LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਰੀਦਕੋਟ ਹਸਪਤਾਲ ਦਾ ਸਿਹਤ ਮੰਤਰੀ ਨੇ ਲਿਆ ਜਾਇਜ਼ਾ, ਖਸਤਾ ਹਾਲਤ ਵੇਖ ਭੜਕੇ  

july 21212121

ਫਰੀਦਕੋਟ- ਪੰਜਾਬ ਦੇ ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਚੈਕਿੰਗ ਲਈ ਸ਼ੁੱਕਰਵਾਰ ਨੂੰ ਫਰੀਦਕੋਟ ਸਥਿਤ ਮੈਡੀਕਲ ਕਾਲਜ ਪਹੁੰਚੇ। ਇਸ ਦੌਰਾਨ ਉਹ ਸਕਿਨ ਵਾਰਡ ਵਿਚ ਚੈਕਿੰਗ ਲਈ ਗਏ। ਉਥੇ ਉਹ ਫੱਟਿਆ-ਸੜਿਆ ਗੱਦਾ ਦੇਖ ਭੜਕ ਗਏ। ਇਹ ਦੇਖ ਕਾਲਜ ਪ੍ਰਬੰਧਕ ਬਹਾਨੇਬਾਜ਼ੀ ਕਰਨ ਲੱਗਾ। ਇਸ ਨਾਲ ਮੰਤਰੀ ਦਾ ਪਾਰਾ ਚੜ੍ਹ ਗਿਆ। ਉਨ੍ਹਾਂ ਨੇ ਉਥੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਦੇ ਵਾਈਸ ਚਾਂਸਲਰ ਨੂੰ ਫਟੇ ਗੱਦੇ ਵਾਲੇ ਗੰਦੇ ਬੈੱਟ 'ਤੇ ਲੇਟਣ ਨੂੰ ਕਹਿ ਦਿੱਤਾ। ਵੀ.ਸੀ. ਬੈੱਡ 'ਤੇ ਲੇਟ ਗਏ। ਇਸ ਤੋਂ ਬਾਅਦ ਸਿਹਤ ਮੰਤਰੀ ਨੇ ਸਟੋਰ ਰੂਮ ਦਾ ਵੀ ਜਾਇਜ਼ਾ ਲਿਆ।
ਸਿਹਤ ਮੰਤਰੀ ਜੌੜਾਮਾਜਰਾ ਨੂੰ ਇਸ ਮਹੀਨੇ ਹੈਲਥ ਮਿਨਿਸਟਰ ਬਣਾਇਆ ਗਿਆ ਹੈ। ਇਸ ਤੋਂ ਬਾਅਦ ਤੋਂ ਉਹ ਲਗਾਤਾਰ ਫੀਲਡ ਵਿਚ ਘੁੰਮ ਰਹੇ ਹਨ। ਸਵੇਰੇ ਉਨ੍ਹਾਂ ਨੇ ਬਠਿੰਡਾ ਦੇ ਹਸਪਤਾਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਚੈਕਿੰਗ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਹਸਪਤਾਲ ਪਹੁੰਚੇ ਸਨ। ਸਿਹਤ ਮੰਤਰੀ ਨੇ ਕਿਹਾ ਕਿ ਉਹ ਖੁਦ ਦੇਖਣਾ ਚਾਹੁੰਦੇ ਹਨ ਕਿ ਪੰਜਾਬ ਦੇ ਹਸਪਤਾਲਾਂ ਦੀ ਹਾਲਤ ਕਿਹੋ ਜਿਹੀ ਹੈ? ਇਸ ਨੂੰ ਲੈ ਕੇ ਉਹ ਅਫਸਰਾਂ ਦੀ ਕਾਗਜ਼ੀ ਰਿਪੋਰਟ 'ਤੇ ਨਿਰਭਰ ਨਹੀਂ ਰਹਿਣਗੇ। ਇਸ ਲਈ ਅਫਸਰਾਂ ਨੂੰ ਜ਼ਮੀਨੀ ਪੱਧਰ 'ਤੇ ਹਾਲਾਤ ਸੁਧਾਰਣੇ ਹੋਣਗੇ।
ਬੀਤੇ ਦਿਨੀਂ 5 ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਸੀ। ਜਿਨ੍ਹਾਂ ਵਿਚੋਂ ਚੇਤਨ ਸਿੰਘ ਜੌੜਾਮਾਜਰਾ ਨੂੰ ਸਿਹਤ ਮੰਤਰੀ ਬਣਾਇਆ ਗਿਆ ਸੀ ਅਤੇ ਬਾਕੀ ਦੇ 4 ਹੋਰ ਵਿਧਾਇਕਾਂ ਨੂੰ ਵੀ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਸੀ ਤੇ ਉਨ੍ਹਾਂ ਨੂੰ ਵਿਭਾਗਾਂ ਦੀ ਵੰਡ ਕੀਤੀ ਗਈ ਸੀ।

In The Market