ਇਸ ਰੈਸਟੋਰੈਂਟ ਜਿਸ ਦੇ ਫਰਾਈਡ ਰਾਈਸ 'ਚੋਂ ਕਾਕਰੋਚ ਮਿਲਿਆ ਹੈ। ਘਟਨਾ ਤੋਂ ਬਾਅਦ ਫੂਡ ਕੋਰਟ 'ਚ ਹੰਗਾਮਾ ਹੋ ਗਿਆ ਅਤੇ ਇੰਡਸਟਰੀਅਲ ਏਰੀਆ ਥਾਣਾ ਪੁਲਸ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਫੂਡ ਸੇਫਟੀ ਅਫਸਰ ਵੀ ਮੌਕੇ 'ਤੇ ਪਹੁੰਚ ਗਏ। ਗਾਹਕ ਅਨਿਲ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ।

Cockroaches found in whisky bottle, forum penalises seller, manufacturer |  Cities News,The Indian Express

ਜਾਣਕਾਰੀ ਮੁਤਾਬਕ ਫਰਾਈਡ ਰਾਈਸ ਵਿੱਚ ਕਾਕਰੋਚ ਨਿਕਲਣ ਤੋਂ ਬਾਅਦ ਸ਼ਿਕਾਇਤਕਰਤਾ ਦੀ ਸਿਹਤ ਵਿਗੜ ਗਈ ਸੀ। ਸ਼ਿਕਾਇਤਕਰਤਾ ਨੇ ਇੱਕ Combo ਆਰਡਰ ਕੀਤਾ ਸੀ ਜਿਸ ਵਿੱਚ ਫਰਾਈਡ ਰਾਈਸ ਵੀ ਸੀ। ਜਿਸ 'ਚੋਂ ਕਾਕਰੋਚ ਨਿਕਲਿਆ ਅਤੇ ਗਾਹਕ ਨੇ ਇਸ ਬਾਰੇ ਜਦੋਂ ਕਾਊਂਟਰ 'ਤੇ ਸ਼ਿਕਾਇਤ ਕੀਤੀ ਤਾਂ ਕੋਈ ਸੁਣਵਾਈ ਨਾ ਹੋਈ ਅਤੇ ਬਾਅਦ 'ਚ ਫੂਡ ਕਰਮਚਾਰੀ ਨੇ ਇਸ ਨੂੰ ਪਿਆਜ ਦੱਸਿਆ। ਜਿਸ ਨੂੰ ਲੈ ਕੇ ਉਥੇ ਹੰਗਾਮਾ ਹੋ ਗਿਆ ਤੇ ਪੁਲਸ ਨੂੰ ਮੌਕੇ 'ਤੇ ਸੱਦਿਆ ਗਿਆ। ਹੋਰ ਗਾਹਕਾਂ ਨੇ ਵੀ ਇਸ ਘਟਨਾ 'ਤੇ ਇਤਰਾਜ਼ ਜਤਾਇਆ। ਫੂਡ ਸੇਫਟੀ ਅਫਸਰ ਨਵਨੀਤ ਬੱਗਾ ਨੇ ਨੀ ਹਾਓ ਦੇ ਫੂਡ ਸੈਂਪਲ ਲਏ ਅਤੇ ਰਸੋਈ ਦੀ ਵੀ ਜਾਂਚ ਕੀਤੀ।

In The Market