LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਤਰਨਤਾਰਨ ਬਾਰਡਰ 'ਤੇ ਨਜ਼ਰ ਆਇਆ ਡਰੋਨ, BSF ਜਵਾਨਾਂ ਨੇ ਆਵਾਜ਼ ਸੁਣ ਕੇ 7 ਰਾਉਂਡ ਫਾਇਰ ਕਰਕੇ ਖਦੇੜਿਆ

drug drone

ਤਰਨਤਾਰਨ- ਪੰਜਾਬ ਦੇ ਸਰਹੱਦੀ ਜ਼ਿਲੇ ਤਰਨਤਾਰਨ ਵਿਚ ਪਾਕਿਸਤਾਨ ਨੇ ਇਕ ਵਾਰ ਫਿਰ ਡਰੋਨ ਭੇਜਿਆ, ਪਰ ਬੀ.ਐੱਸ.ਐੱਫ. ਜਵਾਨਾਂ ਨੇ ਸਾਵਧਾਨੀ ਦੇ ਚੱਲਦੇ ਪਾਕਿ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਦੀ ਕੋਸ਼ਿਸ਼ ਨਾਕਾਮਯਾਬ ਹੋ ਗਈ। ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਬੀ.ਐੱਸ.ਐੱਫ. ਦੇ ਜਵਾਨਾਂ ਨੇ 7 ਰਾਉਂਡ ਫਾਇਰ ਵੀ ਕੀਤੇ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਸਰਹੱਦ ਤੋਂ ਵਾਪਸ ਚਲਾ ਗਿਆ। ਇਲਾਕੇ ਵਿਚ ਬੀ.ਐੱਸ.ਐੱਫ. ਅਤੇ ਪੁਲਿਸ ਵਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ, ਪਰ ਕੋਈ ਸ਼ੱਕੀ ਵਸਤੂ ਨਾ ਮਿਲੀ।
ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਬੀ.ਐੱਸ.ਐੱਫ. ਦੀ ਬਟਾਲੀਅਨ 103 ਦੇ ਜਵਾਨ ਸਰਹੱਦ 'ਤੇ ਪਹਿਰਾ ਦੇ ਰਹੇ ਸਨ। ਤਕਰੀਬਨ 1 ਵਜੇ ਬੀ.ਓ.ਪੀ. ਨੂਰਾਂਵਾਲਾ ਦੇ ਪਿੰਡ ਮਸਤਗੜ ਵਿਚ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣਦੇ ਹੀ ਜਵਾਨਾਂ ਨੇ ਫਾਇਰਿੰਗ ਕੀਤੀ। ਡਰੋਨ ਵੱਲ ਜਵਾਨਾਂ ਨੇ 7 ਰਾਉਂਡ ਫਾਇਰ ਕੀਤੇ। ਕੁਝ ਮਿੰਟਾਂ ਬਾਅਦ ਡਰੋਨ ਪਾਕਿਸਤਾਨ ਸਰਹੱਦ ਵਿਚ ਵਾਪਸ ਚਲਾ ਗਿਆ ਅਤੇ ਆਵਾਜ਼ ਬੰਦ ਹੋ ਗਈ। ਇਸ ਤੋਂ ਬਾਅਦ ਬੀ.ਐੱਸ.ਐੱਫ. ਅਤੇ ਸਥਾਨਕ ਪੁਲਿਸ ਨੇ ਇਲਾਕੇ ਵਿਚ ਸਰਚ ਆਪ੍ਰੇਸ਼ਨ ਵੀ ਚਲਾਇਆ।
ਤਰਨਤਾਰਨ ਬਾਰਡਰ 'ਤੇ ਡਰੋਨ ਦੀ ਮੂਵਮੈਂਟ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। 6 ਦਿਨ ਪਹਿਲਾਂ ਵੀ ਤਰਨਤਾਰਨ ਸੈਕਟਰ ਵਿਚ ਹੀ ਡਰੋਨ ਦੀ ਮੂਵਮੈਂਟ ਮਿਲੀ ਸੀ, ਉਦੋਂ ਬੀ.ਐੱਸ.ਐੱਫ. ਜਵਾਨਾਂ ਨੇ 5 ਰਾਉਂਡ ਫਾਇਰ ਕੀਤੇ ਸਨ। ਗੁਰਦਾਸਪੁਰ-ਤਰਨਤਾਰਨ ਅਤੇ ਅੰਮ੍ਰਿਤਸਰ ਦੇ ਬਾਰਡਰ ਏਰੀਆ ਵਿਚ ਡਰੋਨ ਦੀ ਮੂਵਮੈਂਟ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਪਾਕਿਸਤਾਨੀ ਤਕਰ ਹੁਣ ਹੈਰੋਇਨ ਦੇ ਨਾਲ-ਨਾਲ ਹਥਿਆਰ ਵੀ ਭੇਜ ਰਹੇ ਹਨ, ਜਿਸ ਨਾਲ ਸੁਰੱਖਿਆ ਏਜੰਸੀਆਂ ਦੀ ਚਿੰਤਾ ਹੋਰ ਜ਼ਿਆਦਾ ਵੱਧ ਗਈ ਹੈ।
ਭਾਰਤ ਇਸ ਸਾਲ 15 ਅਗਸਤ ਨੂੰ ਅੰਮ੍ਰਿਤਸਰ ਮਹਾਉਤਸਵ ਦੇ ਤੌਰ 'ਤੇ ਮੰਨ ਰਿਹਾ ਹੈ। ਅਜਿਹੇ ਵਿਚ ਪਾਕਿਸਤਾਨ ਵਲੋਂ ਡਰੋਨ ਮੂਵਮੈਂਟ ਦਾ ਵੱਧਣਾ ਸੁਰੱਖਿਆ ਲਈ ਖਤਰਾ ਹੈ। ਬੀਤੇ ਸਾਲ ਜੁਲਾਈ-ਅਗਸਤ 2021 ਦੀ ਹੀ ਗੱਲ ਕਰਨ ਤਾਂ ਪਾਕਿਸਤਾਨ ਵਲੋਂ ਡਰੋਨ ਮੂਵਮੈਂਟ ਕਾਫੀ ਜ਼ਿਆਦਾ ਵੱਧ ਗਈ ਸੀ। ਉਸ ਵੇਲੇ 15 ਅਗਸਤ ਤੋਂ 7 ਦਿਨ ਪਹਿਲਾਂ 8 ਅਗਸਤ 2021 ਨੂੰ ਅਜਨਾਲਾ ਵਿਚ ਟਿਫਨ ਬੰਬ ਦੇ ਨਾਲ ਪੈਟਰੋਲ ਟੈਂਕਰ ਵਿਚ ਧਮਾਕਾ ਕੀਤਾ ਗਿਆ ਸੀ।

In The Market