LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੇ ਜੇਲ ਮੰਤਰੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ 2 ਹੋਰ ਮੰਤਰੀਆਂ ਦੀ ਰਿਪੋਰਟ ਪਾਜ਼ੇਟਿਵ

harjot bains

ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਕੇਸਾਂ ਵਿਚ ਇਕ ਵਾਰ ਫਿਰ ਤੋਂ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਪੰਜਾਬ ਸਰਕਾਰ ਦੇ ਮੰਤਰੀ ਵੀ ਕੋਰੋਨਾ ਲਾਗ ਤੋਂ ਨਹੀਂ ਬਚੇ ਹਨ ਅਤੇ ਉਨ੍ਹਾਂ ਨੇ ਖੁਦ ਨੂੰ ਏਕਾਂਤਵਾਸ ਕਰ ਲਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਜੋ ਬੀਤੇ ਦਿਨਾਂ ਤੋਂ ਉਨ੍ਹਾਂ ਦੇ ਸੰਪਰਕ ਵਿਚ ਹਨ ਉਹ ਖੁਦ ਦਾ ਟੈਸਟ ਕਰਵਾ ਲੈਣ ਅਤੇ ਸਮੇਂ ਸਿਰ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਹ ਪਾਜ਼ੇਟਿਵ ਹਨ ਜਾਂ ਨੈਗੇਟਿਵ। ਫਿਲਹਾਲ ਪੰਜਾਬ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਨਾਲ 3 ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਹ ਮੌਤਾਂ ਹੁਸ਼ਿਆਰਪੁਰ, ਲੁਧਿਆਣਾ ਅਤੇ ਮੋਗਾ ਵਿਚ ਹੋਈਆਂ। ਉਥੇ ਹੀ ਜੇਲ ਮੰਤਰੀ ਹਰਜੋਤ ਬੈਂਸ ਤੋਂ ਬਾਅਦ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕਿਸ਼ਨ ਰੋਡੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਨੇ ਆਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਅਹਿਤੀਆਤ ਵਰਤਣ ਨੂੰ ਕਿਹਾ
ਇਸ ਤੋਂ ਪਹਿਲਾਂ ਜੇਲ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਸੰਪਰਕ ਵਿਚ ਆਏ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਏਕਾਂਤਵਾਸ ਵਿਚ ਹਨ। ਸੂਬੇ ਵਿਚ ਇਸ ਵੇਲੇ 95 ਮਰੀਜ਼ ਆਕਸੀਜਨ ਅਤੇ ਆਈ.ਸੀ.ਯੂ. ਵਿਚ ਯਾਨੀ ਲਾਈਫ ਸੇਵਿੰਗ ਸਪੋਰਟ 'ਤੇ ਪਹੁੰਚ ਚੁੱਕੇ ਹਨ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ (Aap) ਸਰਕਾਰ ਨੇ ਕੋਈ ਬੰਦਿਸ਼ ਨਹੀਂ ਲਗਾਈ ਹੈ।
ਪੰਜਾਬ ਵਿਚ ਪਿਛਲੇ 24 ਘਂਟਿਆਂ ਵਿਚ ਕੋਰੋਨਾ 526 ਮਾਮਲੇ ਮਿਲੇ। ਪਾਜ਼ੇਟੀਵਿਟੀ ਰੇਟ ਵੀ ਵੱਧ ਕੇ 4.49 ਫੀਸਦੀ ਪਹੁੰਚ ਚੁੱਕਾ ਹੈ। ਸਭ ਤੋਂ ਜ਼ਿਆਦਾ 100 ਮਰੀਜ਼ ਮੋਹਾਲੀ ਵਿਚ ਮਿਲੇ। ਇਥੇ ਪਾਜ਼ੇਟੀਵਿਟੀ ਰੇਟ ਵੀ 13.48 ਫੀਸਦੀ ਰਿਹਾ। ਦੂਜੇ ਨੰਬਰ 'ਤੇ ਜਲੰਧਰ ਵਿਚ 74 ਮਰੀਜ਼, ਲੁਧਿਆਣਾ ਵਿਚ 58 ਮਰੀਜ਼ ਮਿਲੇ। ਇਸ ਦੌਰਾਨ 11,964 ਕੋਵਿਡ ਸੈਂਪਲ ਲੈ ਕੇ 11,721 ਦੀ ਜਾਂਚ ਕੀਤੀ ਗਈ। ਸੂਬੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੁਣ 2992 ਪਹੁੰਚ ਚੁੱਕੀ ਹੈ।
ਪੰਜਾਬ ਦੇ 8 ਜ਼ਿਲਿਆਂ ਵਿਚ 100 ਤੋਂ ਜ਼ਿਆਦਾ ਐਕਟਿਵ ਕੇਸ ਹੋ ਚੁੱਕੇ ਹਨ। ਸਭ ਤੋਂ ਜ਼ਿਆਗਦਾ 721 ਮੋਹਾਲੀ ਵਿਚ ਹਨ। ਜਲੰਧਰ ਵਿਚ 406, ਲੁਧਿਆਣਾ ਵਿਚ 341, ਪਟਿਆਲਾ ਵਿਚ 234, ਬਠਿੰਡਾ ਵਿਚ 216, ਅੰਮ੍ਰਿਤਸਰ ਵਿਚ 174, ਹੁਸ਼ਿਆਰਪੁਰ ਵਿਚ 162 ਅਤੇ ਰੋਪੜ ਵਿਚ 138 ਐਕਟਿਵ ਕੇਸ ਹਨ। ਬਾਕੀ ਜ਼ਿਲਿਆਂ ਵਿਚ ਐਕਟਿਵ ਕੇਸ 100 ਤੋਂ ਘੱਟ ਹਨ।

In The Market